ਅਸੀ ਅਕਸਰ ਦੇਖਿਆ ਜਾ ਸੁਣਿਆ ਹੋਵੇਗਾ ਕਿ ਜੋ ਸਾਡੇ ਬਜ਼ੁਰਗ ਹਨ ਉਹ ਆਪਸ ਵਿੱਚ ਕੋਈ 10 ਭਰਾ ਸਨ ਕੋਈ 5 ਭਰਾ ਤੇ ਕੋਈ 8 ਭਰਾ ਸਨ। ਕਿਉਂਕੀ ਅੱਜ ਤੋਂ 30- 40 ਸਾਲ ਪਹਿਲਾਂ ਹਰ ਪਰਿਵਾਰ ਵਿੱਚ 8 - 9 ਬੱਚੇ ਹੋਣਾ ਆਮ ਗੱਲ ਸੀ।
ਪਰ ਅੱਜ ਕੱਲ੍ਹ ਦੇ ਸਮੇਂ ਵਿੱਚ ਦੇਖਿਆ ਜਾਵੇ ਤਾਂ ਪਹਿਲੇ ਬੱਚੇ ਦੀ ਪ੍ਰਾਪਤੀ ਵਾਸਤੇ ਵੀ ਲੋਕ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਖਾਂਦੇ ਹਨ ਕਈਆਂ ਦੇ ਤਾਂ ਪਹਿਲੀ ਔਲਾਦ ਵੀ ਵਿਆਹ ਤੋਂ 10 ਸਾਲ ਬਾਦ ਹੁੰਦੀ ਹੈ ਤੇ ਜਿਹਨਾਂ ਦੇ ਹੁੰਦੀ ਹੈ ਓਹਨਾ ਬੱਚਿਆ ਵਿੱਚ ਲਈ ਤਰ੍ਹਾਂ ਦੇ disorders ਜਿਵੇਂ ਕਿ ਅਪੰਗ ਪੈਦਾ ਹੋਣਾ, ਵਾਧੂ ਅੰਗ ਨਿਕਲ ਆਉਣਾ, ਵਾਲ ਚਿੱਟੇ ਹੋਣੇ ਆਦਿ ਤਰਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸਦੇ ਪਿੱਛੇ ਦਾ ਕੀ ਕਾਰਨ ਹੈ ?
ਦਰਅਸਲ, 1969 ਦੀ ਹਰਿਤ ਕ੍ਰਾਂਤੀ ਤੋਂ ਬਾਅਦ ਪੰਜਾਬੀਆਂ ਨੇ insecticides ਤੇ pesticides ਦੀ ਵਰਤੋਂ ਵੱਡੇ ਪੱਧਰ ਤੇ ਕਰਨੀ ਸ਼ੁਰੂ ਕਰ ਦਿੱਤੀ। ਕਿਉਂਕੀ ਇਸ ਨਾਲ ਫ਼ਸਲਾਂ ਦੀ ਪੈਦਾਵਾਰ ਵਿੱਚ ਕਾਫ਼ੀ ਵਾਧਾ ਹੋਇਆ ਅਤੇ ਲੋਕਾਂ ਨੂੰ ਕਾਫੀ ਮੁਨਾਫ਼ਾ ਹੋਇਆ ਤੇ ਇਸ ਗੱਲ ਵਿੱਚ ਕੋਈ ਸ਼ੱਕ ਨਹੀ ਕਿ ਅੱਜ ਵੀ ਹੋ ਰਿਹਾ ਹੈ। ਪਰ ਜੇਕਰ ਅਸੀਂ ਗੱਲ ਇਸਦੇ ਸਾਡੀ ਸਿਹਤ ਤੇ ਹੋ ਰਹੇ ਪ੍ਰਭਾਵ ਬਾਰੇ ਗੱਲ ਕਰੀਏ ਤਾਂ ਮਸਲਾ ਬਹੁਤ ਗੰਭੀਰ ਹੈ।
ਜੋ ਰੇਹ ਸਪਰੇਅ ਅਸੀ ਫ਼ਸਲਾਂ ਵਾਸਤੇ ਵਰਤਦੇ ਹਾਂ ਉਹੀ ਜ਼ਹਿਰ ਜਦੋਂ ਅਸੀਂ ਫ਼ਸਲਾਂ ਦੀ ਕਟਾਈ ਤੋਂ ਬਾਦ ਆਪਣੇ ਖਾਣ ਲਈ ਵਰਤਦੇ ਹਾਂ। ਉਦਹਾਰਨ ਲਈ ਕਣਕ ਜਾਂ ਝੋਨਾ ਜਾਂ ਅਸੀਂ ਪਸ਼ੂਆਂ ਨੂੰ ਚਾਰਾ ਪਾਉਣੇ ਆਂ ਉਹ ਓਹਨਾ ਦੇ ਦੁੱਧ ਵਿੱਚ ਵੀ ਆਉਂਦਾ ਹੈ ਤੇ ਓਹੀ ਦੁੱਧ ਅਸੀਂ ਪੀਂਦੇ ਹਾਂ। ਕੁਲ ਮਿਲਾ ਕੇ ਇਹ ਕੈਮੀਕਲ ਖਾਣੇ ਰਾਹੀ ਸਾਡੇ ਸਰੀਰ ਵਿੱਚ ਜਾਂਦੇ ਹਨ ਅਤੇ ਹੇਠ ਲਿਖੇ ਬਦਲਾਅ ਸਾਡੇ ਸਰੀਰ ਵਿੱਚ ਆਉਂਦੇ ਹਨ :
ਹਾਰਮੋਨਲ ਵਿਘਨ:
ਕੁਝ ਕੀਟਨਾਸ਼ਕਾਂ ਅਤੇ ਕੀਟਨਾਸ਼ਕਾਂ ਵਿੱਚ ਅਜਿਹੇ ਰਸਾਇਣ ਹੁੰਦੇ ਹਨ ਜੋ ਸਾਡੇ ਸਰੀਰ ਵਿੱਚ ਹਾਰਮੋਨਾਂ ਦੇ ਆਮ ਕੰਮਕਾਜ ਵਿੱਚ ਦਖ਼ਲ ਦੇ ਸਕਦੇ ਹਨ। ਹਾਰਮੋਨ ਮਹੱਤਵਪੂਰਨ ਰਸਾਇਣਕ ਸੰਦੇਸ਼ਵਾਹਕ ਹਨ ਜੋ ਜਿਨਸੀ ਵਿਕਾਸ ਅਤੇ ਪ੍ਰਜਨਨ ਸਮੇਤ ਵੱਖ-ਵੱਖ ਸਰੀਰਕ ਕਾਰਜਾਂ ਨੂੰ ਨਿਯੰਤ੍ਰਿਤ ਕਰਦੇ ਹਨ। ਕੁਝ ਕੀਟਨਾਸ਼ਕਾਂ ਦੇ ਸੰਪਰਕ ਵਿੱਚ ਹਾਰਮੋਨਸ ਦੇ ਸੰਤੁਲਨ ਵਿੱਚ ਵਿਘਨ ਪੈ ਸਕਦਾ ਹੈ, ਸੰਭਾਵੀ ਤੌਰ 'ਤੇ ਜਿਨਸੀ ਵਿਕਾਸ ਅਤੇ ਪ੍ਰਜਨਨ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਘਟੀ ਜਣਨ ਸ਼ਕਤੀ:
ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਕੁਝ ਕੀਟਨਾਸ਼ਕਾਂ ਅਤੇ ਕੀਟਨਾਸ਼ਕਾਂ ਦੇ ਸੰਪਰਕ ਵਿੱਚ ਮਰਦਾਂ ਅਤੇ ਔਰਤਾਂ ਦੋਵਾਂ ਵਿੱਚ ਉਪਜਾਊ ਸ਼ਕਤੀ ਘਟਦੀ ਹੈ। ਇਹ ਰਸਾਇਣ ਸ਼ੁਕ੍ਰਾਣੂਆਂ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ, ਸ਼ੁਕ੍ਰਾਣੂਆਂ ਦੀ ਗਿਣਤੀ ਨੂੰ ਘਟਾ ਸਕਦੇ ਹਨ, ਅਤੇ ਮਾਦਾ ਪ੍ਰਜਨਨ ਹਾਰਮੋਨਾਂ ਨੂੰ ਵਿਗਾੜ ਸਕਦੇ ਹਨ, ਜਿਸ ਨਾਲ ਗਰਭ ਧਾਰਨ ਕਰਨ ਵਿੱਚ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ ਜਾਂ ਗਰਭਪਾਤ ਦੇ ਜੋਖਮ ਵਿੱਚ ਵਾਧਾ ਹੋ ਸਕਦਾ ਹੈ।
ਜਿਨਸੀ ਨਪੁੰਸਕਤਾ:
ਕੀਟਨਾਸ਼ਕ ਵੀ ਮਰਦਾਂ ਅਤੇ ਔਰਤਾਂ ਦੋਵਾਂ ਵਿੱਚ ਜਿਨਸੀ ਨਪੁੰਸਕਤਾ ਵਿੱਚ ਯੋਗਦਾਨ ਪਾ ਸਕਦੇ ਹਨ। ਉਹ ਦਿਮਾਗੀ ਪ੍ਰਣਾਲੀ ਅਤੇ ਹਾਰਮੋਨਲ ਸੰਤੁਲਨ ਵਿੱਚ ਦਖਲ ਦੇ ਕੇ ਜਿਨਸੀ ਇੱਛਾ, ਉਤਸ਼ਾਹ, ਅਤੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਨਾਲ ਮਰਦਾਂ ਵਿੱਚ ਇਰੈਕਸ਼ਨ (ਇਰੈਕਟਾਈਲ ਡਿਸਫੰਕਸ਼ਨ) ਨੂੰ ਪ੍ਰਾਪਤ ਕਰਨ ਜਾਂ ਕਾਇਮ ਰੱਖਣ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ ਅਤੇ ਮਰਦਾਂ ਅਤੇ ਔਰਤਾਂ ਦੋਵਾਂ ਵਿੱਚ ਜਿਨਸੀ ਸੰਤੁਸ਼ਟੀ ਘਟ ਸਕਦੀ ਹੈ।
ਜਨਮ ਦੇ ਨੁਕਸ:
ਜਨਮ ਤੋਂ ਪਹਿਲਾਂ ਕੁਝ ਕੀਟਨਾਸ਼ਕਾਂ ਦੇ ਸੰਪਰਕ ਨੂੰ ਨਵਜੰਮੇ ਬੱਚਿਆਂ ਵਿੱਚ ਜਨਮ ਦੇ ਨੁਕਸ ਅਤੇ ਅਸਧਾਰਨਤਾਵਾਂ ਦੇ ਵਧੇ ਹੋਏ ਜੋਖਮ ਨਾਲ ਜੋੜਿਆ ਗਿਆ ਹੈ। ਇਹ ਰਸਾਇਣ ਸੰਭਾਵੀ ਤੌਰ 'ਤੇ ਪਲੇਕ ਨੂੰ ਪਾਰ ਕਰ ਸਕਦੇ ਹਨ
ਨਤੀਜੇ ਵਜੋਂ :
ਜਦੋਂ ਵਿਆਹ ਤੋਂ ਬਾਅਦ ਬੱਚਾ ਨਹੀਂ ਹੁੰਦਾ ਤਾਂ ਲੋਕ ਟੈਸਟ ਟਿਊਬ ਬੇਬੀ ਸੈਂਟਰਾਂ ਵਿੱਚ ਜਾਂਦੇ ਹਨ ਤੇ ਇਹੀ ਤਾਂ ਸਰਕਾਰਾਂ ਚਾਹੁੰਦੀਆਂ ਹਨ । ਓਥੇ ਜੋ sperm ਦੇ ਸੈਂਪਲ ਰੱਖੇ ਜਾਂਦੇ ਹਨ ਉਹ ਕਿਸੇ ਵੀ ਪੰਜਾਬੀ ਦੇ ਨਹੀ ਬਲਕਿ ਗੈਰ ਪੰਜਾਬੀਆਂ ਦੇ ਹੁੰਦੇ ਹਨ ਸੋ ਭਈਆਂ ਦੇ sperm ਨਾਲ ਜੋ ਅਸੀਂ ਟੈਸਟ ਟਿਊਬ ਬੇਬੀ ਪੈਦਾ ਕਰਦੇ ਹਾਂ ਕੀ ਓਹ ਪੰਜਾਬ ਦੀ ਨਸਲ ਦਾ ਪੈਦਾ ਹੋਵੇਗਾ ?
ਇਹ ਕੁਲ ਮਿਲਾ ਕਿ ਸਿਖਾਂ ਨੂੰ ਖਤਮ ਕਰਨ ਦੀਆਂ ਸਾਜਿਸਾਂ ਵੱਡੇ ਪੱਧਰ ਤੇ ਹੋ ਰਹੀਆਂ ਹਨ। ਇਸ ਲਈ ਸਾਡਾ ਹੱਕ ਬਣਦਾ ਹੈ ਕਿ ਡਾਕਟਰਾਂ ਨੂੰ ਬਾਦ ਵਿੱਚ ਪੈਸੇ ਲੁਟਾਉਣ ਨਾਲੋਂ ਘੱਟ ਖਾ ਲਓ ਪਰ ਚੰਗਾ ਖਾਓ ਜੋ ਸਾਡੀ ਆਉਣ ਵਾਲੀਆਂ ਨਸਲਾਂ ਨੂੰ ਚੰਗਾ ਤੇ ਸੁਖਾਵਾਂ ਮਾਹੌਲ ਸਿਰਜ ਸਕੀਏ ਅਤੇ ਅਸੀ ਖੁਦ ਦੇ ਵੈਰੀ ਆਪ ਨਾ ਬਣੀਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।