ਅੱਜ ਦੇ ਟਾਈਮ ਵਿੱਚ ਹਰ ਇਕ ਵਿਅਕਤੀ ਕੋਲ਼ ਸਮਾਰਟਫੋਨ ਹੈ ਸਾਡੇ ਹਾਲਾਤ ਇਸ ਤਰਾਂ ਬਣਾ ਦਿੱਤੇ ਗਏ ਹਨ ਕਿ ਅਸੀ ਇਸ ਤੋਂ ਬਿਨਾਂ ਆਪਣੀ ਜ਼ਿੰਦਗੀ ਸੋਚ ਹੀ ਨਹੀਂ ਸਕਦੇ ਇਹ ਸਭ ਇਕ ਨੀਤੀ ਵਜੋਂ ਹੋ ਰਿਹਾ ਹੈ। ਉਦਾਹਰਨ ਲਈ, ਜਦੋਂ ਤੁਸੀਂ Google, Facebook, YouTube, ਅਤੇ ਲਗਭਗ ਹਰ ਦੂਜੇ ਸੋਸ਼ਲ ਨੈਟਵਰਕ ਦੀ ਵਰਤੋਂ ਕਰਦੇ ਹੋ ਤਾਂ ਜੋ ਤੁਸੀਂ ਲੱਭਦੇ ਹੋ ਉਸ ਦੇ ਪਿੱਛੇ ਐਲਗੋਰਿਦਮ ਤੁਹਾਨੂੰ ਇਹ ਦਿਖਾਉਣ ਲਈ ਤਿਆਰ ਕੀਤੇ ਗਏ ਹਨ ਕਿ ਤੁਸੀਂ ਪਹਿਲਾਂ ਹੀ ਕੀ ਲੱਭ ਰਹੇ ਹੋ ਜਾਂ ਕੰਪਿਊਟਰ ਕੋਡ ਕੀ ਸੋਚਦਾ ਹੈ ਕਿ ਤੁਸੀਂ ਦੂਜੇ ਲੋਕਾਂ ਦੇ ਆਧਾਰ 'ਤੇ ਕੀ ਦੇਖਣਾ ਚਾਹੁੰਦੇ ਹੋ।ਐਡਵਰਡ ਸਨੋਡੇਨ, ਇੱਕ ਵ੍ਹਿਸਲਬਲੋਅਰ, ਨੇ ਖੁਲਾਸਾ ਕੀਤਾ ਕਿ ਕਿਵੇਂ ਯੂਐਸ ਅਤੇ ਯੂਕੇ ਦੀਆਂ ਸਰਕਾਰਾਂ ਵਿੱਚ ਪ੍ਰਿਜ਼ਮ ਅਤੇ ਟੈਂਪੋਰਾ ਵਰਗੇ ਪ੍ਰੋਗਰਾਮਾਂ ਦੁਆਰਾ ਲਗਭਗ ਹਰ ਕਿਸੇ ਦੀ ਜਾਸੂਸੀ ਕਰਨ ਦੀ ਸਮਰੱਥਾ ਸੀ। ਇਹ ਪ੍ਰੋਗਰਾਮ ਲੋਕਾਂ ਦੇ ਔਨਲਾਈਨ ਖਾਤਿਆਂ, ਕਾਲ ਡੇਟਾਬੇਸ, ਅਤੇ ਫੋਨ ਰਿਕਾਰਡਾਂ ਲਈ ਗੁਪਤ ਅਦਾਲਤੀ ਆਦੇਸ਼ਾਂ ਤੱਕ ਸਿੱਧੀ ਪਹੁੰਚ ਦੀ ਆਗਿਆ ਦਿੰਦੇ ਹਨ।
ਫੇਸਬੁੱਕ ਅਤੇ ਗੂਗਲ ਦਾ ਸਮਾਜ 'ਤੇ ਬਹੁਤ ਪ੍ਰਭਾਵ ਹੈ, ਪਰ ਉਨ੍ਹਾਂ ਦਾ ਧਿਆਨ ਮੁਨਾਫਾ ਹੈ, ਸ਼ਾਂਤੀ ਅਤੇ ਖੁਸ਼ਹਾਲੀ ਬਣਾਉਣਾ ਨਹੀਂ। ਮਾਰਕ ਜ਼ੁਕਰਬਰਗ ਨੇ ਖੁਦ ਕਿਹਾ ਸੀ ਕਿ ਦੁਨੀਆ ਲਈ ਜੋ ਚੰਗਾ ਹੈ, ਜ਼ਰੂਰੀ ਨਹੀਂ ਕਿ ਉਹ ਫੇਸਬੁੱਕ ਲਈ ਚੰਗਾ ਹੋਵੇ। ਇਸ ਲਈ, ਭਾਵੇਂ ਅਸੀਂ ਡਿਜੀਟਲ ਤੌਰ 'ਤੇ ਜੁੜੇ ਹੋਏ ਹਾਂ, ਸਾਡੇ ਸਮੂਹਿਕ ਮਨ ਨੂੰ ਇਸਤਿਹਾਰਾਂ ਇਸ਼ਤਿਹਾਰਾਂ(ads) ਅਤੇ ਮਨੋਰੰਜਨ(entertainment)ਵਰਗੇ ਭਟਕਣਾਂ ਦੁਆਰਾ ਹਾਈਜੈਕ ਕੀਤਾ ਜਾ ਰਿਹਾ ਹੈ। ਤੁਹਾਨੂੰ ਮਨੋਵਿਗਿਆਨਕ ਤੌਰ ਤੇ ਅਜਿਹਾ ਪਦਾਰਥ ਦਿਖਾਇਆ ਜਾਂਦਾ ਹੈ ਤਾਂ ਜੋ ਤੁਹਾਨੂੰ ਅਸਲ ਹਾਲਾਤਾਂ ਤੋਂ ਦੂਰ ਰੱਖਿਆ ਜਾ ਸਕੇ। ਮਨੋਰੰਜਨ ਤੁਹਾਨੂੰ ਸੁਪਨਿਆਂ ਦੀਆਂ ਦੁਨੀਆਂ ਵਿੱਚ ਹੀ ਰੱਖਦਾ ਹੈ। ਤੁਹਾਨੂੰ ਲਗਦਾ ਹੈ ਸਭ ਕੁਝ ਸਹੀ ਚਲ ਰਿਹਾ ਹੈ। ਤਾਂਕਿ ਸਰਕਾਰ ਆਪਣੀਆਂ ਲੋਕ ਮਾਰੂ ਨੀਤੀਆਂ ਲਾਗੂ ਕਰ ਸਕੇ ਅਤੇ ਵਿਰੋਧ ਨਾ ਹੋਵੇ। ਅੱਜ ਦੇ ਟਾਈਮ ਵਿੱਚ ਨੌਜਵਾਨ ਪੀੜ੍ਹੀ ਇਸਦੀ ਸਭ ਤੋਂ ਵੱਡੀ ਮਾਰ ਹੇਠ ਹੈ। ਸਮਾਰਟ ਫੋਨ ਨੂੰ ਇਸ ਹਿਸਾਬ ਨਾਲ਼ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਸਾਡੀ ਹਰ ਇਕ ਗਤੀਵਿਧੀ ਤੇ ਨਜ਼ਰ ਰਖਦਾ ਹੈ। ਇਥੋਂ ਤੱਕ ਕਿ ਜਦੋਂ ਅਸੀਂ ਇਸਨੂੰ ਬੰਦ ਕਰਕੇ ਅਪਣੇ ਕੋਲ਼ ਰੱਖ ਕੇ ਸੌ ਜਾਂਦੇ ਹਾਂ। ਕਿਸੇ ਸਿਆਣੇ ਬੰਦੇ ਨੇ ਕਿਹਾ ਸੀ ਕਿ ਤੁਸੀਂ ਖ਼ੁਦ ਆਪਣੇ ਬਾਰੇ ਨਹੀਂ ਜਾਣਦੇ ਜਿਹਨਾਂ ਤੁਹਾਡਾ ਮੋਬਾਈਲ ਤੁਹਾਡੇ ਬਾਰੇ ਜਾਣਦਾ ਹੈ।
ਤੁਸੀਂ ਸੋਸ਼ਲ ਮੀਡੀਆ ਤੇ ਕੁਝ ਵੀ ਪੋਸਟ ਕਰੋ ਤੁਹਾਨੂੰ ਇਹਨਾਂ ਐਪਸ ਵਲੋਂ ਹੁੰਗਾਰਾ ਮਿਲਦਾ ਹੈ। ਪਰ ਜਿਵੇਂ ਹੀ ਤੁਸੀ ਕੁਝ ਅਜਿਹਾ ਪੋਸਟ ਕਰਦੇ ਹੋ ਜਿਹੜਾ ਲੋਕਾਂ ਨੂੰ ਜਾਗਰੂਕ ਕਰਦਾ ਹੈ ਜਾ ਅਪਣੇ ਹੱਕਾਂ ਪ੍ਰਤੀ ਲੜਨ ਲਈ ਪ੍ਰੇਰਦਾ ਹੈ ਤਾਂ ਉਸ ਉੱਤੇ policy violation ਲਾ ਕੇ ਉਸਨੂੰ remove ਕਰ ਦਿੱਤਾ ਜਾਂਦਾ।
ਇਕ ਗੱਲ ਹੋਰ ਕਿ ਕਿਰਪਾ ਕਰਕੇ ਆਪਣੀਆਂ ਪ੍ਰਾਈਵੇਟ ਫੋਟੋਆਂ ਜਾ ਵੀਡਿਉ ਕਿਸੇ ਵੀ ਸੋਸ਼ਲ ਐਪ ਤੇ ਪੋਸਟ ਨਾ ਕਰੋ ਕਿਉਂਕਿ ਤੁਹਾਡੀ ਫੋਟੋਆਂ ਨੂੰ ਕਿਸ ਹੱਦ ਤੱਕ ਵਰਤ ਸਕਦੇ ਆ ਤੁਸੀਂ ਸੋਚ ਵੀ ਨਹੀਂ ਸਕਦੇ। ਅੱਜ ਕੱਲ ਡੀਪ ਫੇਕ(deep fake) ਨਾ ਦੀ ai ਦੀ ਮਦਦ ਨਾਲ਼ ਬੰਦੇ ਦੀ ਅਸਲੀ ਤਸਵੀਰ ਨੂੰ ਕਿਸੇ ਵੀ ਗਲਤ ਵੀਡਿਉ ਵਿੱਚ ਲਾ ਕੇ viral ਕਰ ਦਿੱਤਾ ਜਾਂਦਾ। ਹਲੇ ਤਾਂ ਸੁਰੂਆਤ ਆ ਅੱਗੇ ਹੋਰ ਬਹੁਤ ਕੁਝ ਆਉਣਾ ਜੇਕਰ ਆਪਾਂ ਨਾ ਸੰਭਲੇ।
ਹੁਣ ਤੁਹਾਡਾ ਸਵਾਲ ਹੋਵੇਗਾ ਕਿ ਇਸ ਤੋਂ ਛੁਟਕਾਰਾ ਕਿਵੇਂ ਪਾਈਏ। ਇਸਦਾ ਇੱਕੋ ਇੱਕ ਹਲ ਇਹ ਹੈ ਕਿ ਪਹਿਲਾਂ ਤਾਂ ਆਪਣਾ ਸਾਰਾ ਪਰਸਨਲ ਡਾਟਾ ਆਨਲਾਈਨ ਤੋਂ delete ਕਰੀਏ ਜਿਵੇਂ ਕਿ ਆਪਣੀਆਂ ਤਸਵੀਰਾਂ, ਆਪਣੀ location, ਆਪਣੀ ਮੈਮੋਰੀ, ਪਾਸਵਰਡ ਆਦਿ। ਤੇ ਅਖੀਰ ਤੇ ਆਪਣੇ ਮੋਬਾਇਲ ਫੋਨ ਭੰਨ ਦਈਏ। ਇਹ ਤੁਹਾਨੂੰ ਸੋਚ ਕੇ ਪਾਗਲਪਣ ਲੱਗੇਗਾ ਪਰ ਇਹੀ ਹਲ ਹੈ। ਤੁਸੀ ਇਹ ਵੀ ਸੋਚੋਗੇ ਕਿ ਮੈਂ ਜੋ ਗੱਲਾਂ ਤੁਹਾਨੂੰ ਦਸ ਰਿਹਾਂ ਇਹ ਵੀ ਮੋਬਾਇਲ ਦੀ ਮਦਦ ਨਾਲ ਹੀ ਨੇ ਪਰ ਮੇਰਾ ਮੁੱਖ ਟੀਚਾ ਇਹ ਹੈ ਕਿ ਹਰ ਇੱਕ ਨੂੰ ਨਿਊ ਵਰਲਡ ਆਰਡਰ ਬਾਰੇ ਪਤਾ ਲੱਗ ਸਕੇ ਤਾਂ ਜੋ ਅਸੀਂ ਇਕੱਠੇ ਹੋਕੇ ਲੜਾਈ ਲੜੀਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
0 Comments