“ਕੰਡਾ ਕੱਢਿਆ ਨਾ ਜੀਹਨੇ ਭੈਣ ਦੀ ਨਨਾਣ ਦਾ, ਉਹ ਬੰਦਾ ਕਾਹਦਾ.. ਕੋਹੜੀ ਹੈ ਜਹਾਨ ਦਾ”.. ਚਮਕੀਲੇ ਨੇ ਪੰਜਾਬ ਚ ਉਹ ਰੋਲ ਨਿਭਾਇਆ ਜੋ ਦੁਨੀਆਂ ਭਰ ਚ ਪੌਰਨ (ਅਸ਼ਲੀਲ ਫਿਲਮਾਂ) ਸਾਈਟਾਂ ਨਿਭਾਉਂਦੀਆਂ ਹਨ, ਹਰੇਕ ਰਿਸ਼ਤੇ ਨੂੰ ਕਾਮ ਦੀ ਨਿਗ੍ਹਾ ਨਾਲ ਵੇਖਣਾ.. ਕੀ ਕਜ਼ਨ ਕੀ ਸਖੀ ਭੈਣ ਤੇ ਕੀ ਮਾਂ.. ਇਹ ਇੱਕ ਵੱਡਾ ਕਾਰਨ ਸੀ ਚਮਕੀਲੇ ਨੂੰ ਸੋਧਣ ਦਾ, ਕੇ ਉਸਨੇ ਰਿਸ਼ਤਿਆ ਦੀ ਪਵਿਤ੍ਰਤਾ ਨੂੰ ਖਤਮ ਕਰਨਾ ਚਾਹਿਆ.. ਲੋਕੀ ਆਖ ਦਿੰਦੇ ਆ ਕੇ ਇਹ ਸਭ ਸਮਾਜ ਚ ਹੁੰਦਾ ਸੀ ਪਰ ਸਮਾਜ ਚ ਤਾ ਓਸ ਵੇਲੇ ਹੁੰਦੇ ਸੀ ਫੇਕ ਐਨਕਾਊਂਟਰ ਜਾਂ ਸਿਰਾਂ ਤੋ ਲਾਹੀਆਂ ਜਾਂਦੀਆਂ ਸੀ ਪੱਗਾਂ.. ਤੇ ਜੇ ਇੱਕ ਪਲ ਲਈ ਮੰਨ ਵੀ ਲਈਏ ਕੇ ਚਮਕੀਲਾ ਸਮਾਜ ਚ ਵਾਪਰਦੀਆਂ ਘਟਨਾਵਾਂ ਬਾਰੇ ਗਾਉਂਦਾ ਸੀ ਤਾ ਉਹਨੇ ਇਹੋ ਜਿਹੇ ਨੀਚ ਕੰਮਾਂ ਨੂੰ ਨੀਚ ਕਹਿਕੇ ਕਿਉ ਨੀ ਗਾਇਆ ? ਉਸਦੇ ਬੋਲਾਂ ਨੇ ਇਹੋ ਜੇਹੀਆਂ ਹਰਕਤਾਂ ਨੂੰ ਗਲੋਰੀਫਾਈ ਕਿਉ ਕੀਤਾ ? ਚਮਕੀਲੇ ਨੇ ਜੇ ਸਮਾਜ ਦੀ ਸਚਾਈ ਦੱਸਣੀ ਤਾ ਇਸ ਤਰਾ ਵੀ ਬਿਆਨ ਕਰ ਸਕਦਾ ਸੀ ..”ਬੰਦੇ ਨਹੀਂ ਜੋ ਤੱਕਣ ਛੇੜਨ ਇੱਜ਼ਤ ਬਗਾਨੀ ਨੂੰ, ਸਦਾ ਸੂਰਮੇ ਸਮਝਣ ਧੀ ਤੇ ਭੈਣ ਬਗਾਨੀ ਨੂੰ”..

ਕਹਿਣ ਵਾਲੇ ਹਜੇ ਵੀ ਕਹੀ ਜਾਂਦੇ ਕੇ ਚਮਕੀਲਾ ਸਮਾਜ ਦੀ ਸਚਾਈ ਹੀ ਪੇਸ਼ ਕਰਦਾ ਸੀ ਪਰ ਉਸਨੂੰ ਹਕੂਮਤ ਨੇ ਕੁੱਛ ਨਹੀਂ ਕਿਹਾ.. ਤੇ ਦੂਜੇ ਪਾਸੇ ਸਰਦਾਰ ਨਿਰਮਲ ਸਿੰਘ ਚੋਹਲਾ ਵਰਗਾ ਢਾਡੀ ਵੀ ਤਾ ਸਮਾਜ ਦੀ ਸਚਾਈ ਪੇਸ਼ ਕਰਦਾ ਸੀ ਕੇ ਕਿੱਦਾਂ ਸਿੱਖਾਂ ਦੇ ਬੱਚਿਆਂ ਨੂੰ ਕੋਹ ਕੋਹਕੇ ਮਾਰਿਆ ਜਾ ਰਿਹਾ, ਕਿੱਦਾਂ ਪੁੱਲਾਂ ਹੇਠ ਲਾਸ਼ਾਂ ਦੇ ਅੰਬਾਰ ਲੱਗੇ ਪਏ.. ਫੇਰ ਹਕੂਮਤ ਨੇ ਚੋਹਲਾ ਸਾਬ ਦੀ ਹੀ ਕਿਉ ਜੀਭ ਵੱਢ ਦਿੱਤੀ ? ਇਹ ਸਮਝਣ ਦੀ ਲੋੜ ਆ ਕੇ ਚਮਕੀਲਾ ਸਥਾਪਤ ਧਿਰ ਲਈ ਓਦੋ ਵੀ ਲਾਭਕਾਰੀ ਸੀ ਤੇ ਅੱਜ ਵੀ ਲਾਭਕਾਰੀ ਆ.. ਸਰਦਾਰ ਨਿਰਮਲ ਸਿੰਘ ਚੋਹਲਾ ਓਹਨਾਂ ਲਈ ਓਦੋ ਵੀ ਖਤਰਾ ਸੀ ਤੇ ਉਹਨਾਂ ਦੀਆ ਵਾਰਾਂ ਅੱਜ ਵੀ ਹਕੂਮਤ ਦੇ ਕੰਨਾਂ ਦੇ ਪੜਦੇ ਪਾੜਦੀਆਂ.. ਜਿਹੜਾ ਬੰਦਾ ਤੁਹਾਡੀਆਂ ਜੜ੍ਹਾ ਨੂੰ ਖੋਖਲਾ ਕਰੇ, ਸਥਾਪਤ ਧਿਰ ਓਸਨੂੰ ਤੁਹਾਡਾ ਚਮਕਦਾ ਸਿਤਾਰਾ ਬਣਾਕੇ ਈ ਪੇਸ਼ ਕਰੇਗੀ.. ਤੇ ਜਿਹੜਾ ਬੰਦਾ ਤੁਹਾਨੂੰ ਤੁਹਾਡੀਆਂ ਜੜ੍ਹਾ ਨਾਲ ਜੋੜੇ, ਉਹ ਭੜਕਾਊ.. ਉਹ ਅੱਤਵਾਦੀ.. ਉਹ ਵੱਖਵਾਦੀ ..

ਮੁਕਦੀ ਗੱਲ ਜੇ ਚਮਕੀਲੇ ਨਾਲ ਦਲਿਤ ਹੋਣ ਕਰਕੇ ਵਿਤਕਰਾ ਹੋਇਆ ਜਾਂ ਉਸਨੂੰ ਦਲਿਤ ਹੋਣ ਕਰਕੇ ਮਾਰ ਦਿੱਤਾ, ਫੇਰ ਉਹਦੇ ਅਖਾੜਿਆ ਚ “ਤਲਵਾਰ ਮੈਂ ਕਲਗੀਧਰ ਦੀ, ਬਾਬਾ ਤੇਰਾ ਨਨਕਾਣਾ, ਤਾਰਿਆਂ ਦੀ ਲੋਏ ਲੋਏ”.. ਇਹ ਸਭ ਗੀਤ ਸਿੰਘਾਂ ਨੇ ਕਿਵੇਂ ਚੱਲਣ ਦਿੱਤੇ ? ਕਿਉਕਿ ਜਾਤੀ ਵਿਤਕਰਾ ਤਾ ਇਹੀ ਕਹਿੰਦਾ ਕੇ ਤੂੰ ਨੀਵੀਂ ਜਾਤ ਦਾ ਹੋਕੇ ਇਹੋ ਜਿਹੇ ਧਾਰਮਿਕ ਗੀਤ ਤੇ ਧਾਰਮਿਕ ਸ਼ਕਸੀਅਤਾਂ ਦੇ ਨਾਮ ਵੀ ਨਾ ਲੈ.. ਪਰ ਬਾਬਾ ਮਾਨੋਚਾਹਲ ਨੇ ਉਸਦੇ ਤਲਵਾਰ ਮੈਂ ਕਲਗੀਧਰ ਦੀ ਹਾਂ ਗੀਤ ਦੀ ਸ਼ਲਾਘਾ ਕੀਤੀ ਸੀ, ਉਹ ਗੱਲ ਅੱਡ ਹੈ ਕੇ ਚਮਕੀਲੇ ਦੀ ਬੇਗੈਰਤੀ ਨੇ ਉਸਨੂੰ ਚੰਗੇ ਪਾਸੇ ਵੱਲ ਕਦੇ ਜਾਣ ਹੀ ਨਹੀਂ ਦਿੱਤਾ..
ਦਿਲਜੀਤ ਦੋਸਾਂਝ ਵਰਗੇ ਸਿੱਖ ਨੌਜਵਾਨ ਉਸ ਉੱਤੇ ਫਿਲਮਾਂ ਬਣਾ ਰਹੇ ਨੇ ਅਤੇ ਫਿਲਮ ਨੂੰ ਇਦਾਂ ਪ੍ਰਚਾਰਿਆ ਗਿਆ ਜਿਵੇਂ ਕੋਈ ਬਹੁਤ ਵੱਡੇ ਸੂਰਮੇ ਦੀ ਗਾਥਾ ਹੋਵੇ। ਅੱਜ ਸਾਡੇ ਨੌਜਵਾਨ ਤੇ ਭੈਣਾਂ ਉਸਨੂੰ ਗਾਇਕੀ ਦਾ legend ਕਹਿੰਦੇ ਨੇ, ਜਿਹੜਾ ਕੰਮ ਕਰਨ ਲਈ ਸਰਕਾਰਾਂ ਦਾ ਜ਼ੋਰ ਲੱਗਿਆ ਹੋਇਆ ਸੀ ਓਹ ਤਾਂ ਅਸੀਂ ਆਪ ਹੀ ਕਰ ਦਿੱਤਾ... ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ ਅਤੇ ਸੰਤ ਜਰਨੈਲ ਸਿੰਘ ਵਰਗੇ ਯੋਧਿਆਂ ਨੂੰ ਛੱਡ ਕੇ ਚਮਕੀਲੇ ਨੂੰ ਅਪਣਾ ਰੋਲ ਮਾਡਲ ਜੋ ਬਣਾ ਲਿਆ ਹੈ...
0 Comments