ਅਜੋਕੀ ਨੌਜਵਾਨ ਪੀੜ੍ਹੀ ਕਰ ਰਹੀ ਹੈ ਅਰਦਾਸ ਦਾ ਨਿਰਾਦਰ
ਅਰਦਾਸ ਇਕ ਅਜਿਹੀ ਸਥਿਤੀ ਹੈ ਜਦੋਂ ਸਰੀਰ, ਮਨ ਅਤੇ ਆਤਮਾ ਇਕ-ਸੁਰ ਹੋ ਜਾਂਦੇ ਹਨ। ਇਹ ਅੰਤਰ-ਮਨ ਦੀਆਂ ਸਾਰੀਆਂ ਸ਼ਕਤੀਆਂ ਨੂੰ ਇਕ ਨੁਕਤੇ ਉਤੇ ਕੇਂਦਰਿਤ ਕਰਨ ਦਾ ਹੁਨਰ ਹੁੰਦੀ ਹੈ। ਅਰਦਾਸ ਕਰਦੇ ਹੀ ਉਹ ਹਨ, ਜਿਨ੍ਹਾਂ ਵਿਚ ਸਬਰ ਹੋਵੇ, ਆਸ ਦੀ ਚਿਣਗ ਹੋਵੇ, ਭਰੋਸੇ ਦੀ ਦੌਲਤ ਹੋਵੇ, ਪਿਆਰ ਦੀ ਛਾਂ ਹੋਵੇ। ਸਿੱਖ ਧਰਮ ਵਿਚ ਜਦੋਂ ਅਰਦਾਸ ਕੀਤੀ ਜਾਂਦੀ ਹੈ ਤਾਂ ਗੁਰੂਆਂ ਨੂੰ ਧਿਆਇਆ ਜਾਂਦਾ ਹੈ, ਗੁਰੂ ਗ੍ਰੰਥ ਸਾਹਿਬ ਦਾ ਧਿਆਨ ਰਖਿਆ ਜਾਂਦਾ ਹੈ, ਪੰਜਾਂ ਪਿਆਰਿਆਂ, ਚੌਂਹ ਸਾਹਿਬਜ਼ਾਦਿਆਂ, ਚਾਲ੍ਹੀ ਮੁਕਤਿਆਂ, ਹੱਠੀਆਂ, ਜਪੀਆਂ, ਤਪੀਆਂ, ਨਾਮ ਜੱਪਣ ਵਾਲਿਆਂ, ਵੰਡ ਛੱਕਣ ਵਾਲਿਆਂ, ਦੇਗ ਚਲਾਉਣ ਵਾਲਿਆਂ, ਤੇਗ ਵਾਹੁਣ ਵਾਲਿਆਂ, ਵੇਖ ਕੇ ਅਣਡਿੱਠ ਕਰਨ ਵਾਲਿਆਂ, ਪਿਆਰਿਆਂ, ਸਚਿਆਰਿਆਂ, ਸ਼ਹੀਦਾਂ, ਮੁਰੀਦਾਂ, ਦਾਨੀਆਂ, ਗਿਆਨੀਆਂ, ਧਿਆਨੀਆਂ ਦੀ ਸਿਫਾਰਸ਼ ਨਾਲ ਅਤੇ ਇਨ੍ਹਾਂ ਨੂੰ ਵਿਚੋਲੇ ਬਣਾ ਕੇ ਅਤੇ ਇਨ੍ਹਾਂ ਦੀ ਮਾਰਫ਼ਤ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ ਅਤੇ ਅਗਲੇਰੇ ਯਤਨਾਂ ਲਈ ਹਿੰਮਤਾਂ ਮੰਗੀਆਂ ਜਾਂਦੀਆਂ ਹਨ। ਪਰ ਅੱਜ ਦੇ ਸਮੇਂ ਵਿੱਚ ਸਾਡੀ ਨੌਜਵਾਨ ਪੀੜ੍ਹੀ ਸਿੱਖੀ ਨੂੰ ਤਿਆਗ ਕੇ ਪਤਿਤ ਪੁਣੇ ਵੱਲ ਵੱਧ ਚੁੱਕੀ ਹੈ। ਅਸੀਂ ਢੰਗ ਨਾਲ਼ ਅਰਦਾਸ ਵਿੱਚ ਦਸ ਮਿੰਟ ਖੜ੍ਹੇ ਵੀ ਨਹੀਂ ਰਹਿ ਸਕਦੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਾਨੂੰ ਅਰਦਾਸ ਕਰਨ ਦੇ ਪਿੱਛੇ ਦਾ ਮਤਲਬ ਹੀ ਨੀ ਪਤਾ, ਅਸੀਂ ਇਸ ਨੂੰ ਸਿਰਫ਼ ਇੱਕ ਰਿਵਾਜ਼ ਦਾ ਰੂਪ ਹੀ ਦੇ ਦਿੱਤਾ ਹੈ।...



ਹੁਣ ਕਿਸਾਨ ਬੀਜ ਸਟੋਰ ਕਰਕੇ ਨਹੀਂ ਰੱਖ ਸਕੇਗਾ!doctype>
