ਅੱਜ ਕੱਲ੍ਹ ਗੁਰੂ ਸਹਿਬ ਦੀ ਬੇਅਦਵੀ ਦੀਆਂ ਘਟਨਾਵਾਂ ਬਹੁਤ ਕੁਝ ਬਿਆਨ ਕਰਦੀਆਂ ਹਨ।
ਪਿਛਲੇ ਦਿਨੀਂ ਜਲੰਧਰ ਦੇ ਇੱਕ ਗੁਰੂਦਵਾਰੇ ਵਿਚ ਸ਼ਰੇਆਮ ਇੱਕ ਪੱਗ ਵਾਲੇ ਨੌਜਵਾਨ ਨੇ ਪਾਠੀ ਸਿੰਘਾਂ ਨਾਲ ਕੁੱਟਮਾਰ ਕੀਤੀ ਅਤੇ
ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਵੀ ਕੀਤੀ ।
ਇਸ ਘਟਨਾ ਤੋਂ ਇਹ ਪਤਾ ਚਲਦਾ ਹੈ ਸਾਡਾ ਆਪਣੇ ਗੁਰੂ ਨਾਲ ਕਿੰਨਾ ਪਿਆਰ ਹੈ। ਕੋਈ ਬੰਦਾ ਸ਼ਰੇਆਮ ਦਰਬਾਰ ਸਹਿਬ ਵਿੱਚ
ਜਾ ਕੇ ਗੁਰੂ ਸਾਹਿਬ ਦੀ ਬੇਅਦਵੀ ਕਰ ਦਿੰਦਾ ਹੈ ਤੇ ਗੁਰੂਦਵਾਰੇ ਦੇ ਕਿਸੇ ਸੇਵਾਦਾਰ ਨੂੰ ਭਣਕ ਤਕ ਨੀ ਲਗਦੀ।
ਪਤਾ ਨੀਂ ਅਸੀਂ ਗੁਰੂ ਸਹਿਬ ਨੂੰ ਛੱਡ ਕੇ ਕਿਹੜੀ ਦੁਨੀਆਦਾਰੀ ਵਿੱਚ ਉਲਝੇ ਫਿਰਦੇ ਆਂ ਜੋ ਸਾਨੂੰ ਇਹਨਾਂ ਅਵੇਸਲਾ ਬਣਾ ਦਿੱਤਾ ਕਿ
ਸਾਨੂ ਸਾਡੀ ਸਿੱਖੀ ਦਾ ਜੋ ਘਾਣ ਹੋ ਰਿਹਾ ਹੈ ਉਸ ਦੀ ਰਤਾ ਭਰ ਵੀ ਪਰਵਾਹ ਨਹੀ ਹੈ ।
ਦੂਜੀ ਗੱਲ ਜਦੋਂ ਸੇਵਾਦਾਰਾਂ ਨੇ ਓਸਨੂੰ ਫੜਨ ਤੋਂ ਬਾਦ ਪੁਲਸ ਦੇ ਹਵਾਲੇ ਕਿਓਂ ਕੀਤਾ ?
ਇਹ ਕੋਈ ਨਵੀਂ ਗੱਲ ਤਾਂ ਨਹੀ ਕਿ ਭਾਰਤੀ ਸੰਵਿਧਾਨ ਸਿੱਖਾਂ ਦੀ ਹੋਂਦ ਨੂੰ ਨਕਾਰਦਾ ਹੈ


0 Comments