MODREN SOCIETY ਇਹਨੀਂ SEXUALIZED ਕਿਓਂ ਹੈ ?

 ਨੰਗੇਜ਼ ਨਾ ਖੂਬਸੂਰਤੀ ਵਧਾ ਸਕਦਾ ਹੈ ਅਤੇ ਨਾ ਸਮਾਜ ਵਿੱਚ ਬਹੁਤ ਰੁਤਬਾ ਦਵਾ ਸਕਦਾ ਹੈ। ਜੀਨ ਪਾਉਣਾ ਓਹ ਵੀ ਪਾਟੀਆਂ ਅਤੇ ਥਾਂ ਥਾਂ ਤੋਂ ਨੰਗੇਜ਼ ਦਾ ਕੋਈ ਮਤਲਬ ਅਤੇ ਤੁੱਕ ਨਹੀਂ ਬਣਦੀ।ਸਲੀਕੇ ਨਾਲ ਪਾਏ ਸਾਦੇ ਕੱਪੜੇ ਵੀ ਤੁਹਾਡੀ ਸ਼ਖਸੀਅਤ ਨੂੰ ਨਿਖਾਰ ਦਿੰਦੇ ਹਨ।ਹਾਂ,ਨਜ਼ਰਾਂ ਅਤੇ ਕਹੇ ਲਫਜ਼ ਵਿੱਚ ਫਰਕ ਵੇਖਣ ਤੇ ਸੁਣਨ ਨੂੰ ਜ਼ਰੂਰ ਮਿਲ ਜਾਂਦਾ ਹੈ।ਸਮਾਜ ਬਦਲਿਆ ਹੈ ਅਜੇ ਇੰਨਾਂ ਵੀ ਨਹੀਂ ਬਦਲਿਆ ਕਿ ਲੋਕ ਕੁਮੈਂਟਰੀ ਕਰਨ ਤੋਂ ਗੁਰੇਜ਼ ਕਰਨ।ਕਈ ਵਾਰ ਕੱਪੜਿਆਂ ਕਰਕੇ ਵੀ ਸ਼ਰਮਿੰਦਾ ਹੋਣਾ ਪੈਂਦਾ ਹੈ।ਅਸੀਂ ਪੱਛਮ ਦੀ ਨਕਲ ਕਰ ਰਹੇ ਹਾਂ , ਆਪਣਾ ਇਹਨਾਂ ਅਮੀਰ ਸੱਭਿਆਚਾਰ ਛੱਡਕੇ।


ਕੋਟ ਪੈਂਟ ਪਾਕੇ ਕੰਪਨੀਆਂ ਵਿੱਚ ਕੰਮ ਕਰਦੀਆਂ ਲੜਕੀਆਂ ਹਰ ਕਿਸੇ ਨੂੰ ਪ੍ਰਭਾਵਿਤ ਕਰਦੀਆਂ ਹਨ।ਕੀ ਅਸੀਂ ਆਧੁਨਿਕ ਹੋ ਰਹੇ ਹਾਂ ਜਾਂ ਅਸੀਂ ਫੇਰ ਤੋਂ ਆਦਿ ਵਾਸੀ ਬਣਦੇ ਜਾ ਰਹੇ ਹਾਂ।ਕੱਪੜੇ ਹਮੇਸ਼ਾਂ ਸਰੀਰ ਢਕਣ ਲਈ ਹੁੰਦੇ ਹਨ ਅਤੇ ਬੜੀਆਂ ਕਾਢਾਂ ਤੋਂ ਬਾਅਦ ਕੱਪੜੇ ਬਣੇ ਸਨ।ਕਿਸੇ ਗਰੀਬ ਦੀ ਤਾਂ ਮਜ਼ਬੂਰੀ ਹੈ ਪਾਟੇ ਕੱਪੜੇ ਪਾਉਣਾ ਪਰ ਅਮੀਰ ਨੂੰ ਇਹ ਸ਼ੋਭਾ ਨਹੀਂ ਦਿੰਦਾ। ਕੱਪੜੇ ਸਸਤੇ ਮਹਿੰਗੇ ਅਰਥ ਨਹੀਂ ਰੱਖਦੇ।ਸਮਾਜ ਵਿੱਚ ਜਦੋਂ ਤੁਸੀਂ ਵਿਚਰਦੇ ਹੋ ਤਾਂ ਪ੍ਰਭਾਵ ਕਿਵੇਂ ਦਾ ਛੱਡਦੇ ਹਨ ਉਹ ਵਧੇਰੇ ਮਹੱਤਵਪੂਰਨ ਹੈ।ਸਿਆਣਿਆਂ ਦੇ ਨਿਚੋੜ ਹਨ ,ਹਰ ਕਿਸੇ ਨੂੰ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਊਣ ਦਾ ਹੱਕ ਹੈ ਪਰ ਅਸੀਂ ਧੀ ਪੁੱਤ ਕਿੰਨਾ ਦੇ ਹਾਂ ਇਹ ਤਾਂ ਵੇਖ਼ ਲਈਏ।


ਜਿਸ ਸਮੇਂ ਨੂੰ ਮਾਡਰਨ ਤੇ ਅਗਾਹਵਧ ਕਿਹਾ ਜਾਂਦਾ ਇਸ ਸਮੇਂ ਚ TV, internet, ਗੀਤ, ਸੰਗੀਤ, ਫ਼ਿਲਮਾਂ ਵੈੱਬ ਸੀਰੀਜ਼ ਆਦਿ ਰਾਹੀਂ ਸਭ ਕਾਮ ਵਾਸਨਾ ਹੀ ਪਰੋਸੀ ਜਾ ਰਹੀ ਆ ਤੇ ਇਹੀ ਮਨ ਦੀ ਵਾਸਨਾ ਸਮਾਜ ਚ ਹਰ ਪੁਆੜੇ ਦੀ ਜੜ ਆ ... ਬਾਜਾਰ ਵੀ ਵਾਸਨਾ ਦਾ ਈ ਵਧਦਾ ਜਾਦਾ ਜਿਵੇਂ ਅੋਰਤਾਂ ਦੇ ਸਤਨ ਵੱਡੇ ਕਰਾਉਣ, ਬੁੱਲ ਵੱਡੇ ਕਰਨੇ,ਲਿੰਗ ਵੱਡੇ ਕਰਨੇ ਆਦਿ ਆਦਿ. ਗੇਅ ਲੇਸਬੀਨ ਵਧਦੇ ਜਾ ਰਹੇ ਆ, ਰਿਸ਼ਤਿਆਂ  ਚ ਪਵਿਤਰਤਾ ਖਤਮ ਹੋ ਰਹੀ ਆ, ਡਿਪਰੈਸ਼ਨ ਜੋਰਾਂ ਤੇ ਤੇ ਧਾਰਮਿਕ ਰਹਿਤ, ਰੀਤੀ ਰਿਵਾਜ ਜਿਹਨਾਂ ਨੂੰ ਮਾਡਰਨ ਸਮਾਜ ਪਿਛਾਂਹ ਖਿੱਚੂ ਸਮਝਦਾ ਉਸ ਚ ਅਕਾਲ ਪੁਰਖ ਦੇ ਸਿਮਰਨ ਰਾਹੀਂ ਮਨ ਦੀਆਂ ਸਭ ਵਾਸਨਾਵਾਂ ਖਤਮ ਕਰਕੇ ਇਨਸਾਨ ਇਕ ਕਾਮ,ਲੋਭ ਰਹਿਤ ਮਨੁਖ ਬਣਦਾ ਤੇ ਸਾਰੇ ਸਮਾਜ ਨੂੰ ਆਪਣਾ ਦੇਖਦਾ ...ਸਮਾਜ ਲਈ ਵੀ ੳਹੀ ਮਨੁਖ ਕੁੱਝ ਕਰ ਜਾ  ਸੋਚ ਸਕਦਾ ਜੋ ਮਨ ਨੂੰ ਮਾਰ ਲੈਂਦਾ ਤੇ ਵਾਸਨਾਵਾ ਤੋਂ ਉਪਰ ੳਠ ਜਾਦਾ ਹੈ।


ਕਿਸੇ ਜ਼ਮਾਨੇ ਮੂੰਹ ਨੰਗਾ ਕਰਨਾ ਵੀ ਲੱਚਰਤਾ ਸੀ।ਘੁੰਡ ਕੱਢਕੇ ਰੱਖਣਾ ਔਰਤਾਂ ਨੂੰ ਲਾਜ਼ਮੀ ਕੀਤਾ ਸਮਾਜ ਦੇ ਮਾਨਸਿਕ ਬਿਮਾਰ ਲੋਕਾਂ ਨੇ,ਇਹ ਫਤਵਾ ਸ਼ੁਰੂ ਹੁੰਦਾ ਜਵਾਨੀ ਤੋਂ ਤੇ ਬੁਢਾਪੇ ਤੱਕ ਔਰਤ ਇਸਦੀ ਸਜ਼ਾ ਭੁਗਤਦੀ, ਇਹ ਕਿਉਂ ਸੀ ਕਿਉਂਕਿ ਓਸ ਸਮੇਂ ਦੇ ਮਰਦਾਂ ਦੀ ਕਾਮ ਵਾਸਨਾ ਸਿਰਫ਼ ਮੂੰਹ ਦੇਖਣ ਨਾਲ਼ ਹੀ ਭੜਕ ਸਕਦੀ ਸੀ,ਇਸਦੇ ਖ਼ਤਰੇ ਵਜੋਂ ਆਪਣੀ ਸੋਚ ਤੇ ਪਰਦਾ ਕੱਜਣ ਦੀ ਬਜਾਏ ਸਮਾਜ ਦੇ ਬੂਜੜ ਲੋਕਾਂ ਨੇ ਆਪਣੇ ਆਪਣੇ ਘਰ ਦੀਆਂ ਔਰਤਾਂ ਨੂੰ ਹੀ ਪਰਦਾ ਪਹਿਨਾ ਦਿੱਤਾ, ਨਾਮ ਇਸਨੂੰ ਸਤਿਕਾਰ ਦਿੱਤਾ ਗਿਆ, ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਪ੍ਰਥਾ ਦਾ ਡੱਟ ਕੇ ਵਿਰੋਧ ਕੀਤਾ ਓਸ ਸਮੇਂ ਸਮਾਜ ਦੇ ਠੇਕੇਦਾਰਾਂ ਨੂੰ ਇਹ ਰਾਸ ਤੇ ਨਹੀਂ ਆਇਆ ਹੋਣਾ ਖੌਰੇ ਕੀ ਕੀ ਪ੍ਰਚਾਰ ਕੀਤਾ ਹੋਵੇ ਗੁਰੂ ਸਾਹਿਬਾਨ ਦੇ ਇਸ ਫੈਸਲੇ ਖ਼ਿਲਾਫ਼ ਉਹਨਾਂ ਦੀ ਪੁਰਾਤਨ ਮਿਥ ਨੂੰ ਜੋ ਠੇਸ ਪੁੱਜੀ ਹੋਣੀ। ਪਰਦੇ ਦੀ ਪ੍ਰਥਾ ਦਾ ਵਿਰੋਧ ਔਰਤ ਮਰਦ ਨੂੰ ਬਰਾਬਰਤਾ ਦੇਣ ਦਾ ਇੱਕ ਵੱਡਾ ਕਦਮ ਸੀ ਸਮੇਂ ਤੇ ਹਲਾਤ ਮੁਤਾਬਿਕ, ਅੱਜ ਸਿੱਖਾਂ ਵਿੱਚ ਵੀ ਇਹੋ ਜਿਹੇ ਮਾਨਸਿਕ ਬਿਮਾਰ ਪੈਦਾ ਹੋ ਚੁੱਕੇ ਹੋਏ ਨੇ । ਜਿਹੜਾ ਅੱਜ ਦਾ ਪੱਛਮੀ ਪਹਿਰਾਵਾ ਜਿਵੇਂ ਕਿ ਪੈਂਟ, ਸ਼ਰਟ,  ਫਰਾਕ ਆਦਿ ਅਸੀਂ ਸੋਹਣੇ ਲੱਗਣ ਦੀ ਦੌੜ ਵਿੱਚ ਪਹਿਨਦੇ ਹਾਂ ਉਸਦੇ ਨਾਲ਼ ਸਾਡੇ ਅੰਦਰ ਕਾਮ ਵਾਸਨਾ ਪੈਦਾ ਹੁੰਦੀ ਹੈ ਕਿਉਂਕਿ ਉਹ ਕੱਪੜੇ ਰੰਗ ਬਿਰੰਗੇ ਹੋਣ ਕਰਕੇ ਉਤੇਜਨਾ ਪੈਦਾ ਕਰਦੇ ਨੇ। ਇਸੇ ਲਈ ਸਾਡੇ ਗੁਰੂ ਨੇ ਸਾਨੂੰ ਆਪਣਾ ਨੰਗੇਜ ਢੱਕਣ ਲਈ ਸਾਦਾ ਬਾਣਾ ਪਾਉਣ ਦਾ ਹੁਕਮ ਦਿੱਤਾ ਕਿਉਂਕੀ ਓਹਨਾਂ ਨੂੰ ਆਉਣ ਵਾਲ਼ੇ ਸਮੇਂ ਬਾਰੇ ਪਤਾ ਸੀ।। 

0 Comments


ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984