ਅੰਗਰੇਜ਼ੀ ਦਵਾਈਆਂ ਦਾ ਖਹਿੜਾ ਛੱਡ ਕੇ ਦੇਸੀ ਦਵਾਈਆਂ ਵੱਲ ਵਧੋ

ਪੰਜਾਬ ਵਿੱਚ ਕਰੀਬ 170 ਜੜੀ ਬੂਟੀਆਂ ਗਮਲਿਆਂ ਚ ਬੀਜੀਆਂ ਜਾ ਸਕਦੀਆਂ ਹਨ ਤੇ ਘਰ ਦੇ ਵਿਹੜੇ ਵਿੱਚ ਕਰੀਬ 220 ਤਰਾਂ ਦੀਆਂ ਵੇਲਾਂ, ਰੁੱਖ, ਝਾੜੀਆਂ ਅਤੇ ਜ਼ਿਆਦਾ ਫੈਲਣ ਵਾਲੀਆਂ ਜੜੀ ਬੂਟੀਆਂ ਜਾਂ ਧਰਤੀ ਚ ਡੂੰਘੀਆਂ ਜੜਦਾਰ ਬੂਟੀਆਂ ਉਗਾਈਆਂ ਜਾ ਸਕਦੀਆਂ ਹਨ। ਇਹਨਾਂ ਤੋਂ ਭਾਰੀ ਆਮਦਨ ਵੀ ਲਈ ਜਾ ਸਕਦੀ ਹੈ ਤੇ ਘਰੇਲੂ ਲਾਭ ਵੀ। ਇਹ ਸਭ ਉਹ ਬੂਟੀਆਂ ਹੋਣਗੀਆਂ ਜਿਹਨਾਂ ਦੀ ਵਰਤੋਂ ਘਰੇਲੂ ਤੌਰ ਤੇ ਆਮ ਆਦਮੀ ਆਪੇ ਕਰ ਸਕਦਾ ਹੈ। ਇਹਨਾਂ ਦੇ ਕੋਈ ਸਾਈਡ ਇਫੈਕਟ ਨਹੀਂ ਹੋਣਗੇ। ਇਹਨਾਂ ਚੋਂ ਕੁੱਝ ਤਾਂ ਮਸਾਲਿਆਂ ਦੇ ਤੌਰ ਤੇ ਵੀ ਵਰਤੀਆਂ ਜਾ ਸਕਣਗੀਆਂ। ਇਹਨਾਂ ਘਰ ਚ ਤਾਜ਼ਾ ਉਗਾਈਆਂ ਜੜੀ ਬੂਟੀਆਂ ਨੂੰ ਪੰਜਾਬ ਦੇ ਹੀ ਵੈਦ, ਹਕੀਮ ਪੰਸਾਰੀ ਆਦਿ ਵੀ ਮਹਿੰਗੇ ਮੁੱਲ ਖਰੀਦਣਗੇ। ਇਹ ਜੜੀ ਬੂਟੀਆਂ ਪਸ਼ੂਆਂ ਦੇ ਰੋਗਾਂ ਚ ਵੀ ਵਰਤੀਆਂ ਜਾ ਸਕਣਗੀਆਂ। ਜੇ ਤੁਸੀਂ ਅਪਣੇ ਘਰ ਉਗਾਈਆਂ ਜੜੀਆਂ ਬੂਟੀਆਂ ਬਾਰੇ ਆਂਢ ਗੁਆਂਢ ਨੂੰ ਵੀ ਦੱਸੋਗੇ ਤਾਂ ਮਰੀਜ਼ ਖੁਦ ਵੀ ਤੁਹਾਡੇ ਤੋਂ ਇਹ ਜੜੀ ਬੂਟੀਆਂ ਖਰੀਦਣਗੇ। 

ਜੇ ਤੁਸੀਂ ਇੰਟਰਨੈੱਟ ਤੇ ਪ੍ਰਚਾਰ ਕਰ ਸਕੋਗੇ ਤਾਂ ਤੁਹਾਡੀ ਆਮਦਨ ਬਹੁਤ ਜ਼ਿਆਦਾ ਹੋ ਸਕੇਗੀ। ਇਹਨਾਂ ਜੜੀ ਬੂਟੀਆਂ ਚੋਂ ਨਿਕਲਣ ਵਾਲੀ ਸੁਗੰਧ ਹੀ ਬਹੁਤ ਬੀਮਾਰੀਆਂ ਨੂੰ ਠੀਕ ਕਰ ਸਕਦੀ ਹੁੰਦੀ ਹੈ। ਕੁੱਝ ਜੜੀ ਬੂਟੀਆਂ ਮੱਛਰ, ਮੱਖੀ, ਕਾਕਰੋਚ, ਕਿਰਲੀ, ਸੱਪ, ਠੂੰਹੇਂ, ਚੂਹਿਆਂ ਆਦਿ ਨੂੰ ਵੀ ਘਰ ਚੋਂ ਭਜਾਉਂਦੀਆਂ ਹਨ। ਕੁੱਝ ਹਵਾ ਦੇ ਪ੍ਰਦੂਸ਼ਣ ਨੂੰ ਘਟਾਉਂਦੀਆਂ ਹਨ। ਕੁੱਝ ਜੜੀ ਬੂਟੀਆਂ ਘਰ ਚ ਆਕਸੀਜਨ ਦੀ ਮਾਤਰਾ ਵਧਾਉਂਦੀਆਂ ਹਨ। ਕੁੱਝ ਤੋਂ ਘਰ ਚ ਹੀ ਸੈਂਟ ਬਣਾਇਆ ਜਾ ਸਕੇਗਾ। ਕੁੱਝ ਦੇ ਪੱਤਿਆਂ ਨੂੰ ਸ਼ੂਗਰ ਰੋਗੀ ਲਈ ਖੰਡ ਦੀ ਜਗਾ ਵਰਤੋਂ ਹੋ ਸਕੇਗੀ। ਕੁੱਝ ਦੇ ਪੱਤਿਆਂ ਨਾਲ ਸ਼ੈਂਪੂ, ਸਾਬਨ ਤੋਂ ਵੀ ਵਧੀਆ ਰਿਜ਼ਲਟ ਲਿਆ ਜਾ ਸਕਦਾ ਹੈ। ਇਹਨਾਂ ਬੂਟੀਆਂ ਦੇ ਪੱਤਿਆਂ, ਜੜਾਂ ਜਾਂ ਸੱਕ ਆਦਿ ਨਾਲ ਖੰਘ, ਜ਼ੁਕਾਮ, ਛਿੱਕਾਂ, ਬੁਖਾਰ, ਸਿਰਦਰਦ, ਅੱਧਾ ਸਿਰ ਦਰਦ, ਜੋੜ ਦਰਦ, ਜੋੜ ਸੋਜ਼, ਵਾਲਾਂ ਦਾ ਜਲਦੀ ਸਫੈਦ ਹੋਣਾ, ਵਾਲਾਂ ਦਾ ਝੜਨਾ, ਕਬਜ਼ ਜਾਂ ਦਸਤ, ਤੇਜ਼ਾਬੀਪਨ, ਬਵਾਸੀਰ, ਪਥਰੀ ਆਦਿ ਰੋਗ ਆਸਾਨੀ ਨਾਲ ਠੀਕ ਕੀਤੇ ਜਾ ਸਕਦੇ ਹਨ। ਇਹਨਾਂ ਨਾਲ ਸ਼ੁਕਰਾਣੂੰ ਘਾਟ, ਅੰਡਾ ਸਹੀ ਨਾ ਬਣਨਾ, ਰਸੌਲੀ, ਮਾਹਵਾਰੀ ਵੱਧ ਘੱਟ ਜਾਂ ਦਰਦ ਨਾਲ ਆਉਣੀ, ਮੋਟਾਪਾ ਵਧਾਉਣਾ ਜਾਂ ਘਟਾਉਣਾ, ਕੱਦ ਵਧਾਉਣਾ, ਖੁਰਾਕ ਨਾ ਲੱਗਣਾ, ਯਾਦਾਸ਼ਤ ਵਧਾਉਣਾ, ਬੱਚੇ ਦਾ ਮਿੱਟੀ ਖਾਣਾ, ਬਿਸਤਰੇ ਤੇ ਪਿਸ਼ਾਬ ਕਰਨਾ ਆਦਿ ਰੋਗਾਂ ਨੂੰ ਘਰ ਵਿੱਚ ਹੀ ਠੀਕ ਕੀਤਾ ਜਾ ਸਕਦਾ ਹੈ। ਇਵੇਂ ਹੀ ਇਹਨਾਂ ਘਰ ਚ ਉਗਾਈਆਂ ਜਾ ਸਕਣ ਵਾਲੀਆਂ ਜੜੀ ਬੂਟੀਆਂ ਨਾਲ ਬੀਪੀ, ਸ਼ੂਗਰ, ਯੂਰਿਕ ਐਸਿਡ, ਕੋਲੈਸਟਰੋਲ, ਵਾਰ ਵਾਰ ਬਣਨ ਵਾਲੀ ਪਥਰੀ ਆਦਿ ਨੂੰ ਵੀ ਕੰਟਰੋਲ ਚ ਰੱਖਿਆ ਜਾ ਸਕਦਾ ਹੈ।


 ਇਹਨਾਂ ਚੋਂ ਕਰੀਬ 30 ਜੜੀ ਬੂਟੀਆਂ ਸਾਰੀ ਉਮਰ ਰੋਜ਼ਾਨਾ ਹੀ ਖਾਧੀਆਂ ਜਾ ਸਕਣਗੀਆਂ। ਕਰੀਬ 15 ਬੂਟੀਆਂ ਦੀ ਵਰਤੋਂ ਪੰਜੀਰੀ, ਦੁੱਧ, ਸਬਜ਼ੀ, ਪਰੌਠੇ ਆਦਿ ਚ ਕੀਤੀ ਜਾ ਸਕਦੀ ਹੈ। ਕਰੀਬ 20 ਬੂਟੀਆਂ ਚਾਹ, ਕੌਫੀ, ਗਰੀਨ ਟੀ, ਕੋਲਡ ਡਰਿੰਕਸ ਆਦਿ ਦੀ ਜਗਾ ਵਰਤੀਆਂ ਜਾ ਸਕਦੀਆਂ ਹਨ ਜਿਹਨਾਂ ਦੇ ਰੋਜ਼ਾਨਾ ਵਰਤਣ ਨਾਲ ਕੋਈ ਨੁਕਸ ਨਹੀਂ ਹਨ। ਹਿਮਾਲੀਆ ਦੀਆਂ ਕਰੀਬ ਪੌਣੇ ਦੋ ਲੱਖ ਜੜੀ ਬੂਟੀਆਂ ਚੋਂ ਕਰੀਬ ਸੱਤਰ ਹਜ਼ਾਰ ਦੇ ਕਰੀਬ ਜੜੀ ਬੂਟੀਆਂ ਦੀ ਵਰਤੋਂ ਆਦਿ ਵਾਸੀ, ਪਹਾੜੀ ਜਾਂ ਜੰਗਲੀ ਆਮ ਲੋਕਾਂ ਨੇ ਕਰਨੀ ਸਿੱਖ ਲਈ ਸੀ। ਪੰਜਾਬ ਦੇ ਵੀ ਸਭ ਘਰਾਂ ਚ ਬਜ਼ੁਰਗ ਔਰਤਾਂ ਹੀ ਛੋਟੇ ਮੋਟੇ ਰੋਗਾਂ ਨੂੰ ਦੇਸੀ ਨੁਸਖਿਆਂ ਨਾਲ ਹੀ ਠੀਕ ਕਰ ਲੈਂਦੀਆਂ ਸੀ। ਲੇਕਿਨ ਹੁਣ ਆਧੁਨਿਕਤਾ ਦੀ ਦੌੜ ਵਿੱਚ ਮਨੁੱਖ ਕੁਦਰਤੀ ਜੜੀ ਬੂਟੀਆਂ ਦੀ ਵਰਤੋਂ ਕਰਨੀ ਛੱਡ ਰਿਹਾ ਹੈ। ਜਦੋਂ ਕਿ ਸਦੀਆਂ ਤੋਂ ਹੀ ਸੰਸਾਰ ਵਿੱਚ ਸਭ ਤੋਂ ਸਫਲ ਇਲਾਜ ਤੇ ਪੱਕਾ ਇਲਾਜ ਜੜੀ ਬੂਟੀਆਂ ਨਾਲ ਹੀ ਕੀਤਾ ਜਾਂਦਾ ਸੀ। ਇਹਨਾਂ ਕਮਾਲ ਦੀਆਂ ਜੜੀਆਂ ਬੂਟੀਆਂ ਦੀ ਅਣਦੇਖੀ ਕਾਰਨ ਹੀ ਪਹਾੜਾਂ ਦੀ ਪੱਟਾਖੋਹੀ ਕੀਤੀ ਜਾ ਰਹੀ ਹੈ। ਨਵੇਂ ਤਾਂ ਕੀ ਲਾਉਣੇ ਸੀ, ਸਦੀਆਂ ਪੁਰਾਣੇ ਰੁੱਖ ਪੁੱਟੇ ਜਾ ਰਹੇ ਹਨ। ਪਹਾੜਾਂ ਚੋਂ ਅਬਾਦੀ ਘਟਾਉਣ ਦੀ ਬਿਜਾਇ ਉਥੇ ਸ਼ਹਿਰ ਵਸਾਏ ਜਾ ਰਹੇ ਹਨ। ਅਸੀਂ ਖੁਦ ਪਿਛਲੇ 22 ਕੁ ਸਾਲ ਤੋਂ ਕੁਦਰਤੀ ਜੜੀ ਬੂਟੀਆਂ ਨਾਲ ਕਰੀਬ ਹਰਤਰਾਂ ਦੇ ਵਿਗੜੇ ਪੁਰਾਣੇ ਰੋਗ ਠੀਕ ਕਰਨ ਜਾਂ ਕੰਟਰੋਲ ਕਰਨ ਚ ਕਾਮਯਾਬ ਹੋਏ ਹਾਂ। ਅਜੇ ਸਾਨੂੰ ਤਿੰਨ ਲੱਖ ਜੜੀ ਬੂਟੀਆਂ ਚੋਂ ਸਿਰਫ 7200 ਜੜੀ ਬੂਟੀਆਂ ਬਾਰੇ ਹੀ ਜਾਣਕਾਰੀ ਹੈ ਜੋ ਕਿ ਬਹੁਤ ਥੋੜ੍ਹੀ ਹੈ। ਇਹਨਾਂ ਚੋਂ ਵੀ ਅਸੀਂ ਸਿਰਫ 3150 ਜੜੀ ਬੂਟੀਆਂ ਦੇ ਹੀ ਰਿਜ਼ਲਟ ਲੈ ਸਕੇ ਹਾਂ। ਇਹਨਾਂ ਚੋਂ ਵੀ ਸਿਰਫ 270 ਜੜੀ ਬੂਟੀਆਂ ਦੀ ਹੀ ਵਰਤੋਂ ਜ਼ਿਆਦਾ ਰੋਗਾਂ ਵਿੱਚ ਹੁੰਦੀ ਹੈ। ਹੁਣ ਅਸੀਂ ਕਿਸੇ ਵੀ ਬੀਮਾਰੀ ਦਾ ਸ਼ਰਤੀਆ ਤੌਰ ਤੇ ਵੀ ਇਲਾਜ ਕਰ ਸਕਦੇ ਹਾਂ।


 ਯਾਨਿ ਕਿ ਐਨੀਆਂ ਥੋੜੀਆਂ ਜਿਹੀਆਂ ਜੜੀਆਂ ਬੂਟੀਆਂ ਦੀ ਬਹੁਤ ਹੀ ਥੋੜੀ ਜਾਣਕਾਰੀ ਦੇ ਅਧਾਰ ਤੇ ਅਸੀਂ ਐਨਾ ਮਾਣ ਕਰ ਸਕਦੇ ਹਾਂ। ਇਸਦਾ ਮਤਲਬ ਜੇ ਇਸ ਪ੍ਰਣਾਲੀ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਬੇਹੱਦ ਜ਼ਿਆਦਾ ਮੈਡੀਕਲ ਖਰਚਿਆਂ ਤੋਂ ਵੀ ਬਚਿਆ ਜਾ ਸਕਦਾ ਹੈ ਤੇ ਬਿਨਾਂ ਕਿਸੇ ਸਾਈਡ ਇਫੈਕਟ ਦੇ ਤੰਦਰੁਸਤ ਵੀ ਰਿਹਾ ਜਾ ਸਕਦਾ ਹੈ। ਜੇ ਇਹਨਾਂ ਜੜੀ ਬੂਟੀਆਂ ਤੇ ਸੰਸਾਰ ਭਰ ਦੇ ਵਿਗਿਆਨੀ ਖੋਜ ਕਰਨ ਲਾ ਦਿੱਤੇ ਜਾਣ ਤੇ ਹਰ ਤਰਾਂ ਦੇ ਨਵੇਂ ਪੁਰਾਣੇ ਵੈਦਾਂ, ਹਕੀਮਾਂ ਆਦਿ ਤੋਂ ਵੀ ਉਹਨਾਂ ਦੇ ਤਜ਼ਰਬੇ ਮੁਤਾਬਕ ਜਾਣਕਾਰੀ ਇਕੱਠੀ ਕੀਤੀ ਜਾਵੇ ਤਾਂ ਇਸ ਸੰਸਾਰ ਦੇ ਹਰ ਜੀਵ ਨੂੰ ਅਰੋਗ ਕੀਤਾ ਜਾ ਸਕਦਾ ਹੈ ਬਲਕਿ ਬਿਲਕੁਲ ਮੁਫਤ ਵਿੱਚ ਕੀਤਾ ਜਾ ਸਕਦਾ ਹੈ। ਜੇ ਇਹਨਾਂ ਜੜੀ ਬੂਟੀਆਂ ਬਾਰੇ ਡੂੰਘੀ ਖੋਜ ਪੜਤਾਲ ਕਰਕੇ ਜਨ ਸਾਧਾਰਣ ਨੂੰ ਵੀ ਜੜੀ ਬੂਟੀਆਂ ਬਾਰੇ ਜਾਣਕਾਰੀ ਦਿੱਤੀ ਜਾਵੇ ਤੇ ਵਰਤੋਂ ਬਾਰੇ ਵੀ ਦੱਸਿਆ ਜਾਵੇ ਤਾਂ ਲੋਕਾਂ ਨੇ ਅਪਣੇ ਗਮਲਿਆਂ ਵਿੱਚ ਹੀ ਅਲੱਗ ਅਲੱਗ ਰੋਗਾਂ ਦੀਆਂ ਜੜੀਆਂ ਬੂਟੀਆਂ ਬੀਜ ਲੈਣੀਆਂ ਹਨ। ਹੁਣ ਲੋਕਾਂ ਨੇ ਫਾਲਤੂ ਦੇ ਪੌਦੇ ਗਮਲਿਆਂ ਚ ਲਾ ਰੱਖੇ ਹਨ ਜਿਹਨਾਂ ਦਾ ਕੋਈ ਲਾਭ ਨਹੀਂ। ਬਹੁਤ ਨੇ ਤਾਂ ਘਰ ਚ ਵਿਹੜੇ ਵਿੱਚ ਵੀ ਫਾਲਤੂ ਦਾ ਘਾਹ ਹੀ ਲਾ ਰੱਖਿਆ ਹੈ। ਜਿਸ ਦੀ ਸੰਭਾਲ ਵਾਸਤੇ ਵੀ ਕੋਈ ਮਾਲੀ ਰੱਖਿਆ ਹੁੰਦਾ ਹੈ ਤੇ ਘਾਹ ਚ ਮੱਛਰ, ਕਾਕਰੋਚ, ਟਿੱਡੀਆਂ ਆਦਿ ਵੀ ਬਣਕੇ ਪਰਿਵਾਰ ਨੂੰ ਬੀਮਾਰ ਕਰਦੇ ਰਹਿੰਦੇ ਹਨ। ਜੇ ਐਨੀ ਜਗਾ ਵਿਚ ਜੜੀ ਬੂਟੀਆਂ ਬੀਜੀਆਂ ਜਾਣ। ਜੇ ਸਿਰਫ ਸੋਹਣੇ ਲੱਗਣ ਵਾਲੇ ਵਿਦੇਸ਼ੀ ਪੌਦਿਆਂ ਦੀ ਜਗ੍ਹਾ ਮੈਡੀਸਿਨਲ ਪੌਦੇ ਲਾਏ ਜਾਣ। ਜੇ ਉਹਨਾਂ ਪੌਦਿਆਂ ਤੇ ਸਬਜ਼ੀ, ਸਲਾਦ ਦੀਆਂ ਵੇਲਾਂ ਚੜਾਈਆਂ ਜਾਣ ਤਾਂ ਕਿੰਨਾ ਲਾਭ ਵੀ ਹੋਵੇ ਅਤੇ ਜਗਾ ਦੀ ਵਰਤੋਂ ਵੀ ਸਹੀ ਹੋਵੇ। ਲੋਕਾਂ ਨੂੰ ਜਾਣਕਾਰੀ ਨਾਂ ਹੋਣ ਕਰਕੇ ਲੋਕ ਅਪਣੇ ਅਪਣੇ ਦਿਮਾਗ ਅਨੁਸਾਰ ਬਹੁਤ ਕੁੱਝ ਗਲਤ ਕਰ ਰਹੇ ਹਨ ਤੇ ਬੀਮਾਰ ਹੋ ਰਹੇ ਹਨ। ਜਿਸਤੋਂ ਲੋਕਾਂ ਨੂੰ ਬਚਾਉਣਾ ਜ਼ਰੂਰੀ ਹੈ। ਕਿਸੇ ਵੀ ਦੇਸ਼ ਦੀ ਸਰਕਾਰ ਨੇ ਅਜੇ ਤੱਕ ਲੋਕਾਂ ਨੂੰ ਘਰਾਂ ਚ ਫਜ਼ੂਲ ਦੀਆਂ ਚੀਜ਼ਾਂ ਨੂੰ ਉਗਾਉਣਾ ਛੱਡਕੇ ਸਿਹਤ ਅਤੇ ਵਾਤਾਵਰਣ ਦੇ ਫਾਇਦੇਮੰਦ ਪੌਦਿਆਂ, ਜੜੀ ਬੂਟੀਆਂ ਉਗਾਉਣ ਬਾਰੇ ਨਹੀਂ ਦੱਸਿਆ। ਹਰੇਕ ਦੇਸ਼ ਚ ਸਰਕਾਰੀ ਮਨਜ਼ੂਰੀ ਹੇਠ ਹੀ ਕੁਦਰਤੀ ਜੜੀ ਬੂਟੀਆਂ ਨੂੰ ਸਾੜ, ਭੁੰਨ, ਉਬਾਲ ਕੇ ਅਨੇਕਾਂ ਹਰਬਲ ਕੰਪਨੀਆਂ ਦੁਆਰਾ ਖਰਾਬ ਕੀਤਾ ਜਾ ਰਿਹਾ ਹੈ ਤੇ ਦਵਾਈਆਂ ਦੇ ਸਿਰਪ, ਲੋਸ਼ਨ, ਜੈੱਲ, ਕਰੀਮਾਂ ਜਾਂ ਹੋਰ ਪ੍ਰਡਕਟਸ ਵਿਚ ਅਨੇਕਾਂ ਕੈਮੀਕਲਜ਼, ਪਰੈੱਜ਼ਰਵੇਟਿਵਜ਼, ਸਵੀਟਨਰਜ਼, ਪਿਗਮੈਂਟਸ ਆਦਿ ਜਲਦੀ ਰਿਜ਼ਲਟ ਲੈਣ ਜਾਂ ਲੋਕਾਂ ਨੂੰ ਭਰਮਾਉਣ ਲਈ ਮਿਲਾਏ ਜਾਂਦੇ ਹਨ। ਕੁੱਝ ਕੰਪਨੀਆਂ ਨੇ ਤਾਂ ਕੁਦਰਤੀ ਜੜੀ ਬੂਟੀਆਂ ਦੀਆਂ ਗੋਲੀਆਂ, ਕੈਪਸੂਲ, ਸਿਰਪ, ਰਸ, ਜੈੱਲ ਅਤੇ ਡਿਕੌਕਸ਼ਨ ਆਦਿ ਬਣਾਕੇ ਐਨੇ ਮਸ਼ਹੂਰ ਕਰ ਦਿੱਤੇ ਹਨ ਕਿ ਲੋਕ ਹਰਬਲ ਦਵਾਈਆਂ ਦੇ ਨਾਂ ਤੋਂ ਸਮਝਦੇ ਹਨ ਕਿ ਹਰਬਲ ਦਵਾਈਆਂ ਉਹ ਹੁੰਦੀਆਂ ਹਨ ਜਿਹਨਾਂ ਦੇ ਜੈੱਲ ਜਾਂ ਲੋਸ਼ਨ ਆਦਿ ਹੁੰਦੇ ਹਨ ਤੇ ਉਹ ਬਹੁਤ ਮਹਿੰਗੀਆਂ ਹੁੰਦੀਆਂ ਹਨ ਤੇ ਹਮੇਸ਼ਾ ਬੋਤਲਾਂ ਚ ਜਾਂ ਡੱਬਿਆਂ ਚ ਆਉਂਦੀਆਂ ਹਨ। ਅਸਲ ਵਿੱਚ ਕੱਚੀਆਂ ਦਵਾਈਆਂ ਹੀ ਹਰਬਲ ਮੈਡੀਸਿਨਜ਼ ਹੁੰਦੀਆਂ ਹਨ। ਅਤੇ ਕੱਚੀਆਂ ਦਵਾਈਆਂ ਦਾ ਰਿਜ਼ਲਟ ਵੀ ਵਧੀਆ ਹੁੰਦਾ ਹੈ। ਅਤੇ ਇਹ ਬਹੁਤ ਸਸਤੀਆਂ ਹੁੰਦੀਆਂ ਹਨ। ਹਰਬਲ ਦਵਾਈਆਂ ਚ ਕੋਈ ਵੀ ਸਪੈਸ਼ਲਿਸਟ ਨਹੀਂ ਹੁੰਦਾ ਬਲਕਿ ਇਸ ਚ ਦਵਾਈਆਂ ਹੀ ਸਪੈਸ਼ਲਿਸਟ ਵਾਂਗ ਕੰਮ ਕਰਦੀਆਂ ਹਨ। ਯਾਨਿ ਕਿ ਕੋਈ ਦਵਾਈ ਦਿਲ ਸੰਬੰਧੀ ਰੋਗਾਂ ਦੀ, ਕੋਈ ਜਿਗਰ ਸੰਬੰਧੀ, ਕੋਈ ਗੁਪਤ ਰੋਗਾਂ ਦੀ ਤੇ ਕੋਈ ਸਿਰਫ ਚਮੜੀ ਰੋਗਾਂ ਆਦਿ ਦੀ ਹੁੰਦੀ ਹੈ। ਕਹਿਣ ਤੋਂ ਭਾਵ ਹੈ ਕਿ ਕੋਈ ਵੀ ਰੋਗ ਬਣਨ ਤੇ ਸਭ ਤੋਂ ਪਹਿਲਾਂ ਜੜੀ ਬੂਟੀਆਂ ਦੀ ਢੰਗ ਸਿਰ ਵਰਤੋ ਕਰਨੀ ਚਾਹੀਦੀ ਹੈ। ਤਾਂ ਕਿ ਖਤਰਨਾਕ ਅੰਗਰੇਜ਼ੀ ਦਵਾਈਆਂ ਆਪੇ ਖਾਣ ਦੀ ਖਤਰਨਾਕ ਆਦਤ ਤੋਂ ਵੀ ਬਚਿਆ ਜਾ ਸਕੇ ਅਤੇ ਫਾਲਤੂ ਖਰਚੇ ਵੀ ਘਟਾਏ ਜਾ ਸਕਣ। ਜੜੀ ਬੂਟੀਆਂ ਦੀ ਵਰਤੋਂ ਤਾਂ ਹੀ ਹੋ ਸਕਦੀ ਹੈ ਜੇ ਸਰਕਾਰ ਲੋਕਾਂ ਨੂੰ ਟੀਵੀ, ਅਖਬਾਰਾਂ, ਰੇਡੀਓ, ਇੰਟਰਨੈੱਟ ਆਦਿ ਆਮ ਲੋਕਾਂ ਨੂੰ ਪਿੰਡ ਪੱਧਰ ਤੇ ਜਾਣਕਾਰੀ ਜਾਂ ਟਰੇਨਿੰਗ ਦੇਵੇ। ਇਹ ਟਰੇਨਿੰਗ ਧਾਰਮਿਕ ਸੰਸਥਾਵਾਂ, ਡੇਰੇ, ਕਲੱਬਾਂ, ਪੰਚਾਇਤਾਂ ਆਦਿ ਵੀ ਦੇ ਸਕਦੇ ਹਨ। ਲੇਕਿਨ ਜਲਦੀ ਹੀ ਪੰਜਾਬ ਵਿੱਚ ਖਤਰਨਾਕ ਦਵਾਈਆਂ ਦੇ ਸਸਤੇ ਸਟੋਰ ਖੁੱਲ ਜਾਣਗੇ। ਇਹ ਓਸ ਧੰਨ ਸ਼੍ਰੀ ਗੁਰੂ ਬਾਬਾ ਨਾਨਕ ਜੀ ਦੇ ਨਾਮ ਤੇ ਖੁੱਲਣਗੇ ਜਿਸਨੇ ਸਾਰੀ ਉਮਰ ਆਪ ਕੋਈ ਦਵਾਈ ਨਹੀਂ ਵਰਤੀ ਤੇ ਜਿਸਨੇ ਐਸੀ ਕਮਾਲ ਦੀ ਜੀਵਨ ਜਾਚ ਸਿਖਾਈ ਜਿਸ ਤੇ ਚੱਲਣ ਤੇ ਕੋਈ ਵੀ ਵਿਅਕਤੀ ਸਰੀਰਕ ਜਾਂ ਮਾਨਸਿਕ ਪੱਖੋਂ ਕਦੇ ਵੀ ਬੀਮਾਰ ਨਹੀਂ ਹੋਵੇਗਾ। ਪ੍ਰੰਤੂ ਆਪਾਂ ਪੰਜਾਬੀਆਂ ਨੇ ਅਪਣ ਬਹੁਤ ਲੋਕ ਬਾਬਾ ਨਾਨਕ ਦੇ ਪੱਕੇ ਸ਼ਰਧਾਲੂ ਜਾਂ ਫੈਨ ਹਨ। ਤਦ ਅੰਗਰੇਜ਼ੀ ਦਵਾਈਆਂ ਸਭ ਦੀ ਪਹੁੰਚ ਚ ਬਹੁਤ ਸਸਤੇ ਚ ਹੋਣਗੀਆਂ। ਤਦ ਪੰਜਾਬੀਆਂ ਦੀ ਸਿਹਤ ਬਣਨ ਦੀ ਬਜਾਏ ਹੋਰ ਗਿਰਾਵਟ ਵੱਲ ਜਾਏਗੀ। ਬਹੁਤ ਅਮੀਰ ਲੋਕਾਂ ਨੇ ਅੰਗਰੇਜ਼ੀ ਦਵਾਈਆਂ ਬਣਾਉਣ ਦੇ ਕਾਰਖਾਨੇ ਲਾ ਰੱਖੇ ਹਨ। ਉਹਨਾਂ ਨੇ ਅਪਣਾ ਪੂਰਾ ਫਾਇਦਾ ਕੱਢਕੇ ਹੀ ਦਵਾਈਆਂ ਮਾਰਕਿਟ ਚ ਲਿਆਂਦੀਆਂ ਹੁੰਦੀਆਂ ਹਨ। ਅੱਗੇ ਚਾਹੇ ਤੁਸੀਂ ਕੰਟਰੋਲ ਰੇਟ ਤੇ ਵੰਡੋ ਜਾਂ ਮੁਫ਼ਤ ਵੰਡੋ, ਅਮੀਰ ਨੂੰ ਤਾਂ ਓਨਾ ਹੀ ਫ਼ਾਇਦਾ ਹੋਣਾ ਹੈ ਜਿੰਨੀ ਦਵਾਈ ਜ਼ਿਆਦਾ ਲੱਗੇਗੀ। ਹੁਣ ਜਿੰਨੀ ਅੰਗਰੇਜ਼ੀ ਦਵਾਈ ਸਸਤੀ ਹੋਵੇਗੀ ਓਨੇ ਲੋਕ ਜ਼ਿਆਦਾ ਦਵਾਈ ਵਰਤਣਗੇ। ਓਨੀ ਲਾ-ਪ੍ਰਵਾਹੀ ਵੀ ਕਰਨਗੇ। ਓਨੇ ਹੀ ਹਸਪਤਾਲਾਂ ਚ ਭੀੜ ਵਧੇਗੀ। ਓਨਾ ਹੀ ਡਾਕਟਰ ਲੋਕਾਂ ਨੂੰ ਹੋਰ ਲੁੱਟਣਗੇ। ਓਨਾ ਹੀ ਕੁਦਰਤੀ ਪ੍ਰਣਾਲੀਆਂ ਤੋਂ ਵੀ ਲੋਕ ਦੂਰ ਹਟਣਗੇ। ਅਸਲ ਵਿੱਚ ਖਤਰਨਾਕ ਦਵਾਈਆਂ ਸਸਤੀਆਂ ਕਰਨ ਨਾਲ ਕੋਈ ਹੱਲ ਨਹੀਂ ਹੋਣਾ। ਲੋਕਾਂ ਨੂੰ ਦਵਾਈਆਂ ਤੋਂ ਬਗ਼ੈਰ ਤੰਦਰੁਸਤ ਰਹਿਣ ਦੀ ਜਾਚ ਸਿਖਾਉਣੀ ਪਵੇਗੀ। ਕਿਉਂਕਿ ਦਵਾਈਆਂ ਨਾਲ ਸਿਹਤ ਕਿਸੇ ਵੀ ਹਾਲਤ ਨਹੀਂ ਬਣਾਈ ਜਾ ਸਕਦੀ, ਸਿਰਫ ਚੱਲਣ ਫਿਰਨ ਜੋਗੇ ਹੀ ਹੋਇਆ ਜਾ ਸਕਦਾ ਹੈ। ਯਾਨਿ ਕਿ ਦਵਾਈਆਂ ਤੋਂ ਬਚਕੇ ਹੀ ਸਿਹਤਵੰਦ ਰਿਹਾ ਜਾ ਸਕਦਾ ਹੈ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਦਾ ਤੰਦਰੁਸਤ ਰਹਿਣ ਦੇ ਪੱਕੇ ਫਾਰਮੂਲੇ ਸੁਝਾਏ ਹਨ। ਗੁਰੂ ਸਾਹਿਬ ਨੇ ਹੱਥੀਂ ਕਿਰਤ ਕਰਨ, ਸਾਦਾ ਖਾਣ ਪੀਣ, ਸਾਦਾ ਰਹਿਣ ਸਹਿਣ, ਹਰ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣ, ਹਰ ਤਰ੍ਹਾਂ ਦੇ ਵਹਿਮਾਂ ਭਰਮਾਂ ਤੋਂ ਦੂਰ ਰਹਿਣ, ਗ੍ਰਹਿਸਥ ਮਾਰਗ ਅਪਣਾਉਣ ਅਤੇ ਪਰਿਵਾਰ ਦੀ ਵੱਧ ਤੋਂ ਵੱਧ ਦੇਖਭਾਲ ਕਰਨ ਆਦਿ ਦੇ ਕਲਿਆਣਕਾਰੀ ਨਿਯਮ ਦੱਸੇ ਹਨ। ਅਜਿਹੀ ਜੀਵਨ ਜਾਚ ਲੋਕਾਂ ਨੂੰ ਅਪਣਾਉਣ ਲਈ ਦੱਸਣ ਵਾਲੇ ਮਾਹਿਰ ਤਿਆਰ ਕਰਨ ਦੀ ਲੋੜ ਹੈ। ਜੋ ਆਪ ਵੀ ਤੇ ਉਹਨਾਂ ਦਾ ਪਰਿਵਾਰ ਵੀ ਤੰਦਰੁਸਤ ਹੋਵੇ, ਜੋ ਸਭ ਤਰਾਂ ਦੇ ਨਸ਼ਿਆਂ ਅਤੇ ਊਟਪਟਾਂਗ ਖਾਣਿਆਂ ਤੋਂ ਰਹਿਤ ਹੋਣ। ਹੋਮੋਪੈਥੀ, ਅਯੁਰਵੈਦ, ਯੂਨਾਨੀ, ਹਰਬਲ ਮੈਡੀਸਨ, ਇਲੈਕਟਰੋਹੋਮੋਪੈਥੀ, ਯੋਗਾ, ਸ਼ਾਇਤਸੂ, ਨਿਉਰੋਥਰੈਪੀ, ਹਿਪਨੌਸਿਸ, ਕਰੋਮੋਪੈਥੀ, ਅਰੋਮਾਪੈਥੀ, ਮਸਾਜ ਥਰੈਪੀ, ਡਾਈਟ ਥਰੈਪੀ, ਐਕੂਪੰਕਚਰ, ਐਕਪ੍ਰੈਸ਼ਰ, ਚਾਇਨੀਜ਼ ਟਰੇਡੀਸ਼ਨਲ ਮੈਡੀਸਨ, ਮੈਗਨੈਟੋਥਰੋਪੀ, ਰਿਫਲੈਕਸੋਲੋਜੀ ਆਦਿ ਇਲਾਜ ਪ੍ਰਣਾਲੀਆਂ ਬਾਰੇ ਸਕੂਲ ਲੈਵਲ ਤੋਂ ਹੀ ਜਾਣਕਾਰੀ ਦੇਣੀ ਸ਼ੁਰੂ ਕਰਨੀ ਚਾਹੀਦੀ ਹੈ। ਇਹਨਾਂ ਕੁਦਰਤੀ ਅਤੇ ਸਸਤੀਆਂ ਇਲਾਜ ਪ੍ਰਣਾਲੀਆਂ ਦੇ ਪ੍ਰਚਾਰ, ਪ੍ਰਸਾਰ ਲਈ ਸਰਕਾਰਾਂ, ਕਲੱਬਾਂ, ਪੰਚਾਇਤਾਂ, ਧਾਰਮਿਕ ਸੰਸਥਾਵਾਂ ਆਦਿ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਇਹਨਾਂ ਸਭ ਪ੍ਰਣਾਲੀਆਂ ਨੂੰ ਮਾਣਤਾ ਮਿਲਣੀ ਚਾਹੀਦੀ ਹੈ, ਇਹਨਾਂ ਦੇ ਹਰ ਸ਼ਹਿਰ ਚ ਟਰੇਨਿੰਗ ਕਾਲਜ ਖੁੱਲਣੇ ਚਾਹੀਦੇ ਹਨ। ਇਸ ਵਾਸਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਹਿਲ ਕਰਨੀ ਚਾਹੀਦੀ ਹੈ। ਸਿੱਖਾਂ ਵਿੱਚ ਜਮਾਂਦਰੂ ਤੌਰ 'ਤੇ ਸੇਵਾ ਭਾਵਨਾ ਜ਼ਿਆਦਾ ਹੁੰਦੀ ਹੈ। ਇਸਲਈ ਸਿੱਖਾਂ ਨੂੰ ਇਹਨਾਂ ਕੁਦਰਤੀ ਇਲਾਜ ਪ੍ਰਣਾਲੀਆਂ ਵਿੱਚ ਸਿੱਖ ਨੌਜਵਾਨਾਂ ਨੂੰ ਲਾਉਣਾ ਚਾਹੀਦਾ ਹੈ। ਇਸ ਨਾਲ ਸੰਸਾਰ ਵਿੱਚ ਸਿੱਖ ਕੁਦਰਤੀ ਇਲਾਜ ਪ੍ਰਣਾਲੀਆਂ ਦੇ ਮਾਹਿਰ ਦੇ ਤੌਰ ਤੇ ਮਸ਼ਹੂਰ ਹੋ ਜਾਣਗੇ ਤੇ ਆਪ ਵੀ ਤੰਦਰੁਸਤ ਰਹਿਣਗੇ। ਇੱਕ ਕੇਸਾਧਾਰੀ ਗੁਰਸਿੱਖ ਆਪ ਪੂਰੀ ਤਰ੍ਹਾਂ ਨਸ਼ਾ ਰਹਿਤ, ਵਹਿਮ ਭਰਮ ਰਹਿਤ ਹੋਵੇ, ਤੰਦਰੁਸਤ ਹੋਵੇ ਤੇ ਕੁਦਰਤ ਨਾਲ ਜੁੜਿਆ ਹੋਵੇ ਤਾਂ ਉਸ ਦੇ ਮੂੰਹੋਂ ਕੁਦਰਤੀ ਇਲਾਜ ਪ੍ਰਣਾਲੀਆਂ ਦੇ ਇਲਾਜ ਦੀ ਗੱਲ ਜ਼ਿਆਦਾ ਜਚੇਗੀ। ਤੇ ਲੋਕ ਕੁਦਰਤ ਨਾਲ ਜ਼ਿਆਦਾ ਜੁੜਨਗੇ। ਉਂਜ ਵੀ ਹਰ ਦੇਸ਼ ਦੇ ਹਰ ਸ਼ਹਿਰ ਵਿੱਚ ਸਿੱਖ ਗੁਰਦੁਆਰਾ ਸਾਹਿਬ ਹਨ। ਜਿਹਨਾਂ ਰਾਹੀਂ ਸਿੱਖ ਨੌਜਵਾਨ ਸਾਰੇ ਸੰਸਾਰ ਦੇ ਸਿੱਖਾਂ ਨੂੰ ਇਹਨਾਂ ਕੁਦਰਤੀ ਇਲਾਜ ਪ੍ਰਣਾਲੀਆਂ ਨਾਲ ਜੋੜ ਵੀ ਸਕਦੇ ਹਨ ਤੇ ਬਾਕੀ ਸਭ ਦਾ ਭਲਾ ਕਰਨ ਦੇ ਸਿੱਖ ਗੁਰੂ ਸਾਹਿਬਾਨ ਦੇ ਹੁਕਮ ਦੀ ਪਾਲਣਾ ਵੀ ਕਰ ਸਕਣਗੇ। ਉਹ ਅਪਣੀ ਗੱਲ ਮਨਾਉਣ ਲਈ ਗੁਰਬਾਣੀ ਦਾ ਸਹਾਰਾ ਲੈ ਸਕਦੇ ਹਨ। ਨਹੀਂ ਤਾਂ ਸਾਡੇ ਵਰਗੇ ਘੋਨਿਆਂ ਮੋਨਿਆਂ ਤੇ ਕਿੰਤੂ ਪ੍ਰੰਤੂ ਜ਼ਿਆਦਾ ਹੋਣ ਕਾਰਨ ਸਾਡੀਆਂ ਗੱਲਾਂ ਲੋਕਾਂ ਦੇ ਜਲਦੀ ਹਜ਼ਮ ਨਹੀਂ ਹੋਣਗੀਆਂ। ਇਹਨਾਂ ਨਾਲ ਇਲਾਜ ਕਰਨ ਦੇ ਸੈਂਟਰ ਪਿੰਡ ਲੈਵਲ ਤੇ ਖੁੱਲਣੇ ਚਾਹੀਦੇ ਹਨ। ਨਹੀਂ ਤਾਂ ਇਹ ਕਮਾਲ ਦੀਆਂ ਪ੍ਰਣਾਲੀਆਂ ਖਤਮ ਹੋ ਜਾਣਗੀਆਂ। ਉਂਜ ਵੀ ਇਹਨਾਂ ਪ੍ਰਣਾਲੀਆਂ ਦੀ ਵਿਦੇਸ਼ਾਂ ਵਿੱਚ ਬਹੁਤ ਮੰਗ ਵਧ ਰਹੀ ਹੈ। ਇਸ ਲਈ ਪੰਜਾਬ ਚੋਂ ਗਰੀਬੀ, ਭੁੱਖਮਰੀ ਅਤੇ ਬੇਰੁਜ਼ਗਾਰੀ ਖਤਮ ਕਰਨ ਲਈ ਨੌਜੁਆਨਾਂ ਨੂੰ ਇਹਨਾਂ ਕੁਦਰਤੀ ਇਲਾਜ ਪ੍ਰਣਾਲੀਆਂ ਦੇ ਮਾਹਿਰ ਬਣਾ ਕੇ ਵੱਖ ਵੱਖ ਦੇਸ਼ਾਂ ਵਿੱਚ ਭੇਜਿਆ ਜਾ ਸਕਦਾ ਹੈ। ਲੇਕਿਨ ਇਸਤੋਂ ਪਹਿਲਾਂ ਪੰਜਾਬ ਨੂੰ ਹਰ ਤਰ੍ਹਾਂ ਦੇ ਨਸ਼ਾ ਮੁਕਤ ਕਰਨ ਦੇ ਨਾਲ ਨਾਲ ਮੈਡੀਸਨ ਮੁਕਤ, ਚਾਹ ਕੌਫੀ ਮੁਕਤ, ਖੰਡ ਮੁਕਤ, ਨਕਲੀ ਮਠਿਆਈ ਮੁਕਤ, ਜੰਕ ਫੂਡ ਮੁਕਤ, ਖੇਤੀ ਜ਼ਹਿਰ ਮੁਕਤ, ਵਿਹਲੜਪੁਣਾ ਮੁਕਤ ਕਰਨ ਦੀ ਜ਼ਰੂਰਤ ਜ਼ਿਆਦਾ ਹੈ। ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ ਬੈਂਸ ਹੈਲਥ ਸੈਂਟਰ ਮੋਗਾ 94630-38229 ਹੇਠਾਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਕੁੱਝ ਜੜ੍ਹੀ ਬੂਟੀਆਂ ਦੇ ਨਾਮ ਹਨ ਜਿਹਨਾਂ ਤੇ ਕਲਿੱਕ ਕਰਕੇ ਤੁਸੀਂ ਓਹਨਾਂ ਤੋਂ ਹੁੰਦੇ ਲਾਭਾਂ ਬਾਰੇ ਜਾਣ ਸਕਦੇ ਹੋ

ਹਰ ਬਿਮਾਰੀ ਦਾ ਇਲਾਜ ਹਨ ਪੌਦੇ ਤੇ ਰੁੱਖ


ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984