ਮਾਨ ਸਰਕਾਰ ਦੇ 600 ਯੂਨਿਟ ਮਾਫ਼ ਦੇ ਮਾਰੂ ਨਤੀਜੇ

 ਹਾਲ ਵਿੱਚ ਹੀ ਭਗਵੰਤ ਮਾਨ ਸਰਕਾਰ ਨੇ ਇਕ ਫੈਸਲਾ ਲਿਆ ਹੈ ਜਿਸਦੇ ਵਿੱਚ ਓਹਨਾ ਨੇ ਪੂਰੇ ਬਿੱਲ ਦੀ ਪਹਿਲੀ 600 ਯੂਨਿਟ ਮਾਫ਼ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਜਿਆਦਾਤਰ ਲ਼ੋਕ ਇਸ ਫੈਸਲੇ ਤੋਂ ਬਹੁਤ ਖੁਸ਼ ਹਨ ਕਿਉਂਕਿ ਉਨ੍ਹਾਂ ਲਈ ਇਹ ਬਿਜਲੀ ਬਿੱਲ ਵਿੱਚ ਕਟੌਤੀ ਬਹੁਤ ਵੱਡੀ ਰਾਹਤ ਵਾਲੀ ਗੱਲ ਹੈ। ਪਰ ਕੋਈ ਇਸਦੇ ਮਾੜੇ ਸਿੱਟਿਆਂ ਵਾਰੇ ਗੱਲ ਹੀ ਨਹੀਂ ਕਰਨਾ ਚਾਉਂਦਾ।

ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਆਪਾਂ ਚਾਰ ਪੈਸੇ ਬਚਾਉਣ ਅਤੇ ਥੋੜ੍ਹੇ ਜੇ ਸੁੱਖ ਦੀ ਖਾਤਰ ਅਪਣੇ ਪੈਰ ਤੇ ਆਪ ਕੁਹਾੜਾ ਮਾਰ ਰਹੇ ਆਂ...

ਸਰਕਾਰ ਨੇ ਕਈ ਖੇਤਾਂ ਦੇ ਨਾਲ ਖਾਲ ਬਣਾਏ ਹੋਏ ਹਨ ਤਾਂ ਜੋ ਕਿਸਾਨ ਨਹਰੀ ਪਾਣੀ ਨਾਲ ਸਿੰਚਾਈ ਕਰ ਸਕਣ ਪਰ ਅਸੀਂ 600 ਯੂਨਿਟ ਮਾਫ਼ ਹੋਣ ਕਰਕੇ  ਮੋਟਰਾਂ ਛਡ ਲੈਣੇ ਆ ਤੇ ਧਰਤੀ ਹੇਠਲਾ ਪਾਣੀ ਖ਼ਤਮ ਕਰ ਰਹੇ ਹਾਂ। ਆਪਾਂ ਨੂੰ ਪਤਾ ਹੀ ਹੈ ਕਿ ਪੰਜਾਬ ਤਾਂ ਪਹਿਲਾਂ ਹੀ ਬੰਜਰ ਬਣਨ ਦੀ ਕਗਾਰ ਤੇ ਹੈ ਕਿਉਂਕਿ ਪਾਣੀ ਦਾ ਪੱਧਰ 1000 ਫੁੱਟ ਨੀਵਾ ਜਾ ਚੁੱਕਿਆ ਹੈ । ਸਰਕਾਰ ਤਾਂ ਚਾਉਂਦੀ ਹੈ ਪੰਜਾਬ ਨੂੰ ਖਤਮ ਕਰਨਾ ਤੇ ਅਸੀਂ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਪੈਸੇ ਦੇ ਲਾਲਚ ਵਿੱਚ ਆ ਕੇ ਖ਼ੁਸ਼ੀ ਖ਼ੁਸ਼ੀ ਸਵਾਗਤ ਕਰਦੇ ਹਾਂ।


ਦੂਜੀ ਗੱਲ ਜੋ ਸਾਮ੍ਹਣੇ ਆਈ ਹੈ ਕਿ ਬਿਜਲੀ ਬਿੱਲ ਵਿੱਚ ਕਟੌਤੀ ਕਾਰਨ ਗਰੀਬ ਤੋਂ ਗਰੀਬ ਘਰਾਂ ਵਿੱਚ ਵੀ AC ਦੀ ਗਿਣਤੀ ਵਧ ਰਹੀ ਹੈ। ਪਹਿਲਾਂ AC ਸਿਰਫ ਅਮੀਰ ਘਰਾਂ ਵਿੱਚ ਹੀ ਹੁੰਦਾ ਸੀ ਕਿਉਂਕਿ ਇਹ ਬਿਜਲੀ ਬਹੁਤ ਖਪਤ ਕਰਦਾ ਹੈ ਪਰ ਯੂਨਿਟਾਂ ਮਾਫ਼ ਹੋਣ ਕਰਕੇ ਹੁਣ ਹਰ ਕੋਈ ਇਸ ਨੂੰ ਲਵਾ ਰਿਹਾ ਹੈ ।

 ਹੁਣ ਕਈ ਲ਼ੋਕ ਕਹਿਣਗੇ ਵੀ ਚੰਗੀ ਗੱਲ ਹੈ ਲੋਕਾਂ ਦੀ ਗਰਮੀ ਸੌਖੀ ਨਿਕਲਜੂ ਪਰ ਜੇਕਰ ਸਿਹਤ ਅਤੇ ਵਾਤਾਵਰਨ ਦੇ ਪੱਖੋਂ ਦੇਖਿਆ ਜਾਵੇ ਤਾਂ ਨਤੀਜੇ ਬਹੁਤ ਭਿਆਨਕ ਹਨ।

ਪਹਿਲਾਂ ਗੱਲ ਵਾਤਾਵਰਨ ਦੀ ਕਰਦੇ ਹਾਂ ਜਿਵੇਂ ਕਿ ਗਰੀਨ ਹਾਊਸ ਗੈਸਾਂ ਦੀ ਮਾਤਰਾ ਵਧਣ ਕਾਰਨ ਪਹਿਲਾ ਹੀ ਧਰਤੀ ਦਾ ਤਾਪਮਾਨ ਦਿਨੋ ਦਿਨ ਗਰਮ ਹੋ ਰਿਹਾ ਹੈ ਉਤੋਂ AC ਜੋ ਅੰਦਰਲੀ ਹਵਾ ਠੰਡੀ ਕਰਕੇ ਬਾਹਰ ਗਰਮ ਹਵਾ ਕੱਢਦੇ ਹਨ ਉਹ ਅੱਗ ਵਿੱਚ ਘਿਓ ਪਾਉਣ ਦਾ ਕੰਮ ਕਰਦੇ ਹਨ। ਕਿਉਂਕਿ ਉਹ ਵੱਡੀ ਮਾਤਰਾ ਵਿੱਚ ਊਰਜਾ ਦੀ ਵਰਤੋਂ ਕਰਦੇ ਹਨ, ਬਿਜਲੀ ਉਤਪਾਦਨ ਵਿੱਚ ਵਾਧਾ ਹੁੰਦਾ ਹੈ, ਜੋ ਵਾਯੂਮੰਡਲ ਵਿੱਚ ਵਧੇਰੇ ਕਾਰਬਨ ਡਾਈਆਕਸਾਈਡ ਛੱਡਦਾ ਹੈ।AC CFC ਗੈਸ ਵੀ ਛੱਡਦੇ ਹਨ ਜੋ ਓਜ਼ੋਨ ਲੇਅਰ ਵਿੱਚ hole ਕਰ ਰਹੀ ਹੈ ਅਤੇ ਓਜ਼ੋਨ ਲੇਅਰ ਸਾਨੂ ਸੂਰਜ ਦੀਆਂ ਹਾਨੀਕਾਰਕ ultraviolet ਕਿਰਨਾਂ ਤੋਂ ਬਚਾਉਂਦੀ ਹੈ। ਇਸ ਵਿੱਚ hole ਹੋਣ ਕਰਕੇ ਹੁਣ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਸਿੱਧਾ ਸਾਡੇ ਤੇ ਵਜਦੀਆਂ ਹਨ ਤੇ ਸਕਿਨ ਕੈਂਸਰ ਵਰਗੀਆਂ ਬਿਮਾਰੀਆਂ ਹੁੰਦੀਆਂ ਹਨ।

ਦੂਜੀ ਗੱਲ ਸਾਡੀ immunity ਜੋ ਮਸ਼ੀਨੀ ਯੁੱਗ ਕਰਕੇ ਪਹਿਲਾਂ ਹੀ weak ਹੋ ਰਹੀ ਹੈ। AC ਵਿੱਚ ਰਹਿਣ ਕਰਕੇ ਹੋਰ ਅਸਰ ਪਵੇਗਾ। ਖਾਸ ਤੌਰ ਤੇ ਜੋ ਲ਼ੋਕ ਸਾਰਾ ਦਿਨ ਧੁੱਪੇ ਰਹਿ ਕੇ ਮਜਦੂਰੀ ਕਰਦੇ ਹਨ ਜਦੋਂ ਓਹ AC ਦੀ ਵਰਤੋਂ ਕਰਨਗੇ ਤਾਂ ਓਹਨਾ ਦੇ ਬਿਮਾਰ ਹੋਣ ਦਾ ਖਤਰਾ ਸਭ ਤੋਂ ਜਿਆਦਾ ਹੈ। ਕੁੱਲ ਮਿਲਾ ਕੇ ਅਸੀ ਚੰਗੀ ਤੇ ਸੌਖੀ ਜ਼ਿੰਦਗੀ ਜੀਣ ਦੇ ਚੱਕਰ ਵਿੱਚ ਅਪਣੀ ਸਿਹਤ ਨਾਲ ਬਹੁਤ ਵੱਡਾ ਖਿਲਵਾੜ ਕਰ ਰਹੇ ਹਾਂ।

ਇਕ ਟਾਈਮ ਅਜਿਹਾ ਵੀ ਆਵੇਗਾ ਜਦੋਂ ਸਾਡਾ ਸਰੀਰ ਸੂਰਜ ਦੀ ਧੁੱਪ ਨੂੰ ਝੱਲਣ ਜੋਗ ਨਹੀਂ ਰਹੇਗਾ ਤੇ ਅਸੀ ਬਿਲਕੁਲ ਵੀ ਘਰੋਂ ਬਾਹਰ ਨਿਕਲਣਾ ਬੰਦ ਕਰ ਦੇਵਾਂਗੇ ਇਸਦੇ ਨਤੀਜੇ ਵਜੋਂ ਸਰੀਰ ਵਿੱਚ VITAMIN D ਦੀ ਬਿਲਕੁਲ ਕਮੀ ਹੋ ਜਾਵੇਗੀ ਕਿਉਂਕੀ ਇਸਦੇ ਦੋ ਹੀ ਸਰੋਤ ਹਨ ਪਹਿਲਾ ਸੂਰਜ ਤੇ ਦੂਜਾ ਮੱਛੀ। ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਪਹਿਲਾਂ ਤਾਂ ਕਈ ਲ਼ੋਕ ਮੀਟ ਆਂਡਾ ਨਹੀਂ ਖਾਂਦੇ ਤੇ ਜੋ ਖਾਂਦੇ ਹਨ ਉਹ

ਵੀ ਮੱਛੀ ਤਾਂ ਕੋਈ ਕੋਈ ਖਾਂਦਾ ਹੈ ਉਹ ਵੀ ਵਿਆਹ ਸ਼ਾਦੀ ਤੇ।

ਸੋ ਸਾਨੂੰ ਸਮਝਣਾ ਪਵੇਗਾ ਕਿ ਅਸੀਂ ਟੈਕਨੋਲੋਜੀ ਨੂੰ ਆਪਣੇ ਆਪ ਤੇ ਹਾਵੀ ਹੋਣ ਦੇਣਾ ਜਾ ਨਹੀਂ।


0 Comments


ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984