ਬਹੁਤੇ ਲੋਕ "ਬ੍ਰੇਨਵਾਸ਼" ਦੇ ਅਸਲ ਮਤਲਬ ਨੂੰ ਨਹੀਂ ਸਮਝਦੇ, ਹਾਲਾਂਕਿ ਉਹ ਦੂਜਿਆਂ ਨੂੰ "ਬ੍ਰੇਨਵਾਸ਼ਡ" ਕਹਿ ਦਿੰਦੇ ਹਨ। ਜਦੋਂ ਤੁਹਾਡੇ ਤੋਂ ਇਸ ਬਾਰੇ ਪੁੱਛਿਆ ਜਾਵੇ ਤਾਂ ਸ਼ਾਇਦ ਤੁਹਾਡੇ ਦਿਮਾਗ਼ ਵਿੱਚ ਕੋਈ ਫਿਲਮੀ ਸੀਨ ਆਵੇਗਾ, ਜਿਵੇਂ ਕਿਸੇ ਨਾਲ਼ ਤਸ਼ੱਦਦ ਕਰਨਾ ਜਾਂ ਕੁਰਸੀ ਨਾਲ ਬੰਨ੍ਹ ਕੇ ਜ਼ਬਰਦਸਤੀ ਕੁੱਝ ਮੰਨਣ ਲਈ ਮਜਬੂਰ ਕਰਨਾ। ਪਰ ਅਸਲ ਜ਼ਿੰਦਗੀ ਵਿੱਚ, ਇਹ ਬਹੁਤ ਗੁੰਝਲਦਾਰ ਹੈ। ਅਤੇ ਸਚਮੁਚ, ਇਹ ਇੰਨਾ ਪ੍ਰਭਾਵੀ ਹੈ ਕਿ ਇਹ ਆਮ ਲੱਗਦਾ ਹੈ।
ਬ੍ਰੇਨਵਾਸ਼ਿੰਗ ਜ਼ਬਰਦਸਤੀ ਨਾਲ ਨਹੀਂ, ਸਗੋਂ ਦੁਹਰਾਉ ਨਾਲ ਹੁੰਦੀ ਹੈ। ਖ਼ਬਰਾਂ ਜਿਨ੍ਹਾਂ ਨੂੰ ਤੁਸੀਂ ਸਿਰਫ਼ ਟੀਵੀ ਤੇ ਸੁਣ ਸਕਦੇ ਹੋਂ ਪਰ ਸਵਾਲ ਨਹੀਂ ਕਰ ਸਕਦੇ, ਬਚਪਨ ਵਿੱਚ ਸਕੂਲ਼ ਵਿੱਚ ਸਿਖਾਈਆਂ ਗਈਆਂ ਸਿੱਖਿਆਵਾਂ, ਨਾਅਰੇ ਜੋ ਤੁਸੀਂ ਵਾਰ-ਵਾਰ ਸੁਣਦੇ ਹੋ (ਜਿਵੇਂ "ਵਿਗਿਆਨ 'ਤੇ ਭਰੋਸਾ ਕਰੋ," "ਸੁਰੱਖਿਅਤ ਅਤੇ ਪ੍ਰਭਾਵੀ," "ਜਲਵਾਯੂ ਸੰਕਟ" ਆਦਿ)। ਇਹ ਤੁਹਾਡੇ ਜਾਗਰੂਕ ਮਨ ਨੂੰ ਮਨਾਉਣ ਬਾਰੇ ਨਹੀਂ, ਸਗੋਂ ਚੁਪਕੇ ਨਾਲ ਵਿਚਾਰਾਂ ਨੂੰ ਤੁਹਾਡੇ ਅਵਚੇਤਨ ਮਨ ਵਿੱਚ ਉਦੋਂ ਪਹੁੰਚਾਉਣ ਬਾਰੇ ਹੈ ਜਦੋਂ ਤੁਹਾਡਾ ਚੇਤਨ ਮਨ ਕੰਮ ਨਹੀਂ ਕਰਦਾ।
ਬਹੁਤੇ ਲੋਕ ਇਹ ਗੱਲ ਸਮਝ ਨਹੀਂ ਪਾਉਂਦੇ। ਤੁਹਾਡਾ ਅਵਚੇਤਨ ਮਨ ਉਸ ਬਰਫ ਦੇ ਪਹਾੜ ਵਰਗਾ ਹੈ ਜੋ ਪਾਣੀ ਦੇ ਹੇਠਾਂ ਹੁੰਦਾ ਹੈ, ਜੋ ਚੁਪਚਾਪ ਪਿੱਛੇ ਚੱਲਦਾ ਰਹਿੰਦਾ ਹੈ ਅਤੇ ਤੁਹਾਡੇ ਜ਼ਿਆਦਾਤਰ ਵਿਚਾਰ, ਭਾਵਨਾਵਾਂ ਅਤੇ ਵਿਵਹਾਰ ਨੂੰ ਢਾਲਦਾ ਹੈ। ਇਹ ਵਿਸ਼ਲੇਸ਼ਣ ਨਹੀਂ ਕਰਦਾ। ਇਹ ਬਹਿਸ ਨਹੀਂ ਕਰਦਾ। ਇਹ ਸਿਰਫ਼ ਸੋਖ ਲੈਂਦਾ ਹੈ। ਅਤੇ ਇਹ ਹਮੇਸ਼ਾ ਕੰਮ ਕਰਦਾ ਰਹਿੰਦਾ ਹੈ, ਭਾਵੇਂ ਤੁਸੀਂ ਇਸ ਦਾ ਅਹਿਸਾਸ ਵੀ ਨਾ ਕਰੋ। ਚੇਤਨ ਮਨ ਉਹ ਹਿੱਸਾ ਹੈ ਜੋ ਫੈਸਲੇ ਲੈਂਦਾ ਹੈ, ਸਮੱਸਿਆਵਾਂ ਹੱਲ ਕਰਦਾ ਹੈ, ਯੋਜਨਾਵਾਂ ਬਣਾਉਂਦਾ ਹੈ। ਪਰ ਅਵਚੇਤਨ ਮਨ? ਇਹ ਤੈਅ ਕਰਦਾ ਹੈ ਕਿ ਤੁਸੀਂ ਕਿਸੇ ਸਥਿਤੀ ਵਿੱਚ ਕਿਵੇਂ ਮਹਿਸੂਸ ਕਰਦੇ ਹੋ, ਤੁਸੀਂ ਆਪਣੇ ਬਾਰੇ ਅੰਦਰੋਂ ਕੀ ਮੰਨਦੇ ਹੋ, ਅਤੇ ਤੁਸੀਂ ਆਪਣੇ ਆਪ ਕੀ ਕਰਦੇ ਹੋ - ਅਕਸਰ ਬਿਨਾਂ ਸੋਚੇ-ਸਮਝੇ।
ਸਭ ਤੋਂ ਆਮ ਤਰੀਕੇ ਜਿਨ੍ਹਾਂ ਨਾਲ ਇਹ ਵਾਪਰਦਾ ਹੈ:
ਮੁੱਖਧਾਰਾ ਮੀਡੀਆ ਅਤੇ ਖ਼ਬਰਾਂ: ਡਰ ਅਤੇ ਦੁਹਰਾਉ( ਇਕ ਝੂਠੀ ਚੀਜ਼ ਨੂੰ ਵਾਰ ਵਾਰ ਦਿਖਾਉਣਾ ਜਾ ਸੁਣਾਉਣਾ)ਨਾਲ ਬੰਦੇ ਦੇ ਸੋਚਣ ਦੇ ਨਜ਼ਰੀਏ ਨੂੰ ਕਾਬੂ ਕਰਨਾ।
ਮਨੋਰੰਜਨ: ਫ਼ਿਲਮਾਂ, ਸ਼ੋਅ, ਅਤੇ ਗਾਣਿਆਂ ਵਿੱਚ ਓਹਨਾਂ ਦੇ ਹੱਕ ਦੀਆਂ ਚੀਜ਼ਾਂ (ਪਦਾਰਥਵਾਦੀ ਚੀਜ਼ਾਂ)ਨੂੰ ਸ਼ਾਮਲ ਕਰਨਾ।
ਸਕੂਲ ਪ੍ਰਣਾਲੀ: ਸਵਾਲ ਕਰਨ ਦੀ ਸਮਰੱਥਾ ਤੋਂ ਪਹਿਲਾਂ ਵਿਸ਼ਵਾਸ ਪੈਦਾ ਕਰਨਾ।
ਸਮਾਜਿਕ ਦਬਾਅ: ਤੁਹਾਨੂੰ ਮਜ਼ਬੂਰ ਕਰ ਦੇਣਾ ਤਾਂ ਜੋ ਤੁਸੀਂ ਉਹਨਾਂ ਦੁਆਰਾ ਚਲਾਈ ਪ੍ਰਚਲਿਤ ਕਹਾਣੀ ਅਪਣਾ ਲਓ।
ਇਸ਼ਤਿਹਾਰਬਾਜ਼ੀ ਅਤੇ ਬ੍ਰਾਂਡਿੰਗ: ਉਤਪਾਦਾਂ ਨੂੰ ਭਾਵਨਾਵਾਂ ਅਤੇ ਪਛਾਣ ਨਾਲ ਜੋੜਨਾ।
ਅਤੇ ਇਹ ਇਸ ਲਈ ਨਹੀਂ ਕਿ ਲੋਕ ਮੂਰਖ ਹਨ। ਇਹ ਇਸ ਲਈ ਹੈ ਕਿਉਂਕਿ ਉਨ੍ਹਾਂ ਦਾ ਅਵਚੇਤਨ ਮਨ (ਅਕਸਰ ਛੋਟੀ ਉਮਰ ਤੋਂ) ਪ੍ਰੋਗਰਾਮ ਕੀਤਾ ਗਿਆ ਹੈ ਅਤੇ ਕਿਸੇ ਨੇ ਉਨ੍ਹਾਂ ਨੂੰ ਇਸਦੀ ਸੁਰੱਖਿਆ ਕਰਨ ਦਾ ਤਰੀਕਾ ਨਹੀਂ ਸਿਖਾਇਆ। ਇਸ ਲਈ ਉਹ ਵੱਡੇ ਹੋ ਕੇ ਸੋਚਦੇ ਹਨ ਕਿ ਉਨ੍ਹਾਂ ਦੇ ਮਨ ਦੀ ਆਵਾਜ਼ ਸੱਚਮੁਚ ਉਨ੍ਹਾਂ ਦੀ ਆਪਣੀ ਹੈ, ਜਦਕਿ ਅਕਸਰ ਇਹ ਮੀਡੀਆ, ਸਕੂਲ, ਪਰਿਵਾਰ ਅਤੇ ਸਮਾਜਿਕ ਸਿਖਲਾਈ ਦਾ ਮਿਸ਼ਰਣ ਹੁੰਦੀ ਹੈ।
ਬਹੁਤੇ ਲੋਕ ਬਸ ਉਹ ਸਕ੍ਰਿਪਟਾਂ ਚਲਾਉਂਦੇ ਫਿਰਦੇ ਹਨ ਜੋ ਉਨ੍ਹਾਂ ਨੇ ਨਹੀਂ ਲਿਖੀਆਂ, ਉਹ ਵਿਸ਼ਵਾਸਾਂ ਦਾ ਬਚਾਅ ਕਰਦੇ ਹਨ ਜੋ ਉਨ੍ਹਾਂ ਨੇ ਨਹੀਂ ਬਣਾਏ, ਅਤੇ ਉਹਨਾਂ ਟਰਿੱਗਰਾਂ 'ਤੇ ਪ੍ਰਤੀਕਰਮ ਕਰਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਕਦੇ ਜਾਂਚਿਆ ਨਹੀਂ।
ਬ੍ਰੇਨਵਾਸ਼ਿੰਗ ਦਾ ਸਭ ਤੋਂ ਖਤਰਨਾਕ ਹਿੱਸਾ... ਇਹ ਸੋਚਣਾ ਹੈ ਕਿ ਇਸ ਦਾ ਤੁਹਾਡੇ 'ਤੇ ਅਸਰ ਨਹੀਂ ਹੋਇਆ। ਤੁਸੀਂ ਜਨਮ ਸਮੇਂ ਸੁੱਤੇ ਨਹੀਂ ਸੀ - ਤੁਹਾਨੂੰ ਅਜਿਹਾ ਪ੍ਰੋਗਰਾਮ ਕੀਤਾ ਗਿਆ ਸੀ। ਅਤੇ ਜਦੋਂ ਤੱਕ ਤੁਸੀਂ ਉਨ੍ਹਾਂ ਪ੍ਰੋਗਰਾਮਾਂ ਨੂੰ ਤੋੜਨਾ ਸ਼ੁਰੂ ਨਹੀਂ ਕਰਦੇ... ਉਹ ਤੁਹਾਡੀ ਜ਼ਿੰਦਗੀ ਨੂੰ ਚਲਾਉਂਦੇ ਰਹਿਣਗੇ।