ਸਿੱਖਾਂ ਨੂੰ ਯਹੂਦੀਆਂ ਤੋਂ ਸੇਧ ਲੈਣੀ ਚਾਹੀਦੀ ਹੈ


ਜੇਕਰ ਯਹੂਦੀਆਂ ਦੀ ਸਿੱਖਾਂ ਨਾਲ਼ ਤੁਲਨਾ ਕੀਤੀ ਜਾਵੇ ਤਾਂ ਜੋ ਕੁੱਝ ਅੱਜ ਸਾਡੇ ਨਾਲ ਹੋ ਰਿਹਾ ਹੈ, ਓਹਨਾਂ ਨੇ ਵੀ ਆਪਣੇ ਪਿੰਡੇ ਤੇ ਹੰਢਾਇਆ ਹੈ। ਉਨ੍ਹਾਂ ਦੀ ਵੀ ਨਸਲਕੁਸ਼ੀ ਹੋਈ ਸੀ ਜਿਸ ਤਰ੍ਹਾਂ ਸਾਡੀ 84 ਵਿੱਚ ਹੋਈ ਤੇ ਅੱਜ ਲੁਕਵੇਂ ਢੰਗ ਨਾਲ ਹੋ ਰਹੀ ਹੈ। ਓਹਨਾਂ ਦਾ ਵੀ ਖੁਰਾ ਖ਼ੋਜ ਮਿਟਾਉਣ ਦੀ ਕੋਸ਼ਿਸ ਕੀਤੀ ਗਈ। ਜਿਸ ਤਰ੍ਹਾਂ ਅੱਜ ਅਸੀਂ ਵੱਖਰੇ ਰਾਜ ਦੀ ਗੱਲ ਕਰਦੇ ਹਾਂ ਓਹਨਾਂ ਨੇ ਵੀ ਆਪਣੇ ਮਨ ਵਿੱਚ ਰਾਜ ਦੀ ਭਾਵਨਾ ਨੂੰ ਕਾਯਮ ਰੱਖਿਆ। ਬੇਸ਼ੱਕ ਅਸੀਂ ਸਿਰਫ ਘਰੇ ਬਹਿਕੇ ਗੱਲਾਂ ਕਰਨ ਜੋਗੇ ਹਾਂ ਪਰ ਓਹਨਾਂ ਨੇ ਆਪਣਾ ਮੁਲਕ ਇਸਰਾਈਲ ਲੈਣ ਲਈ ਆਪਣੇ ਰਹਿਣ ਸਹਿਣ ਵਿੱਚ ਕਈ ਅਹਿਮ ਬਦਲਾਅ ਕੀਤੇ ਜਿਸ ਕਰਕੇ ਅੱਜ ਦੁਨੀਆਂ ਦੇ 70 % ਸੈਕਟਰਾਂ ਤੇ ਯਹੂਦੀਆਂ ਦਾ ਕਬਜ਼ਾ ਹੈ ਜਿਵੇਂ ਫੈਸ਼ਨ, ਸਾਇੰਸ, ਇੰਜੀਨੀਅਰਿੰਗ, ਭੋਜਨ, ਕਾਸਮੈਟਿਕ, ਹਥਿਆਰ, ਹੋਟਲ ਅਤੇ ਫ਼ਿਲਮ ਇੰਡਸਟਰੀ ਆਦਿ। ਨਿਊ ਵਰਲਡ ਆਰਡਰ ਨੂੰ ਚਲਾਉਣ ਵਾਲੇ ਰੌਕਫੈਲਰ, ਰੋਥਚਾਇਲਡ ਵੀ ਯਹੂਦੀ ਹਨ। ਟਵਿੱਟਰ ਦਾ ਮਾਲਕ ਏਲੋਨ ਮਸਕ, ਫੇਸਬੁੱਕ ਦਾ ਮਾਰਕ ਜੁਕਰਬਰਗ, ਐਮਾਜ਼ੋਨ ਦਾ ਜੈਫ ਬੇਜੋਸ ਇਹ ਸਾਰੇ ਯਹੂਦੀ ਹਨ। ਹੁਣ ਤੁਹਾਨੂੰ ਯਹੂਦੀਆਂ ਦੀਆਂ ਅਜਿਹੀਆਂ ਆਦਤਾਂ ਬਾਰੇ ਦੱਸਣ ਦਾ ਯਤਨ ਕਰਾਂਗਾ, ਜਿਸਨੂੰ ਸਾਨੂੰ ਸਿੱਖਾਂ ਨੂੰ ਵੀ ਆਪਣੇ ਜੀਵਨ ਵਿੱਚ ਲਾਗੂ ਕਰਨੀਆਂ ਚਾਹੀਦੀਆਂ ਹਨ :


ਸਭ ਤੋਂ ਪਹਿਲਾਂ ਔਰਤ ਦੇ ਗਰਭਵਤੀ ਹੋਣ ਤੋਂ ਹੀ ਸ਼ੁਰੂ ਕਰਦੇ ਹਾਂ। ਯਹੂਦੀਆਂ ਦੀਆਂ ਔਰਤ ਆਪਣੇ ਗਰਭ ਦੇ ਨੌ ਮਹੀਨਿਆਂ ਦੌਰਾਨ ਪਿਆਨੋ ਵਜਾਉਂਦੀ ਹੈ ਅਤੇ ਹਮੇਸ਼ਾ ਆਪਣੇ ਪਤੀ ਨਾਲ ਮਿਲ ਕੇ ਗਣਿਤ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਓਥੋਂ ਦੀਆਂ ਗਰਭਵਤੀ ਔਰਤਾਂ ਹਮੇਸ਼ਾ ਗਣਿਤ ਦੀਆਂ ਕਿਤਾਬਾਂ ਨਾਲ਼ ਰੱਖਦੀਆਂ ਹਨ। ਜੇਕਰ ਤੁਸੀਂ ਪੁੱਛੋਗੇ, "ਕੀ ਇਹ ਤੁਹਾਡੇ ਗਰਭ ਵਿੱਚ ਬੱਚੇ ਲਈ ਹੈ?" ਉਹ ਜਵਾਬ ਦੇਵੇਗੀ, "ਹਾਂ ਮੈਂ ਆਪਣੇ ਬੱਚੇ ਨੂੰ ਗਰਭ ਵਿੱਚ ਹੀ ਸਿੱਖਿਆ ਦੇ ਰਹੀ ਹਾਂ, ਤਾਂ ਜੋ ਇਹ ਜਮਾਂਦਰੂ ਹੀ ਤੇਜ਼ ਦਿਮਾਗੀ ਬਣ ਸਕੇ"। ਉਹ ਬੱਚੇ ਦੇ ਜਨਮ ਤੱਕ ਗਣਿਤ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੀ ਰਹਿੰਦੀ ਹੈ।


ਦੂਜਾ ਗਰਭ ਸਮੇਂ ਓਹਨਾਂ ਦੀਆਂ ਔਰਤਾਂ ਬੱਚੇ ਦੀ ਤੰਦਰੁਸਤੀ ਲਈ ਬਦਾਮ, ਦੁੱਧ, ਖ਼ਜੂਰ ਆਦਿ ਖਾਂਦੀਆਂ ਹਨ।

ਯਹੂਦੀ ਕਦੇ ਵੀ ਫ਼ਲ, ਰੋਟੀ ਖ਼ਾਣ ਤੋਂ ਬਾਅਦ ਵਿੱਚ ਨਹੀਂ ਖਾਂਦੇ, ਹਮੇਸ਼ਾਂ ਰੋਟੀ ਖਾਣ ਤੋਂ ਪਹਿਲਾਂ ਫ਼ਲ ਖਾਂਦੇ ਹਨ। ਓਹਨਾਂ ਦਾ ਮੰਨਣਾ ਹੈ ਕਿ ਇਸ ਨਾਲ ਸਾਨੂੰ ਨੀਂਦ ਨਹੀਂ ਆਉਂਦੀ ਅਤੇ ਪੜ੍ਹਾਈ ਵਿੱਚ ਮਨ ਜਿਆਦਾ ਲਗਦਾ ਹੈ।


ਇਜ਼ਰਾਈਲ ਵਿੱਚ, ਸਿਗਰਟਨੋਸ਼ੀ ਵਰਜਿਤ ਹੈ । ਯਹੂਦੀ  ਤੰਬਾਕੂ ਨੂੰ ਬਹੁਤ ਭੈੜੀ ਨਜ਼ਰ ਨਾਲ ਵੇਖਦੇ ਹਨ। ਜੇਕਰ ਤੁਸੀਂ ਓਹਨਾਂ ਦੇ ਘਰ ਤੰਬਾਕੂ ਲੈਕੇ ਜਾਓਗੇ ਤਾਂ ਓਹ ਤੁਹਾਨੂੰ ਪਿਆਰ ਨਾਲ਼ ਬਾਹਰ ਨਾਲ਼ ਕਹਿਣਗੇ " get out from my home". ਕਿਉਂਕਿ ਉਹ ਮੰਨਦੇ ਹਨ ਕਿ ਨਿਕੋਟਿਨ ਜੋ ਤੰਬਾਕੂ ਵਿੱਚ ਸ਼ਾਮਲ ਹੁੰਦਾ ਹੈ ਓਹ ਲੈਣ ਵਾਲੇ ਨੂੰ ਇਹਨਾਂ ਨੁਕਸਾਨ ਨਹੀਂ ਕਰਦਾ ਜਿਹਨਾਂ ਕੋਲ਼ ਖੜਿਆਂ ਨੂੰ ਕਰਦਾ ਹੈ ਕਿਉਂਕੀ ਜਦੋਂ ਤੰਬਾਕੂ ਲਾਉਣ ਵਾਲਾ ਬੰਦਾ ਆਪਣੇ ਮੂੰਹ ਵਿੱਚੋਂ ਧੂਆਂ ਛੱਡਦਾ ਹੈ ਤਾਂ ਉਹ CO2 ਵਿੱਚ ਰਚ ਕੇ ਆਉਂਦਾ ਹੈ ਜਿਸ ਨਾਲ਼ ਨਿਕੋਟਿਨ ਹੋਰ ਐਕਟੀਵੇਟ ਹੋ ਜਾਂਦਾ ਹੈ ਅਤੇ ਦੁੱਗਣਾ ਨੁਕਸਾਨ ਕਰਦਾ ਹੈ।। ਇਹ ਸਾਡੇ ਦਿਮਾਗ ਦੇ ਸੈੱਲਾਂ ਨੂੰ ਨਸ਼ਟ ਕਰਦਾ ਹੈ।

ਯਹੂਦੀ ਆਪਣੇ ਬੱਚਿਆਂ ਨੂੰ ਬਾਲ ਉਮਰ ਵਿੱਚ ਸਭ ਤੋਂ ਪਹਿਲਾਂ ਇਹ ਬੋਲਣਾ ਸਿਖਾਉਂਦੇ ਹਨ ਕਿ "why I like Tomato", " Why I like almonds " ਇਸ ਨਾਲ਼ ਓਹਨਾਂ ਦੇ ਅਵਚੇਤਨ ਮਨ ਵਿੱਚ ਇਹ ਗੱਲ ਬੈਠ ਜਾਂਦੀ ਹੈ ਕਿ ਮੈਂਨੂੰ ਟਮਾਟਰ ਅਤੇ ਬਦਾਮ ਖਾਣੇ ਪਸੰਦ ਹਨ। ਓਹ ਫਾਸਟ ਫੂਡ ਜਾ ਪ੍ਰੋਸੈੱਸਡ ਫੂਡ ਵੱਲ ਨਹੀਂ ਜਾਂਦੇ। ਯਹੂਦੀ ਮੰਨਦੇ ਹਨ ਕਿ ਅਸੀਂ ਜਿਹੋ ਜਾ ਖਾਂਦੇ ਹਾਂ ਓਹੋ ਜਾ ਸਾਡਾ IQ ਲੈਵਲ ਹੁੰਦਾ ਹੈ।

ਇਜ਼ਰਾਇਲ ਦੇ ਸਕੂਲਾਂ ਵਿੱਚ ਯਹੂਦੀਆਂ ਦੇ ਬੱਚਿਆਂ ਨੂੰ ਬਾਕੀ ਖੇਡਾਂ ਦੇ ਨਾਲ ਨਾਲ ਸ਼ੂਟਿੰਗ ਅਤੇ ਤੀਰਅੰਦਾਜ਼ੀ ਲਾਜ਼ਮੀ ਕੀਤੀਆਂ ਗਈਆਂ ਹਨ ਤਾਂ ਕਿ ਓਹਨਾਂ ਵਿੱਚ ਇਕਾਗਰਤਾ ਅਤੇ ਫੋਕਸ ਕਰਨ ਦੀ ਤਾਕਤ ਵਧੇ ਅਤੇ ਲੋੜ ਪੈਣ ਤੇ ਓਹ ਦੇਸ਼ ਦੀ ਰੱਖਿਆ ਵਾਸਤੇ ਵੀ ਯੋਗਦਾਨ ਪਾ ਸਕਣ। 

ਯਹੂਦੀਆਂ ਦਾ ਇੱਕ ਆਗੂ ਹੋਇਆ ਹੈ ਹਰਜ਼ਲ ਥਿਓਡੋਰ ਜਿਸ ਦਾ ਜਨਮ 1860 ਚ ਹੰਗਰੀ ਚ ਹੋਈਆ। ਕਾਨੂੰਨ ਦੀ ਪੜਾਈ ਖਤਮ ਕਰ ਕੇ ਆਪਣੀ ਕੌਮ ਦੇ ਭਵਿਖ ਦੀ ਚਿੰਤਾ ਕਰਨ ਲਗਾ। 

ਯਹੂਦੀਆਂ ਦੀ ਪੀੜ ਨੂੰ ਦੁਨੀਆਂ ਅੱਗੇ ਰੱਖਣ ਵਾਸਤੇ ਅਖਬਾਰ ਵਿੱਚ ਨੌਕਰੀ ਕਰਨ ਲਗਾ। ਪਹਿਲਾ ਲੇਖ ਜਿਸ ਦਾ ਸਿਰਲੇਖ ਸੀ ( " ਯਹੂਦੀ ਸਵਾਲ ਦਾ ਹੱਲ" ) ਨੇ ਸਾਰੇ ਯੂਰਪ ਵਿੱਚ ਹਲ ਚਲ ਮਚਾ ਦਿੱਤੀ। 

ਅਮੀਰ ਯਹੂਦੀਆਂ ਨੂੰ ਦਿੱਕਤ ਹੋਈ ਕਹਿੰਦੇ ਇਹ ਕੱਲ ਦਾ ਜਵਾਕ ਮਰਵਾਵੇਗਾ!! 

ਅਜ਼ਾਦੀ ਪਸੰਦ ਯਹੂਦੀ ਹਰਜ਼ਲ ਨੂੰ ਬਹੁਤ ਪਸੰਦ ਕਰਦੇ ਸ਼ਾਇਦ ਉਸ ਨੇ ਬਿਮਾਰੀ ਦੀ ਜੜ੍ਹ ਲੱਭ ਲਈ ਸੀ। ਅਕਸਰ ਕਿਹਾ ਕਰਦਾ " ਜਿੱਥੇ ਮੈਂ ਯਹੂਦੀਆਂ ਨੂੰ ਲਿਜਾਣਾ ਚਾਹਾਂਗਾ, ਯਹੂਦੀ ਉਥੇ ਹੀ ਪੁੱਜਣਗੇ। (ਭਾਵ ਆਜ਼ਾਦ ਇਜ਼ਰਾਈਲ ਚ) 


ਹਰਜ਼ਲ ਆਪਣੀ ਕੌਮੀ ਭਵਿਖ ਨੂੰ ਸਵਾਰਨ ਲਈ ਬਰਤਾਨੀਆ, ਫ਼ਰਾਂਸ, ਜਰਮਨੀ, ਓਟੋਮਨ ( ਹੁਣ ਤੁਰਕੀ) ਦੇ ਹੁਕਮਰਾਨਾਂ ਨੂੰ ਮਿਲੀਆ ਤੇ ਬਹੁਤ ਵਾਰ ਖਾਲੀ ਹੱਥ ਮੁੜਨਾ ਪਿਆ। 

ਹਰਜ਼ਲ ਨੇ ਯਹੂਦੀਆਂ ਨੂੰ ਇਜ਼ਰਾਈਲ ਜਾ ਕੇ ਵੱਸਣ ਦੀ ਸਲਾਹ ਦਿੱਤੀ, ਜੋ ਬਾਅਦ ਵਿੱਚ ਜ਼ਿਓਨਿਜ਼ਮ ਲਹਿਰ ਬਣ ਗਈ। 

ਹਰਜ਼ਲ ਨੇ ਸਾਰੀ ਦੁਨੀਆਂ ਚ ਖਿੰਡੇ ਹੋਏ ਗੁਲਾਮੀ ਕੱਟ ਰਹੇ ਯਹੂਦੀਆਂ ਨੂੰ ਇਕੱਠੇ ਕਰਨ ਵਾਸਤੇ ਯਹੂਦੀ ਆਗੂਆਂ ਦੀ ਸਭਾ ਬੁਲਾਈ. ਬਹੁਤ ਵਿਰੋਧ ਹੋਣ ਦੇ ਬਾਵਜੂਦ ਵੀ 250 ਮਹਿਮਾਨ ਪੁੱਜੇ। ਹਾਜ਼ਰੀ ਰਜਿਸਟਰ ਵਿੱਚ 199 ਨਾਮ ਸਨ ਅਤੇ ਫੋਟੋ ਵਿੱਚ 162. ਸਭ ਤੋ ਵੱਧ ਰੂਸੀ ਯਹੂਦੀ ਡਰੇ ਹੋਏ ਸੀ। 

ਇਹ ਸਭਾ ਇਜ਼ਰਾਈਲ ਦਾ ਮੀਲ ਪੱਥਰ ਸਾਬਤ ਹੋਈ। ਹਰਜ਼ਲ ਅਕਸਰ ਕਿਹਾ ਕਰਦਾ ਯਹੂਦੀਆਂ ਨੂੰ ਅਜੇ ਮੇਰੀਆਂ ਗੱਲਾਂ ਸਮਝ ਨਹੀ ਆਉਂਦੀਆਂ, ਕੋਈ ਨਾ ਅਗਲੀ ਪੀੜ੍ਹੀ ਸਮਝ ਲਵੇਗੀ। 


1904 ਚ 44 ਸਾਲ ਦੀ ਛੋਟੀ ਉਮਰ ਚ ਹਰਜ਼ਲ ਇਸ ਦੁਨੀਆਂ ਤੋ ਚੱਲ ਵਸਿਆ. ਦੁਨੀਆਂ ਭਰ ਦੇ ਯਹੂਦੀ ਗਲੀਆਂ ਵਿੱਚ ਰੋੰਦੇ ਫਿਰਦੇ ਦਿਸੇ, ਜਿਵੇਂ ਅੱਜ ਜੋ ਸਿੱਖਾਂ ਦਾ ਹਾਲ ਹੈ!! 

ਹਰਜ਼ਲ ਦੀ ਮੌਤ ਤੋ ਬਾਅਦ ਉਸ ਦਿਆਂ ਗੱਲਾਂ ਯਹੂਦੀ ਨੂੰ ਸਮਝ ਆਈਆਂ। ਹਰਜ਼ਲ ਦੀ ਵਿਛਾਈ ਪਟੜੀ ਤੇ ਯਹੂਦੀਆਂ ਨੇ ਆਪਣਾ ਇੰਜਣ ਐਸਾ ਭਜਾਇਆ ਕੇ ਆਉਣ ਵਾਲੀ ਅੱਧੀ ਸਦੀ ਵਿੱਚ ਆਪਣੇ ਪੁਰਖਿਆਂ ਦੀ ਧਰਤੀ ਇਸਰਾਈਲ ਦੇ ਰਾਜੇ ਬਣ ਗਏ। ਗੁਲਾਮ ਯਹੂਦੀਆਂ ਜਿਦੋ ਆਜ਼ਾਦ ਹੋਏ ਤਾ ਸਭ ਤੋ ਪਹਿਲਾਂ Austria ਚੋ ਹਰਜ਼ਲ ਦੀ ਕਬਰ ਪਟ ਕੇ ਇਜ਼ਰਾਈਲ ਲੈ ਕੇ ਬੜੇ ਸਤਿਕਾਰ ਨਾਲ ਮਾਊਂਟ ਹਰਜ਼ਲ ਨਾਮੀ ਜਗ੍ਹਾ ਤੇ ਟਿਕਾ ਦਿੱਤੀ। 


ਸਾਰੀ ਦੁਨੀਆਂ ਅੰਦਰ ਖਿਲਰੀ ਚਾਲੀ ਲੱਖ ਅਬਾਦੀ ਵਾਲੀ ਯਹੂਦੀ ਕੌਮ ਜਿਨ੍ਹਾਂ ਦੇ ਦਸ ਪਿੰਡ ਵੀ ਇਕੱਠੇ ਨਹੀਂ ਸਨ ਜੇ ਉਹ ਆਪਣਾ ਮੁਲਕ ਸਥਾਪਤ ਕਰਨ ਵਿਚ ਕਾਮਯਾਬ ਹੋ ਗਏ ਹਨ ਤਾਂ ਫਿਰ ਸਿੱਖ ਕਿਉਂ ਨਹੀਂ ਹੋ ਸਕਦੇ, ਸਿੱਖ ਤਾਂ ਡੇਢ ਕਰੋੜ ਪੰਜਾਬ ਵਿਚ ਇੱਕੋ ਥਾਂ ਕੇਂਦਰਿਤ ਹਨ। ਅਜ਼ਾਦੀ ਦਾ ਚਕਮਾ ਦੇ ਕੇ ਸਾਨੂੰ ਧੋਖੇ ਨਾਲ ਗੁਲਾਮ ਬਣਾਇਆ ਗਿਆ ਹੈ। ਸਿੱਖ ਗੁਲਾਮ ਹਨ, ਤੌਹੀਨ ਭਰਿਆ ਜੀਵਨ ਜੀਅ ਰਹੇ ਹਨ। ਇਹ ਬੇਚੈਨ ਹਨ, ਬਾਗੀ ਹਨ। ਇਹ ਆਪਣੀ ਅਜ਼ਾਦ ਹਸਤੀ ਲਈ ਲੜਨਗੇ, ਵਾਰ-ਵਾਰ ਲੜਨਗੇ ਅਤੇ ਉਤਨਾ ਚਿਰ ਲੜਦੇ ਰਹਿਣਗੇ ਜਿਤਨਾ ਚਿਰ ਕਿ ਖਾਲਿਸਤਾਨ ਅਜਾਦ ਨਹੀਂ ਹੋ ਜਾਂਦਾ।। ਪਰ ਰੀਲਾਂ ਤੇ ਕਲਿਪਾਂ ਚੱਕ ਕੇ ਪਾਉਣ ਨਾਲ਼ ਖ਼ਾਲਿਸਤਾਨ ਨਹੀਂ ਬਣਨਾ ਜਿਵੇਂ ਅੱਜ ਕੱਲ੍ਹ ਬੜਾ ਚੱਲਿਆ ਹੋਇਆ ਵੀ 2025 ਚ ਜਾ 2027 ਵਿੱਚ ਖ਼ਾਲਸਾ ਰਾਜ ਆਊ । ਇਕੱਲੀਆਂ ਗੱਲਾਂ ਨਾਲ਼ ਖ਼ਾਲਿਸਤਾਨ ਨਹੀਂ ਬਣਨਾ। ਇਸਦੀ ਪ੍ਰਾਪਤੀ ਵਾਸਤੇ ਜ਼ਮੀਨੀ ਪੱਧਰ ਤੇ ਕੰਮ ਕਰਨੇ ਪਹਿਣਗੇ। ਹਰ ਸਿੱਖ ਨੂੰ ਆਪਣੀ ਜ਼ਿਮੇਵਾਰੀ ਸਮਝਣੀ ਪਊ। ਕਿਉਂਕੀ ਸਾਡੀ ਲੜ੍ਹਾਈ ਇੱਕ ਬਹੁਤ ਵੱਡੇ ਦੁਸ਼ਮਣ ਦੇ ਖ਼ਿਲਾਫ਼ ਹੈ ਜੋ ਸਾਨੂੰ ਚਾਰੇ ਪਾਸਿਆਂ ਤੋਂ ਘੇਰ ਰਿਹਾ। ਪਰ ਅਸੀਂ ਤਾਂ ਪਦਾਰਥਵਾਦ ਦੇ ਨਸ਼ੇ ਵਿੱਚ ਡੁੱਬੇ ਪਏ ਆਂ। ਆਸ ਕਰਦਾਂ ਰੱਬ ਸਾਨੂੰ ਸੋਝੀ ਬਖਸ਼ੇ!





0 Comments


ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984