ਦੇਖੋ ਬਾਹਰਲਾ ਮੀਡੀਆ ਕਿਵੇਂ ਲੋਕਾਂ ਅੱਗੇ ਸਰਕਾਰ ਦੀ ਸਾਜਿਸਾਂ ਨੂੰ ਨਾਕਾਮ ਰਿਹਾ ਹੈ ਤੇ ਇੱਕ ਪਾਸੇ ਪੰਜਾਬ ਤੇ ਭਾਰਤ ਦਾ ਵਿਕਾਊ ਮੀਡੀਆ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਅੱਤਵਾਦੀ ਹੋਣ ਦੇ ਇਲਜਾਮ ਲਗਾ ਰਿਹਾ ਹੈ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਲੋਕ ਆਪਣੀ ਜ਼ਮੀਰ ਛੱਡ ਕੇ ਚਾਰ ਪੈਸੇ ਬਣਾਉਣ ਖਾਤਰ ਅੰਨੇ ਹੋ ਗਏ ਹਨ।
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਸ਼ਾਹਕੋਟ ਵਿਖੇ ਗਿਰਫ਼ਤਾਰ ਕੀਤਾ ਗਿਆ
ਓਹਨਾਂ ਦੇ ਸਾਥੀ ਬਸੰਤ ਸਿੰਘ, ਦਲਜੀਤ ਕਲਸੀ ਤੇ ਪ੍ਰਧਾਨ ਮੰਤਰੀ ਬਾਜਾਕੇ ਨੂੰ ਵੀ ਗਿਰਫਤਾਰ ਕੀਤਾ ਗਿਆ
ਬਹੁਤ ਸਾਰੇ ਸਿੰਘਾਂ ਦੇ ਖਾਤੇ ਬੈਨ ਪੰਜਾਬ ਪੁਲਿਸ ਨੇ ਕਈ ਜ਼ਿਲ੍ਹਿਆਂ ਵਿੱਚ ਇੰਟਰਨੈਟ ਸੇਵਾ ਐਤਵਾਰ ਤੱਕ ਲਾਈਵ ਕਰ ਦਿੱਤੀ ਹੈ। ਸੁਰੱਖਿਆ ਕਾਰਨ ਪੁਲਿਸ ਨੇ ਇਹ ਫੈਸਲਾ ਲਿਆ ਹੈ। ਪੁਲਿਸ ਨੇ ਕਈ ਜਿਲਾਂ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਲਈ ਪਾਬੰਦੀਆਂ
ਸ਼ਹੀਦ ਭਾਈ ਗਰਜਾ ਸਿੰਘ ਬੋਤਾ ਸਿੰਘ
ਮਈ ੧੭੩੯ ‘ ਨਾਦਰ ਸ਼ਾਹ ਵਾਪਿਸ ਜਾਂਦਾ ਹੋਇਆ ਜਕਰੀਏ ਨੂੰ ਦੱਸ ਗਿਆ ਕਿ ਇਹ ਸਿੰਘ ਜਿਨ੍ਹਾਂ ਦੇ ਘੋੜਿਆਂ ਦੀਆਂ ਕਾਠੀਆਂ ‘ਤੇ ਹੀ ਘਰ ਨੇ, ਇੱਥੇ ਰਾਜ ਕਰਨਗੇ। ਜਕਰੀਏ ਨੇ ਇਸ ਗੱਲ ਤੋਂ ਸੜੇ-ਬਲ਼ੇ ਨੇ ਸਿੰਘਾਂ ‘ਤੇ ਬੇਹੱਦ ਸਖ਼ਤੀ ਕਰ ਦਿੱਤੀ। ਸਿੰਘ ਜੰਗਲ਼ਾਂ ਬੇਲਿਆਂ ‘ਚ ਚਲੇ ਗਏ ਤੇ ਰਾਤ ਨੂੰ ਹੀ ਮੈਦਾਨ ਵਿੱਚ ਵਿਚਰਦੇ। ਇਸੇ ਸਮੇਂ ਤਰਨਤਾਰਨ ਤੇ ਹਰਿਮੰਦਰ ਸਾਹਿਬ ਦੇ ਦਰਸ਼ਨ-ਇਸ਼ਨਾਨ ਲਈ ਦੋ ਸਿੰਘ ਭਾਈ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ ਇਸ ਇਲਾਕੇ ਵਿੱਚ ਆਏ ਹੋਏ ਸਨ। ਦਿਨ ਵੇਲੇ ਕਿਸੇ ਓਹਲੇ ‘ਚ ਹੋ ਕੇ ਸਮਾ ਲੰਘਾ ਰਹੇ ਸਨ ਕਿ ਨੇੜੇ ਤੋਂ ਲੰਘ ਰਹੇ ਦੋ ਰਾਹੀਆਂ ਨੇ ਇਨ੍ਹਾਂ ਨੂੰ ਦੇਖ ਲਿਆ ਤੇ ਗੱਲਾਂ ਕਰਦਿਆਂ ਇੱਕ ਕਹਿੰਦਾ, “ਲਗਦਾ ਸਿੰਘ ਲੁਕੇ ਹੋਏ ਨੇ।” ਇਹ ਸੁਣ ਕੇ ਦੂਜਾ ਕਹਿਣ ਲੱਗਾ, “ਸਿੰਘ ਵੀ ਕਦੇ ਲੁਕੇ ਨੇ? ਇਹ ਕੋਈ ਗਿੱਦੜ ਹੋਣੇ ਨੇ।”
ਸਿੰਘ ਸ਼ਬਦ ਦੀ ਬੇਅਦਬੀ ਦੇ ਇਹ ਬੋਲ ਭਾਈ ਗਰਜਾ ਸਿੰਘ ਤੇ ਬੋਤਾ ਸਿੰਘ ਸਹਾਰ ਨਾ ਸਕੇ। ਉਨ੍ਹਾਂ ਸਾਰੇ ਜਗ ਨੂੰ ਖ਼ਾਲਸਾਈ ਜਾਹੋ-ਜਲਾਲ ਦੇ ਦਰਸ਼ਨ ਕਰਾਉਣ ਦਾ ਫੈਸਲਾ ਕਰ ਲਿਆ ਤੇ ਲਹੌਰ ਨੂੰ ਜਾਂਦੀ ਸ਼ਾਹੀ ਸੜਕ ‘ਤੇ ਨੂਰਦੀਨ ਦੀ ਸਰਾਂ ਕੋਲ ਤਾਰਨਤਾਰਨ ਵਿਖੇ ਨਾਕਾ ਲਾ ਲਿਆ ਤੇ ਮਸੂਲ ਦੀ ਉਗਰਾਹੀ ਸ਼ੁਰੂ ਕਰ ਦਿੱਤੀ।
ਦੋ ਤਿੰਨ ਦਿਨ ਲੰਘ ਜਾਣ ਤੋਂ ਬਾਦ ਉਨ੍ਹਾਂ ਮਹਿਸੂਸ ਕੀਤਾ ਕਿ ਲਹੌਰ ਦਰਬਾਰ ਨੂੰ ਹਲੂਣਾ ਦੇਣ ਲਈ ਥੋੜ੍ਹੀ ਹੋਰ ਖਿਚਾਈ ਕਰਨੀ ਚਾਹੀਦੀ ਹੈ ਸੋ ਉਨ੍ਹਾਂ ਉਸ ਪਾਸੇ ਜਾਂਦੇ ਇਕ ਵਪਾਰੀ ਹੱਥ ਜਕਰੀਏ ਨੂੰ ਠਿੱਠ ਕਰਦੀ ਇੱਕ ਚਿੱਠੀ ਲਿਖ ਕੇ ਭੇਜੀ। ਉਸ ਵਿੱਚ ਲਿਖਿਆ ਸੀ:
ਮੈਂ ਹਾਂ ਸਿੰਘ ਬੋਤਾ, ਹੱਥ ਵਿੱਚ ਸੋਟਾ ਮੋਟਾ
ਲਵਾਂ ਜਗਾਤ ਖਲੋਤਾ
ਆਨਾ ਲਾਇਆ ਗੱਡੇ ਨੂੰ, ਪੈਸਾ ਲਾਇਆ ਖੋਤਾ
ਤੂੰ ਹੈਂ ਨਾਲਾਇਕ ਖੋਤਾ, ਤੈਥੋਂ ਰਾਜ ਨਹੀਂ ਹੋਤਾ
ਤੂੰ ਜਾਏਂਗਾ ਦਰਗਾਹ ਰੋਤਾ
ਤੂੰ ਆਖੀਂ ਭਾਬੀ ਖਾਨੋ ਨੂੰ, ਤੇਰਾ ਦੇਵਰ ਹੈਗਾ ਸਿੰਘ ਬੋਤਾ।
ਇਹ ਚਿੱਠੀ ਪੜ੍ਹ ਜਕਰੀਆ ਖਾਨ ਬੜਾ ਕਲਪਿਆ ਤੇ ਜਲਾਲਦੀਨ ਨਾ ਦੇ ਫ਼ੌਜਦਾਰ ਨਾਲ ਸੌ ਸਿਪਾਹੀ ਦੇ ਕੇ ਤੋਰਿਆ ਕਿ ਭਾਈ ਗਰਜਾ ਸਿੰਘ ਬੋਤਾ ਸਿੰਘ ਨੂੰ ਫੜ ਕੇ ਲਿਆਵੇ। ਜਲਾਲਦੀਨ ਨੇ ਸਿੰਘਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਨਾਲ ਚੱਲੋ, ਉਹ ਜਕਰੀਏ ਕੋਲੋਂ ਉਨ੍ਹਾਂ ਨੂੰ ਮਾਫ਼ੀ ਦੁਆ ਦੇਵੇਗਾ ਪਰ ਸਿੰਘ ਤਾਂ ਉੱਥੇ ਸ਼ਹੀਦੀ ਬਾਟੇ ਸ਼ਕਣ ਲਈ ਹੀ ਡਟੇ ਸਨ। ਸੋ ਉਨ੍ਹਾਂ ਜਲਾਲਦੀਨ ਨੂੰ ਕਿਹਾ ਕਿ ਨਾਲ ਚੱਲਣ ਦੀ ਗੱਲ ਨੂੰ ਛੱਡ, ਤੂੰ ਆਪਣੇ ਸਿਪਾਹੀਆਂ ਵਿੱਚੋਂ ਸਾਡੇ ਦੋ ਜਣਿਆਂ ਦੇ ਮੁਕਾਬਲੇ ਚਾਰ ਸਿਪਾਹੀ ਭੇਜ। ਜਲਾਲਦੀਨ ਨੇ ਭੇਜ ਦਿੱਤੇ ਤੇ ਸਿੰਘ ਨੇ ਉਹ ਮਿੰਟਾਂ ਵਿੱਚ ਹੀ ਸੋਧ ਦਿੱਤੇ। ਦੂਜੀ ਵਾਰ ਫਿਰ ਸਿਪਾਹੀ ਭੇਜੇ ਤੇ ਸਿੰਘਾਂ ਨੇ ਉਹ ਵੀ ਸੋਧ ਦਿੱਤੇ। ਇੰਜ ਆਪਣੇ ਸਿਪਾਹੀਆਂ ਦੀ ਸੁਧਾਈ ਹੁੰਦੀ ਦੇਖ ਜਲਾਲਦੀਨ ਨੇ ਕ੍ਰੋਧਵਾਨ ਹੋ ਕੇ ਸਾਰੇ ਸਿਪਾਹੀਆਂ ਨੂ ਇੱਕੋ ਵਾਰ ਹੱਲਾ ਕਰਨ ਦਾ ਹੁਕਮ ਦੇ ਦਿੱਤਾ। ਸਿੰਘਾਂ ਨੇ ਹੁਣ ਪਿੱਠਾਂ ਜੋੜ ਲਈਆਂ ਤੇ ਡਾਂਗਾਂ ਨਾਲ ਹੀ ਸਰਕਾਰੀ ਸਿਪਾਹੀਆਂ ਦੇ ਆਹੂ ਲਾਹੁਣ ਲੱਗੇ। ਸ੍ਰੀ ਗੁਰ ਪੰਥ ਪ੍ਰਕਾਸ਼ ਮੁਤਾਬਕ ਇਸ ਭੇੜ ਵਿੱਚ ੩੦ ਦੇ ਕਰੀਬ ਸਿਪਾਹੀ ਮਰੇ ਤੇ ਜਖਮੀ ਹੋ ਗਏ…



ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੌਰਾਨ, ਜੋ ਕਿ 1799 ਤੋਂ 1849 ਤੱਕ ਚੱਲਿਆ, ਹਿੰਦੂ ਅਤੇ ਮੁਸਲਮਾਨ ਦੋਵਾਂ ਨੂੰ ਮੁਕਾਬਲਤਨ ਬਰਾਬਰ ਦਾ ਦਰਜਾ ਪ੍ਰਾਪਤ ਸੀ ਅਤੇ ਉਨ੍ਹਾਂ ਨਾਲ ਸਤਿਕਾਰ ਅਤੇ ਸਹਿਣਸ਼ੀਲਤਾ ਨਾਲ ਪੇਸ਼ ਆਇਆ। ਮਹਾਰਾਜਾ ਰਣਜੀਤ ਸਿੰਘ ਖੁਦ ਇੱਕ ਸਿੱਖ ਸੀ ਪਰ ਉਹ ਆਪਣੇ ਧਰਮ ਨਿਰਪੱਖ ਨਜ਼ਰੀਏ ਅਤੇ ਧਾਰਮਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਜਾਣਿਆ ਜਾਂਦਾ ਸੀ।
ਉਸਦੇ ਸ਼ਾਸਨ ਵਿੱਚ, ਹਿੰਦੂ ਅਤੇ ਮੁਸਲਮਾਨ ਸਰਕਾਰ, ਫੌਜ ਅਤੇ ਪ੍ਰਸ਼ਾਸਨ ਵਿੱਚ ਮਹੱਤਵਪੂਰਨ ਅਹੁਦਿਆਂ 'ਤੇ ਰਹੇ। ਮਹਾਰਾਜਾ ਰਣਜੀਤ ਸਿੰਘ ਨੇ ਕਈ ਮੁਸਲਿਮ ਜਰਨੈਲਾਂ ਅਤੇ ਸਲਾਹਕਾਰਾਂ ਨੂੰ ਮੁੱਖ ਅਹੁਦਿਆਂ 'ਤੇ ਨਿਯੁਕਤ ਕੀਤਾ, ਜਿਵੇਂ ਕਿ ਦੀਵਾਨ ਮਿਸਰ ਚੰਦ, ਜਿਸ ਨੇ ਪਿਸ਼ਾਵਰ ਦੇ ਗਵਰਨਰ ਵਜੋਂ ਸੇਵਾ ਕੀਤੀ ਅਤੇ ਅਬਦੁਲ ਅਜ਼ੀਜ਼ ਖਾਨ, ਜਿਨ੍ਹਾਂ ਨੇ ਲਾਹੌਰ ਦੇ ਗਵਰਨਰ ਵਜੋਂ ਸੇਵਾ ਕੀਤੀ। ਇਸੇ ਤਰ੍ਹਾਂ ਹਿੰਦੂਆਂ ਨੇ ਵੀ ਅਹਿਮ ਅਹੁਦਿਆਂ 'ਤੇ ਕੰਮ ਕੀਤਾ, ਜਿਸ ਵਿਚ ਦੀਵਾਨ ਮੋਹਕਮ ਚੰਦ ਵੀ ਸ਼ਾਮਲ ਸਨ, ਜਿਨ੍ਹਾਂ ਨੇ ਲਾਹੌਰ ਦਰਬਾਰ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ।
ਮਹਾਰਾਜਾ ਰਣਜੀਤ ਸਿੰਘ ਨੇ ਕਈ ਹਿੰਦੂ ਅਤੇ ਮੁਸਲਿਮ ਧਾਰਮਿਕ ਸੰਸਥਾਵਾਂ ਦਾ ਸਮਰਥਨ ਅਤੇ ਸਰਪ੍ਰਸਤੀ ਵੀ ਕੀਤੀ ਅਤੇ ਉਨ੍ਹਾਂ ਨੂੰ ਜ਼ਮੀਨ ਅਤੇ ਸਰੋਤ ਦਿੱਤੇ। ਉਦਾਹਰਣ ਵਜੋਂ, ਉਸਨੇ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਨੂੰ ਇੱਕ ਵੱਡੀ ਗ੍ਰਾਂਟ ਦਿੱਤੀ ਅਤੇ ਦਾਤਾ ਗੰਜ ਬਖਸ਼ ਅਤੇ ਬਾਬਾ ਫਰੀਦ ਵਰਗੇ ਸੂਫੀ ਸੰਤਾਂ ਦੇ ਗੁਰਦੁਆਰਿਆਂ ਦੀ ਸਰਪ੍ਰਸਤੀ ਵੀ ਕੀਤੀ।
ਕੁੱਲ ਮਿਲਾ ਕੇ, ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੌਰਾਨ, ਹਿੰਦੂਆਂ ਅਤੇ ਮੁਸਲਮਾਨਾਂ ਨਾਲ ਨਿਰਪੱਖ ਅਤੇ ਸਤਿਕਾਰ ਨਾਲ ਵਿਵਹਾਰ ਕੀਤਾ ਜਾਂਦਾ ਸੀ, ਅਤੇ ਦੋਵਾਂ ਭਾਈਚਾਰਿਆਂ ਨੇ ਸਿੱਖ ਸਾਮਰਾਜ ਦੇ ਪ੍ਰਸ਼ਾਸਨ ਅਤੇ ਸ਼ਾਸਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਹਾਂ ਮੈਂ ਬੰਬ ਬਣਾਉਂਦਾ ਹਾਂ, ਹਰ ਇਕੱਲਾ ਇਕੱਲਾ ਅੰਮ੍ਰਿਤਧਾਰੀ ਬੰਬ ਹੈ - ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ
ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ, ਪਿੰਡ-ਪਿੰਡ ਜਾ ਕੇ ਹਰ ਬੱਚੇ, ਹਰ ਮਾਂ, ਹਰ ਸਿੰਘ ਨੂੰ ਇਹ ਅਹਿਸਾਸ ਕਰਵਾਓ ਕਿ ਅਸੀਂ ਗੁਲਾਮ ਹਾਂ, ਅਤੇ ਸਾਨੂੰ ਜਿਊਣ ਲਈ ਇਸ ਗੁਲਾਮੀ ਨੂੰ ਝੰਜੋੜਨਾ ਪਵੇਗਾ।