
ਦੁਨੀਆ ਵਿੱਚ ਜਦ ਕਰੰਸੀ ਦੇ ਨਵੇਂ ਨਵੇਂ ਮਾਧਿਅਮ ਵਿਕਸਿਤ ਹੋ ਰਹੇ ਸਨ ਤਦ ਸੱਭ ਤੋਂ ਵੱਧ ਕਾਰਗਰ ਤਰੀਕਾ ਸੋਨੇ ਚਾਂਦੀ ਨੂੰ ਮੰਨਿਆ ਜਾਣ ਲੱਗਾ ਕਿਉਂਕਿ ਉਸਤੋਂ ਪਹਿਲੇ ਲੋਕ ਆਪਣੇ ਖਿੱਤੇ ਦੇ ਅਨੁਸਾਰ ਚੀਜ਼ਾ ਦਾ ਕਰੰਸੀ ਦੇ ਰੂਪ ਵਿੱਚ ਵਰਤੋਂ ਕਰਦੇ ਸਨ ਪਰ ਦਿੱਕਤ ਇਹ ਹੁੰਦੀ ਸੀ ਕੇ ਕਈ ਵਾਰ ਚਮਾਰ ਨੂੰ ਦੁੱਧ ਨਹੀਂ ਮਿਲ ਪਾਉਂਦਾ ਸੀ ਕਿਉਂਕਿ ਦੋਧੀ ਨੂੰ ਰੋਜ਼ ਰੋਜ਼ ਜੁੱਤੀਆਂ ਦੀ ਜ਼ਰੁਰਤ ਨਹੀਂ ਹੁੰਦੀ ਸੀ,, ਫੇਰ ਇਸਤੋਂ ਨਵਾਂ ਢੰਗ ਸੋਨੇ ਚਾਂਦੀ ਦੀਆਂ ਮੋਹਰਾਂ ਦੇ ਸਿੱਕਿਆ ਨੂੰ ਅਪਣਾਇਆ ਜਾਣ ਲੱਗਾ ਦਿੱਕਤ ਇਹ ਸੀ ਹੁਣ ਕੇ ਸੋਨੇ ਦਾ ਭਾਰ ਤੇ ਉਸਦੀ ਚਮਕ ਲੁਕਦੀ ਨਹੀਂ ਸੀ ਜਿਸ ਕਰਕੇ ਲੋਕ ਦੂਰ ਦੁਰਾਡੇ ਸੋਨਾ ਨਾਲ ਨਹੀਂ ਖੜ ਸਕਦੇ ਸੀ, ਲੁੱਟ ਲਏ ਜਾਂਦੇ ਸੀ,,ਇਹ ਦੇਖਦੇ ਹੋਏ ਫੇਰ ਸੇਠ ਹੋਂਦ ਵਿੱਚ ਆਏ ਓਹਨਾ ਨੇ ਸੋਨਾ ਰੱਖ ਕੇ ਲੋਕਾਂ ਨੂੰ ਪਰਚੀ ਬਣਾ ਦੇਣੀ ਕੇ ਜਦ ਲੈਣ ਆਵੇਂਗਾ ਤਾ ਵਿਆਜ ਦੇ ਕੇ ਆਵਦਾ ਸੋਨਾ ਲੈ ਜਾਵੀਂ,,, ਫੇਰ ਇੱਦਾਂ ਚਲਦਿਆਂ ਇਕ ਵਕਤ ਦੇ ਬਾਅਦ ਲੋਕਾਂ ਨੇ ਸੇਠਾਂ ਕੋਲ ਜਾਣਾ ਈ ਛੱਡ ਤਾ ਤੇ ਉਹ ਪਰਚੀਆਂ ਹੀ ਆਪਸ ਵਿੱਚ ਵੱਟਣ ਲੱਗ ਪਏ! ਇਹ ਚਲਣ ਪੂਰੀ ਦੁਨੀਆ ਵਿੱਚ ਹੁੰਦਾ ਸੀ,,ਇਸੇ ਦੌਰਾਨ ਜਰਮਨ ਦੇਸ਼ ਵਿੱਚ ਇਕ ਪਰਿਵਾਰ ਦੇ ਮੁੱਖੀ Mayer Amchel rothschild ਦੇ ਦਿਮਾਗ ਵਿੱਚ ਇਕ ਜੁਗਤ ਆਈ ਓਹਨੇ ਲੋਕਾਂ ਨੂੰ ਜਾਅਲੀ ਪਰਚੀਆਂ ਕੱਟ ਕੇ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਆਖਿਆ ਕੇ ਇਹ ਪਰਚੀ ਤੂੰ ਰੱਖ ਲਾ ਤੇ ਸਾਲ ਬਾਅਦ ਮੈਨੂੰ ਇਸਦਾ ਵਿਆਜ ਦਿੰਦਾ ਰਹੀ,, ਇਥੋਂ ਹੀ ਆਧੁਨਿਕ ਕਰਜ਼ ਦੇਣ ਦੀ ਪ੍ਰਥਾ ਸ਼ੁਰੂ ਹੋਈ,, ਹੋਲੀ ਹੋਲੀ ਇਹ ਬੰਦਾ ਤਰੱਕੀ ਕਰਨ ਲੱਗਾ ਇਸਦੇ ਅੱਗੋਂ 5 ਬੱਚੇ ਹੋਏ ਜਿੰਨਾ ਨੂੰ ਇਹਨੇ ENGLAND, FRANCE, AMERICA, AUSTRIA ਵਰਗੇ ਵੱਡੇ ਦੇਸ਼ਾਂ ਵਿੱਚ ਭੇਜਿਆ ਤੇ ਪੰਜਵਾਂ ਬੱਚਾ ਆਪਣੇ ਕੋਲ ਜਰਮਨ ਵਿੱਚ ਹੀ ਰੱਖਿਆ,, ਇਹਨਾਂ ਪੰਜਾ ਬੱਚਿਆਂ ਨੇ ਵੱਖੋ ਵੱਖ ਦੇਸ਼ਾਂ ਵਿੱਚ ਬੈਂਕ ਖੋਲ੍ਹੇ ਬੈਂਕਾਂ ਦੀ ਸ਼ੁਰੂਆਤ ਕਰਨ ਵਾਲਾ ਇਹ ਪਹਿਲਾ ਘਰਾਣਾ ਹੈ,, ਇਹਨਾਂ ਨੇ ਵੱਖ ਵੱਖ ਦੇਸ਼ਾਂ ਵਿੱਚ ਜਾ ਕੇ ਲੋਕਾਂ ਨੂੰ ਕਰਜ਼ ਦੇਣੇ ਸ਼ੁਰੂ ਕੀਤੇ ਭਾਰੀ ਵਿਆਜ ਤੇ..

ਰੌਬਚਾਈਲਡ ਟੱਬਰ ਦੇ ਪਿਤਾਮਾ ਨੇ ਸ਼ੁਰੂ ਵਿਚ ਹੀ ਸੋਚ ਲਿਆ ਸੀ ਕਿ ਬੈਂਕਿੰਗ ਪ੍ਰਣਾਲੀ ਰਾਹੀਂ ਕੁਲ ਦੁਨੀਆ ਉਨ੍ਹਾਂ ਦੀ ਮੁੱਠੀ ਵਿਚ ਆ ਸਕਦੀ ਹੈ ਜਿਸ ਨੂੰ ਨਾਂ ਦਿੱਤਾ ਗਿਆ ‘ਨਿਊ ਵਰਲਡ ਆਰਡਰ। ਪਿਛਲੇ ਢਾਈ ਸੌ ਸਾਲ ਦਾ ਇਤਿਹਾਸ ਏਸੇ ਟੀਚੇ ਨੂੰ ਸਾਹਮਣੇ ਰੱਖ ਕੇ ਉਲੀਕਿਆ ਗਿਆ ਹੈ। ਇਸ ਦੀ ਕਾਰਗੁਜ਼ਾਰੀ ਏਨੀ ਖੂਬਸੂਰਤੀ ਨਾਲ ਏਨੇ ਲੁਕਵੇਂ ਢੰਗ ਨਾਲ ਕੀਤੀ ਗਈ ਹੈ ਕਿ ਕਿਸੇ ਨੂੰ ਭਿਣਕ ਨਹੀਂ ਪਈ ਕਿ ਜੋ ਵੀ ਉੱਥਲ ਪੁੱਥਲ ਹੁੰਦੀ ਰਹੀ ਜਾਂ ਹੋ ਰਹੀ ਹੈ, ਉਸ ਦੇ ਪਿੱਛੇ ਕੌਣ ਹੈ
,, ਫੇਰ ਹੋਲੀ ਹੋਲੀ ਇਹਨਾਂ ਨੇ ਦੇਸ਼ ਦੀ ECONOMY ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ,, ਵੱਡੇ ਵੱਡੇ ਘਰਾਣਿਆ ਨੂੰ ਤੇ ਕਿਸੀ ਵੀ ਦੇਸ਼ ਦੀਆਂ POLITICAL PARTIES ਨੂੰ ਕਰਜ਼ ਦੇ ਕੇ ਓਹਨਾ ਤੇ ਆਪਣਾਂ ਨਿਅੰਤਰਣ ਕਰਨਾ ਸ਼ੁਰੂ ਕਰ ਲਿਆ ਤੇ INDERECT WAY ਨਾਲ ਓਥੋਂ ਦੀ ਪਾਲਿਟਿਕ੍ਸ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ,, ਇਕ ਵਕਤ ਐਸਾ ਆਇਆ ਜਦੋਂ ਇਹਨਾਂ ਬੈਂਕਾਂ ਆਪਣੀ ਪਕੜ ਦੇਸ਼ਾਂ ਵਿਦੇਸ਼ਾਂ ਵਿੱਚ ਮਜ਼ਬੂਤ ਕਰ ਲਈ ਤਾਂ ਇਹਨਾਂ ਨੇ ਦੇਸ਼ਾਂ ਦੀ ਲੜਾਈ ਵਿੱਚ ਵੀ ਫੰਡਿੰਗ ਦੇਣੀ ਸ਼ੁਰੂ ਕਰ ਦਿੱਤੀ,, ਇਸ ਨਾਲ ਹੋਇਆ ਇਹ ਕਿ ਦੁਨੀਆ ਦੇ ਤਕਰੀਬਨ ਸਾਰੇ ਮੁਲਕ ਇਹਨਾਂ ਬੈਂਕਾਂ ਕੋਲੋਂ ਕਰਜ਼ੇ ਚੱਕ ਕੇ ਯੁੱਧ ਕਰਨ ਲੱਗੇ ਇਹਨਾਂ ਨੇ ਵੀ ਦੇਸ਼ਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ,, ਕਰਜ਼ ਦੇਣ ਦਾ ਵੱਡਾ ਫਾਇਦਾ ਇਹ ਹੋਇਆ ਕੇ ਜਿਹੜਾ ਦੇਸ਼ ਤਾਂ ਜਿੱਤ ਜਾਂਦਾ ਸੀ ਉਹ ਕਰਜ਼ਾ ਵਿਆਜ਼ ਸਣੇ ਆਉਣ ਵਾਲੇ ਕਈ ਦਸ਼ਕਾਂ ਤੱਕ ਚੁਕਾਉਂਦਾ ਰਹਿੰਦਾ ਸੀ ਤੇ ਹਾਰੇ ਹੋਏ ਦੇਸ਼ ਵਿੱਚ ਇਹ ਬੈਂਕ ਲੱਖਾਂ ਡਾਲਰ ਇਨਵੈਸਟ ਕਰਕੇ ਆਪਣਾਂ ਫਿਊਚਰ secure ਕਰ ਲੈਂਦਾ ਸੀ..

ਇਸ ਤਰਾਂ ਬੜੀ ਤਰਤੀਬ ਨਾਲ ਦੋਵੈਂ ਦੇਸ਼ ਹੀ ਇਸ ਬੈਂਕ ਦੇ ਅਧੀਨ ਆ ਜਾਂਦੇ ਨੇ ਫੇਰ ਆਉਣ ਵਾਲੇ ਸਮੇ ਵਿੱਚ ਇਹ ਦੇਸ਼ਾਂ ਤੇ ਇਹਨਾਂ ਬੈਂਕਾਂ ਦਾ influence ਬਣਿਆ ਰਹਿੰਦਾ ਹੈ,, ਅੱਜ ਅਮਰੀਕਾ ਦਾ federal bank ਇਸੇ Rothschild ਪਰਿਵਾਰ ਦੀ ਜਾਗੀਰ ਹੈ ਪੂਰੀ ਦੁਨੀਆ ਦੀ ਟੋਟਲ royality ਵਿੱਚ ਇਸ ਪਰਿਵਾਰ ਦਾ 80 ਫੀਸਦੀ ਹਿੱਸਾ ਹੈ,, ਤੇ ਇਹਨਾਂ ਦਾ ਦੱਬਦਬਾ ਪੂਰੀ ਦੁਨੀਆ ਤੇ ਚਲਦਾ ਹੈ,, ਪੂਰੀ ਦੁਨੀਆ ਦੇ ਦੇਸ਼ਾਂ ਦੇ ਵੱਡੇ ਫੈਸਲੇ ਇਹ ਬੈਂਕ ਅਸਿੱਧੇ ਤੌਰ ਤੇ ਆਪ ਕਰਦਾ ਹੈ,, ਅਮਰੀਕੀ ਸਰਕਾਰ ਵੀ ਇਸਦੀ ਕਰਜ਼ ਦਾਰ ਹੈ,, ਪਹਿਲੀ ਵਿਸ਼ਵ ਯੁੱਧ ਵਿੱਚ queen victoria ਨੂੰ ਇਸੇ ਬੈਂਕ ਨੇ ਕਰਜ਼ ਦਿੱਤਾ ਸੀ,,
ਫ਼ਿਰ ਹਿਟਲਰ ਨੂੰ ਦੁਨੀਆਂ ਸਾਹਮਣੇ ਤਾਨਾਸ਼ਾਹ ਪੇਸ਼ ਕਰਕੇ ਦੂਜਾ ਵਿਸ਼ਵ ਯੁੱਧ ਛੇੜ ਦਿੱਤਾ ਉੱਥੇ ਦੇਸ਼ਾਂ ਨੂੰ ਕਰਜ਼ਾ ਦੇ ਕੇ ਆਪਸ ਵਿੱਚ ਲੜਾਉਂਦੇ ਰਹੇ
World bank & IMF.

ਕੁਝ ਦਿਨ ਪਹਿਲਾਂ BBC ਨੇ ਇੱਕ ਰਿਪੋਰਟ ਸ਼ੇਅਰ ਕੀਤੀ ਕਿ ਕਿਵੇਂ 1991 ਵਿੱਚ ਭਾਰਤ ਇੱਕ ਆਰਥਿਕ ਮੰਦੀ ਚੋਂ ਗੁਜਰ ਰਿਹਾ ਸੀ ਅਤੇ ਨਰਸਿੰਮਾ ਰਾਓ ਦੀ ਸਰਕਾਰ ਨੇ ਸੋਨਾ ਗਹਿਣੇ ਧਰ ਭਾਰਤ ਨੂੰ ਉਸ ਆਰਥਿਕ ਸਥਿਤੀ ਚੋਂ ਕੱਢਿਆ । ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉਸ ਸਮੇਂ ਵਿੱਤ ਮੰਤਰੀ ਸਨ । ਇਹ ਸਹੀ ਹੈ ਕਿ ਕਈ ਵਾਰ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ ਕਿ ਨਾ ਚਾਹੁੰਦੇ ਹੋਏ ਵੀ ਕਰਜਾ ਲੈਣਾ ਪੈਂਦਾ । ਪਰ ਇਨਸਾਨ ਇਹ ਨਹੀਂ ਸੋਚਦਾ ਕਿ ਸਾਰੀ ਉਮਰ ਦਾ ਰੋਗ ਸਹੇੜ ਰਿਹਾ । ਇਸੇ ਲਈ ਸਾਡੇ ਬਜੁਰਗ ਹਮੇਸ਼ਾ ਕਹਿੰਦੇ ਹੁੰਦੇ ਸਨ ਕਿ ਹਾਲਾਤ ਭਾਵੇਂ ਕਿਹੋ ਜਿਹੇ ਹੋਣ ਪਰ ਇਨਸਾਨ ਨੂੰ ਕਦੇ ਕਿਸੇ ਅੱਗੇ ਕਰਜੇ ਲਈ ਹੱਥ ਨਹੀਂ ਫੈਲਾਉਣਾ ਚਾਹੀਦਾ । ਕਿਸੇ ਕੋਲੋਂ ਉਧਾਰ ਫੜਣਾ ਵੱਖਰੀ ਗੱਲ ਹੈ । ਉਧਾਰ ਤੇ ਕਰਜੇ ਵਿੱਚ ਵੀ ਫਰਕ ਹੈ । ਉਧਾਰ ਦਾ ਵਿਆਜ ਨਹੀਂ ਲਿਆ ਜਾਂਦਾ ਅਤੇ ਦੋ ਦੋਸਤਾਂ ਦੀ ਆਪਸੀ ਗੱਲ ਹੁੰਦੀ ਹੈ, ਕੋਈ ਲਿਖਤ ਪੜ੍ਹਤ ਨਹੀਂ ਹੁੰਦੀ । ਇੱਕ ਨਿਸ਼ਚਿਤ ਸਮੇਂ ਤੱਕ ਤੈਅ ਮੁਤਾਬਕ ਉਧਾਰ ਲਈ ਰਕਮ ਮੋੜ ਦਿੱਤੀ ਜਾਂਦੀ ਹੈ ।
ਪਰ ਕਰਜਾ ਬਹੁਤ ਬੁਰੀ ਸ਼ੈਅ ਹੈ । ਕਰਜੇ ਦਾ ਵਿਆਜ ਲਿਆ ਜਾਂਦਾ, ਚਾਰ ਬੰਦਿਆਂ ਸਾਮ੍ਹਣੇ ਲਿਖਤ ਪੜ੍ਹਤ ਹੁੰਦੀ ਹੈ । ਵਿਆਜ ਦੀ ਦਰ ਆਪਣੀ ਆਪਣੀ ਸਮਝ ਸਹਿਮਤੀ ਮੁਤਾਬਕ ਹੁੰਦੀ ਹੈ । ਬੈਂਕਾਂ ਦਾ ਸਿਸਟਮ ਚੱਲਦਾ ਹੀ ਵਿਆਜ ਸਿਰ ਹੈ । ਕਈ ਵਾਰ ਵਿਆਜ ਵੱਧ ਵੱਧ ਕੇ ਮੂਲਧਨ ਦੇ ਬਰਾਬਰ ਪੁੱਜ ਜਾਂਦਾ ਹੈ ਫਿਰ ਵਿਆਜ ਮੋੜਣ ਲਈ ਇੱਕ ਹੋਰ ਕਰਜਾ ਲਓ । ਬੱਸ ਫੱਸ ਗਿਆ ਬੰਦਾ, ਜਿਵੇਂ ਲੱਕੜ ਨੂੰ ਘੁੰਨ ਚਿਮੜ ਜਾਂਦਾ ਅਤੇ ਲੱਕੜ ਨੂੰ ਖੋਖਲਾ ਕਰ ਦਿੰਦਾ, ਐਵੇਂ ਈ ਕਰਜਾ ਬੰਦੇ ਨੂੰ ਅੰਦਰੋਂ ਤੋੜ ਦਿੰਦਾ । ਇਹ ਗੱਲ ਕਿਸੇ ਸਟੇਟ ਜਾਂ ਦੇਸ਼ ਦੀ ਸਰਕਾਰ ਤੇ ਵੀ ਲਾਗੂ ਹੁੰਦੀ ਹੈ ।
ਜਿੰਨੀਆਂ ਵੀ Globalization ਦੇ ਨਾਮ ਤੇ ਸੰਸਥਾਵਾਂ ਸ਼ੁਰੂ ਹੋਈਆਂ ਨੇ ਇਹ ਸਾਰੀਆਂ ਦੂਜੇ ਵਿਸ਼ਵ ਜੰਗ ਤੋਂ ਬਾਅਦ ਸ਼ੁਰੂ ਹੋਈਆਂ ਅਤੇ ਮਜੇ ਦੀ ਗੱਲ ਇਹ ਹੈ ਕਿ ਭਾਰਤ ਇਨ੍ਹਾਂ ਸੰਸਥਾਵਾਂ ਦਾ ਮੋਹਰੀ ਮੈਂਬਰ ਰਿਹਾ ਹੈ । ਇਸੇ ਲਈ 15 ਅਗਸਤ 1947 ਨੂੰ ਜੇ ਆਪਾਂ Transformation of power ਕਹੀਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ । ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅੰਗਰੇਜ਼ਾਂ ਕੋਲ ਭਾਰਤ ਨੂੰ ਛੱਡਣ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਸੀ ਬਚਿਆ ਪਰ ਉਹ ਐਨੇ ਵੱਡੇ ਮੁਲ੍ਹਕ ਨੂੰ ਇੱਕਦਮ ਆਜਾਦ ਛੱਡ ਦੇਣ ਇਹ ਵੀ ਕਿਵੇਂ ਹੋ ਸਕਦਾ ਸੀ । ਇਸ ਲਈ ਅਮਰੀਕਾ ਅੱਗੇ ਆਇਆ ਅਤੇ ਉਸਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨੂੰ ਇਨ੍ਹਾਂ ਸਾਰੀਆਂ ਵਿਸ਼ਵ ਸੰਸਥਾਵਾਂ ਦਾ ਮੈਂਬਰ ਬਣਨ ਲਈ ਮਨਾ ਲਿਆ ਭਾਵੇਂ ਉਹ UN ਹੋਵੇ, GATT ਹੋਵੇ ਜਾਂ World bank ਜਾਂ IMF. ਇਹ ਦੋਵੇਂ ਸੰਸਥਾਵਾਂ ਵਿਸ਼ਵ ਦੇ ਤਮਾਮ ਦੇਸ਼ਾਂ ਨੂੰ ਕਰਜਾ ਦਿੰਦੀਆਂ ਨੇ ਤਾਂ ਕਿ ਵਿਕਾਸਸ਼ੀਲ ਅਤੇ ਗਰੀਬ ਦੇਸ਼ਾਂ ਦੀ ਮਦਦ ਹੋ ਸਕੇ (ਮਦਦ ਤਾਂ ਸਿਰਫ ਬਹਾਨਾ ਹੈ ਪਰ ਅਸਲ ਮਕਸਦ ਤਾਂ ਆਪਣੇ ਕੰਟਰੋਲ ਹੇਠ ਰੱਖਣਾ ਹੈ)

World bank & IMF ਦਾ process ਕੀ ਹੈ ? ਇਸਦੇ ਮੈਂਬਰ ਦੇਸ਼ ਹਰ ਸਾਲ ਆਪਣੇ ਵੱਲੋਂ ਕੁੱਝ ਰਾਸ਼ੀ ਇਨ੍ਹਾਂ ਸੰਸਥਾਵਾਂ ਚ ਜਮ੍ਹਾਂ ਕਰਦੇ ਨੇ । ਜਦੋਂ ਪੰਜ ਸਾਲ ਪੁਰੇ ਹੋ ਜਾਣ ਤਾਂ ਕੋਈ ਵੀ ਦੇਸ਼ ਜਮ੍ਹਾਂ ਕੀਤੀ ਕੁੱਲ ਰਾਸ਼ੀ ਚੋਂ ਕਰਜ ਲੈ ਸਕਦਾ । ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਕਰਜ ਜਮ੍ਹਾਂ ਕੀਤੀ ਰਾਸ਼ੀ ਚੋਂ ਹੀ ਮਿਲੇਗਾ । ਇਹ ਪਹਿਲੀ ਕੰਡੀਸ਼ਨ ਹੀ ਖਤਰਨਾਕ ਹੈ । ਅਸੀਂ ਕਿਸੇ ਬੈਂਕ ਕੋਲੋਂ ਕਰਜ ਲੈਂਦੇ ਹਾਂ ਤਾਂ ਉਹ ਸਾਡੀ ਹੀ ਜਮ੍ਹਾਂ ਕੀਤੀ ਰਾਸ਼ੀ ਚੋਂ ਸਾਨੂੰ ਲੋਨ ਨਹੀਂ ਦਿੰਦਾ ਸਗੋਂ ਸਾਡੇ ਬਚਤ ਖਾਤੇ ਤੋਂ ਇਲਾਵਾ ਹੋਰ ਫਾਲਤੂ ਪੈਸੇ ਦਿੰਦਾ ਹੈ ਪਰ World bank & IMF ਦੇ ਕੇਸ ਵਿੱਚ ਅਜਿਹਾ ਨਹੀਂ ਹੈ । ਇਸਨੂੰ ਸਰਲ ਭਾਸ਼ਾ ਚ ਸਮਝਾਵਾਂ ਤਾਂ ਮੰਨ ਲਓ ਭਾਰਤ ਨੇ ਹਰ ਸਾਲ ਇੱਕ ਲੱਖ ਰੁਪਏ ਜਮ੍ਹਾਂ ਕਰਵਾਏ ਜੋ ਕਿ ਪੰਜ ਸਾਲਾਂ ਚ ਕੁੱਲ ਜਮ੍ਹਾਂ ਰਾਸ਼ੀ ਪੰਜ ਲੱਖ ਹੋ ਜਾਂਦੀ ਹੈ ਤਾਂ ਭਾਰਤ ਨੂੰ ਪੰਜ ਲੱਖ ਚੋਂ ਹੀ ਲੋਨ ਮਿਲੇਗਾ । ਮਤਲਬ ਸਾਡੇ ਹੀ ਜਮ੍ਹਾਂ ਕਰਵਾਏ ਪੈਸਿਆਂ ਚੋਂ ਸਾਨੂੰ ਲੋਨ ਮਿਲ ਰਿਹਾ ਤੇ ਉਸਦਾ ਅਸੀਂ ਵਿਆਜ ਵੀ ਦਈਏ ? Is it not strange ?

ਗੱਲ ਸਿਰਫ ਵਿਆਜ ਤੇ ਹੀ ਖਤਮ ਨਹੀਂ ਹੁੰਦੀ । ਉਸਤੇ ਹੋਰ ਵੀ ਕੰਡੀਸ਼ਨਾਂ ਲਾਈਆਂ ਜਾਂਦੀਆਂ ਨੇ ਜਿਵੇਂ ਕਿ 1) ਆਪਣੀ ਕਰੰਸੀ ਦੀ ਕੀਮਤ ਘੱਟ ਕਰੋ । 2) ਆਪਣੇ ਕੁਦਰਤੀ ਸੰਸਾਧਨ (ਜਿਵੇਂ ਤਲਾਬ, ਨਦੀਆਂ, ਪਹਾੜ, ਜੰਗਲ,ਮੈਦਾਨ ਆਦਿ) ਸਾਡੇ ਕੋਲ ਗਹਿਣੇ ਧਰੋ ਜਾਂ ਸਾਨੂੰ ਵੇਚੋ । 3) ਆਪਣਾ ਸੋਨਾ ਸਾਡੇ ਕੋਲ ਗਹਿਣੇ ਧਰੋ । 4) ਵਿਦੇਸ਼ੀ ਕੰਪਨੀਆਂ ਨੂੰ ਵਪਾਰ ਕਰਨ ਦੀ ਇਜਾਜ਼ਤ.. ਤਾਹੀਓਂ ਮੌਨਸੈਂਟੋ ਵਰਗੀਆਂ ਕੰਪਨੀਆਂ GMO ਬੀਜ ਅਤੇ ਰਾਊਂਡਅੱਪ ਵਰਗੇ ਜ਼ਹਿਰ ਸ਼ਰੇਆਮ ਵੇਚ ਰਹੇ ਨੇ ।
ਇਹ ਤਾਂ ਗੱਲ ਹੋਈ ਉਪਰਲੇ ਪੱਧਰ ਦੀ.. ਹੁਣ ਗੱਲ ਕਰਦੇ ਆਂ ਸਾਡੇ ਤੇ ਕਰਜ਼ੇ ਦਾ ਜਾਲ ਕਿਵੇਂ ਪਾਇਆ ਜਾ ਰਿਹਾ.. ਬੈਂਕਾਂ ਲੱਖਾਂ ਰੁਪਏ ਤਰ੍ਹਾਂ ਤਰ੍ਹਾਂ ਦੇ ਲੋਨਾ ਦੀ ਮਸ਼ਹੂਰੀ ਤੇ ਲਾਉਂਦੀ ਆ ਜਿਵੇਂ ਐਜੂਕੇਸ਼ਨ ਲੋਨ, ਪਰਸਨਲ ਲੋਨ, ਹੋਮ ਲੋਨ, ਕਾਰ ਲੋਨ, ਕ੍ਰੈਡਿਟ ਕਾਰਡ ਲੋਨ ਆਦਿ। ਅਸੀਂ ਜਦੋਂ ਬੈਂਕ ਜਾਂਦੇ ਆ ਸਾਨੂੰ ਕ੍ਰੈਡਿਟ ਕਾਰਡ ਬਣਾਉਣ ਲਈ ਜ਼ੋਰ ਪਾਉਂਦੇ ਨੇ.. ਸਾਨੂੰ ਲੋਨ ਦੇ ਸਿਰ ਤੇ ਲਗਜਰੀ ਜਿੰਦਗੀ ਦੇ ਸੁਫ਼ਨੇ ਦਿੱਤੇ ਜਾਂਦੇ ਨੇ ਅਸੀਂ ਝੱਟ ਕਿਸ਼ਤਾਂ ਤੇ ਚੀਜ਼ਾਂ ਖਰੀਦਣੀਆਂ ਸ਼ੁਰੂ ਕਰ ਦਿੰਨੇ ਆ.. ਫ਼ੇਰ। ਵਿਆਜ਼ ਵੀ ਨੀ ਮੁੜਦਾ।

ਅਸੀਂ ਸਟੂਡੈਂਟ ਲੋਨ ਤੇ ਜਵਾਕਾਂ ਨੂੰ ਬਾਹਰ ਘੱਲ ਦਿੰਨੇ ਆ ਤੇ ਫ਼ੇਰ ਉਸਦੀ ਸਿਰ ਕਰਜ਼ਾ ਤਾਰਨ ਦਾ ਬੋਝ ਹੀ ਪਿਆ ਰਹਿੰਦਾ ਇਸ ਤਰਾਂ ਨਾਲ ਮਾਨਸਿਕ ਗ਼ੁਲਾਮੀ ਗਲ ਪੈ ਜਾਂਦੀ ਆ ਤਾਂ ਜੋ ਉਸਦੀ ਸੋਚ ਕਰਜ਼ੇ ਵਿੱਚ ਬਾਹਰ ਨਿਕਲ਼ ਕੇ ਕਾਰਪੋਰੇਟ ਜਗਤ ਦੀਆਂ ਨੀਤੀਆਂ ਵੱਲ ਨਾ ਜਾਵੇ।
ਸੋ ਬਜ਼ੁਰਗਾਂ ਦੀ ਕਹਾਵਤ ਅਨੁਸਾਰ ਵੀ ਘੱਟ ਖ਼ਾ ਲਓ ਪਰ ਕਰਜ਼ਾ ਨਾ ਚੱਕੋ ਅਸੀਂ ਆਪਣੇ ਸ਼ੌਂਕ ਹੀ ਏਹਨੇ ਮਹਿੰਗੇ ਕਰਲੇ ਕਿ ਓਹਨਾਂ ਨੂੰ ਪੂਰਾ ਕਰਨ ਵਾਸਤੇ ਅਸੀਂ ਲੋਨਾ ਦੇ ਚੱਕਰਾਂ ਵਿੱਚ ਫਸ ਜਾਂਦੇ ਆ ਤੁਹਾਡਾ ਰਹਿਣ- ਸਹਿਣ ਗਰੀਬਾਂ ਵਾਲਾ ਤੇ ਸੋਚ ਰਾਜਿਆਂ ਵਾਲ਼ੀ ਹੋਣੀ ਜ਼ਰੂਰੀ ਆ ਫ਼ੇਰ ਹੀ ਰਾਜ ਮਿਲਣਾ...