ਏਜੰਡਾ 21 ਦਾ ਇਕ ਹੋਰ ਪ੍ਰੋਜੈਕਟ ਸਾਹਮਣੇ ਆਇਆ ਹੈ ਜਿਸਦਾ ਨਾਮ ਹੈ 15 minute city। ਤੁਸੀ ਸੋਚੋਂਗੇ ਇਹ ਕੀ ਹੈ?
ਇਹ ਇੱਕ ਅਜਿਹਾ ਕਨਸੈਪਟ ਹੈ ਜਿਸ ਵਿਚ ਤੁਹਾਡੇ ਸ਼ਹਿਰ ਵਿੱਚ ਹਰ 15 ਮਿੰਟ ਦੀ ਦੂਰੀ ਤੇ ਤੁਹਾਡਾ ਕੰਮ, ਦੁਕਾਨਾਂ, ਸਕੂਲ਼, ਕਾਲਜ, ਹਸਪਤਾਲ, ਗਾਰਡਨ ਅਤੇ ਹਰ ਇਕ ਸਹੂਲਤ ਉਪਲਬਧ ਹੋਵੇਗੀ। ਤੁਸੀਂ ਪੈਦਲ ਜਾ ਸਾਈਕਲ ਤੇ ਅਸਾਨੀ ਨਾਲ ਇਹਨਾਂ ਥਾਵਾਂ ਤੇ ਜਾ ਸਕੋਗੇ। ਤੁਹਾਨੂੰ ਹੁਣ ਲੰਬਾ ਸਫ਼ਰ ਨਹੀਂ ਕਰਨਾ ਪਵੇਗਾ।
ਹੁਣ ਤੁਹਾਨੂੰ ਲੱਗੇਗਾ ਕਿ ਇਹ ਤਾਂ ਸਕੀਮ ਹੀ ਬਹੁਤ ਵਧੀਆ ਹੈ। ਪਰ ਅਸੀਂ ਓਹੀ ਦੇਖਦੇ ਹਾਂ ਜੋ ਸਾਨੂੰ ਦਿਖਾਇਆ ਜਾਂਦਾ ਹੈ।
ਇਸਦੇ ਚੰਗੇ ਪੱਖ ਤਾਂ ਤੁਸੀਂ ਹਰ ਪਾਸੇ ਸੁਣੋਗੇ ਤੁਸੀ ਕਿਤੇ ਵੀ search ਕਰ ਲਵੋ। ਪਰ ਇਸਦੇ ਮਾੜੇ ਪ੍ਰਭਾਵਾਂ ਬਾਰੇ ਕੋਈ ਨਹੀਂ ਦੱਸੇਗਾ।
ਸਭ ਤੋਂ ਪਹਿਲਾਂ ਇਸਦਾ ਅਸਰ ਇਹ ਪਵੇਗਾ ਕਿ ਲੋਕਾਂ ਦੇ ਹੱਥੋਂ ਆਜ਼ਾਦੀ ਖੋਹ ਲਈ ਜਾਊਗੀ। ਅਸੀਂ ਆਪਣੀ ਮਰਜ਼ੀ ਨਾਲ ਇੱਕ 15 ਮਿੰਟ ਦੇ ਘੇਰੇ ਤੋਂ ਬਾਹਰ ਨਹੀਂ ਜਾ ਸਕਾਂਗੇ। ਸਾਡੇ ਤੇ ਪਾਬੰਦੀਆਂ ਲਗਾ ਦਿੱਤੀਆਂ ਜਾਣਗੀਆਂ। ਇਹ ਤਜਰਬਾ ਪਹਿਲਾਂ ਹੀ ਕਰੋਨਾ ਵੇਲ਼ੇ ਲਾਕਡਾਊਨ ਲਾ ਕੇ ਕਰ ਚੁੱਕੇ ਨੇ। ਤੁਸੀਂ ਓਸ ਤੋਂ ਹੀ ਅੰਦਾਜ਼ਾ ਲਗਾ ਲਓ ਕੇ ਤੁਹਾਨੂੰ ਲਾਕਡਾਊਨ ਵਿੱਚ ਘਰੇ ਰਹਿਣਾ ਕਿੰਨਾ ਔਖਾ ਹੋ ਗਿਆ ਸੀ।
ਦੂਜੀ ਗੱਲ ਤੁਸੀ ਕਿਤੇ ਵੀ ਘੁੰਮਣ ਫਿਰਨ ਨਹੀਂ ਜਾ ਸਕੋਂਗੇ। ਜਾ ਆਪਣੇ ਗੁਰੂਧਾਮਾਂ ਦੇ ਦਰਸ਼ਨ ਨਹੀਂ ਕਰ ਸਕੋਂਗੇ। ਨਾਂ ਹੀ ਸਰਕਾਰ ਦੀ ਲੋਕ ਵਿਰੋਧੀ ਨੀਤੀ ਦੇ ਖਿਲਾਫ ਇਕੱਠੇ ਹੋਕੇ ਅੰਦੋਲਨ ਕਰ ਸਕੋਂਗੇ । ਇਹਨਾਂ ਨੇ ਇਹ ਵਾਤਾਵਰਣ ਨੂੰ ਬਚਾਉਣ ਦਾ ਹਵਾਲਾ ਦਿੱਤਾ ਹੈ ਕਿ ਕਾਰਾਂ ਦੀ ਵਰਤੋ ਖ਼ਤਮ ਕਰਨ ਨਾਲ਼ ਵਾਤਾਵਰਣ ਨੂੰ ਫਾਇਦਾ ਹੋਵੇਗਾ। ਇਹ ਪੈਰਿਸ ਤੇ ਇੰਗਲੈਡ ਦੇ ਕਈ ਸ਼ਹਿਰਾਂ ਵਿੱਚ ਲਾਗੂ ਵੀ ਹੋ ਚੁੱਕਿਆ ਹੈ। ਅਤੇ ਹੌਲੀ ਹੌਲੀ ਇਹ ਪੂਰੇ ਸੰਸਾਰ ਵਿਚ ਲਾਗੂ ਕਰਨ ਦੀ ਤਿਆਰੀ ਚਲ ਰਹੀ ਹੈ।
ਤੁਹਾਡਾ ਸਰੀਰਕ ਕੰਮ( Physical work) ਖ਼ਤਮ ਹੋ ਜਾਵੇਗਾ। ਤੁਹਾਡਾ ਸਾਰਾ ਕੰਮ ਆਨਲਾਈਨ ਹੋਵੇਗਾ। ਤੁਸੀ ਅੱਜ ਦੇ ਸਮੇਂ ਵਿਚ ਹੀ ਦੇਖ ਲਵੋ sitting jobs( ਬੈਠ ਕੇ ਕਰਨ ਵਾਲ਼ੇ ਪੇਸ਼ੇ) ਕਿੰਨੇ ਨੇ। ਲੋਕ ਖ਼ੇਤੀਬਾੜੀ ਕਰਨਾ ਨਹੀਂ ਚਾਹੁੰਦੇ ਜਿਸ ਕਰਕੇ ਹਰ ਘਰ ਨੂੰ ਬਿਮਾਰੀਆਂ ਨੇ ਘੇਰ ਰੱਖਿਆ। ਤੇ ਜਦੋਂ ਬਿਲਕੁੱਲ ਹੀ ਘਰੇ ਬੈਠ ਕੇ ਕੰਮ ਹੋਣ ਲੱਗ ਪਏ ਤਾਂ ਹਾਲਾਤ ਤੁਸੀ ਖ਼ੁਦ ਸੋਚ ਸਕਦੇ ਹੋ। ਪੈਕੇਟ ਵਿੱਚ ਭੋਜਨ ਤੁਹਾਡੇ ਘਰ ਆਇਆ ਕਰਨਾ। ਜੋ ਓਹ ਤੁਹਾਨੂੰ ਦੇਣ ਗੇ ਓਹੀ ਤੁਹਾਨੂੰ ਖਾਣਾ ਪੈਣਾ। ਤੁਹਾਡੀ ਹਰ ਇਕ ਚੀਜ਼ ਵਿੱਚ ਦਖਅੰਦਾਜ਼ੀ ਖ਼ਤਮ ਹੋ ਜਾਵੇਗੀ। ਓਹ ਮੁੱਖ ਤੌਰ ਤੇ ਤੁਹਾਡੀ ਹਰ ਇਕ ਚੀਜ਼ ਤੇ ਕੰਟਰੋਲ ਪਾਉਣਾ ਚਾਹੁੰਦੇ ਹਨ। ਇਹ ਸਭ ਨਿਊ ਵਰਲਡ ਆਰਡਰ ਦਾ ਹਿੱਸਾ ਹੈ।ਇਸ ਕਰਕੇ ਹੁਣ ਤੋਂ ਹੀ ਆਪਣੀਆਂ ਜ਼ਮੀਨਾਂ ਸਾਂਭ ਲਓ। ਆਪਣੇ ਇਤਿਹਾਸ ਨਾਲ ਜੁੜੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
0 Comments