ਮਨੋਰੰਜਨ (entertainment) ਸਾਨੂੰ ਅਸਲ ਮੁੱਦਿਆਂ ਤੋਂ ਭਟਕਾ ਰਿਹਾ ਹੈ
ਹਰ ਬੰਦੇ ਦੀ ਇੱਕ ਪ੍ਰਵਿਰਤੀ ਹੁੰਦੀ ਹੈ ਕਿ ਉਹ ਅਸਲ ਜ਼ਿੰਦਗੀ ਨਾਲੋਂ ਸੁਪਨਿਆਂ ਵਾਲੀ ਨਕਲੀ ਜ਼ਿੰਦਗੀ ਨੂੰ ਪਸੰਦ ਕਰਦਾ ਹੈ। ਇਸਦਾ ਕਾਰਨ ਸਾਡੇ ਦਿਮਾਗ ਵਿੱਚ ਮੌਜੂਦ ਡੋਪਾਮਾਈਨ ਹਾਰਮੋਨ ਹੈ। ਇਸ ਚੀਜ਼ ਦਾ ਫਾਇਦਾ ਦੁਨੀਆ ਦੀਆਂ ਤਾਕਤਵਰ ਧਿਰਾਂ ਨੇ ਉਠਾਇਆ। ਅਤੇ ਸਾਡੇ ਮਨਾਂ ਵਿੱਚ ਇਹ ਗੱਲ ਭਰੀ ਗਈ ਕਿ ਤੁਸੀਂ ਬੋਰਿੰਗ ਜ਼ਿੰਦਗੀ ਜਿਉਂ ਰਹੇ ਹੋ ਆਪਣੇ ਕੰਮ ਦਾ ਸਮਾਂ ਘਟਾਓ ਅਤੇ ਮਨੋਰੰਜਨ ਕਰੋ। ਤੁਸੀਂ ਬਾਹਰ ਘੁੰਮਣ ਜਾਓ, ਸਿਨਮਾ ਘਰਾਂ ਵਿੱਚ ਫਿਲਮ ਦੇਖਣ ਜਾਓ, ਸੈਰ ਕਰਨ ਜਾਓ ਜਾ ਬਾਹਰ ਖਾਣਾ ਖਾਣ ਜਾਓ। ਅੱਜ ਦੇ ਸਮੇਂ ਵਿੱਚ ਮਨੋਰੰਜਨ ਕਾਰਪੋਰੇਟ ਅਤੇ ਸਰਕਾਰਾਂ ਦੁਆਰਾ ਵਰਤਿਆ ਜਾਣ ਵਾਲਾ ਸਭ ਤੋਂ ਵਧੀਆ ਅਤੇ ਸੌਖਾ ਹਥਿਆਰ ਹੈ। ਜੇਕਰ ਆਪਾਂ ਬਾਹਰਲੇ ਦੇਸ਼ਾਂ ਦੀ ਗੱਲ ਕਰੀਏ ਤਾਂ ਉੱਥੇ ਤਾਂ ਇਸ ਨੂੰ ਬਹੁਤ ਸਮਾਂ ਪਹਿਲਾਂ ਹੀ ਵਰਤਿਆ ਜਾਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਉੱਥੇ ਰੇਡੀਓ, ਟੀਵੀ, ਅਤੇ ਮੋਬਾਈਲ ਫੋਨ ਬਹੁਤ ਪਹਿਲਾਂ ਹੋਂਦ ਚ ਆ ਚੁੱਕੇ ਸੀ। ਪਰ ਜੇਕਰ ਗੱਲ ਆਪਾਂ ਪੰਜਾਬ ਦੀ ਕਰੀਏ ਤਾਂ ਇਸ ਦੀ ਅਸਲ ਸ਼ੁਰੂਆਤ 1984 ਦੇ ਘੱਲੂਘਾਰੇ ਦੇ ਸਿੱਟੇ ਵਜੋਂ 1990 - 95 ਦੇ ਦੌਰ ਵਿੱਚ ਇੱਕ ਸਾਜਿਸ਼ ਤਹਿਤ ਹੁੰਦੀ ਹੈ ਜਦੋਂ ਕੇਪੀਐਸ ਗਿੱਲ ਨੇ ਪੰਜਾਬ ਵਿੱਚ ਜਗ੍ਹਾ ਜਗ੍ਹਾ ਤੇ ਚਮਕੀਲੇ ਵਰਗੇ ਗਾਇਕਾਂ ਦੇ ਅਖਾੜੇ ਲਵਾਏ ਲੋਕਾਂ ਨੂੰ ਗੰਦੇ ਗੀਤਾਂ ਅਤੇ ਸ਼ਰਾਬਾਂ ਰਾਹੀ ਮਨੋਰੰਜਨ ਦਿੱਤਾ ਗਿਆ ਤਾਂ ਜੋ ਉਹ ਸਾਡੇ ਅਕਾਲ ਤਖਤ ਤੇ ਹੋਏ ਹਮਲੇ, ਸਾਡੇ ਸ਼ਹੀਦਾਂ ਨੂੰ ਭੁੱਲ ਜਾ...

ਹੁਣ ਕਿਸਾਨ ਬੀਜ ਸਟੋਰ ਕਰਕੇ ਨਹੀਂ ਰੱਖ ਸਕੇਗਾ!doctype>
