ਅਰਦਾਸ ਇਕ ਅਜਿਹੀ ਸਥਿਤੀ ਹੈ ਜਦੋਂ ਸਰੀਰ, ਮਨ ਅਤੇ ਆਤਮਾ ਇਕ-ਸੁਰ ਹੋ ਜਾਂਦੇ ਹਨ। ਇਹ ਅੰਤਰ-ਮਨ ਦੀਆਂ ਸਾਰੀਆਂ ਸ਼ਕਤੀਆਂ ਨੂੰ ਇਕ ਨੁਕਤੇ ਉਤੇ ਕੇਂਦਰਿਤ ਕਰਨ ਦਾ ਹੁਨਰ ਹੁੰਦੀ ਹੈ।
ਅਰਦਾਸ ਕਰਦੇ ਹੀ ਉਹ ਹਨ, ਜਿਨ੍ਹਾਂ ਵਿਚ ਸਬਰ ਹੋਵੇ, ਆਸ ਦੀ ਚਿਣਗ ਹੋਵੇ, ਭਰੋਸੇ ਦੀ ਦੌਲਤ ਹੋਵੇ, ਪਿਆਰ ਦੀ ਛਾਂ ਹੋਵੇ।
ਸਿੱਖ ਧਰਮ ਵਿਚ ਜਦੋਂ ਅਰਦਾਸ ਕੀਤੀ ਜਾਂਦੀ ਹੈ ਤਾਂ ਗੁਰੂਆਂ ਨੂੰ ਧਿਆਇਆ ਜਾਂਦਾ ਹੈ, ਗੁਰੂ ਗ੍ਰੰਥ ਸਾਹਿਬ ਦਾ ਧਿਆਨ ਰਖਿਆ ਜਾਂਦਾ ਹੈ, ਪੰਜਾਂ ਪਿਆਰਿਆਂ, ਚੌਂਹ ਸਾਹਿਬਜ਼ਾਦਿਆਂ, ਚਾਲ੍ਹੀ ਮੁਕਤਿਆਂ, ਹੱਠੀਆਂ, ਜਪੀਆਂ, ਤਪੀਆਂ, ਨਾਮ ਜੱਪਣ ਵਾਲਿਆਂ, ਵੰਡ ਛੱਕਣ ਵਾਲਿਆਂ, ਦੇਗ ਚਲਾਉਣ ਵਾਲਿਆਂ, ਤੇਗ ਵਾਹੁਣ ਵਾਲਿਆਂ, ਵੇਖ ਕੇ ਅਣਡਿੱਠ ਕਰਨ ਵਾਲਿਆਂ, ਪਿਆਰਿਆਂ, ਸਚਿਆਰਿਆਂ, ਸ਼ਹੀਦਾਂ, ਮੁਰੀਦਾਂ, ਦਾਨੀਆਂ, ਗਿਆਨੀਆਂ, ਧਿਆਨੀਆਂ ਦੀ ਸਿਫਾਰਸ਼ ਨਾਲ ਅਤੇ ਇਨ੍ਹਾਂ ਨੂੰ ਵਿਚੋਲੇ ਬਣਾ ਕੇ ਅਤੇ ਇਨ੍ਹਾਂ ਦੀ ਮਾਰਫ਼ਤ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ ਅਤੇ ਅਗਲੇਰੇ ਯਤਨਾਂ ਲਈ ਹਿੰਮਤਾਂ ਮੰਗੀਆਂ ਜਾਂਦੀਆਂ ਹਨ।
ਪਰ ਅੱਜ ਦੇ ਸਮੇਂ ਵਿੱਚ ਸਾਡੀ ਨੌਜਵਾਨ ਪੀੜ੍ਹੀ ਸਿੱਖੀ ਨੂੰ ਤਿਆਗ ਕੇ ਪਤਿਤ ਪੁਣੇ ਵੱਲ ਵੱਧ ਚੁੱਕੀ ਹੈ। ਅਸੀਂ ਢੰਗ ਨਾਲ਼ ਅਰਦਾਸ ਵਿੱਚ ਦਸ ਮਿੰਟ ਖੜ੍ਹੇ ਵੀ ਨਹੀਂ ਰਹਿ ਸਕਦੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਾਨੂੰ ਅਰਦਾਸ ਕਰਨ ਦੇ ਪਿੱਛੇ ਦਾ ਮਤਲਬ ਹੀ ਨੀ ਪਤਾ, ਅਸੀਂ ਇਸ ਨੂੰ ਸਿਰਫ਼ ਇੱਕ ਰਿਵਾਜ਼ ਦਾ ਰੂਪ ਹੀ ਦੇ ਦਿੱਤਾ ਹੈ।
ਮੈਂ ਤੁਹਾਨੂੰ ਆਪਣੀ ਅੱਖੀਂ ਡਿੱਠੀ ਘਟਨਾ ਸੁਣਾਉਣਾ। ਮੈਂ ਕਿਸੇ ਦੇ ਘਰ ਸਹਿਜ ਪਾਠ ਦੇ ਮੌਕੇ ਤੇ ਗਿਆ। ਜਦੋਂ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਦ ਅਰਦਾਸ ਸ਼ੁਰੂ ਹੋਈ ਤਾਂ ਮੇਰੇ ਨਾਲ ਜੋ ਨੌਜਵਾਨ ਬੈਠੈ ਸੀ ਉਹ ਇੱਕ ਦੂਜੇ ਦੀ ਦੇਖਾ ਦਿਖਾਈ ਵਿੱਚ ਖੜੇ ਹੋ ਗਏ। ਕੁੱਝ ਨੰਗੇ ਪੈਰੀ ਸੀ ਤੇ ਕੁੱਝ ਦੇ ਬੂਟ ਪਾਏ ਹੋਏ ਸੀ। ਜਿਹਨਾਂ ਦੇ ਬੂਟ ਪਾਏ ਹੋਏ ਸੀ ਓਹ ਓਦਾਂ ਹੀ ਖੜੇ ਰਹੇ। ਨਾਂ ਤਾਂ ਚੰਗੀ ਤਰ੍ਹਾਂ ਹੱਥ ਜੋੜੇ ਹੋਏ ਸੀ ਤੇ ਖੜਨ ਦਾ ਤਰੀਕਾ ਵੀ ਟੇਢਾ ਵਿੰਗਾ ਹੀ ਸੀ। ਕੁੱਝ ਨੇ ਹੱਥਾਂ ਵਿੱਚ ਫੋਨ ਫੜ੍ਹੇ ਸੀ ਤੇ ਬਾਕੀ ਗੱਲਾਂ ਮਾਰਨ ਵਿੱਚ। ਸਿਰਫ਼ ਗੱਲ਼ ਗੱਲ੍ਹਾਂ ਤੱਕ ਸੀਮਿਤ ਹੁੰਦੀ ਤਾਂ ਵੀ ਠੀਕ ਸੀ ਪਰ ਓਹ ਤਾਂ ਅਰਦਾਸ ਤੇ ਵਿਅੰਗ ਕਸਕੇ ਮਜ਼ਾਕ ਉਡਾ ਰਹੇ ਸੀ। ਇਹ ਸਭ ਦੇਖ਼ ਕੇ ਮੈਂਨੂੰ ਬਹੁਤ ਦੁੱਖ ਹੋਇਆ ਕਿ ਅਸੀਂ ਗੂਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਤੋਂ ਕੋਹਾਂ ਦੂਰ ਹੋ ਗਏ ਹਾਂ। ਜਿਹਨਾਂ ਸ਼ਹੀਦ ਸਿੰਘਾਂ ਨੇ ਆਪਣਾ ਆਪਾ ਏਸ ਲਈ ਵਾਰ ਦਿੱਤਾ ਤਾਂਕਿ ਅਸੀਂ ਸੁਖੀ ਜਿਉਂ ਸਕੀਏ, ਅਸੀਂ ਓਹਨਾਂ ਨੂੰ ਦਸ ਮਿੰਟ ਯਾਦ ਵੀ ਨਹੀਂ ਕਰ ਸਕਦੇ। ਮੇਰੀ ਵੀ ਜ਼ਮੀਰ ਮਰ ਚੁੱਕੀ ਹੈ ਕਿ ਮੈਂ ਓਹਨਾਂ ਨੌਜਵਾਨਾਂ ਨੂੰ ਅਰਦਾਸ ਦੀ ਮਹੱਤਤਾ ਸਮਝਾ ਨਾ ਸਕਿਆ। ਖ਼ੈਰ ਵਾਹਿਗੁਰੂ ਬਲ ਬਖਸ਼ਣ।
ਤੁਹਾਡੇ ਵਿੱਚੋ ਮਸਤਾਨੇ ਫ਼ਿਲਮ ਬਹੁਤਿਆਂ ਨੇ ਤਾਂ ਦੇਖੀ ਨੀ ਹੋਣੀ ਕਿਉਂਕਿ ਚੰਗਾ ਦੇਖਣਾ ਤੇ ਸੁਣਨਾ ਸਾਡੇ ਬੇਗੈਰਤ ਲੋਕਾਂ ਨੂੰ ਰਾਸ ਨਹੀਂ ਆਉਂਦਾ ਤੇ ਜਿਹਨਾਂ ਨੇ ਦੇਖੀ ਵੀ ਸੀ ਓਹਨਾਂ ਤੇ ਵੀ ਓਹਨਾਂ ਚਿਰ ਹੀ ਅਸਰ ਰਿਹਾ ਜਿਹਨਾਂ ਚਿਰ ਫਿਲਮ ਚਲੀ ਗਈ। ਇਸ ਤੋਂ ਬਾਅਦ ਸਾਰੇ ਆਪੋ ਆਪਣੇ ਰਾਹ ਤੇ। ਅਸੀਂ ਅਮਲ ਕਰਨਾ ਤਾਂ ਭੁੱਲ ਹੀ ਚੁੱਕੇ ਹਾਂ। ਜੇਕਰ ਮਸਤਾਨੇ ਫ਼ਿਲਮ ਵਿੱਚ ਅਰਦਾਸ ਵਾਲ਼ਾ ਦ੍ਰਿਸ਼ ਕਿਸੇ ਨੇ ਨਹੀਂ ਵੇਖਿਆ ਤਾਂ ਉਹ ਹੇਠਾਂ ਵੇਖ ਸਕਦਾ ਹੈ।
VIDEO