ਸਾਡੀਆਂ ਅਸਲ ਖੁਰਾਕਾਂ ਕੀ ਹਨ

ਕਿਸੇ ਵੀ ਕੌਂਮ ਵਿੱਚੋ ਲੜਾਈ ਦੀ ਭਾਵਨਾ ਖ਼ਤਮ ਕਰਨੀ ਹੋਵੇ ਤਾਂ ਉਸਦੀ ਖ਼ੁਰਾਕ ਬਦਲ ਦਿਓ!

ਅੰਗਰੇਜ਼ਾਂ ਨੇ ਜਿੱਥੇ ਵੀ ਰਾਜ ਕੀਤਾ ਉਥੇ ਓਹਨਾਂ ਨੇ ਸਿਰਫ਼ ਸਰੀਰਕ ਤੌਰ ਤੇ ਹੀ ਨਹੀਂ ਬਲਕਿ ਮਾਨਸਿਕ ਤੌਰ ਤੇ ਵੀ ਲੋਕਾਂ ਨੂੰ ਗੁਲ਼ਾਮ ਬਣਾਇਆ। ਪਹਿਲਾਂ ਅਫ਼ਰੀਕਾ ਤੇ ਫ਼ਿਰ ਪੰਜਾਬ ਦੀਆਂ ਮੂਲ ਫ਼ਸਲਾਂ ਦੀ ਬਿਜਾਈ ਤੇ ਰੋਕ ਲਗਾ ਕੇ ਓਹ ਫ਼ਸਲਾਂ ਬੀਜਣ ਤੇ ਜ਼ੋਰ ਪਾਇਆ ਗਿਆ ਜਿਸ ਨਾਲ ਲੋਕਾਂ ਦੀ ਤਾਸੀਰ ਨੂੰ ਠੰਡਾ ਕੀਤਾ ਜਾ ਸਕੇ। 

ਸਾਡੀਆਂ ਪੁਰਾਤਨ ਫਸਲਾਂ ਦੀ ਗੱਲ ਕਰੀਏ ਤਾਂ ਅਸੀਂ ਪੁਰਾਣੇ ਸਮੇਂ ਵਿੱਚ ਖਾਣ ਵਿੱਚ ਵਰਤੋਂ ਆਉਣ ਵਾਲੀਆਂ ਫਸਲਾਂ (food crops) ਹੀ ਬੀਜਦੇ ਸਾਂ ਜਿਵੇਂ ਕਿ ਬਾਜਰਾ, ਮੱਕੀ ,ਗੰਨਾ ,ਕਪਾਹ, ਜਵਾਰ ,ਛੋਲੇ ,ਕੰਗਣੀ ਆਦਿ। 1849 ਵਿੱਚ ਜਦੋਂ ਪੰਜਾਬ ਅੰਗਰੇਜ਼ਾਂ ਦਾ ਗੁਲ਼ਾਮ ਹੋਇਆ ਤਾਂ ਓਹਨਾਂ ਨੇ ਫੂਡ crops ਤੋਂ cash crops ਬੀਜਣ ਦਾ ਹੁਕਮ ਲਾਗੂ ਕਰ ਦਿੱਤਾ। 1849 ਤੋਂ ਪਹਿਲਾਂ 10 % ਖੇਤਰ ਹੀ ਵਪਾਰਕ ਫ਼ਸਲਾਂ ਅਧੀਨ ਸੀ। ਵਪਾਕਰਕ ਫ਼ਸਲਾਂ ਜਿਵੇਂ ਕਿ ਕਣਕ, ਕਪਾਹ, ਗੰਨਾ ਆਦਿ। ਗੰਨਾ ਤੇ ਨਰਮਾ ਤਾਂ ਪੰਜਾਬ ਵਿੱਚ ਪਹਿਲਾਂ ਹੀ ਬੀਜਿਆ ਜਾਂਦਾ ਸੀ ਪਰ ਅੰਗਰੇਜਾਂ ਨੇ ਨਵੀਂ ਫ਼ਸਲ ਕਣਕ ਪੰਜਾਬ ਵਿੱਚ ਲਿਆਂਦੀ। 

ਇਹ The ਟ੍ਰਿਬਿਊਨ ਅਖਬਾਰ ਦੁਆਰਾ ਛਪਿਆ ਇੱਕ ਲੇਖ ਦਾ ਭਾਗ ਹੈ 


ਇਕੱਲੇ ਪੰਜਾਬ ਵਿੱਚ ਹੀ ਨਹੀਂ ਸਗੋਂ ਅੰਗਰੇਜ਼ ਜਿੱਥੇ ਜਿੱਥੇ ਵੀ ਗਏ ਓਥੋਂ ਦੀਆਂ ਮੂਲ ਫ਼ਸਲਾਂ ਨੂੰ ਤਬਾਹ ਕਰਕੇ ਉੱਥੇ ਕਣਕ ਦੀ ਬਿਜਾਈ ਲਾਗੂ ਕੀਤੀ ਕਿਉਂਕੀ ਅੰਤਰਰਾਸ਼ਟਰੀ ਪੱਧਰ ਤੇ ਇਸਦੀ ਬਹੁਤ ਜ਼ਿਆਦਾ ਮੰਗ ਸੀ। ਇਹ ਮੰਗ ਵੀ ਓਹਨਾਂ ਨੇ ਰੂਸ ਤੇ ਫਰਾਂਸ ਵਿੱਚ ਭੁੱਖਮਰੀ ਵਰਗੇ ਹਾਲਾਤ ਪੈਦਾ ਕੀਤੇ ਫ਼ੇਰ ਕਣਕ ਦੇ ਬਣੇ ਬ੍ਰੈੱਡ ਸਪਲਾਈ ਕੀਤੇ। ਤੁਸੀਂ ਫਰਾਂਸੀਸੀ ਕ੍ਰਾਂਤੀ ਤੇ ਰੂਸੀ ਕ੍ਰਾਂਤੀ ਬਾਰੇ ਪੜ੍ਹ ਸਕਦੇ ਹੋਂ। ਅਫ਼ਰੀਕਾ ਵਿੱਚ ਵੀ ਇਹਨਾਂ ਨੇ ਉਥੋਂ ਦੀ ਮੂਲ ਫਸਲਾਂ ਨੂੰ ਤਬਾਹ ਕੀਤਾ। ਕਣਕ ਤੇ ਚਾਹ ਦੋ ਜ਼ਹਿਰ ਜਿਹੜੇ ਅੱਜ ਸਾਡੇ ਜੀਵਣ ਦਾ ਹਿੱਸਾ ਨੇ, ਈਸਟ ਇੰਡੀਆ ਕੰਪਨੀ ਦੀ ਦੇਣ ਹੈ। ਇਸ ਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਦੇ ਕਿਸਾਨਾਂ ਨੂੰ ਇਹ ਹੋਇਆ ਕਿ ਜਦੋਂ ਅੰਗਰੇਜ਼ਾਂ ਨੇ ਧੱਕੇ ਨਾਲ ਕਣਕ ਦੇ ਉਤਪਾਦਨ ਨੂੰ ਲਾਗੂ ਕੀਤਾ ਤਾਂ ਕਣਕ ਦੀ ਸਪਲਾਈ ਬਹੁਤ ਵੱਧ ਗਈ ਤੇ ਇਸ ਕਾਰਨ ਇਸਦਾ ਰੇਟ ਬਹੁਤ ਜਿਆਦਾ ਥੱਲੇ ਡਿੱਗ ਪਿਆ ਜਿਸ ਕਾਰਨ ਕਿਸਾਨ ਕਰਜ਼ੇ ਦੀ ਮਾਰ ਹੇਠ ਆ ਗਿਆ। ਓਦੋਂ ਤੋਂ ਅੱਜ ਤੱਕ ਕਿਸਾਨ ਮਾਰੂ ਖੇਤੀਬਾੜੀ ਮਾਡਲ ਚਲਿਆ ਆ ਰਿਹਾ ਜਿਸ ਕਾਰਨ ਕਿਸਾਨ ਦਿਨੋ ਦਿਨ ਕਰਜ਼ਈ ਹੋ ਰਿਹਾ ਹੈ।

ਬ੍ਰਿਟਿਸ਼ ਰਾਜ ਵਿੱਚ ਕਣਕ ਦੀ ਬਿਜਾਈ ਤਾਂ ਜ਼ਰੂਰ ਸ਼ੁਰੂ ਹੋ ਗਈ ਸੀ ਪਰ ਇਹ ਆਮ ਲੋਕਾਂ ਦੇ ਚੁੱਲਿਆਂ ਦਾ ਹਿੱਸਾ ਨਹੀਂ ਸੀ ਬਣੀ ਜ਼ਿਆਦਾਤਰ ਲ਼ੋਕ 1969 ਤੱਕ ਬਾਜਰਾ,ਮੱਕੀ ਤੇ ਛੋਲਿਆਂ ਦਾ ਅਨਾਜ ਹੀ ਆਪਣੇ ਘਰਾਂ ਵਿੱਚ ਵਰਤਦੇ ਸਨ।

ਫੇਰ ਆਉਂਦੀ ਹੈ ਹਰੀ ਕ੍ਰਾਂਤੀ ਜਿਸਨੇ ਪੰਜਾਬ ਦੇ ਉਜਾੜੇ ਦਾ ਮੁੱਢ ਬੰਨ੍ਹਿਆ, ਜਿਸਦੇ ਤਹਿਤ ਪਹਿਲਾਂ ਲਾਲਚ ਦੇ ਕੇ ਹਾਈਬ੍ਰਿਡ( GMO) ਬੀਜ ਤੇ ਫਿਰ ਯੂਰੀਆ ਲੋਕਾਂ ਨੂੰ ਫ੍ਰੀ ਵਿੱਚ ਵੰਡਿਆ ਗਿਆ, ਜਦੋ ਲੋਕਾਂ ਨੂੰ ਚਮਤਕਾਰੀ ਨਤੀਜੇ ਆਉਣੇ ਸ਼ੁਰੂ ਹੋ ਗਏ। ਫ਼ੇਰ ਇਹ ਸਭ ਲੋਕ ਆਪ ਮੁੱਲ ਦਾ ਲੈਣ ਲੱਗ ਪਏ, ਜਿਵੇਂ JIO ਦੇ ਸਿਮ ਵਾਰੀ ਹੋਇਆ ਸੀ।


ਏਸ ਹਰੀ ਕ੍ਰਾਂਤੀ ਦੇ ਤਹਿਤ ਇਕ ਨਵੀਂ ਫ਼ਸਲ ਪੰਜਾਬ ਦੀ ਧਰਤੀ ਤੇ ਲਿਆਂਦੀ ਜਿਹੜੀ ਪੰਜਾਬ ਦੀ ਫਸਲ ਹੀ ਨਹੀਂ ਸੀ ਉਹ ਸੀ ਝੋਨਾ ਜਿਸਨੇ ਪੰਜਾਬ ਦਾ ਪਾਣੀ ਖਾਤਮੇ ਦੇ ਕਗਾਰ ਤੇ ਲਿਆ ਦਿੱਤਾ। ਮੈਂ ਜਿਆਦਾ ਹਰੀ ਕ੍ਰਾਂਤੀ ਬਾਰੇ ਵਿਸਥਾਰ ਵਿੱਚ ਨਹੀਂ ਜਾਵਾਂਗਾ ਓਸਦੇ ਬਾਰੇ ਅੱਲਗ ਆਰਟੀਕਲ ਹੈ ਓਸ ਵਿੱਚ ਤੁਸੀਂ ਪੜ੍ਹ ਸਕਦੇ ਹੋ।

ਗੁਰੂ ਨਾਨਕ ਦੇਵ ਜੀ ਨੇ ਕੋਧਰੇ ਦੀ ਖ਼ੇਤੀ ਕੀਤੀ ਸੀ ਕਿਉਕਿ ਇਹ ਪੰਜਾਬ ਦਾ ਮੂਲ ਅਨਾਜ ਸੀ ਇਸ ਤੋਂ ਇਲਾਵਾ ਮੱਕੀ, ਛੋਲੇ, ਕੰਗਣੀ ਆਦਿ ਸਾਡੇ ਘਰਾਂ ਦਾ ਹਿੱਸਾ ਸੀ ਇਹ ਸਭ ਸਾਡੇ ਕਰਕੇ ਹੀ ਸਾਡੇ ਪੁਰਖਿਆਂ ਦੇ ਸੁਭਾਅ ਵਿੱਚ ਅਣਖ ਗੈਰਤ ਸਾਫ਼ ਝਲਕਦੀ ਸੀ।

                          ਕੋਧਰਾ 👇




                         ਕੰਗਣੀ 👇



                     ਛੋਲੇ/ ਛੋਲੀਆ


                        ਬਾਜਰਾ


                ਮੱਕੀ 



ਇਕੱਲੇ ਸੁਭਾਅ ਵਿੱਚ ਹੀ,ਪੰਜਾਬੀ ਜੇਕਰ ਕਣਕ ਦਾ ਕੋਹੜ ਆਪਣੇ ਰਸੋਈ ਘਰਾਂ ਚੋ ਕੱਢ  ਦੇਣ  ਆਪਣੀ ਪੁਰਾਣੀ ਖੁਰਾਕ ਵੱਲ ਵਾਪਿਸ ਚਲੇ ਜਾਣ ਕੈਂਸਰ.. ਬਲੱਡ ਪ੍ਰੈਸ਼ਰ.. ਸ਼ੂਗਰ ਵਰਗੀਆਂ ਬਿਮਾਰੀਆਂ ਲੱਭਣੀਆਂ ਨਹੀਂ ਪੰਜਾਬ ਚੋ.....

ਮੱਕੀ ਦੀ ਰੋਟੀ ਵੇਖਣ ਵਿੱਚ ਭਾਰੀ ਲੱਗਦੀ ਹੈ ਪਰ ਸਰੀਰ ਅੰਦਰ ਪਚਣ ਵਿੱਚ ਇਹ ਡੇਢ ਤੋ ਦੋ ਘੰਟੇ ਦਾ ਸਮਾਂ ਲੈਦੀ ਹੈ ਜਦਕਿ ਕਣਕ ਦੀ ਰੋਟੀ ਚਾਰ ਤੋ ਪੰਜ ਘੰਟੇ ਦਾ ਸਮਾਂ ਲੈਦੀ ਹੈ ..

ਨੰਬਰ ਦੋ ਤੇ ਅਸੀ ਕਣਕ ਨੂੰ ਮੱਕੀ ਤੇ ਬਾਜਰੇ,ਛੋਲਿਆਂ ਦਾ ਬਦਲ ਬਣਾਇਆ ਹੈ ਬਾਹਰਲੇ ਦੇਸਾਂ ਵਿੱਚ ਕਣਕ ਜਰੂਰ ਖਾਧੀ ਜਾਦੀ ਹੈ ਪਰ ਉਹਨਾਂ ਦਾ ਇਹ ਭੋਜਨ ਸਾਡੇ ਵਾਗ ਤਿੰਨੋ ਪਹਿਰ ਦਾ ਨਹੀ ਉਹ ਬਰੈਡ ਵਗੈਰਾਂ ਹਮੇਸਾ ਸਵੇਰ ਦੇ ਬ੍ਰੇਕ ਫਾਸਟ ਵਿੱਚ ਖਾਦੇ ਨੇ ਜਦਕਿ ਅਸੀ ਤਿੰਨੋ ਪਹਿਰ ਕਣਕ ਦੀ ਰੋਟੀ ਖਾਂਦੇ ਹਾਂ 

ਨੰਬਰ ਤਿੰਨ ਤੇ ਇਹ ਸੂਗਰ ਦਾ ਘਰ ਹੈ ਸਾਡੇ ਬਹੁਤੇ ਲੋਕ ਖੰਡ ਨੂੰ ਹੀ ਸ਼ੂਗਰ ਸਮਝਦੇ ਹਨ ਪਰ ਸ਼ੂਗਰ ਦਾ ਅਸਲ ਮਤਲਬ ਕਾਰਬੋਹਾਈਡ੍ਰੇਟ ਹੈ ਅਤੇ ਕਣਕ ਇਸਦਾ ਮੁੱਖ ਸ੍ਰੋਤ ਹੈ ।ਜੋ ਅਸੀ ਕਹਿਣੇ ਆ ਕਿ ਸੂਗਰ ਦੀ ਬਿਮਾਰੀ ਪੀੜੀ ਦਰ ਪੀੜੀ ਚੱਲਦੀ ਹੈ ਅਸਲ ਵਿੱਚ ਉਸਨੂੰ ਸਥਾਈ ਰੱਖਣ ਲਈ ਏਸ ਵਿੱਚਲੇ ਕਈ ਤੱਤ ਸਹਾਈ ਨੇ ..ਇਹ ਵੀ.ਗੱਲ ਕਿਸੇ ਤੋ ਨਹੀ.ਲੁਕੀ.ਕਿ ਸੂਗਰ ਬਾਕੀ ਸਾਰੇ ਰੋਗਾਂ ਦੀ ਜੜ੍ਹ ਹੈ।

ਜਦਕਿ ਮੱਕੀ ਬਾਜਰਾ ਛੋਲੇ ਪ੍ਰੋਟੀਨ ਭਰਪੂਰ ਹਨ ਅਤੇ ਕਾਰਬੋਹਾਈਡ੍ਰੇਟ ਦੀ ਮਾਤਰਾ ਬਹੁਤ ਘੱਟ ਹੈ। ਜਿਆਦਾ ਕਾਰਬੋਹਾਈਡ੍ਰੇਟ ਖਾਣਾ ਸਾਨੂੰ ਆਲਸੀ ਬਣਾਉਂਦਾ ਹੈ ।

ਨੰਬਰ ਚਾਰ ਇਹ ਮੋਟਾਪੇ ਦਾ ਘਰ ਹੈ ਕਿਉਕਿ ਇਹ ਬਾਕੀ ਬਾਜਰੇ ਤੇ ਮੱਕੀ.ਮੁਕਾਬਲੇ ਔਖੀ ਪਚਦੀ ਹੈ ਇਸ ਵਿੱਚਲਾ ਗਲੂਟਨ ਮੋਟਾਪੇ ਦਾ ਸਿੱਧਾ ਸਾਥੀ ਹੈ...

ਨੰਬਰ ਪੰਜ ਇਸ ਨਾਲ ਕਈ ਅਲਰਜੀਆਂ ਦਾ ਸਿੱਧਾ ਸਬੰਧ ਹੈ ਜੋ ਕਿ ਅਕਸਰ ਵਿੱਚ ਕਈ ਬੱਚਿਆ ਵਿੱਚ ਵੇਖੀਆ ਜਾਂ ਸਕਦੀਆ ਹਨ...

Processod ਫੂਡ ਦੇ ਲੁਕਵੇਂ ਸੱਚ 



Processod ਫੂਡ ਦਾ ਮਤਲਬ ਜਿਹੜਾ ਮਿੱਟੀ ਵਿੱਚ ਨਹੀਂ ਪੈਦਾ ਹੁੰਦਾ ਜਿਹੜਾ ਮਨੁੱਖ ਦੁਬਾਰਾ ਬਣਾਇਆ ਜਾਂਦਾ ਹੈ ਇਹਦੇ ਵਿੱਚ ਟੋਫੀਆਂ ਚਿਪਸ ਤੋਂ ਲੈ ਕੇ ਬਰਗਰ, ਪੀਜੇ ਕੋਲਡਰਿੰਕ ਤੱਕ ਸਾਰਾ ਕੁਝ ਆ ਜਾਂਦਾ ਹੈ। ਇਹ ਚੀਜ਼ਾਂ ਵੀ ਕਾਰਪੋਰੇਟ ਦੇ ਗਲਬੇ ਕਰਕੇ ਸਾਡੇ ਘਰਾਂ ਦਾ ਹਿੱਸਾ ਬਣ ਚੁੱਕੀਆਂ ਹਨ ਕਿਉਂਕਿ ਵਰਲਡ ਬੈਂਕ ਦਾ ਪੰਜਾਬ ਦੇ ਸਿਰ ਕਰਜ਼ਾ ਹੀ ਇਹਨਾਂ ਕਿ ਓਹ ਸ਼ਰੇਆਮ Gmo product (packaged products) ਪੰਜਾਬ ਦੇ ਬਜ਼ਾਰਾਂ ਵਿੱਚ ਵੇਚ ਰਹੇ ਆ ਪਰ ਕੋਈ ਕੁਝ ਨਹੀਂ ਕਰ ਸਕਦਾ ।ਅਸੀਂ ਬਾਜ਼ਾਰ ਤੇ ਬਹੁਤ ਜਿਆਦਾ ਨਿਰਭਰ ਹੋ ਚੁੱਕੇ ਹਾਂ ਅਸੀਂ ਆਪਣੇ ਜੁਆਕਾਂ ਨੂੰ ਜੰਮਣ ਸਾਰ ਹੀ ਇਹਨਾਂ ਚਿਪਸ ਕੁਰਕਰੇ ਟੌਫੀਆਂ ਬੇਕਰੀ ਵਰਗੇ ਪਦਾਰਥਾਂ ਦੀ ਆਦਤ ਪਾ ਦਿੰਦੇ ਹਾਂ ਕਿਉਂਕੀ ਇੱਕ ਤਾਂ ਇਹ ਇਹ ਸਸਤੇ ਹਨ ਤੇ ਦੂਜਾ ਇਹਨਾਂ ਚੀਜ਼ਾਂ ਦੀ advertisement ਕਰਕੇ ਸਾਡੇ ਅਵਚੇਤਨ ਮਨ ਵਿੱਚ ਇਹਨਾਂ ਚੀਜ਼ਾਂ ਨੂੰ ਪਾਇਆ ਜਾਂਦਾ ਹੈ ਅਤੇ ਇਹਨਾਂ ਦੀ ਮਸ਼ਹੂਰੀ ਵੀ ਵੱਡੇ ਵੱਡੇ ਅਮੀਰ ਲੋਕਾਂ ਤੋਂ ਕਰਾ ਕੇ ਸਾਡੇ ਅੰਦਰ ਇਹ ਭਰਿਆ ਜਾਂਦਾ ਹੈ ਕਿ ਇਹ ਅਮੀਰਾਂ ਦੇ ਖਾਣ ਵਾਲੀਆਂ ਚੀਜ਼ਾਂ ਹਨ। ਇਹ ਚੀਜ਼ਾਂ ਅਸੀਂ ਜੀਭ ਦੇ ਸਵਾਦ ਵਾਸਤੇ ਆਪ ਤੇ ਆਪਣਿਆਂ ਬੱਚਿਆਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਰਹੇ ਹਾਂ।

ਇਹਨਾਂ ਚੀਜ਼ਾਂ ਦੇ ਪ੍ਰਭਾਵ:

ਸਭ ਤੋਂ ਵੱਡਾ ਪ੍ਰਭਾਵ ਇਹਨਾਂ ਚੀਜ਼ਾਂ ਨੂੰ ਖ਼ਾ ਕੇ ਜੋ ਸਾਡੇ ਅੰਦਰ ਪੈਦਾ ਹੋ ਰਹੇ ਆ ਕਿ ਇਸ ਨਾਲ ਮਰਦਾਂ ਦੀ ਉਤੇਜਨਾ ਖ਼ਤਮ ਹੋ ਰਹੀ ਹੈ ਮਤਲਬ ਓਹਨਾਂ ਦਾ ਟੈਸਟੋਸਟੀਰੋਨ ਲੈਵਲ ਘਟ ਰਿਹਾ ਹੈ ਇਸਦੇ ਉਲਟ ਔਰਤਾਂ ਦੇ ਅੰਦਰ ਉਤੇਜਨਾ ਜਿਆਦਾ ਵੱਧ ਰਹੀ ਹੈ। ਇਸ ਕਰਕੇ ਅੱਜ ਕੱਲ੍ਹ ਰਿਸ਼ਤੇ ਖ਼ਰਾਬ ਹੋ ਰਹੇ ਹਨ ਵਿਆਹ ਤੋਂ ਬਾਅਦ ਮਰਦ ਆਪਣੀ ਘਰਵਾਲ਼ੀ ਨੂੰ ਸੰਤੁਸ਼ਟ ਰੱਖਣ ਵਿੱਚ ਅਸਮਰਥ ਹੋ ਰਹੇ ਹਨ।

ਇਸਦੇ ਕਾਰਨ ਬੱਚੇ ਵੀ ਨਹੀਂ ਪੈਦਾ ਹੋ ਰਹੇ ਕਿਉਂਕੀ ਨਕਲ਼ੀ ਖੁਰਾਕਾਂ ਖਾਣ ਨਾਲ਼ ਵੀਰਜ ਵਿੱਚ ਵੀ ਤਾਕਤ ਨਹੀਂ ਰਹਿੰਦੀ, ਸਿੱਖਾਂ ਦੀ ਦਿਨੋ ਦਿਨ ਘਟਦੀ ਗਿਣਤੀ ਦਾ ਇਹ ਬਹੁਤ ਵੱਡਾ ਕਾਰਨ ਹੈ ਤੁਸੀਂ ਯੂਪੀ ਬਿਹਾਰ ਦੇ ਪ੍ਰਵਾਸੀਆ ਨੂੰ ਵੇਖੋ ਓਹਨਾਂ ਦੇ ਪੰਜ ਪੰਜ ਬੱਚੇ ਹੁੰਦੇ ਨੇ ਕਿਉਂਕਿ ਉਹ ਗ਼ਰੀਬੀ ਜਾ ਹੋਰ ਕਾਰਨਾਂ ਕਰਕੇ ਸਿਰਫ਼ ਸਾਦੀ ਰੋਟੀ ਖਾਂਦੇ ਹਨ।

ਦੂਜਾ ਪੰਜਾਬ ਵਿੱਚ ਦਿਨੋ ਦਿਨ GAY ਜਾਂ ਖੁਸਰਿਆਂ ਦਾ ਵਧਣਾ ਵੀ ਇਹਨਾਂ ਦੀ ਦੇਣ ਹੈ। ਇਹਨਾਂ ਚੀਜ਼ਾਂ ਨੂੰ ਖਾਣ ਨਾਲ ਸਾਡੇ ਅੰਦਰ ਹਾਰਮੋਨਲ ਵਿਗਾੜ (hormonal imbalance) ਪੈਦਾ ਹੁੰਦਾ ਹੈ। ਜਿਸਦੇ ਕਾਰਨ ਉਦਾਹਰਣ ਲਈ ਅਸੀਂ ਦੇਖਦੇ ਆ ਕਈ ਮੁੰਡਿਆਂ ਦੇ ਦਾੜ੍ਹੀ ਨਹੀਂ ਆਉਂਦੀ ਤੇ ਕੁੜੀਆਂ ਦੇ ਆ ਜਾਂਦੀ ਹੈ। ਜਾਂ ਬੱਚੇ ਕਾਮ ਵਾਸਨਾ ਕਰਕੇ ਕੁਦਰਤ ਦੇ ਨਿਯਮ ਦੇ ਉਲਟ ਕੰਮ ਕਰਦੇ ਹਨ।


ਅਸੀਂ ਕੀ ਕਰੀਏ ?

ਸਭ ਤੋਂ ਪਹਿਲਾਂ ਆਪ ਬੀਜੋ ਤੇ ਆਪ ਖਾਓ ਵਾਲੀ ਆਦਤ ਪਾਓ ਮਤਲਬ ਬਜ਼ਾਰ ਤੇ ਨਿਰਭਰਤਾ ਖ਼ਤਮ ਕਰੋ। ਕੋਸ਼ਿਸ ਕਰੋ ਕਿ ਬੀਜ ਦੇਸੀ ਹੋਵੇ ਹਾਈਬ੍ਰਿਡ ਨਹੀਂ ( ਪੰਜਾਬ ਵਿੱਚ ਦੇਸੀ ਬੀਜ ਮਿਲਣਾ ਬਹੁਤ ਔਖਾ ਬਿਹਾਰ ਜਾ ਮੱਧ ਪ੍ਰਦੇਸ਼ ਵਰਗੇ ਰਾਜਾਂ ਵਿੱਚੋ ਮੰਗਵਾ ਸਕਦੇ ਹੋ) ਬਜ਼ਾਰ ਵਿੱਚ ਮਿਲਣ ਵਾਲੀ ਚੰਗੀ ਚੀਜ਼ ਜਿਵੇਂ ਫ਼ਲ ਸਬਜ਼ੀਆਂ ਵੀ GMO ਹਨ ਇਸ ਲਈ ਸਾਨੂੰ ਘਰ ਵਿੱਚ ਜਾਂ ਖੇਤ ਵਿੱਚ ਓਹਨੀ ਥਾਂ ਰੱਖਣੀ ਬਹੁਤ ਜਰੂਰੀ ਹੈ ਜਿਥੇ ਅਸੀਂ ਫ਼ਲ ਸਬਜ਼ੀਆਂ ਬੀਜ ਸਕੀਏ।

ਦੂਜਾ ਆਪਣੀਆਂ ਪੁਰਾਤਨ ਫ਼ਸਲਾਂ ਨੂੰ ਆਪਣੀ ਖ਼ੁਰਾਕ ਦਾ ਹਿੱਸਾ ਬਣਾਓ ਕਣਕ ਤੇ ਚੌਲ ਦਾ ਤਿਆਗ ਕਰਕੇ ਮੱਕੀ ਬਾਜਰਾ ਛੋਲੇ ਕੰਗਣੀ ਆਦਿ। ਬਜ਼ਾਰੀ ਚੀਜ਼ਾਂ ਦਾ ਹੌਲ਼ੀ ਹੌਲ਼ੀ ਖਹਿੜਾ ਛੱਡੋ। ਜ਼ਿੰਦਗ਼ੀ ਨਾਲ਼ੋ ਕੁਝ ਕੀਮਤੀ ਨਹੀ ਹੁੰਦਾ ਸਵਾਦ ਵੀ ਨਹੀਂ...









_

0 Comments


ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984