ਕੋਈ ਵੀ ਬਗੀਚਾ ਉਨਾ ਚਿਰ ਸੰਦਰ ਲੱਗਦਾ ਹੈ ਜਿੰਨਾ ਚਿਰ ਉਸ ਵਿੱਚ ਤਰੰਗੇ ਫੁੱਲ ਹੋਣ ਜਦੋਂ ਬਗੀਚੇ ਨੂੰ ਇੱਕੋ ਤਰ੍ਹਾਂ ਦੇ ਫੁੱਲਾਂ ਵਿੱਚ ਪਰੋ ਦਿੱਤਾ ਜਾਵੇ ਤਾਂ ਥੋੜੇ ਸਮੇਂ ਬਾਅਦ ਬਗੀਚਾ ਭੈੜਾ ਲੱਗਣ ਲੱਗ ਜਾਂਦਾ ਹੈ। ਪਰਮਾਤਮਾ ਨੇ ਦੁਨੀਆ ਵਿੱਚ ਹਰ ਇੱਕ ਚੀਜ਼ ਇੱਕ ਦੂਜੇ ਨਾਲੋਂ ਵੱਖਰੇ ਬਣਾਈ ਹੈ ਤਾਂ ਜੋ ਸੰਸਾਰ ਦੀ ਵਿਲੱਖਣਤਾ ਕਾਇਮ ਰਹਿ ਸਕੇ। ਹਰ ਇੱਕ ਜੀਵ ਆਕਾਰ, ਪਹਿਰਾਵੇ, ਬੋਲੀ, ਨੈਣ ਨਕਸ਼, ਰੰਗ ਰੂਪ ਆਦਿ ਕਰਕੇ ਇੱਕ ਦੂਜੇ ਤੋਂ ਵੱਖਰਾ ਹੈ। ਮੌਸਮ ਹਰ ਥਾਂ ਅਲੱਗ ਅਲੱਗ ਹੈ ਹਰ ਇੱਕ ਖਿੱਤੇ ਦੀ ਨਿਆਰੀ ਭਾਸ਼ਾ ਹੈ, ਨਿਆਰਾ ਰਹਿਣ ਸਹਿਣ ਹੈ।
ਗੁਰੂ ਗੋਬਿੰਦ ਸਿੰਘ ਜੀ ਦਾ 1699 ਈਸਵੀ ਵਿੱਚ ਖਾਲਸੇ ਨੂੰ ਸਾਜਨ ਪਿੱਛੇ ਇਹੀ ਮੰਤਵ ਸੀ ਕਿ ਇੱਕ ਐਸੀ ਕੌਮ ਸਾਜਾਂਗਾ ਜੋ ਸਭ ਤੋਂ ਵੱਖਰੀ ਹੋਵੇਗੀ ਗੁਰੂ ਦਾ ਸਿੰਘ ਲੱਖਾਂ ਵਿੱਚੋਂ ਪਹਿਚਾਣਿਆ ਜਾਵੇਗਾ। ਇਸ ਲਈ ਉਹਨਾਂ ਨੇ ਸਾਨੂੰ ਪੰਜ ਕਕਾਰ, ਨੀਲਾ ਬਾਣਾ ਅਤੇ ਸੰਸਾਰ ਦੇ ਦੂਜੇ ਧਰਮਾਂ ਨਾਲੋਂ ਵੱਖਰੀ ਸੋਚ ਦਿੱਤੀ ਅਤੇ ਇਸ ਨਿਆਰੇਪਣ ਨੂੰ ਕਾਇਮ ਰੱਖਣ ਵਾਸਤੇ ਹਦਾਇਤ ਵੀ ਦਿੱਤੀ:

ਜਬ ਲਗ ਖ਼ਾਲਸਾ ਰਹੇ ਨਿਆਰਾ॥
ਤਬ ਲਗ ਤੇਜ ਕੀਉ ਮੈਂ ਸਾਰਾ॥
ਜਬ ਇਹ ਗਹੈ ਬਿਪਰਨ ਕੀ ਰੀਤ॥
ਮੈਂ ਨ ਕਰੋਂ ਇਨ ਕੀ ਪ੍ਰਤੀਤ॥
ਅੱਜ ਨਿਊ ਵਰਲਡ ਆਰਡਰ ਤਹਿਤ ਸੰਸਾਰ ਨੂੰ ਇੱਕੋ ਬੋਲੀ, ਇੱਕ ਪਹਿਰਾਵੇ, ਇੱਕ ਤਰ੍ਹਾਂ ਦੇ ਸੱਭਿਆਚਾਰ ਵਿੱਚ ਪਰੋਣ ਦਾ ਯਤਨ ਕੀਤਾ ਜਾ ਰਿਹਾ ਹੈ। ਉਹ ਚਾਹੁੰਦੇ ਹਨ ਕਿ ਸੰਸਾਰ ਦੇ ਇੱਕੋ ਬੋਲੀ ਅੰਗਰੇਜ਼ੀ ਹੋਵੇ ਇਸੇ ਲਈ ਅੱਜ ਇਸ ਨੂੰ ਗਲੋਬਲ ਲੈਂਗੁਏਜ ਦੇ ਤੌਰ ਤੇ ਪ੍ਰਚਾਰਿਆ ਜਾ ਰਿਹਾ ਹੈ। ਅਸੀਂ ਅੱਜ ਜੋ ਆਪਣੀ ਬੋਲ਼ੀ ਬੋਲਣ ਵਿੱਚ ਹੀਣਤਾ ਸਮਝਣ ਲੱਗ ਪਏ ਹਾਂ। ਇਹ ਵੀ ਏਸੇ ਦਾ ਹਿੱਸਾ ਹੈ। ਇੱਕ ਸਮਾਂ ਅਜਿਹਾ ਸੀ ਜਦੋਂ ਇੱਕ ਪਿੰਡ ਦੀ ਬੋਲ਼ੀ ਵਿੱਚ ਨਾਲ ਲਗਦੇ ਪਿੰਡ ਦੀ ਬੋਲ਼ੀ ਨਾਲੋਂ ਨਿਆਰਾਪਣ ਝਲਕਦਾ ਸੀ। ਪਹਿਲਾ ਬੰਦੇ ਦੀ ਬੋਲੀ ਤੋਂ ਉਹਦੇ ਇਲਾਕੇ ਦਾ ਅੰਦਾਜਾ ਲਗਾ ਲਿਆ ਜਾਂਦਾ ਸੀ ਪਰ ਅੱਜ ਸਾਡੀਆਂ ਉਪ ਬੋਲੀਆਂ ਜਿਵੇਂ ਮਾਝੀ, ਮਲਵਈ, ਪੁਆਧੀ, ਦੁਆਬੀ ਆਦਿ ਸਭ ਬਹੁਤ ਹੱਦ ਤੱਕ ਖਤਮ ਹੋ ਚੁੱਕੀਆਂ ਹਨ।
ਭਾਰਤ ਸਿੱਖਾਂ ਅਤੇ ਹੋਰ ਕੌਮਾਂ ਦੀ ਵੱਖਰੀ ਪਛਾਣ ਨੂੰ ਨਜ਼ਰ ਅੰਦਾਜ਼ ਕਰਕੇ ਉਹਨਾਂ ਨੂੰ ਹਿੰਦੂ ਬਣਾਉਣ ਵਿੱਚ ਲੱਗਾ ਹੋਇਆ ਹੈ। ਸਾਨੂੰ ਹਿੰਦੂਆਂ ਵਿੱਚ ਮਿਲਾਉਣ ਲਈ ਬਹੁਤ ਵੱਡੇ ਲੈਵਲ ਤੇ ਚਾਲਾਂ ਚੱਲੀਆਂ ਜਾ ਰਹੀਆਂ ਹਨ। ਇਹ ਸਭ ਵਿਲੱਖਣਤਾ ਨੂੰ ਖਤਮ ਕਰਨ ਦੇ ਹੀ ਯਤਨ ਹਨ। ਤੁਸੀਂ ਹੇਠਾਂ ਦਿੱਤੇ ਨਕਸ਼ੇ ਵਿੱਚ ਦੇਖ਼ ਸਕਦੇ ਹੋ ਕਿ ਪੂਰੇ ਭਾਰਤ ਵਿੱਚ ਕਿਸ ਤਰ੍ਹਾਂ ਹਿੰਦੂਆਂ ਦੀ ਗਿਣਤੀ ਵਧ ਰਹੀ ਹੈ...

ਹਰ ਕੌਮ ਨੂੰ ਆਪਣੇ ਨਿਆਰੇਪਣ ਨੂੰ ਕਾਇਮ ਰੱਖਣ ਲਈ ਕੁਝ ਅਹਿਮ ਫੈਸਲੇ ਲੈਣੇ ਪੈਂਦੇ ਹਨ ।ਵਰਤਾਰਿਆਂ ਨੂੰ ਸਮਝਣ ਦਾ, ਹਰ ਇੱਕ ਦਾ ਆਪਣਾ ਜਾਤੀ ਨਜਰੀਆ ਹੁੰਦੈ... ਪਰ ਕੁਝ ਵਰਤਾਰੇ ਕੌਮਾਂ ਦੀ ਅਜਾਦ ਹੋਂਦ - ਹਸਤੀ ਦੀ ਲੜਾਈ ਅਤੇ ਨਿਆਰਾਪਣ ਕਾਇਮ ਰੱਖਣ ਦੀ ਜੱਦੋਜਹਿਦ ਵਿੱਚੋਂ ਵੀ ਉਪਜਦੇ ਹਨ। ਇਸ ਲਈ ਇਨ੍ਹਾਂ ਵਰਤਾਰਿਆਂ ਨੂੰ ਕੋਈ ਵਿਅਕਤੀ ਵਿਸ਼ੇਸ਼ ਜਾਂ ਗੁੱਟ ਵਿਸ਼ੇਸ਼ ਗੈਰ ਵਾਜਬ ਕਰਾਰ ਨਹੀਂ ਦੇ ਸਕਦਾ...
ਸਾਡੇ ਇਤਿਹਾਸ 'ਚ ਕਈ ਅਜਿਹੀਆਂ ਘਟਨਾਵਾਂ ਅਤੇ ਵਰਤਾਰਿਆਂ ਦਾ ਜਿਕਰ ਮਿਲ਼ਦਾ ਹੈ, ਜਿੱਥੇ ਆਪਣਾ ਅੱਡਰਾਪਣ ਸੁਰੱਖਿਅਤ ਰੱਖਣ ਲਈ ਸਿਰ ਤੱਕ ਦਿੱਤੇ ਗਏ ਹਨ ਤੇ ਸਿਰ ਤੱਕ ਵੱਢੇ ਵੀ ਗਏ ਹਨ:
' ਝਟਕਾ ਪ੍ਰਥਾ' ਨੂੰ ਕੋਈ ਕਿਵੇ ਗੈਰ ਲੋੜੀਂਦਾ ਜਾਂ ਗੈਰ ਵਾਜਬ ਕਹਿ ਸਕਦਾ ਹੈ।ਬਥੇਰੇ ਸਿੱਖ ਨੇ ਜੇਹੜੇ ਮੀਟ ਨਹੀਂ ਖਾਂਦੇ, ਪਰ ਫੇਰ ਵੀ ਝਟਕਾ ਪ੍ਰਥਾ ਨੂੰ ਗੈਰ - ਵਾਜਬ ਕਰਾਰ ਨਹੀਂ ਦੇ ਸਕਦੇ ਕਿਓਂਕਿ ਉਹ ਵੀ ਸਾਡੇ ਵੱਖਰੇਪਣ ਨੂੰ ਕਾਇਮ ਰੱਖਣ ਆਲ਼ਾ ਵਰਤਾਰਾ ਸੀ। ਨਹੀਂ ਤਾਂ ਅਸੀਂ ਹਲਾਲ ਕਰ ਕੇ ਖਾਣ ਆਲ਼ੇ ਮੁਸਲਮਾਨਾਂ ਚ ਗਿਣੇ ਜਾਂਦੇ ਜਾਂ ਫੇਰ ਮਾਸ-ਮੱਛੀ ਨੂੰ ਹੱਥ ਨਾ ਲਾਉਣ ਆਲ਼ੇ ਸਨਾਤਨੀਆਂ ਚ ਗਿਣ ਲਏ ਜਾਂਦੇ।
ਅਸਿਮੀਲੇਟ ਹੋਣ ਤੋਂ ਬਚਣ ਲਈ ਆਪਣਾ ਨਿਆਰਾਪਣ / ਵਿਲੱਖਣਤਾ ਨੂੰ ਹਰ ਹਾਲਤ ਚ ਕਾਇਮ ਰੱਖਣਾ ਹੋਵੇਗਾ। ਸਾਡਾ ਜਰਾ ਜਿੰਨਾ ਵੀ ਅਵੇਸਲਾਪਨ ਸਾਡੀ ਨਿਜੀ ਹੋਂਦ-ਹਸਤੀ ਨੂੰ ਖ਼ਤਮ ਕਰ ਸਕਦਾ ਹੈ।
ਅਵੇਸਲੇਪਣ ਦੀ ਇੱਕ ਉਦਾਹਰਣ ਦੇਵਾਂ ਤਾਂ ਅੱਜ-ਕੱਲ੍ਹ ਅੰਮ੍ਰਿਤ ਛਕ ਕੇ ਚੰਗੇ ਭਲੇ ਲੋਕ, ਬਰੀਕ ਬਰੀਕ ਜਹੀਆਂ ਡੋਰੀਆਂ ਨਾਲ਼ ਖਿਡੌਣਾ ਕ੍ਰਿਪਾਨਾਂ, ਖੰਡਾ, ਕੰਙਾ ਆਦਿ ਬੰਨ ਕੇ ਗਾਤਰੇ ਵਾਂਗੂੰ ਧਾਰਨ ਕਰੀ ਫਿਰਦੇ ਹਨ, ਦੱਸੋ ਉਹ ਬਿਪਰ ਦੇ ਜਨੇਊ ਤੋਂ ਕਿਵੇਂ ਭਿੰਨ ਹੈ..??
ਕੀ ਉਹ ਉਹ ਅੱਧੀ ਅੱਧੀ ਇੰਚੀ ਦੇ ਖਿਡੌਣਿਆਂ ਨਾਲ਼ ਆਪਣੀ ਰੱਖਿਆ ਕਰ ਲੈਣਗੇ ਤੇ ਕੀ ਕਿਸੇ ਨਿਤਾਣੇ ਦੀ ਰੱਖਿਆ ਕਰ ਲੈਣਗੇ ਤੇ ਕੀ ਉਹ ਕਿਸੇ ਜਰਵਾਣੇ ਦੀ ਭੱਖਿਆ ਚ ਕਾਮਯਾਬ ਹੋ ਜਾਣਗੇ ..!!! ਕੀ ਕੋਈ ਉਨ੍ਹਾਂ ਵਿਲੱਖਣ ਹੋਂਦ - ਹਸਤੀ ਨੂੰ ਜੱਜ ਕਰ ਲਊ...!!!
ਬੀਤੇ ਦੋ- ਤਿੰਨ ਸਾਲਾਂ ਤੋਂ ਮੁੜ ਸਿੱਖਾਂ ਵਿੱਚ ਵੱਡੇ ਵੱਡੇ ਸ਼ਸ਼ਤਰ ਸਜਾ ਕੇ ਵਿਚਰਣ ਦੇ ਰੁਝਾਨ ਅਤੇ ਆਹ ਕੱਲ੍ਹ ਨਿਸ਼ਾਨ ਸਾਹਿਬਾਨਾਂ ਦੇ ਚੋਲ਼ਿਆਂ ਅਤੇ ਝੰਡਿਆਂ ਦਾ ਰੰਗ ਬਦਲਣ ਦੀ ਕਵਾਇਦ ਤੋਂ ਘਬਰਾਏ ਸੰਘੀਆਂ ਦੀਆਂ ਵੱਜੀਆਂ ਚੀਕਾਂ ਵੀ ਪ੍ਰਮਾਣ ਹਨ ਕਿ ਆਪਣੀ ਵਿਲੱਖਣਤਾ ਨੂੰ ਸੁਰੱਖਿਅਤ ਰੱਖਣ ਲਈ ਇਹੋ ਜਹੇ ਵਰਤਾਰੇ, ਸਿੱਖਾਂ ਲਈ ਕਿੰਨੇ ਜਰੂਰੀ ਅਤੇ ਪ੍ਰਸੰਗਕ ਹਨ।
ਜਿਉਂ ਜਿਉਂ ਅਸੀਂ ਬ੍ਰਿਟਿਸ਼ ਵਲੋਂ ਕਾਲਜ, ਯੂਨੀਵਰਸਿਟੀ ਦੇ ਰਾਹੀਂ ਲਾਗੂ ਕੀਤੀ ਉਚੇਰੀ ਵਿੱਦਿਆ ਲੈ ਅੱਗੇ ਵਧੇ, ਹੌਲੀ ਹੌਲੀ ਸਾਡੇ ਚੇਤਿਆਂ ਚੋਂ ਧਰਮ, ਇਤਿਹਾਸ,ਮਾਂ ਬਾਪ, ਭਰਾ ਭੈਣ, ਪਿੰਡ ਦੇ ਖੇਤ ਨਾਲ ਜੁੜਿਆ ਵਿਰਸਾ, ਸੱਭਿਆਚਾਰ ਵੀ ਧੁੰਦਲਾ ਹੋ ਕਿਤੇ ਪਿੱਛੇ ਹੀ ਰਹਿ ਗਿਆ। ਭਾਵ ਸਾਡਾ ਸ਼ਹਿਰੀਕਰਣ ਹੋ ਗਿਆ ਜੋ ਕਿ Westernised ਹੋਣ ਦਾ ਇਕ ਮੁੱਢਲਾ ਪੜਾਅ ਹੈ। ਅੱਜ ਦੇ ਹਾਲਾਤ ਇਹ ਨੇ ਕਿ ਸਮਾਂ ਬੀਤਣ ਨਾਲ ਅਸੀਂ ਖੂਨ ਦੇ ਰਿਸ਼ਤਿਆਂ ਨਾਲੋਂ ਵਪਾਰਕ ਰਿਸ਼ਤਿਆਂ ਚ ਖੁਸ਼ੀ ਮਹਿਸੂਸ ਕਰਨ ਲੱਗ ਗਏ ਹਾਂ।
ਪੰਜਾਬ ਦਾ ਮੂਲ ਤਾਂ ਇਕ ਦੂਜੇ ਤੇ ਨਿਰਭਰਤਾ ਭਾਵ Co Dependcy ਤੇ ਖੜਾ ਸੀ। ਇਹੀ ਕੁਦਰਤ ਦਾ ਸਿਧਾਂਤ ਹੈ।ਇਸੇ ਸਿਧਾਂਤ ਕਰਕੇ ਹੀ ਤਾਂ ਪੰਛੀ,ਜਾਨਵਰ,ਜਲਧਾਰੀ ਇਕ ਦੂਜੇ ਤੇ ਹੀ ਤਾਂ ਨਿਰਭਰ ਹਨ।ਜਮੀਨ ਚੋਂ ਫਸਲ ਪੈਦਾ ਹੁੰਦੀ ਸੀ...ਫਸਲ ਕਰਕੇ ਹੀ ਪਿੰਡ ਪੱਧਰ ਤੇ ਪਛੂ,ਪੰਛੀ, ਜੱਟ, ਜੁਲਾਹਾ, ਛੀਂਬਾ, ਤਰਖਾਣ ਨਾਈ,ਝਿਉਰ,ਚਮਾਰ, ਮਜਬੀ,ਮਰਾਸੀ ਦੀ ਇਕ ਦੂਜੇ ਤੇ ਨਿਰਭਰਤਾ ਦੇ ਰਾਹ ਆਪਸੀ ਸਾਂਝ ਸੀ।ਸਭ ਦੇ ਦੁੱਖ ਤੇ ਸੁੱਖ ਸਾਂਝੇ ਸੀ। ਸਭ ਦੀ ਧੀ ਭੈਣ ਸਾਂਝੀ ਸੀ।

ਪਰ ਜਿਉਂ ਜਿਉਂ ਅਸੀਂ ਅਗਾਂਹਵਧੂ ਹੋ ਨਵੀਂ ਸੋਚ ਦੇ ਰਾਹ ਮਸ਼ੀਨੀਕਰਨ ਨੂੰ ਅਪਣਾਉਂਦੇ ਗਏ। ਸਾਡੀ ਇਕ ਦੂਜੇ ਤੇ ਨਿਰਭਰਤਾ(Codependency) ਖਤਮ ਹੁੰਦੀ ਗਈ ਤੇ ਨਾਲ ਦੀ ਨਾਲ ਅਸੀਂ ਇਕ ਦੂਜੇ ਤੋਂ ਦੂਰ ਹੁੰਦੇ ਹੁੰਦੇ ਅਖੀਰ ਬਾਜਾਰੂ ਬਣ Westenised ਹੋਣ ਦੇ ਰਾਹ ਪੈ ਗਏ। ਕਈਆਂ ਨੂੰ ਲਗਦਾ ਇਹ ਆਤਮ ਨਿਰਭਰਤਾ ਹੈ।ਇਹ ਆਤਮ ਨਿਰਭਰਤਾ ਨਹੀਂ ਇਹ Individualism ਵੱਲ ਵਧਾਏ ਸਾਡੇ ਸ਼ੁਰੂਆਤੀ ਕਦਮ ਹੀ ਤਾਂ ਸਨ ਕਿ ਅੱਜ 2024 ਆਉਂਦਿਆਂ ਸਾਡੇ ਤੇ ਸਾਡੇ ਢਿੱਡੋਂ ਜੰਮੇ ਜੁਆਕਾਂ ਦੀ ਸੋਚ ਉਪਰ ਅੰਗਰੇਜਾਂ ਦੇ ਬਣਾਏ ਕਾਲਜਾਂ, ਯੂਨੀਵਰਸਿਟੀਆਂ ਦੇ ਰਾਹੀਂ ਦਿੱਤੀ ਗਈ ਸਿੱਖਿਆ ਨੇ Individualism ਦਾ ਪਾਠ ਇੰਨਾ ਗੂੜ੍ਹਾ ਕਰ ਲਿਖ ਦਿੱਤਾ ਗਿਆ ਹੈ ਕਿ ਸਾਡੀ ਤੇ ਸਾਡੀ ਔਲਾਦ ਦੀ ਸੋਚ ਸਿਰਫ ਤੇ ਸਿਰਫ "ਮੈਂ" ਭਾਵ ਨਿੱਜ ਤਕ ਸਿਮਟ ਕੇ ਤੇਜੀ ਨਾਲ ਸੁੰਗੜ ਰਹੀ ਹੈ। ਇਸ ਸਿੱਖਿਆ ਨੇ ਸਾਡੇ ਤੇ ਸਾਡੀ ਔਲਾਦ ਚੋਂ ਸਬਰ(Patience) ਦਾ ਗੁਣ ਖਤਮ ਕਰ ਦਿੱਤਾ ਹੈ। ਹਾਲਤ ਇਹ ਬਣ ਰਹੀ ਹੈ ਕਿ ਬਿਨਾਂ ਆਵਦੇ ਪਰਿਵਾਰਕ ਹਾਲਾਤਾਂ ਦੀ ਸਵੈ ਪੜਚੋਲ ਕਰੇ ਸਾਨੂੰ ਦੁਨੀਆਂ ਦਾ ਹਰ ਪਦਾਰਥ ਚਾਹੀਦਾ।

Individualism ਹੁੰਦਾ ਕੀ ਹੈ ?ਕਦੇ ਬੈਠਕੇ ਸੋਚਿਆ ਹੈ ਕਿ Individualism ਦਾ ਕਿਸਨੂੰ ਫਾਇਦਾ?I
Individualism ਤੋਂ ਭਾਵ ਹੈ ਮੇਰੀ ਜਿੰਦਗੀ,ਮੇਰਾ ਫੋਨ,ਮੇਰੀ ਕਾਰ, ਮੇਰਾ ਟੀਵੀ,ਮੇਰਾ ਕਮਰਾ, ਮੇਰੇ ਪੈਸੇ,
ਪਦਾਰਥ ਚਾਹੀਦਾ।ਉਹਦੇ ਲਈ ਮੈਂ ਕੁਛ ਕਰਾਂ ਮਤਲਬ... ਮੈਂ ਮੈਂ ਮੈਂ...ਮੈਂ ਕਿਸੇ ਤੋਂ ਕੀ ਲੈਣਾ...ਪਰਿਵਾਰ ਦੀ...ਸਮਾਜ ਦੀ ਐਸੀ ਦੀ ਤੈਸੀ...ਮੂਲ ਤੋਂ ਟੁੱਟੇ ਲੋਕਾਂ ਨੂੰ ਤਾਂ ਠੀਕ ਲੱਗ ਸਕਦਾ...ਪਰ ਅਸਲੀਅਤ ਚ ਘੋਖਿਆਂ ਸਾਫ ਦਿਸਦਾ ਕਿ ਪਰਿਵਾਰ ਬਿਖਰ ਰਹੇ ਹਨ ਫਿਰ ਫਾਇਦਾ ਕਿਸਨੂੰ ਹੋ ਰਿਹਾ ਹੈ।ਪਹਿਲਾਂ ਇਕੱਠੇ ਪਰਿਵਾਰ ਚ ਇੱਕ ਸਕੂਟਰ,ਇੱਕ ਫ੍ਰਿਜ ਇੱਕ ਟੈਲੀਵਿਜ਼ਨ ਨਾਲ ਸਰਦਾ ਸੀ। ਉਥੇ Individualism ਨੇ ਘਰਦੇ 4 ਜੁਆਕਾਂ ਦੇ ਰਾਹ ਅਲੱਗ ਅਲੱਗ ਕਰ ਦਿੱਤੇ ਹਨ। ਹਰ ਜੁਆਕ ਨੂੰ ਲਗਦਾ ਉਹਦੇ ਮਾਪਿਆਂ ਨੂੰ ਜਿੰਦਗੀ ਦੀ ਕੋਈ ਸਮਝ ਹੀ ਨਹੀ। ਮੇਰੀ ਜਿੰਦਗੀ ਤੈਂ ਕੀ ਲੈਣਾ ਸਕੂਟਰ, ਆਪਣੀ ਕਾਰ,ਆਪਣੀ ਫ੍ਰਿਜ, ਆਪਣਾ ਟੀਵੀ, ਆਪਣਾ ਫੋਨ, ਆਪਣਾ ਕਮਰਾ,ਆਪਣਾ ਅਲੱਗ ਗੁਸਲਖਾਨਾ ਚਾਹੀਦਾ।ਨਤੀਜਾ ਜਿਥੇ ਇਕ ਸਕੂਟਰ,ਕਾਰ,ਫੋਨ,ਫ੍ਰਿਜ,ਸਟੋਵ ਵਿਕਦਾ ਸੀ...ਉਥੇ 4 ਵਿਕਦੇ ਨੇ...ਤੇ ਜਿਥੇ ਕਰਜਾ ਜੇ ਹੁੰਦਾ ਸੀ ਤਾਂ ਸਾਰੇ ਪਰਿਵਾਰ ਚ ਵੰਡਿਆ ਹੋਇਆ ਸੀ Individualism ਦੇ ਆਉਣ ਨਾਲ ਉਹ ਕਰਜਾ ਇਕੱਲੇ ਇਕੱਲੇ ਦੇ ਸਿਰ ਆ ਗਿਆ ਭਾਵ ਇਕੱਲਾ ਇਕੱਲਾ ਕਰਜਈ ਹੋਇਆ ਫਿਰਦਾ।
ਨਤੀਜਾ ਕੰਮ ਚਾਹੀਦਾ ਕਿਉਂਕਿ ਕਿਸ਼ਤ ਲਾਹੁਣੀ ਹੈ। ਕਿਉਂਕਿ ਸਾਰਾ ਕੁਝ ਕਰਜੇ ਤੇ ਹੈ।ਜਿੱਥੇ ਕਰਜੇ ਦੀ ਕਿਸ਼ਤ ਵੱਡੀ ਹੈ ਦੋਵੇਂ ਜੀਅ ਕੰਮ ਕਰ ਰਹੇ ਹਨ...ਰੁਲ ਕੌਣ ਰਿਹਾ ਨਵ ਜੰਮੇ ਜੁਆਕ ਰੁਲ ਰਹੇ ਨੇ...ਹਾਲਤ ਇਹ ਹੋਈ ਪਈ ਆ ਕਿ ਕਰਜਾ ਲਾਹੁਣ ਨੂੰ ਜਰੂਰੀ ਸਮਝ ਆਪਣੀ ਢਿੱਡੋਂ ਜੰਮੀ ਔਲਾਦ ਵਿਦੇਸ਼ਾਂ ਵਿੱਚ ਰੁਲਦੀ ਫਿਰਦੀ ਹੈ...ਕਿੰਨੀਆਂ ਜੁਆਕ ਸਾਂਭਣ ਵਾਲੀਆਂ ਨਸ਼ਾ ਦੇਕੇ ਜੁਆਕ ਨੂੰ ਸੁਆ ਰੱਖਦੀਆਂ ਫੜੀਆਂ ਗਈਆਂ ਜਾਂ ਅਣਮਨੁੱਖੀ ਵਿਹਾਰ ਕਰਦੀਆਂ ਦੀਆਂ ਵੀਡੀਓ ਸਾਹਮਣੇ ਆਈਆਂ।ਆਤਮਾ ਨੂੰ ਧਰਵਾਸਾ ਦੇਣ ਲਈ ਕਹਿਣਗੇ ਕਿ ਇਹਨਾਂ ਲਈ ਹੀ ਕਰ ਰਹੇ ਹਾਂ...
ਭਲਿਉ ਲੋਕੋ! ਕੀਹਨੂੰ ਧੋਖਾ ਦੇ ਰਹੇ ਹੋ ?
ਜਦ ਤੁਸੀ ਆਵਦੇ ਢਿੱਡੋਂ ਜੰਮਿਆਂ ਦੇ ਨਾਲ ਹੀ ਨਹੀਂ ਰਹੇ ਇਹ ਥੋਡੇ ਨਾਲ ਕਿਉਂ ਰਹਿਣਗੇ।ਕਦੇ ਸੋਚਿਆ ਬਚਪਨ ਚ ਬੱਚੇ ਨੂੰ ਪੈਸੇ ਚਾਹੀਦਾ ਸੀ ਕਿ ਪਿਆਰ।ਕੀ ਇਹੀ ਪਿਆਰ ਪਹਿਲਾਂ ਦਾਦਾ ਦਾਦੀ,ਨਾਨਾ ਨਾਨੀ ਤੋਂ ਨਹੀਂ ਸੀ ਮਿਲਦਾ ? ਮਿਲਦਾ ਸੀ,ਉਹ ਆਪਦੇ ਮੂਲ ਨਾਲ ਜੁੜੇ ਸੀ,ਉਹਨਾਂ ਕੋਲ ਸਬਰ ਰਜਾ ਤੇ ਭਾਣੇ ਚ ਰਹਿਣ ਦੀ ਸਿਖਿੱਆ ਸੀ, ਉਹਨਾਂ ਨੇ ਗੁਰੂ ਦੀ ਸਿਖਿੱਆ ਦੇ ਰਾਹ ਖੇਤਾਂ ਚੋਂ ਗ੍ਰਹਿਣ ਕੀਤੀ ਸੀ। ਅੱਜ ਦਾਦਾ ਦਾਦੀ,ਨਾਨਾ ਨਾਨੀ ਪਿੰਡਾਂ ਚ ਵਿਲਕਦੇ ਫਿਰਦੇ ਨੇ ਤੇ ਪੜ੍ਹ ਲਿਖ ਕੇ ਮਾਡਰਨ ਮਾਪੇ ਸ਼ਹਿਰਾਂ ਚ ਨੋਕਰੀਆਂ ਕਰਦੇ ਨੇ ਤੇ ਜੁਆਕ ਬਿਗਾਨੇ ਨੌਕਰਾਂ ਦੇ ਹੱਥਾਂ ਚ ਪਲਦੇ ਨੇਕਦੇ ਸੋਚਿਆ ਇਸ ਚਕਾਚੌਂਧ ਭਰੀ ਝੂਠੀ ਜਿੰਦਗੀ ਨੇ ਸਾਥੋਂ ਕੀ ਖੋਹ ਲਿਆ ਤੇ ਅਸੀਂ ਕੀ ਪਾਇਆ ਇਹੀ ਹਾਲਾਤ ਕਨੇਡਾ ਚ ਹਨ ਜਿਹਨਾਂ ਨੂੰ ਲਗਦਾ ਕਿ ਕਨੇਡਾ ਆਕੇ ਅਸੀਂ ਕਾਰਾਂ ਲੈ ਲਈਆਂ...ਵੱਡੇ ਘਰ ਬਣਾ ਲਏ...ਉਹਨਾਂ ਦੀ ਪਦਾਰਥਿਕ ਸੋਚ ਇਹ ਸਮਝ ਹੀ ਨਹੀਂ ਸਕੀ ਕਿ ਕਾਰ ਫੈਕਟਰੀ ਚ ਯਾਰਡ ਤੱਕ ਜਾਣ ਲਈ ਇਕ ਸਾਧਨ ਸੀ ਤੇ ਹੈ। ਘਰ ਤਾਂ ਬਣਿਆ ਈ ਨਹੀਂ ਇੱਟਾਂ ਲੱਕੜਾਂ ਦੇ ਘਰ... ਘਰ ਨਹੀਂ ਹੁੰਦੇ,ਉਹ ਮਕਾਨ ਹੁੰਦੇ ਨੇ ਜਿੰਨਾਂ ਦਾ ਮੁੱਲ ਲਾਇਆ ਜਾਂਦਾ ਤੇ ਅਸੀਂ ਉਹੀ ਲਾ ਰਹੇ ਹਾਂ। ਮੈਂ 2 Million ਦਾ ਵੇਚ ਤਾ,ਮੈਂ ਬੁਕ ਕਰਾਤਾ, ਘਰ ਪਰਿਵਾਰਾਂ ਨਾਲ ਹੁੰਦੇ ਨੇ ਤੇ ਪਰਿਵਾਰਾਂ ਚ ਇਕੱਲੇ ਅਸੀਂ ਨੀ... ਮਾਂ ਪਿਉ...ਚਾਚੇ ਤਾਏ,ਮਾਮੇ, ਮਾਸੀਆਂ,ਭੂਆ ਫੁੱਫੜ ...ਵੀ ਹੁੰਦੇ ਹਨ..ਪਿੰਡ ਛੱਡ ਸ਼ਹਿਰੀ ਹੋਈ ਇਕ ਜੁਆਕ ਜੰਮਣ ਤਕ ਸਿਮਟੀ ਮਾਡਰਨ ਅੰਗ੍ਰੇਜ ਸੋਚ ਨੇ ਰਿਸ਼ਤਿਆਂ ਦਾ ਗਲਾ ਆਪ ਹੀ ਘੁੱਟ ਕੇ ਆਪਣੇ ਆਪ ਨੂੰ ਅੰਕਲ ਆਂਟੀ ਦੇ ਰਿਸ਼ਤੇ ਤਕ ਸੰਕੋੜ ਕੇ ਰੱਖ ਦਿੱਤਾ ਹੈ।
ਸੰਸਾਰ ਦੇ ਉੱਤੇ ਸੁੰਦਰਤਾ ਦਾ ਕੋਈ ਪੈਮਾਨਾ ਨਹੀਂ ਹੈ ।ਸੁੰਦਰਤਾ ਦਾ ਪੈਮਾਨਾ ਤਾਕਤਵਾਰ ਧਿਰ ਤੈਅ ਕਰਦੀ ਹੈ ਕੀ ਕੌਣ ਸੁੰਦਰ ਹੈ ਅਤੇ ਕੌਣ ਮਾੜਾ ਹੈ ਦੁਨੀਆਂ ਭਰ ਵਿੱਚ ਸੁੰਦਰ ਉਹ ਮੰਨਿਆ ਜਾਂਦਾ ਜਿਸ ਕੋਲ ਤਾਕਤ ਹੈ ਮਹਾਰਾਜਾ ਰਣਜੀਤ ਸਿੰਘ ਇੱਕ ਅੱਖ ਤੋਂ ਕਾਣਾ ਸੀ ਕੱਦ ਵੀ ਦਰਮਿਆਨਾ ਸੀ ਪਤਲਾ ਸਰੀਰ ਪਰ ਦੁਨੀਆਂ ਭਰ ਦੇ ਵਿਚ ਉਸ ਦੀ ਸੁੰਦਰਤਾ ਦੇ ਚਰਚੇ ਸੀ ਕਿਉਂਕਿ ਉਸ ਦੇ ਕੋਲ ਤੇਗ ਦੀ ਤਾਕਤ ਸੀ ਉਸ ਦੇ ਕੋਲ ਰਾਜ ਭਾਗ ਸੀ । ਅੱਜ ਪੱਛਮ (ਯੂਰਪ) ਸਾਰੀ ਦੁਨੀਆਂ ਤੇ ਰਾਜ ਕਰ ਰਿਹਾ ਹੈ। ਇਸ ਕਰਕੇ ਸਾਡੇ ਉੱਤੇ ਪੱਛਮੀ ਪਹਿਰਾਵੇ ਤੇ ਸੱਭਿਆਚਾਰ ਦਾ ਪ੍ਰਭਾਵ ਹੈ। ਤੁਸੀਂ ਕੈਨੇਡਾ ਵਰਗੇ ਦੇਸ਼ਾਂ ਵਿੱਚ ਦੇਖੋ ਉੱਥੇ ਜੇਕਰ ਕੋਈ ਸਿੱਖ ਕੁੜੀ ਸਲਵਾਰ ਸੂਟ ਪਹਿਣ ਕੇ ਜਾਂਦੀ ਹੈ ਤਾਂ ਉਸ ਨੂੰ ਭੈੜੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਜਦਕਿ ਜੇਕਰ ਕੋਈ ਮੁਸਲਮਾਨ ਕੁੜੀ ਬੁਰਕਾ ਪਹਿਣ ਕੇ ਜਾਂਦੀ ਹੈ ਤਾਂ ਓਸਦਾ ਸਨਮਾਨ ਕੀਤਾ ਜਾਂਦਾ ਹੈ ਇਸਦਾ ਇਕੋ ਇਕ ਕਾਰਨ ਇਹ ਹੈ ਕਿ ਮੁਸਲਮਾਨਾਂ ਕੋਲ ਆਪਣੇ ਬਹੁਤ ਮੁਲਕ (ਅਰਬ ਦੇਸ਼ ਅਤੇ ਪਾਕਿਸਤਾਨ,ਅਫ਼ਗ਼ਾਨਿਸਤਾਨ ਆਦਿ) ਹਨ। ਪਰ ਸਿੱਖਾਂ ਕੋਲ ਆਪਣਾ ਕੋਈ ਹੋਂਦ ਹਸਤੀ ਨਹੀਂ ਹੈ।
ਹਰ ਸਮਾਜ ਵਿੱਚ ਸੁੰਦਰਤਾ ਦੇ ਵੱਖਰੇ ਵੱਖਰੇ ਪੈਮਾਨੇ ਹਨ। ਆਰੀਅਨ ਲੋਕਾਂ ਵਿਚ ਔਰਤ ਦੀ ਲੰਮੀ ਧੌਣ, ਗੋਰਾ ਰੰਗ ਅਤੇ ਮੋਟੀ ਅੱਖ ਸੁੰਦਰਤਾ ਹੈ। ਅਫਰੀਕਾ ਦੇ ਕਬੀਲਿਆਂ ਵਿੱਚ ਔਰਤ ਦਾ ਸ਼ਾਹ ਕਾਲਾ ਰੰਗ ਅਤੇ ਘੁੰਗਰਾਲੇ ਵਾਲ਼ ਸੁੰਦਰਤਾ ਦਾ ਪ੍ਰਤੀਕ ਹਨ।ਅਸਲ ਵਿਚ ਪੂੰਜੀਪਤੀਆਂ( corporates) ਅਤੇ ਪੱਛਮੀ ਦੇਸ਼ਾਂ ਦੁਆਰਾ ਆਪਣੇ ਹਿਸਾਬ ਨਾਲ ਅਤੇ ਆਪਣੇ ਹਿੱਤਾਂ ਨੂੰ ਮੁੱਖ ਰੱਖ ਕੇ ਸੁੰਦਰਤਾ ਦੇ ਵੱਖਰੇ ਪੈਮਾਨੇ ਘੜੇ ਗਏ ਹਨ। ਸਿਰਫ ਰੰਗ ਜਾ ਸ਼ਕਲ ਜਿਸਨੂੰ ਨੂੰ ਕਿ ਜਲਵਾਯੂ, ਮੌਸਮ, ਖਾਣ ਪੀਣ, ਅਨੁਵੰਸ਼ਿਕਤਾ( genetics) ਅਤੇ ਸੱਭਿਆਚਾਰ ਪ੍ਰਭਾਵਿਤ ਕਰਦੇ ਹਨ ਉਸ ਦੇ ਅਧਾਰ ਤੇ ਕਿਸੇ ਦੀ ਵੀ ਸੁੰਦਰਤਾ ਨਿਸ਼ਚਤ ਨਹੀਂ ਕੀਤੀ ਜਾ ਸਕਦੀ।
ਸੁੰਦਰਤਾ ਦੇ ਨਾਮ ਤੇ ਵਿਸ਼ਵ ਪੱਧਰ ਉਪਰ ਅਰਬਾਂ ਡਾਲਰ ਦਾ ਵਪਾਰ ਕੀਤਾ ਜਾਂਦਾ ਹੈ। Statista ਵੈੱਬਸਾਈਟ ਦੇ ਅਨੁਸਾਰ Cosmetics ਵਸਤਾਂ ਦਾ ਕਾਰੋਬਾਰ ਅੰਤਰਰਾਸ਼ਟਰੀ ਮਾਰਕੀਟ ਵਿੱਚ 8 ਬਿਲੀਅਨ ਡਾਲਰ ਤੋਂ ਵੱਧਕੇ 100.49 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ ਜੌ ਕਿ 2022 ਤੋ 2026 ਤੱਕ 131 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਸਕਦਾ ਹੈ।
ਅਮਰੀਕਾ ਅਤੇ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਗੋਰਿਆਂ ਦੁਆਰਾ ਰੰਗ ਅਤੇ ਸੁੰਦਰਤਾ ਨੂੰ ਅਧਾਰ ਬਣਾ ਕੇ ਓਥੇ ਵਸਦੇ ਕਾਲਿਆਂ ਦਾ ਸੋਸ਼ਣ ਕੀਤਾ ਜਾਂਦਾ ਹੈ। ਇਸ ਲਈ ਏਥੇ black lives matter ਵਰਗੇ ਅੰਦੋਲਨ ਚਲਦੇ ਹਨ।
ਅੱਜ ਦੇ ਮਾਡਰਨ ਯੁੱਗ ਵਿੱਚ ਔਰਤ ਨੂੰ ਸੁੰਦਰ ਵਸਤੂ ਵਜੋਂ ਪੇਸ਼ ਕੀਤਾ ਜਾਂਦਾ ਹੈ, ਜਿਸਦਾ ਕੰਮ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਹੈ। ਔਰਤ ਦੀ ਆਜ਼ਾਦੀ ਦੇ ਨਾਮ ਉੱਤੇ ਔਰਤ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਸੁੰਦਰਤਾ ਦੇ ਨਾਮ ਉੱਤੇ Miss World, Miss Universal, Miss India, Miss Chandigarh ਵਰਗੇ ਅਨੇਕਾਂ Show ਕਰਵਾਏ ਜਾਂਦੇ ਹਨ। ਇਸ ਤਰ੍ਹਾਂ ਦੇ Shows ਦਾ ਮਕਸਦ ਔਰਤ ਦੀ ਆਜ਼ਾਦੀ ਨੂੰ ਪ੍ਰਮੋਟ ਕਰਨਾ ਨਹੀਂ ਸਗੋਂ ਸਰਮਾਏਦਾਰੀ(capitalism) ਦਾ ਪ੍ਰਚਾਰ ਕਰਨਾ ਹੈ। ਪਰ ਅਫਸੋਸ ਇਸ ਸੰਵੇਦਨਸ਼ੀਲ ਵਿਸ਼ੇ ਉੱਤੇ ਅਖੌਤੀ Feminist Thinker ਚੁੱਪ ਹਨ।
ਮੇਰੇ ਅਨੁਸਾਰ ਕਿਸੇ ਵੀ ਪੁਰਸ਼ ਜਾ ਇਸਤਰੀ ਦੀ ਸੁੰਦਰਤਾ ਨੂੰ ਨਿਸ਼ਚਤ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕੋਈ ਅਜਿਹਾ ਪੈਮਾਨਾ ਹੈ, ਜੋ ਤੁਹਾਡੀ ਸੁੰਦਰਤਾ ਨੂੰ ਮਾਪ ਸਕੇ।
ਅਜੇ ਵੀ ਸੁੰਦਰਤਾ ਮੁਕਾਬਲੇ ਹੁੰਦੇ ਨੇ, ਹਜੇ ਵੀ ਸੁੰਦਰਤਾ ਨੂੰ ਗੋਰੇ ਰੰਗ ਤੇ ਸਰੀਰਕ ਬਣਤਰ ਦੀ ਤੌਰ ਤੇ ਜੱਜ ਕੀਤਾ ਜਾ ਰਿਹਾ ਹੈ ਜਦਕੀ ਸੁੰਦਰਤਾ ਮਾਪਣ ਦਾ ਕੋਈ ਇੱਕ ਪੈਮਾਨਾ ਨਹੀਂ ਹੈ । ਕੁਦਰਤ ਦੀ ਬਣਾਈ ਜਦ ਹਰ ਰਚਨਾ ਖੂਬਸੂਰਤ ਹੈ,ਫੇਰ ਕਿਉਂ ਰੰਗ ਤੇ ਸਰੀਰਕ ਬਣਤਰ ਦੀ ਪੱਖ ਤੋਂ ਵਿਤਕਰਾ ਕੀਤਾ ਜਾਵੇ ? ਇਹਨਾਂ ਮੁਕਾਬਲਿਆਂ ਵਿੱਚ ਕਿਉਂ ਬਗੈਰ ਮੇਕਅਪ ਦੇ ਮੋਟੀ, ਪਤਲੀ, ਮਧਰੇ ਕੱਦ ਵਾਲੀ,ਲੰਬੀ, ਸਰੀਰ ਤੇ ਝੁਰੜੀਆਂ ਵਾਲੀ ਅੱਧਖੜ ਔਰਤ, ਇੱਕ ਗਰਭਵਤੀ ਸ਼ਾਮਿਲ ਨਹੀਂ ਹੁੰਦੀ, ਕੀ ਓਹ ਸੋਹਣੀਆਂ ਨਹੀਂ ਹੁੰਦੀਆਂ ? ਕੋਈ ਮਾਂ ਆਪਣੇ ਬੱਚਿਆਂ ਵਿਚੋਂ ਸਭ ਤੋਂ ਖੂਬਸੂਰਤ ਕਿਸਨੂੰ ਚੁਣਦੀ ਏ ? ਖੂਬਸੂਰਤੀ ਦੀ ਪਰਿਭਾਸ਼ਾ ਰੰਗ ਰੂਪ ਤੇ ਸਰੀਰਕ ਬਣਤਰ ਨਾਲ ਜੋੜ ਕੇ ਵੇਖਣ ਦਾ ਨਜ਼ਰੀਆ ਪਤਾ ਨਹੀਂ ਕਦੋਂ ਖਤਮ ਹੋਣਾ ਹੈ ? ਖੂਬਸੂਰਤੀ ਦਾ ਪੈਮਾਨਾ ਸਿਰਫ ਮੇਕਅਪ ਤੇ ਬਾਹਰੀ ਦਿੱਖ ਹੀ ਰਹਿ ਗਿਆ ਹੈ ਤਾਂਹੀ ਕੁੜੀਆਂ ਦੀ ਸਾਰੀ ਜਿੰਦਗੀ ਬੱਸ ਸੋਹਣੇ ਦਿਖਣ ਵਿੱਚ ਹੀ ਨਿਕਲ ਜਾਂਦੀ ਹੈ, ਪਤਾ ਨਹੀਂ ਕਿਸਨੇ ਇਹ ਮਾਪਦੰਡ ਬਣਾ ਦਿੱਤੇ ਨੇ,ਨਾ ਉਹ ਢਿੱਡ ਭਰ ਕੇ ਖਾਂਦੀਆਂ ਨੇ ਸਾਰੀ ਜ਼ਿੰਦਗੀ ਕਿਧਰੇ ਸਰੀਰਕ ਬਣਤਰ ਨਾ ਵਿਗੜ ਜਾਵੇ, ਨਾ ਧੁੱਪ ਸੇਕ ਸਕਦੀਆਂ ਨੇ ਕਿਤੇ ਰੰਗ ਕਾਲਾ ਨਾ ਪੈ ਜਾਵੇ । ਕੁੱਟ ਕੁੱਟ ਕੇ ਉਹਨਾਂ ਦੀ ਮਾਨਸਿਕਤਾ ਵਿੱਚ ਭਰ ਦਿੱਤਾ ਗਿਆ ਵੀ ਸੋਹਣੇ ਦਿਖਣਾ ਲਾਜ਼ਮੀ ਹੈ,ਆਪਣੇ ਆਪ ਨੂੰ ਇਸ ਮਾਪਦੰਡ ਵਿੱਚ ਫਿੱਟ ਕਰਨ ਲਈ ਸਾਰੀ ਉਮਰ ਯਤਨਸ਼ੀਲ ਰਹਿਣ ਵਾਲੀਆਂ ਕੁੜੀਆਂ ਕੀ ਆਜ਼ਾਦ ਨੇ ? ਬਾਹਰੋਂ ਖੂਬਸੂਰਤ ਦਿਖਣ ਦੇ ਚੱਕਰ ਵਿੱਚ ਅੰਦਰਲੀ ਖੂਬਸੂਰਤੀ ਨੂੰ ਨਿਖਾਰਨ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ,ਜਾਂ ਸਮਝ ਲਵੋ ਲੋੜ ਹੀ ਮਹਿਸੂਸ ਨਹੀਂ ਹੁੰਦੀ ।

ਆਪਣੇ ਆਪ ਨੂੰ ਇੱਕ ਸਜਾਵਟ ਦੀ ਵਸਤੂ ਸਮਝ ਕੇ ਜਦ ਤੱਕ ਪ੍ਰੋਸਣਾ ਬੰਦ ਨਹੀਂ ਕਰਨਾ ਓਦੋ ਤੱਕ ਔਰਤਾਂ ਦੀ ਮਾਨਸਿਕ ਆਜ਼ਾਦੀ ਦੀ ਗੱਲ ਕਰਨਾ ਹੀ ਵੇਅਰਥ ਹੈ। ਜ਼ਿੰਦਗੀ ਦਾ ਇਕ ਵੱਡਾ ਸਮਾਂ ਤੇ ਸਾਧਨ ਸਿਰਫ ਬਾਹਰੀ ਸਜਾਵਟ ਤੇ ਹੀ ਲਗਾਇਆ ਜਾ ਰਿਹਾ ਹੈ, ਬਾਕੀ ਬਚਦਾ ਸਮਾਂ ਕੁੜੀਆਂ ਦਾ ਇਲਜ਼ਾਮਾਂ ਤੋਂ ਬਚਣ ਤੇ ਆਪਣੀ ਸ਼ਖਸ਼ੀਅਤ ਤੇ ਲੱਗੇ ਧੱਬੇ ਧੋਣ ਵਿੱਚ ਨਿਕਲ ਜਾਂਦਾ,ਕੁੱਲ ਮਿਲਾ ਕੇ ਓਹ ਆਪਣੀ ਜ਼ਿੰਦਗੀ ਨੂੰ ਆਪਣੇ ਲਈ ਨਹੀਂ ਬੱਸ ਇਕ ਫੋਕੀ ਮਾਨਸਿਕਤਾ ਨੂੰ ਸਹੀ ਸਿੱਧ ਕਰਨ ਵਿੱਚ ਗੁਜ਼ਾਰ ਦਿੰਦੀਆਂ ਨੇ । ਉਹਨਾਂ ਲਈ ਬੱਸ ਪੜ੍ਹ ਲਿਖਕੇ ਆਤਮ ਨਿਰਭਰ ਹੋ ਜਾਣਾ ਪੈਸੇ ਦੇ ਪੱਖ ਤੋਂ ਇਹੀ ਔਰਤ ਦੀ ਆਜ਼ਾਦੀ ਦੀ ਪ੍ਰੀਭਾਸ਼ਾ ਹੈ । ਅਸਲੀ ਆਜ਼ਾਦੀ ਤਾਂ ਹਜੇ ਮਾਣੀ ਹੀ ਨਹੀਂ ।
ਝੂਠੇ ਕਿਰਦਾਰ ਨਿਭਾੳਣ ਨਾਲੋਂ ਆਪਣੇ ਮੂਲ ਸਰੂਪ ਨਾਲ ਜੁੜੀਏ " ਮਨ ਤੂੰ ਜੋਤਿ ਸਰੂਪ ਹੈ ਆਪਨਾ ਮੂਲੁ ਪਛਾਣ"

ਫਿਰ ਤੁਹਾਨੂੰ ਅਸਲੀ ਸੁੰਦਰਤਾ ਦਾ ਪਤਾ ਲੱਗੇਗਾ ਇਤਿਹਾਸਕ ਨਜ਼ਰ ਨਾਲ ਵੇਖੋ, ੳਹਨਾਂ ਅਣਗਿਣਤ ਮਾਵਾਂ ਦੇ ਨਾਂ ਸਾਹਮਣੇ ਆ ਜਾਂਦੇ ਹਨ ਜਿਹਨਾਂ ਨੇ ਧਰਮ ਦੇ ਰਾਹ ਤੁਰਦਿਆਂ ਆਪਣਾ ਜੀਵਨ ਬਤੀਤ ਕੀਤਾ। ਬੇਬੇ ਨਾਨਕੀ ਜੀ,ਮਾਤਾ ਖੀਵੀ ਜੀ, ਬੀਬੀ ਵੀਰੋ ਜੀ, ਮਾਤਾ ਗੰਗਾ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਜੀਤੋ ਜੀ, ਆਪਣੇ ਬੱਚਿਆਂ ਦੇ ਟੋਟੇ ਕਰਾ ਗਲਾਂ ਚ ਹਾਰ ਪਾਉਣ ਵਾਲੀਆਂ ਮਾਤਾਵਾਂ ਨੂੰ ਪੂਰਾ ਪੰਥ ਯਾਦ ਕਰਦਾ ਹੈ ਦੋ ਸਮੇਂ ਦੀ ਅਰਦਾਸ ਵਿੱਚ,ਕੀ ਇਹ ਸੁੰਦਰਤਾ ਘੱਟ ਹੈ ? ਜੋ ਗੁਰੂ ਨਜ਼ਰ ਦੇ ਵਿੱਚ ਪਰਵਾਨ ਹੋ ਕੇ ਪ੍ਰਾਪਤ ਹੁੰਦੀ ਹੈ। ਪੰਜਾਬੀ ਵੀਰੋ ਜ਼ਰਾ ਠੰਡੇ ਦਿਮਾਗ ਨਾਲ ਵਿਚਾਰ ਕਰਿਓ ਕਿ ਇਹ ਸੁੰਦਰਤਾ ਦੇ ਤਾਜ ਸਾਡੇ ਸਮਾਜ ਲਈ ਕਿੰਨੇਂ ਕੁ ਜ਼ਰੂਰੀ ਹਨ । ਸਾਡੇ ਸੱਭਿਆਚਾਰ ਮੁਤਾਬਿਕ ਕਿੰਨੇਂ ਕੁ ਢੁੱਕਵੇਂ ਹਨ, ਸੱਭਿਆਚਾਰ ਸਾਡਾ ਹੈ ਜ਼ਿੰਮੇਵਾਰੀ ਵੀ ਸਾਡੀ ਹੈ, ਇਸਨੂੰ ਵਿਗਾੜਨਾ ਹੈ ਜਾ ਸਵਾਰਨਾ ਸਾਡੀ ਮਰਜ਼ੀ ਹੈ ।
Problem reaction solution ਇੱਕ ਅਜਿਹੀ ਥਿਊਰੀ ਜੋ ਕਈਆਂ ਸਾਲਾਂ ਤੋਂ ਲਗਾਤਾਰ ਵਰਤੀ ਜਾ ਰਹੀ ਹੈ। ਇਸਨੂੰ ਵਰਤਣ ਵਾਲੇ ਮੁਖ ਤੌਰ ਤੇ ਕਾਰਪੋਰੇਟ ਜੋ ਸਰਕਾਰਾਂ ਨੂੰ ਕੰਟਰੋਲ ਕਰਦੇ ਹਨ ਅਤੇ ਵੱਡੀਆਂ ਵੱਡੀਆਂ ਕੰਪਨੀਆਂ ਜਿਨਾਂ ਦਾ ਮੁੱਖ ਮਕਸਦ ਪੈਸਾ ਕਮਾਉਣਾ ਹੈ। ਆਓ ਜਾਣਦੇ ਹਾਂ ਇਹ ਥਿਊਰੀ ਕਿਵੇਂ ਕੰਮ ਕਰਦੀ ਹੈ।
PROBLEM - ਸਭ ਤੋ ਪਹਿਲਾਂ ਸਰਕਾਰ ਜਾਣ ਬੁੱਝ ਕੇ ਜਾਅਲੀ ਸਮੱਸਿਆ ਪੈਦਾ ਕਰਦੀ ਹੈ। ਜਿਸ ਨਾਲ਼ ਲੋਕਾਂ ਦੇ ਮਨ ਵਿੱਚ ਡਰ ਪੈਦਾ ਹੋ ਜਾਂਦਾ ਹੈ।
REACTION - ਲੋਕ ਘਬਰਾਹਟ ਵਿੱਚ ਆ ਕੇ ਸਰਕਾਰ ਕੋਲੋਂ ਸਮੱਸਿਆ ਦਾ ਹੱਲ ਅਤੇ ਸੁਰੱਖਿਆ ਦੀ ਮੰਗ ਕਰਦੇ ਹਨ।
SOLUTION - ਸਰਕਾਰ ਉਹ ਹੱਲ ਲੋਕਾਂ ਅੱਗੇ ਲੈਕੇ ਆਉਂਦੀ ਹੈ ਜੋ ਓਹਨਾਂ ਨੇ ਪਹਿਲਾਂ ਹੀ ਸੋਚ ਰੱਖਿਆ ਸੀ। ਇਸ ਤਰ੍ਹਾਂ ਓਹ ਆਪਣੀ ਪਾਲਿਸੀ ਲਾਗੂ ਕਰਦੇ ਹਨ।

ਇਸ ਤਰ੍ਹਾਂ ਦੀ ਰਣਨੀਤੀ ਪੁਰਾਣੇ ਜ਼ਮਾਨੇ ਵਿਚ ਯੁੱਧ ਵਿਚ ਵਰਤੀ ਜਾਂਦੀ ਰਹੀ ਹੈ ਅਸਲ ਵਿੱਚ, ਇਹ ਦੁਨੀਆ ਦੇ ਦੇਸ਼ਾਂ ਦਾ ਕਾਰੋਬਾਰ ਹੈ ਜਿਵੇਂ ਕਿ ਹਥਿਆਰਾਂ ਨੂੰ ਵੇਚਣ ਲਈ ਉਹ ਯੁੱਧ ਵਰਗੇ ਹਾਲਾਤ ਪੈਦਾ ਕਰਦੇ ਹਨ ਅਤੇ ਫਿਰ ਸ਼ਾਂਤੀ ਦੇ ਹੱਲ ਲਈ ਯੂਐਨਓ ਵਰਗੀ ਸੰਸਥਾ ਬਣਾਉਂਦੇ ਹਨ। ਫਿਰ ਉਹ ਇੱਕ ਦੂਜੇ ਤੋਂ ਬਚਾਅ ਲਈ ਇੱਕ ਦੂਜੇ ਨੂੰ ਹਥਿਆਰ ਵੇਚਦੇ ਹਨ। ਪਰ ਹੁਣ ਇਸ ਦੀ ਵਰਤੋਂ ਅਮਰੀਕਾ ਬ੍ਰਿਟੇਨ ਰੂਸ ਚੀਨ ਅਤੇ ਕਈ ਹੋਰ ਦੇਸ਼ ਇਕ ਦੂਜੇ 'ਤੇ ਕਰਨ ਲਈ ਕਰਦੇ ਹਨ। ਉਹ ਈਬੋਲਾ ਸਵਾਈਨ ਫਲੂ ਸਾਰਸ ਅਤੇ ਕੋਵਿਡ 19 ਆਦਿ ਵਰਗੀਆਂ ਸਮੱਸਿਆਵਾਂ ਪੈਦਾ ਕਰਦੇ ਹਨ ਅਤੇ ਫਿਰ ਪਹਿਲਾਂ ਤੋਂ ਯੋਜਨਾਬੱਧ ਹੱਲ ਵਜੋਂ ਵੈਕਸੀਨ ਦੇ ਕੇ ਮੌਤ ਦਾ ਡਰ ਪੈਦਾ ਕਰਦੇ ਹਨ।
Covid 19 ਸਭ ਤੋਂ ਵਧੀਆ ਉਦਾਹਰਣ ਹੈ। ਪਹਿਲਾਂ ਕਰੋਨਾ ਨੂੰ ਮਹਾਮਾਰੀ ਐਲਾਨ ਕੇ ਦੁਨੀਆਂ ਭਰ ਵਿੱਚ ਮੌਤਾਂ ਦੇ ਝੂਠੇ ਅੰਕੜੇ ਦਿਖਾ ਦਿਖਾ ਲੋਕਾਂ ਵਿੱਚ ਡਰ ਪੈਦਾ ਕੀਤਾ ਗਿਆ। ਫਿਰ ਜਦੋਂ ਲੋਕਾਂ ਨੇ ਇਸ ਮਹਾਮਾਰੀ ਦੇ ਹੱਲ ਦੀ ਮੰਗ ਕੀਤੀ ਤਾਂ ਕਰੋਨਾ ਵੈਕਸੀਨ ਮਾਰਕੀਟ ਵਿੱਚ ਲਿਆਂਦੀ। ਜੋ ਉਹ ਚਾਹੁੰਦੇ ਸਨ। ਇਹ ਸਿਰਫ ਵੈਕਸੀਨ ਵੇਚ ਕੇ ਲੋਕਾਂ ਪੈਸਾ ਵੱਟਣਾ ਚਾਹੁੰਦੇ ਸਨ ਜੋ ਕਿ ਸਿਧੇ ਤਰੀਕੇ ਨਾਲ ਸੰਭਵ ਨਹੀਂ ਸੀ। ਇਸ ਵੈਕਸੀਨ ਨਾਲ ਉਹਨਾਂ ਨੇ ਸਾਡੀ ਇਮਿਊਨਟੀ ਬਹੁਤ ਹੱਦ ਤੱਕ ਘਟਾ ਦਿੱਤੀ ਜਿਸ ਦੇ ਕਾਰਨ ਅੱਜ ਬਹੁਤ ਸਾਰੇ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਹਾਰਟ ਅਟੈਕ ਆ ਰਹੇ ਹਨ ਅਤੇ ਅਸੀਂ ਜਿਆਦਾ ਬਿਮਾਰ ਹੋ ਰਹੇ ਆਂ। ਜਿਹਨਾਂ ਜਿਆਦਾ ਅਸੀਂ ਬਿਮਾਰ ਹੋਵਾਂਗੇ ਉਨਾ ਹੀ ਫਾਇਦਾ ਉਹਨਾਂ ਨੂੰ ਹੋਵੇਗਾ ਸਾਰੀਆਂ ਸਾਰੀਆਂ ਕੰਪਨੀਆਂ ਉਹਨਾਂ ਦੀਆਂ ਹੀ ਹਨ।

ਆਓ ਤੂਹਾਨੂੰ ਕੁੱਝ ਹੋਰ ਸੌਖੀਆਂ ਉਦਾਹਰਨਾਂ ਦਿੰਦੇ ਹਾਂ:
ਪਹਿਲਾ
ਇੱਕ ਬੱਚਾ ਕੁੱਲਫੀ ਖਾ ਰਿਹਾ , ਤੁਸੀਂ ਬੱਚੇ ਤੋ ਕੁੱਲਫੀ ਮੰਗੋ ਤਾਂ ਬੱਚਾ ਕਦੇ ਤੁਹਾਨੂੰ ਕੁੱਲਫੀ ਨਹੀਂ ਦੇਵੇਗਾ , ਤਾਂ ਤੁਸੀਂ ਕਿਵੇ ਪ੍ਰਾਪਤ ਕਰੋਗੇ ਕੁੱਲਫੀ ,???
ਇਥੇ ਵੀ ਸਰਕਾਰਾਂ ਦੀ ਥਿਊਰੀ problem reactionsolution ਰਾਹੀ ਕੁੱਲਫੀ ਪ੍ਰਾਪਤ ਕਰ ਸਕਦੇ ਆ ,
ਬੱਚੇ ਨੂੰ ਕਹੋਗੇ , ਜੇ ਕੁੱਲਫੀ ਖਾਵੇਗਾ ਤਾਂ ਭੂਤ ਆ ਜਾਊ ,
ਜੇ ਕੁੱਲਫੀ ਖਾਵੇਗੇ ਤਾਂ ਤੂੰ ਵੱਡਾ ਅਫਸਰ ਨਹੀਂ ਬਣ ਸਕਦਾ ,
ਕੁੱਲਫੀ ਚ ਜ਼ਹਿਰ ਹੈ ,
ਬੱਚਾ ਡਰ ਜਾਵੇਗਾ ਤੇ ਤੁਹਾਡੇ ਤੋ ਹੱਲ ਪੁੱਛੇਗਾ,
ਤੁਸੀਂ ਕਹੋਗੇ ਕੁੱਲਫੀ ਮੈਨੂੰ ਦੇ ਦੇ ਮੈ ਮੰਤਰ ਜਾਣਦਾ ,
ਬੱਚਾ ਤੁਹਾਨੂੰ ਕੁੱਲਫੀ ਦੇ ਦੇਵੇਗਾ ,
ਦੂਜਾ
ਸੱਦਾਮ ਹੁਸੈਨ ਦੁਨੀਆਂ ਨੂੰ ਤੇਲ ਲੈਣ ਲਈ ਕਹਿ ਰਿਹਾ ਆਪੋ ਆਪਣੇ ਦੇਸ਼ ਦੀ ਕਰੰਸੀ ਚ ਲਓ, ਅਮਰੀਕਾ ਤੇ ਉਸਦਾ ਮੀਡੀਆ। ਕਹਿ ਰਿਹਾ " ਸੱਦਾਮ ਜਾਲਮ ਤਾਨਾਸ਼ਾਹ, ਆਤੰਕਵਾਦੀ, ਰਸਾਇਣਕ ਹਥਿਆਰ ਨੇ ਉਸਦੇ ਕੋਲ , ਦੁਨੀਆ ਨੂੰ ਖਤਰਾ", (ਕਰਤੀ problem ਪੈਦਾ )
ਲੋਕ ਡਰ ਗਏ ਪੁੱਛਦੇ ਨੇ - - - "ਅਮਰੀਕਾ ਜੀ ਹੱਲ ਕੱਢੋ , ਸਾਡਾ ਪਰਿਵਾਰ ਖਤਰੇ ਚ ਆ" (" ਲੋਕਾਂ ਦਾ reaction)
ਅਮਰੀਕਾ ਇਰਾਕ ਤੇ ਹਮਲਾ ਕਰ ਦਿੰਦਾ ਤੇ ਤੇਲ ਤੇ ਕਬਜਾ ਕਰ ਲੈਦਾ ਤੇ ਓਹੀ ਤੇਲ ਡਾਲਰਾਂ ਚ ਵਿੱਕ ਰਿਹਾ...