ਪੱਛਮੀ ਸਭਿਆਚਾਰ ਦਾ ਸਾਡੇ ਜੀਵਨ ਤੇ ਪ੍ਰਭਾਵ - ਸਾਡਾ ਪਹਿਰਾਵਾ
ਜਿਵੇਂ ਜਿਵੇਂ ਸਾਡਾ ਜੀਵਨ ਲੰਘ ਰਿਹਾ ਹੈ ਅਸੀਂ ਦੇਖਦੇ ਆ ਕਿ ਸਾਡੇ ਰਹਿਣ ਸਹਿਣ, ਖਾਣ ਪੀਣ, ਅਤੇ ਸਾਡੀਆਂ ਆਦਤਾਂ ਵਿੱਚ ਗਹਿਰਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਹੁਣ ਇਹ ਬਦਲਾਅ ਚੰਗਾ ਹੈ ਜਾਂ ਮਾੜਾ ਇਹ ਤੁਸੀ ਖ਼ੁਦ ਪੜਚੋਲ ਕਰ ਸਕਦੇ ਹੋ। ਮੈਂ ਜਿਆਦਾ ਦੂਰ ਨੀ ਜਾਂਦਾ, ਤੁਸੀਂ 20 ਸਾਲ ਪਹਿਲਾਂ ਤੇ ਅੱਜ ਦੇ ਸਮੇਂ ਦੀ ਤੁਲਨਾ ਕਰ ਲਓ। ਤੁਹਾਡੇ ਮੂੰਹੋਂ ਇਕ ਗੱਲ ਨਿਕਲੇਗੀ ਕਿ ਪੁਰਾਣਾ ਵੇਲਾ ਚੰਗਾ ਸੀ। ਪੁਰਾਣਾ ਵੇਲ਼ਾ ਚੰਗਾ ਕਿਓਂ ਸੀ ਜਦਕਿ ਅੱਜ ਦੇ ਮੁਕਾਬਲੇ ਲੋਕ ਜਿਆਦਾ ਗ਼ਰੀਬ ਸੀ, ਅੱਜ ਕੱਲ੍ਹ ਤਾਂ ਸਾਡੇ ਕੋਲ਼ ਹਰ ਚੀਜ਼ ਦੀ ਸਹੂਲਤ ਹੈ। ਆਓ ਇਸਦੇ ਬਾਰੇ ਡੂੰਘਾਈ ਵਿੱਚ ਗੱਲ ਕਰਦੇ ਹਾਂ।
ਮਨੁੱਖ ਦੀ ਇੱਕ ਪ੍ਰੀਵਿਰਤੀ ਹੈ ਕਿ ਇਹ ਹਰ ਇਕ ਕੰਮ ਨੂੰ ਸੌਖੇ ਤਰੀਕੇ ਨਾਲ ਕਰਨ ਬਾਰੇ ਸੋਚਦਾ ਹੈ। ਸੰਸਾਰ ਤੇ ਜਿੰਨੀਆਂ ਵੀ ਕਾਢਾਂ ਹੋਈਆਂ ਹਨ ਏਸੇ ਸੋਚ ਵਿਚੋਂ ਉਪਜੀਆਂ ਹਨ ਅਸੀ ਆਪਣੀ ਜ਼ਿੰਦਗੀ ਸੋਖੀ ਕਰਨ ਇਹਨਾਂ ਕੁੱਝ ਬਣਾ ਲਿਆ ਜਿਸਦੇ ਕਾਰਨ ਸਾਡੀ ਜ਼ਿੰਦਗੀ ਇਹਨੀ ਔਖੀ ਹੋ ਚੁੱਕੀ ਹੈ ਕਿ ਅਸੀਂ ਧਰਤੀ ਨੂੰ ਨਰਕ ਬਣਾ ਦਿੱਤਾ ਹੈ। ਮੈਂ ਸਿਰਫ ਸਾਡੇ ਪੰਜਾਬ ਵਿੱਚ ਆਏ ਬਦਲਾਵਾਂ ਬਾਰੇ ਗੱਲ ਕਰਾਂਗਾ।
ਸਾਡਾ ਪਹਿਰਾਵਾ
ਜਦੋਂ ਗੁਰੂ ਸਾਹਿਬ ਨੇ 1666 ਇਸਵੀ ਵਿੱਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਸਾਨੂੰ ਅਜਿਹਾ ਪਹਿਰਾਵਾ ਦਿੱਤਾ ਤਾਂ ਜੋ ਸਿੱਖ ਲੱਖਾਂ ਵਿੱਚ ਵੀ ਪਹਿਚਾਣਿਆ ਜਾ ਸਕੇ। ਓਹ ਬਿਲਕੁਲ ਸਾਦਾ ਪਹਿਰਾਵਾ ਸੀ। ਜਿਸਨੂੰ ਹਰ ਕੋਈ ਗਰੀਬ ਤੋਂ ਗਰੀਬ ਸਿੱਖ ਵੀ ਅਸਾਨੀ ਨਾਲ ਪਹਿਣ ਸਕੇ। ਉਸ ਸਮੇਂ ਜੋ ਦੁਜੇ ਧਰਮਾਂ ਦੇ ਲੋਕ ਸਨ ਓਹ ਵੀ ਸਾਦਾ ਧੋਤੀ ਕੁੜਤਾ ਅਤੇ ਬੀਬੀਆਂ ਫ਼ਿੱਕੇ ਸਲਵਾਰ ਸੂਟ ਪਾਉਂਦੀਆਂ ਸਨ। ਜਿਹਨਾਂ ਸਿਖਾਂ ਦਾ ਅੰਮ੍ਰਿਤ ਨਹੀਂ ਵੀ ਸੀ ਛਕਿਆ ਹੁੰਦਾ ਓਹ ਵੀ ਕੁੜਤਾ ਚਾਦਰਾ ਪਾਉਂਦੇ ਸਨ। ਓਸ ਸਮੇਂ ਲੋਕਾਂ ਦਾ ਕਪੜੇ ਪਹਿਨਣ ਦਾ ਮਕਸਦ ਮਹਿਜ ਤਨ ਢਕਣਾ ਜਾਂ ਮੌਸਮ ਦੇ ਹਿਸਾਬ ਨਾਲ਼ ਠੰਡ ਆਦਿ ਤੋਂ ਬਚਣਾ ਹੁੰਦਾ ਸੀ।
ਫ਼ੇਰ ਜਦੋਂ 1849 ਵਿੱਚ ਅੰਗਰੇਜ਼ਾਂ ਦਾ ਕਬਜ਼ਾ ਹੁੰਦਾ ਤਾਂ ਓਹਨਾਂ ਨੇ ਦੇਖਿਆ ਕਿ ਇਥੋਂ ਦੇ ਲੋਕ ਹੱਥੀ ਬਣਿਆ ਕੱਪੜਾ ਪਾਉਂਦੇ ਹਨ। ਅਤੇ ਲੋਕਾਂ ਵਿਚ ਸਾਦਗੀ ਜਿਆਦਾ ਹੈ। ਓਦੋਂ ਤੱਕ ਮਸ਼ੀਨੀ ਜੁਗ ਦਸਤਕ ਦੇ ਚੁੱਕਿਆ ਸੀ। ਉਨ੍ਹਾਂ ਨੇ ਮਸ਼ੀਨੀ ਬਣੇ ਕਪੜੇ ਨੂੰ ਬਾਹਰ ਤੋਂ ਮੰਗਵਾ ਕੇ ਸਸਤੇ ਰੇਟਾਂ ਤੇ ਬੇਚਨਾ ਸ਼ੁਰੂ ਕਰ ਦਿੱਤਾ । ਸਸਤੇ ਦੇ ਨਾਲ ਨਾਲ ਓਸ ਵਿੱਚ ਰੰਗ ਬਿਰੰਗੀ ਕਢਾਈ ਵੀ ਕੀਤੀ ਹੁੰਦੀ ਸੀ। ਜਦੋਂ ਵੀ ਕੋਈ ਨਵੀਂ ਚੀਜ਼ ਬਜਾਰ ਵਿੱਚ ਆਉਂਦੀ ਹੈ ਤਾਂ ਲੋਕਾਂ ਦਾ ਮਲੋਂ ਮੱਲੀ ਧਿਆਨ ਓਧਰ ਜਾਂਦਾ ਹੈ ਉਤੋਂ ਸਸਤਾ ਤੇ ਰੰਗੀਨ ਹੋਣ ਕਰਕੇ ਲੋਕਾਂ ਨੇ ਬਾਹਰਲਾ ਕਪੜਾ ਖਰੀਦਣਾ ਸ਼ੁਰੂ ਕਰ ਦਿੱਤਾ। ਇਸ ਕਰਕੇ ਜੋ ਹੱਥੀ ਕਪੜਾ ਤਿਆਰ ਕਰਦੇ ਸੀ ਓਹਨਾਂ ਦਾ ਰੁਜਗਾਰ ਮਰ ਗਿਆ। ਫੇਰ ਅੰਗਰੇਜਾਂ ਦੇ ਜਾਣ ਤੋਂ ਬਾਅਦ ਵੀ ਅਸੀਂ ਅਜੋਕੇ ਫੈਸ਼ਨਬਲ ਕੱਪੜਿਆਂ ਦੇ ਇਹਨੇ ਆਦੀ ਹੋ ਗਏ ਕਿ ਅਸੀਂ ਆਪਣੇ ਗੁਰੂ ਦਾ ਬਖਸ਼ਿਆ ਹੋਇਆ ਬਾਣਾ ਵਿਸਾਰ ਦਿੱਤਾ। ਇਸਦਾ ਨਤੀਜਾ ਇਹ ਹੋਇਆ ਕਿ ਲੋਕਾਂ ਵਿੱਚ ਆਪਣੇ ਆਪ ਨੂੰ ਦੁਨੀਆ ਅੱਗੇ ਸੋਹਣਾ ਦਿਖਾਉਣ ਦੀ ਲਲਕ ਜਾਗ ਪਈ। ਜਿਹੜਾ ਜਿਹਨੇ ਮਹਿੰਗੇ ਬ੍ਰਾਂਡ ਦੇ ਕੱਪੜੇ ਪਾਉਂਦਾ ਓਸਨੂੰ ਓਹਨੀ ਹੀ ਤਰਜੀਹ ਸਮਾਜ ਵਲੋਂ ਦਿੱਤੀ ਗਈ। ਇਸ ਕਰਕੇ ਕੋਈ ਕਿੰਨਾ ਵੀ ਗ਼ਰੀਬ ਹੀ ਕਿਉਂ ਨਾ ਹੋਵੇ,ਕੱਪੜੇ ਰੰਗੀਨ ਅਤੇ ਮਹਿੰਗੇ ਬ੍ਰਾਂਡ ਵਾਲ਼ੇ ਪਾ ਕੇ ਆਪਣੇ ਆਪ ਨੂੰ ਉੱਚਾ ਦਿਖਾਉਣ ਦਾ ਯਤਨ ਕਰੇਗਾ। ਦੂਜਾ ਇਸਦਾ ਇਹ ਨੁਕਸਾਨ ਹੋਇਆ ਕਿ ਇਸ ਨਾਲ ਕਾਮ ਦੀ ਤੀਬਰ ਇਛਾ ਵੀ ਪ੍ਰਬਲ ਹੋਣ ਲੱਗੀ। ਸਭ ਤੋਂ ਜਿਆਦਾ ਇਸਦਾ ਅਸਰ ਨੌਜਵਾਨ ਪੀੜ੍ਹੀ ਤੇ ਹੋਇਆ। ਤੁਸੀਂ ਵੇਖਿਆ ਹੋਵੇਗਾ ਕਿ ਜੋ ਔਰਤ ਜਾ ਮਰਦ ਆਪਣੇ ਆਪ ਨੂੰ ਜਿਆਦਾ ਸ਼ਿੰਗਾਰ ਕੇ ਰੱਖਦਾ ਹੈ ਓਹ ਜਿਆਦਾਤਰ ਲੋਕਾਂ ਦੀ ਖਿੱਚ ਦਾ ਕੇਂਦਰ ਬਣਦਾ ਹੈ। ਇਸ ਨਾਲ ਕੁਦਰਤੀ ਸਾਡੇ ਹਾਰਮੋਨ ਵਿੱਚ ਹਲਚਲ ਪੈਦਾ ਹੁੰਦੀ ਹੈ। ਜਦਕਿ ਫ਼ਿੱਕੇ ਰੰਗ ਵਾਲ਼ੇ ਲਿਬਾਸ ਉੱਪਰ ਕਿਸੇ ਦਾ ਇਹਨਾ ਜਿਆਦਾ ਕਿਸੇ ਦਾ ਧਿਆਨ ਨਹੀਂ ਜਾਂਦਾ। ਅੱਜ ਦੇ ਸਮੇਂ ਵਿੱਚ ਜੋ ਵੀ ਆਪਾਂ ਜਿਸਮਾਨੀ ਸੰਬੰਧਾਂ ਵਿਚ ਵਾਧਾ ਦੇਖ
ਰਹੇ ਹਾਂ ਇਸ ਵਿੱਚ ਸਾਡਾ ਲਿਬਾਸ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ।
ਨਾ ਤਾਂ ਅੱਜ ਦੇ ਕੱਪੜੇ ਵਿੱਚ ਆਰਾਮ ਹੈ ਤੇ ਨਾਂ ਹੀ ਸਕੂਨ। ਅੱਜ ਕੱਲ੍ਹ ਕੱਪੜੇ ਵੀ ਅਸੀਂ ਪੂਰੇ ਪੂਰੇ ਮੇਚ ਦੇ ਸਮਾਉਂਨੇ ਹਾਂ ਤਾਂ ਜੋ ਸੁੰਦਰ ਦਿਖ ਸਕੀਏ। ਪਹਿਲਾਂ ਲੋਕ ਖੁੱਲ੍ਹੇ ਡੁੱਲ੍ਹੇ ਕੱਪੜੇ ਸਮਾਉਂਦੇ ਤਾਂ ਜੋ ਸਰੀਰ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਆਵੇ। ਅੱਜ ਦਾ ਜ਼ਮਾਨਾ ਹੀ ਦਿਖਾਵੇ ਵਾਲ਼ਾ ਹੋ ਚੁੱਕਿਆ।
ਇਸਦਾ ਹੱਲ ਕੀ ਹੈ ?
ਇਸਦਾ ਹੱਲ ਇਹੋ ਹੈ ਕਿ ਅਸੀਂ ਵਿਦੇਸ਼ੀ ਪਹਿਰਾਵੇ ਦਾ ਤਿਆਗ ਕਰੀਏ ਤੇ ਸਾਦਾ ਕੁੜਤਾ ਪਜਾਮਾ ਜਾ ਕੁੜਤਾ ਚਾਦਰਾ ਪਾਈਏ ਤੇ ਸਿੱਖ ਹੋਣ ਦੇ ਨਾਤੇ ਕੇਸ ਦਾੜ੍ਹੀ ਜਰੂਰ ਰੱਖੀਏ। ਭੈਣਾਂ ਸਾਦੇ ਸਲਵਾਰ ਸੂਟ ਪਾਉਣ ਅਤੇ ਮੇਕਅਪ ਦਾ ਖਹਿੜਾ ਛੱਡਨ
0 Comments