ਸਾਡਾ ਵਿਦਿਅਕ ਢਾਂਚਾ
ਅੱਜ ਦੇ ਸਮੇਂ ਵਿੱਚ ਸਾਡਾ ਵਿਦਿਅਕ ਢਾਂਚਾ ਇਹਨਾਂ ਕਮਜ਼ੋਰ ਹੋ ਚੁਕਿਆ ਹੈ ਕਿ ਅਸੀਂ ਦੁਨਿਆਵੀ ਸਿਖਿਆ ਲੈ ਕੇ ਸਿਰਫ ਆਪਣਾ ਦਿਮਾਗ ਵਪਾਰੀਕਰਨ ਅਤੇ ਪੈਸੇ ਵੱਲ ਮੋੜ ਲਿਆ ਹੈ ਅਤੇ ਅਸੀਂ ਆਪਣੀਆਂ ਨੈਤਿਕ ਕਦਰ ਕੀਮਤਾਂ ਭੁੱਲ ਚੁੱਕੇ ਹਾਂ। ਸਾਡੇ ਵਿੱਚੋਂ ਇਨਸਾਨੀਅਤ ਖ਼ਤਮ ਹੋ ਰਹੀ ਹੈ। ਅਸੀਂ ਅਤੇ ਸਾਡੇ ਬੱਚੇ ਗੁਰਬਾਣੀ ਪੜ੍ਹਨਾ ਨਹੀਂ ਚਾਹੁੰਦੇ। ਓਹ ਵਿਗਿਆਨ ਦੇ ਇਸ ਯੁੱਗ ਵਿੱਚ ਨਾਸਤਿਕਤਾ ਵੱਲ ਪ੍ਰਵੇਸ਼ ਕਰ ਰਹੇ ਹਨ। ਅਸੀਂ ਦੁਨੀਆਂ ਦੇ ਸਭ ਤੋਂ ਅਮੀਰ ਸਭਿਆਚਾਰ ਨੂੰ ਛੱਡ ਕੇ ਪੱਛਮੀ ਸੱਭਿਅਤਾ ਦੀ ਕਾਪੀ ਕਰ ਰਹੇ ਹਾਂ। ਸੋ ਸਾਡੀ ਗੁਲਾਮ ਕੌਮ ਨੂੰ ਆਜ਼ਾਦ ਕਰਵਾਉਣ ਲਈ ਪ੍ਰੋਫੈਸਰ ਵਰਿੰਦਰਪਾਲ ਸਿੰਘ ਜੀ ਨੇ ਇਹ ਉਪਰਾਲਾ ਕੀਤਾ ਹੈ। ਇਹ ਕਿਤਾਬਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿਦਿਅਕ ਢਾਂਚੇ ਨੂੰ ਮੁੱਖ ਰੱਖਕੇ ਬਣਾਈਆਂ ਗਈਆਂ ਹਨ।ਇਹ ਕਿਤਾਬਾਂ ਪਹਿਲੀ ਤੋਂ ਨੌਵੀਂ ਜਮਾਤ ਤੱਕ ਬਣਾਈਆਂ ਗਈਆਂ ਹਨ ਅਤੇ ਇਹ ਕਿਤਾਬਾਂ ਗੁਰਬਾਣੀ ਦੇ ਅਨੁਸਾਰ ਬਣਾਈਆਂ ਗਈਆਂ ਹਨ ਤਾਂ ਕਿ ਬੱਚਾ ਇਹਨਾਂ ਨੂੰ ਪੜ੍ਹ ਕੇ ਇਕੱਲਾ ਇਕੱਲਾ ਗੁਰਬਾਣੀ ਦਾ ਅੱਖਰ ਸਮਝ ਸਕੇ ਅਤੇ ਸਾਡੇ ਧਰਮ ਦੇ ਕਾਇਦੇ ਕਾਨੂੰਨਾਂ ਅਨੁਸਾਰ ਆਪਣੀ ਜਿੰਦਗੀ ਜਿਉਣੀ ਸਿੱਖੇ।