ਹਰ ਬੰਦੇ ਦੀ ਇੱਕ ਪ੍ਰਵਿਰਤੀ ਹੁੰਦੀ ਹੈ ਕਿ ਉਹ ਅਸਲ ਜ਼ਿੰਦਗੀ ਨਾਲੋਂ ਸੁਪਨਿਆਂ ਵਾਲੀ ਨਕਲੀ ਜ਼ਿੰਦਗੀ ਨੂੰ ਪਸੰਦ ਕਰਦਾ ਹੈ। ਇਸਦਾ ਕਾਰਨ ਸਾਡੇ ਦਿਮਾਗ ਵਿੱਚ ਮੌਜੂਦ ਡੋਪਾਮਾਈਨ ਹਾਰਮੋਨ ਹੈ। ਇਸ ਚੀਜ਼ ਦਾ ਫਾਇਦਾ ਦੁਨੀਆ ਦੀਆਂ ਤਾਕਤਵਰ ਧਿਰਾਂ ਨੇ ਉਠਾਇਆ। ਅਤੇ ਸਾਡੇ ਮਨਾਂ ਵਿੱਚ ਇਹ ਗੱਲ ਭਰੀ ਗਈ ਕਿ ਤੁਸੀਂ ਬੋਰਿੰਗ ਜ਼ਿੰਦਗੀ ਜਿਉਂ ਰਹੇ ਹੋ ਆਪਣੇ ਕੰਮ ਦਾ ਸਮਾਂ ਘਟਾਓ ਅਤੇ ਮਨੋਰੰਜਨ ਕਰੋ। ਤੁਸੀਂ ਬਾਹਰ ਘੁੰਮਣ ਜਾਓ, ਸਿਨਮਾ ਘਰਾਂ ਵਿੱਚ ਫਿਲਮ ਦੇਖਣ ਜਾਓ, ਸੈਰ ਕਰਨ ਜਾਓ ਜਾ ਬਾਹਰ ਖਾਣਾ ਖਾਣ ਜਾਓ।
ਫਿਲਮ ਇੰਡਸਟਰੀ ਵਿੱਚ ਇਤਿਹਾਸਕ ਫ਼ਿਲਮਾਂ ਵੀ ਬਣਦੀਆਂ ਹਨ। ਇਸ ਨਾਲ ਸਾਨੂੰ ਸਾਡੇ ਇਤਿਹਾਸ ਬਾਰੇ ਪਤਾ ਚਲਦਾ ਹੈ ਤਾਂ ਇਸ ਵਿੱਚ ਗ਼ਲਤ ਕੀ ਹੈ ?
ਪਹਿਲੀ ਗੱਲ ਤਾਂ ਇਹ ਸਮਝਣ ਵਾਲੀ ਹੈ ਕਿ ਅਸੀਂ ਗੀਤਾਂ ਰਾਹੀ ਪੰਜਾਬ ਦਾ ਕਿਹੜਾ ਸੱਭਿਆਚਾਰ ਬਾਹਰਲੀ ਦੁਨੀਆਂ ਮੂਹਰੇ ਰੱਖ ਰਹੇ ਹਾਂ। ਕ ਜੋ ਗੀਤਾਂ ਵਿੱਚ ਅਮੀਰ ਲਾਈਫ ਸਟਾਈਲ, ਵੱਡੀਆਂ ਗੱਡੀਆਂ, ਬਦਮਾਸ਼ੀ ,ਸ਼ਰਾਬਾਂ, ਅੱਧ ਨੰਗੀਆਂ ਕੁੜੀਆਂ ਦਿਖਾਈਆਂ ਜਾਂਦੀਆਂ ਹਨ ਕੀ ਇਹ ਪੰਜਾਬ ਦਾ ਸੱਭਿਆਚਾਰ ਹੈ ਜਾ ਆਪਣੇ ਵੱਡਿਆਂ ਦੀ ਸ਼ਰਮ ਕਰਨੀ, ਸਿਰ ਤੇ ਚੁੰਨੀ ਰੱਖਣੀ, ਸਾਦਾ ਪਹਿਰਾਵਾ, ਸਾਦਾ ਜੀਵਨ ਨਸ਼ਿਆਂ ਤੋਂ ਰਹਿਤ, ਹਰ ਧੀ ਭੈਣ ਦੀ ਇੱਜਤ ਕਰਨੀ, ਸੰਘਰਸ਼ ਕਰਨੇ, ਆਪਣੇ ਹੱਕਾਂ ਲਈ ਲੜਨਾ ਇਹ ਪੰਜਾਬ ਦਾ ਸੱਭਿਆਚਾਰ ਹੈ।
ABOUT ME
ਜਦੋਂ ਕਲਮਾਂ ਬਾਗ਼ੀ ਹੁੰਦੀਆਂ ਨੇ ਓਦੋਂ ਹੀਰ ਰਾਂਝੇ ਨਹੀਂ ਜ਼ਫ਼ਰਨਾਮੇ ਲਿਖੇ ਜਾਂਦੇ ਨੇ"

ਸਾਡੇ ਨਾਲ਼ ਜੁੜੋ
ਇਹ ਲੜਾਈ ਸਾਡੀ ਹੋਂਦ ਦੀ ਹੈ
ਸਾਨੂੰ ਆਪਣੇ ਸੁਝਾਅ ਭੇਜੋ!
ਬੱਸ ਇੱਕ ਕਲਿੱਕ ਕਰੋ:
(ਜੇ ਤੁਹਾਡੇ ਕੋਲ Gmail ਖੁੱਲ੍ਹ ਜਾਂਦਾ ਹੈ ਤਾਂ ਸਿੱਧਾ ਈਮੇਲ ਲਿਖ ਸਕਦੇ ਹੋ)
POPULAR POSTS
-
ਕੋਈ ਵੀ ਬਗੀਚਾ ਉਨਾ ਚਿਰ ਸੰਦਰ ਲੱਗਦਾ ਹੈ ਜਿੰਨਾ ਚਿਰ ਉਸ ਵਿੱਚ ਰੰਗ ਬਿਰੰਗੇ ਫੁੱਲ ਹੋਣ ਜਦੋਂ ਬਗੀਚੇ ਨੂੰ ਇੱਕੋ ਤਰ੍ਹਾਂ ਦੇ ਫੁੱਲਾਂ ਵਿੱਚ ਪਰੋ ਦਿੱਤਾ ਜਾਵੇ ਤਾਂ ਥੋੜੇ ਸ...
-
ਦੁਨੀਆ ਵਿੱਚ ਜਦ ਕਰੰਸੀ ਦੇ ਨਵੇਂ ਨਵੇਂ ਮਾਧਿਅਮ ਵਿਕਸਿਤ ਹੋ ਰਹੇ ਸਨ ਤਦ ਸੱਭ ਤੋਂ ਵੱਧ ਕਾਰਗਰ ਤਰੀਕਾ ਸੋਨੇ ਚਾਂਦੀ ਨੂੰ ਮੰਨਿਆ ਜਾਣ ਲੱਗਾ ਕਿਉਂਕਿ ਉਸਤੋਂ ਪਹਿਲੇ ਲੋਕ ਆ...
-
ਜਿਉਂ ਜਿਉਂ ਅਸੀਂ ਬ੍ਰਿਟਿਸ਼ ਵਲੋਂ ਕਾਲਜ, ਯੂਨੀਵਰਸਿਟੀ ਦੇ ਰਾਹੀਂ ਲਾਗੂ ਕੀਤੀ ਉਚੇਰੀ ਵਿੱਦਿਆ ਲੈ ਅੱਗੇ ਵਧੇ, ਹੌਲੀ ਹੌਲੀ ਸਾਡੇ ਚੇਤਿਆਂ ਚੋਂ ਧਰਮ, ਇਤਿਹਾਸ,ਮਾਂ ਬਾਪ, ਭਰ...
-
ਆਉਣ ਵਾਲੇ 10-15 ਸਾਲਾਂ ‘ਚ ਇੱਕ ਪੀੜੀ ਸੰਸਾਰ ਛੱਡ ਕੇ ਚੱਲੀ ਜਾਏਗੀ... ਓਹ ਲੋਕ ਜਿੰਨਾ ਦੀ ਉਮਰ ਇਸ ਵੇਲੇ 65-70 ਸਾਲ ਹੈ। ਏਸ ਪੀੜੀ ਦੇ ਲੋਕ ਬਿਲਕੁਲ ਅਲੱਗ ਹਨ... ਰਾਤ ਨ...
ਨਵੀਂ ਅੱਪਡੇਟ
ਨਵਾਂ ਬੀਜ ਐਕਟ 2025
ਹੁਣ ਕਿਸਾਨ ਬੀਜ ਸਟੋਰ ਕਰਕੇ ਨਹੀਂ ਰੱਖ ਸਕੇਗਾ!doctype>
Total Pageviews
Search This Blog
- December 20251
- August 20251
- January 20251
- November 20242
- October 20242
- September 20241
- August 20245
- July 20244
- June 20244
- May 20244
- April 20242
- March 20247
- February 20248
- January 20245
- December 20237
- November 20237
- October 20231
- August 20231
- July 20234
- June 20235
- May 20233
- April 202315
- March 202319
- February 202315
- January 20235
- December 20226
- October 20223
- April 19811
ਪੰਜਾਬ ਬਚਾਉਣ ਲਈ ਚਾਹੀਦਾ ਤੁਹਾਡਾ ਸਾਥ
ਪੰਜਾਬ ਬਚਾਉਣ ਲਈ ਚਾਹੀਦਾ ਤੁਹਾਡਾ ਸਾਥ
Pages
Most Popular
ਸਿੱਖ ਰਾਜ (1809-1849) ਬਾਰੇ
ਕਿਸੇ ਸਮੇਂ ਦੇ ਸਭ ਤੋਂ ਤਾਕਤਵਰ ਸਾਮਰਾਜ ਬਿ੍ਟੇਨ, ਜਿਸ ਬਾਰੇ ਕਿਹਾ ਜਾਂਦਾ ਸੀ ਕਿ ਉਹਨਾਂ ਦੇ ਰਾਜ ਵਿੱਚ ਸੂਰਜ ਨਹੀਂ ਡੁੱਬਦਾ, ਉਹਨਾਂ ਦੇ ਆਪਣੇ ਦੇਸ਼ ਵਿੱਚ ਪ੍ਰਾਇਮਰੀ ਸਿੱਖਿਆ ਐਕਟ 1870 ਵਿੱਚ ਬਣਿਆ ਅਤੇ 1880 ਵਿੱਚ ਹਰ ਕਿਸੇ ਲਈ ਪੜਾਈ ਲਾਜ਼ਮੀ ਕੀਤੀ ਗਈ। ਅੱਜ ਦੇ ਸਮੇਂ 'ਚ ਸਭ ਤੋਂ ਤਾਕਤਵਰ ਦੇਸ਼ ਯੂਨਾਈਟਡ ਸਟੇਟਸ ਆਫ਼ ਅਮਰੀਕਾ ਦੀ ਸਟੇਟ ਮੈਸਾਚੂਸਟਸ 'ਚ ਸਭ ਤੋਂ ਪਹਿਲਾ 1852 'ਚ ਸਿੱਖਿਆ ਲਾਜ਼ਮੀ ਕੀਤੀ ਗਈ ਅਤੇ ਹੌਲੀ ਹੌਲੀ 1918 ਤੱਕ ਸਭ ਤੋਂ ਅਖ਼ੀਰ ਵਿੱਚ ਮਿਸੀਸਿਪੀ 'ਚ ਪ੍ਰਾਇਮਰੀ ਸਿੱਖਿਆ ਲਾਜ਼ਮੀ ਕੀਤੀ ਗਈ। ਪਰ ਸਿੱਖ ਰਾਜ ਪੰਜਾਬ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ 1799 'ਚ ਗੁਜਜਰਾਂਵਾਲਾ ਨੂੰ ਛੱਡ ਕੇ ਲਾਹੌਰ ਨੂੰ ਰਾਜਧਾਨੀ ਬਣਾਇਆ ਤਾਂ ਉਹਨਾਂ ਨੇ ਆਪਣੇ ਫੈਸਲਿਆਂ ਵਿੱਚ ਸ਼ੁਰੂ ਦੇ ਹੀ ਸਾਲਾਂ 'ਚ ਹਰ ਕਿਸੇ ਲਈ ਸਿੱਖਿਆ ਲਾਜ਼ਮੀ ਕਰਨ ਦਾ ਹੁਕਮ ਸੁਣਾ ਦਿੱਤਾ।* *ਮਹਾਰਾਜਾ ਨੇ ਇੱਕ ਕਾਇਦਾ ਜਾਰੀ ਕੀਤਾ, ਜਿਸ ਨੂੰ ਪੜ੍ਹ ਕੇ ਗੁਰਮੁਖੀ ਅਤੇ ਫ਼ਾਰਸੀ ਨੂੰ ਆਸਾਨੀ ਨਾਲ 3 ਮਹੀਨੇ 'ਚ ਸਿੱਖਿਆ ਜਾ ਸਕਦਾ ਸੀ ਅਤੇ ਇਸ ਵਿੱਚ ਗਣਿਤ ਦਾ ਮੁੱਢਲਾ ਗਿਆਨ ਵੀ ਦਿੱਤਾ ਗਿਆ ਸੀ ਤਾਂ ਹਰ ਕੋਈ ਹਿਸਾਬ-ਕਿਤਾਬ ਦਾ ਕੰਮ ਵੀ ਆਪਣੇ ਆਪ ਕਰ ਸਕੇ। ਮਹਾਰਾਜਾ ਰਣਜੀਤ ਸਿੰਘ ਨੇ ਇਹ ਕਾਇਦੇ ਪਿੰਡਾਂ 'ਚ ਤਹਿਸੀਲਦਾਰ ਰਾਹੀਂ ਭੇਜੇ ਅਤੇ ਉਹਨਾਂ ਨੂੰ ਹਰ ਪਿੰਡ 'ਚ ਇਹ ਕਾਇਦਾ ਵੰਡਣ ਦੇ ਹੁਕਮ ਦਿੱਤੇ।* *ਮਹਾਰਾਜਾ ਨੇ ਇਸ ...
ਸੰਸਾਰ ਦੀ ਵਿਲੱਖਣਤਾ ਨੂੰ ਖ਼ਤਮ ਕੀਤਾ ਜਾ ਰਿਹਾ ਹੈ
ਕੋਈ ਵੀ ਬਗੀਚਾ ਉਨਾ ਚਿਰ ਸੰਦਰ ਲੱਗਦਾ ਹੈ ਜਿੰਨਾ ਚਿਰ ਉਸ ਵਿੱਚ ਰੰਗ ਬਿਰੰਗੇ ਫੁੱਲ ਹੋਣ ਜਦੋਂ ਬਗੀਚੇ ਨੂੰ ਇੱਕੋ ਤਰ੍ਹਾਂ ਦੇ ਫੁੱਲਾਂ ਵਿੱਚ ਪਰੋ ਦਿੱਤਾ ਜਾਵੇ ਤਾਂ ਥੋੜੇ ਸਮੇਂ ਬਾਅਦ ਬਗੀਚਾ ਭੈੜਾ ਲੱਗਣ ਲੱਗ ਜਾਂਦਾ ਹੈ। ਪਰਮਾਤਮਾ ਨੇ ਦੁਨੀਆ ਵਿੱਚ ਹਰ ਇੱਕ ਚੀਜ਼ ਇੱਕ ਦੂਜੇ ਨਾਲੋਂ ਵੱਖਰੇ ਬਣਾਈ ਹੈ ਤਾਂ ਜੋ ਸੰਸਾਰ ਦੀ ਵਿਲੱਖਣਤਾ ਕਾਇਮ ਰਹਿ ਸਕੇ। ਹਰ ਇੱਕ ਜੀਵ ਆਕਾਰ, ਪਹਿਰਾਵੇ, ਬੋਲੀ, ਨੈਣ ਨਕਸ਼, ਰੰਗ ਰੂਪ ਆਦਿ ਕਰਕੇ ਇੱਕ ਦੂਜੇ ਤੋਂ ਵੱਖਰਾ ਹੈ। ਮੌਸਮ ਹਰ ਥਾਂ ਅਲੱਗ ਅਲੱਗ ਹੈ ਹਰ ਇੱਕ ਖਿੱਤੇ ਦੀ ਨਿਆਰੀ ਭਾਸ਼ਾ ਹੈ, ਨਿਆਰਾ ਰਹਿਣ ਸਹਿਣ ਹੈ। ਗੁਰੂ ਗੋਬਿੰਦ ਸਿੰਘ ਜੀ ਦਾ 1699 ਈਸਵੀ ਵਿੱਚ ਖਾਲਸੇ ਨੂੰ ਸਾਜਨ ਪਿੱਛੇ ਇਹੀ ਮੰਤਵ ਸੀ ਕਿ ਇੱਕ ਐਸੀ ਕੌਮ ਸਾਜਾਂਗਾ ਜੋ ਸਭ ਤੋਂ ਵੱਖਰੀ ਹੋਵੇਗੀ ਗੁਰੂ ਦਾ ਸਿੰਘ ਲੱਖਾਂ ਵਿੱਚੋਂ ਪਹਿਚਾਣਿਆ ਜਾਵੇਗਾ। ਇਸ ਲਈ ਉਹਨਾਂ ਨੇ ਸਾਨੂੰ ਪੰਜ ਕਕਾਰ, ਨੀਲਾ ਬਾਣਾ ਅਤੇ ਸੰਸਾਰ ਦੇ ਦੂਜੇ ਧਰਮਾਂ ਨਾਲੋਂ ਵੱਖਰੀ ਸੋਚ ਦਿੱਤੀ ਅਤੇ ਇਸ ਨਿਆਰੇਪਣ ਨੂੰ ਕਾਇਮ ਰੱਖਣ ਵਾਸਤੇ ਹਦਾਇਤ ਵੀ ਦਿੱਤੀ: ਜਬ ਲਗ ਖ਼ਾਲਸਾ ਰਹੇ ਨਿਆਰਾ॥ ਤਬ ਲਗ ਤੇਜ ਕੀਉ ਮੈਂ ਸਾਰਾ॥ ਜਬ ਇਹ ਗਹੈ ਬਿਪਰਨ ਕੀ ਰੀਤ॥ ਮੈਂ ਨ ਕਰੋਂ ਇਨ ਕੀ ਪ੍ਰਤੀਤ॥ ਅੱਜ ਨਿਊ ਵਰਲਡ ਆਰਡਰ ਤਹਿਤ ਸੰਸਾਰ ਨੂੰ ਇੱਕੋ ਬੋਲੀ, ਇੱਕ ਪਹਿਰਾਵੇ, ਇੱਕ ਤਰ੍ਹਾਂ ਦੇ ਸੱਭਿਆਚਾਰ ਵਿੱਚ ਪਰੋਣ ਦਾ ਯਤਨ ਕੀਤਾ ਜਾ ਰਿਹਾ ਹੈ। ਉਹ ਚਾਹੁੰਦੇ ਹਨ ਕਿ ਸੰਸਾਰ ਦੇ ਇੱਕੋ ਬੋਲੀ...



0 Comments