ਵਿਕਾਸ ਦੇ ਨਾਂਅ ਤੇ ਪਿੰਡਾਂ ਨੂੰ ਉਜਾੜ ਕੇ ਸ਼ਹਿਰ ਬਣਾਏ ਜਾ ਰਹੇ ਨੇ
ਅੱਜ ਵਿਕਾਸ ਦੇ ਨਾਂ ਤੇ ਜੋ ਸਾਨੂੰ ਉਜਾੜੇ ਵੱਲ ਲਿਜਾਇਆ ਜਾ ਰਿਹਾ, ਪੰਜਾਬ ਦੇ ਪਿੰਡ ਵੀ ਇਸਦੀ ਚਪੇਟ ਵਿੱਚ ਆ ਚੁੱਕੇ ਹਨ। ਇਹਦਾ ਵਿਸਥਾਰ ਦੇਖੀਏ ਤਾਂ ਸਭ ਤੋਂ ਪਹਿਲਾਂ ਇਸ ਦੇ ਤਹਿਤ ਪਿੰਡਾਂ ਨੂੰ ਉਜਾੜਨ ਦੀ ਮਨਸ਼ਾ ਹੈ। ਸਾਡੇ ਲਈ ਜਿਹੜੇ ਤਿੰਨ ਕਾਲੇ ਕਾਨੂੰਨ ਆਏ ਸਨ ਉਹ ਏਸ ਪਾਸੇ ਵੱਲ ਮੁੱਢਲਾ ਕਦਮ ਸੀ। ਸੋਚ ਇਹ ਸੀ ਕਿ ਅਸਿੱਧੇ ਤਰੀਕੇ ਨਾਲ ਪਹਿਲਾਂ ਪਿੰਡਾਂ ਵਾਲਿਆਂ ਨੂੰ ਜ਼ਮੀਨ ਰਹਿਤ ਕੀਤਾ ਜਾਵੇ। ਸ਼ਹਿਰਾਂ ਦੇ ਨੇੜੇ ਪਰ ਸ਼ਹਿਰੀ ਆਬਾਦੀ ਤੋਂ ਕੁਝ ਕਿਲੋਮੀਟਰ ਦੂਰ ਛੋਟੇ ਛੋਟੇ ਖੁੱਡਿਆਂ ਵਰਗੇ ਫਲੈਟ ਬਣਾ ਕੇ ਇਹਨਾਂ ਉਜਾੜੇ ਹੋਏ ਪੇਂਡੂ ਲੋਕਾਂ ਨੂੰ ਇਥੇ ਸ਼ਿਫਟ ਕੀਤਾ ਜਾਵੇ। ਇਹ ਜਗ੍ਹਾ ਸ਼ਹਿਰਾਂ ਦੇ ਨੇੜੇ ਹੁੰਦੇ ਹੋਏ ਵੀ ਕੁਝ ਕਿਲੋਮੀਟਰ ਦੂਰ ਰੱਖਣ ਪਿੱਛੇ ਧਾਰਨਾ ਇਹ ਹੈ ਕਿ ਇਹ ਲੋਕ ਸ਼ਹਿਰ ਵਿਚ ਜਾਣ ਦੇ ਸਮਰੱਥ ਨਾ ਹੋਣ ਤੇ ਉਹਨਾਂ ਦੇ ਫਲੈਟਾਂ ਨੇੜੇ ਸਥਾਪਤ ਕੀਤੇ ਕਾਰਪੋਰੇਟਾਂ ਦੇ ਵਪਾਰਕ ਅਦਾਰਿਆਂ ਵਿਚ ਸਸਤੀ ਮਜ਼ਦੂਰੀ ਕਰਨ ਲਈ ਮਜ਼ਬੂਰ ਹੋਣ! ਇਹ ਜਿਹੜੇ ਤੁਸੀਂ ਸੋਚਦੇ ਹੋਵੋਗੇ ਕਿ ਤੁਸੀਂ ਸਕੂਟਰ, ਮੋਟਰਸਾਈਕਲ, ਕਾਰਾਂ ਵਗ਼ੈਰਾ ਵਰਤ ਕੇ ਸ਼ਹਿਰ ਜਾਂ ਸਕਿਆ ਕਰੋਗੇ, ਇਹ ਬੜੀ ਮੱਕਾਰੀ ਭਰੇ ਢੰਗ ਨਾਲ ਤੁਹਾਡੇ ਤੋਂ ਖੋਹ ਲਏ ਜਾਣਗੇ ਜਾਂ ਫਿਰ ਤੁਹਾਨੂੰ ਇਹਨਾਂ ਨੂੰ ਛੱਡਣ ਲਈ ਮਜ਼ਬੂਰ ਕਰ ਦਿੱਤਾ ਜਾਏਗਾ ਤੇ ਤੁਸੀਂ ਕੁੱਕੜਾਂ ਦੇ ਖੁੱਡੇ ਵਰਗੇ ਫਲੈਟਾਂ ਵਿਚ ਬੜੀ ਹੀ ਗ਼ਰੀਬੜੀ ਜਿਹੀ ਜ਼ਿੰਦਗੀ ਜਿਉਣ ਲਈ ਰਹਿ ਜਾਓਗੇ। ਤੁਹਾਡੇ ਪਿੰਡਾਂ, ਤੁਹਾਡੀਆਂ ਜ...