ਤੁਸੀਂ ਕਦੇ ਸੋਚਿਆ ਹੈ ਕਿ ਸਾਡੀ ਅੱਜ ਦੀ ਪੀੜ੍ਹੀ ਸਾਡੇ ਪੁਰਖਿਆਂ ਵਾਂਗ ਅਣਖੀਲੀ ਕਿਓਂ ਨਹੀਂ ਹੈ। ਅੱਜ ਕੱਲ੍ਹ ਸਭ ਦੀਆਂ ਜਮੀਰਾਂ ਮਰ ਕਿਉਂ ਗਈਆਂ ਹਨ। ਇਸ ਪਿੱਛੇ ਬਹੁਤ ਸਾਰੇ ਕਾਰਨ ਹਨ ਪਰ ਸਭ ਤੋਂ ਵੱਡਾ ਹਥਿਆਰ ਜੋ ਸਾਡੇ ਵਿੱਚੋਂ ਅਣਖ ਗੈਰਤ ਅਤੇ ਜੁਝਾਰਪੁਣਾ ਖਤਮ ਕਰਨ ਲਈ ਵਰਤਿਆ ਗਿਆ ਓਹ ਸੀ ਸਾਡਾ ਟੈਸਟੋਸਟੀਰੋਨ ਹਾਰਮੋਨ ਖਤਮ ਕਰਕੇ ਕਿਉਂਕਿ ਇਹ ਹਾਰਮੋਨ ਹੀ ਹੈ ਜੋ ਮਰਦਾਨਗੀ ਦੀ ਅਸਲ ਪਛਾਣ ਹੈ। ਤੁਸੀਂ ਓਲੰਪਿਕ ਜਾ ਹੋਰ ਖੇਡਾਂ ਦੀ ਉਦਾਹਰਨ ਲੈ ਲਓ। ਮੈਚ ਤੋਂ 2 - 3 ਹਫ਼ਤੇ ਪਹਿਲਾਂ ਕੋਚ ਖਿਡਾਰੀਆਂ ਨੂੰ ਹੱਥਰਸੀ( mastrubation) or sexual intercourse ਤੋਂ ਰੋਕਦੇ ਹਨ ਕਿਉਂਕਿ ਇਸ ਨਾਲ਼ ਸੈਕਸੁਅਲ ਐਨਰਜੀ ਸਟੋਰ ਹੁੰਦੀ ਹੈ ਤੇ ਖਿਡਾਰੀਆਂ ਦਾ ਸਟੈਮਿਨਾ ਤੇ ਪਾਵਰ ਵਧਦੀ ਹੈ।
ਸਾਡਾ ਸਰੀਰ ਬਹੁਤ ਜਿਆਦਾ ਊਰਜਾ ਹਰ ਦਿਨ ਵੀਰਜ ਪੈਦਾ ਕਰਨ ਤੇ ਲਾ ਦਿੰਦਾ ਹੈ। ਜੇਕਰ ਇਹ ਵੀਰਜ ਨੂੰ ਸਰੀਰ ਤੋਂ ਬਾਹਰ ਨਾ ਆਉਣ ਦਿੱਤਾ ਜਾਵੇ ਤਾਂ ਇਹ ਸਾਰੀ ਊਰਜਾ ਜੋ ਵੀਰਜ ਬਣਾਉਣ ਤੇ ਲਗਦੀ ਹੈ ਸਰੀਰ ਵਿੱਚ ਰੀਸਾਈਕਲ ਹੋ ਜਾਂਦੀ ਹੈ ਜਿਸਦੇ ਨਾਲ਼ ਟੈਸਟੋਸਟੀਰੋਨ ਦੀ ਮਾਤਰਾ ਬਹੁਤ ਵਧਦੀ ਹੈ ਅਤੇ ਇਸਦੇ ਨਾਲ ਇਹ ਸਾਡੇ ਅੰਦਰ ਇਕਾਗਰਤਾ,ਸਰੀਰਕ ਅਤੇ ਮਾਨਸਿਕ ਤਾਕਤ ਬਹੁਤ ਜਿਆਦਾ ਵੱਧ ਜਾਂਦੀ ਹੈ।
ਸਾਡੇ ਪੁਰਾਣੇ ਬਜ਼ੁਰਗਾਂ ਵਿੱਚ ਇਹ ਬਹੁਤ ਹੀ ਜਿਆਦਾ ਮਾਤਰਾ ਵਿੱਚ ਹੁੰਦਾ ਸੀ ਕਿਉਂਕਿ ਓਸ ਸਮੇਂ ਸਮਾਜ ਵਿੱਚ ਅਸ਼ਲੀਲਤਾ ਦਾ ਨਾਮੋ ਨਿਸ਼ਾਨ ਨਹੀਂ ਸੀ ਅੱਜ ਸਾਡੇ ਸਮਾਜ ਵਿਚ ਕਾਮ ਵਾਸਨਾ ਇਹਨੀਂ ਆਮ ਹੋ ਚੁੱਕੀ ਹੈ ਕਿ ਜਿਹੜਾ ਪ੍ਰਮਾਤਮਾ ਦੀ ਉਸਤਤ ਵੀ ਕਰਦਾ ਹੈ ਓਸਨੂੰ ਵੀ ਇਹ ਗਲਬੇ ਵਿਚ ਲੈ ਲੈਂਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਇਸ ਅਸ਼ਲੀਲਤਾ ਵਿੱਚ ਇਹਨੀਂ ਗਰਕ ਹੋ ਚੁੱਕੀ ਹੈ ਕਿ ਸਾਡਾ ਟੇਸਟੋਸਟੀਰੋਨ ਦਾ ਪੱਧਰ ਬਹੁਤ ਘਟ ਗਿਆ ਹੈ । ਜਿਹੜੇ ਸਾਡੇ ਪੁਰਖੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਵਾਰਦੇ ਸੀ ਅੱਜ ਓਹਨਾਂ ਦੇ ਵਾਰਸ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਗੰਦੀ ਨਜ਼ਰ ਨਾਲ ਵੇਖਦੇ ਹਨ। ਇੱਕ ਸਟੱਡੀ ਅਨੁਸਾਰ 1980 ਤੋਂ ਲੈਕੇ ਹੁਣ ਤਕ ਮਰਦਾਂ ਵਿੱਚ ਹਰ ਸਾਲ 1 % ਟੈਸਟੋਸਟੀਰੋਨ ਦਾ ਪੱਧਰ ਘਟਦਾ ਜਾ ਰਿਹਾ ਹੈ। ਅੱਜ ਔਸਤਨ ਹਰ ਪਂਜਾਬੀ 30 ਸਾਲ ਦੀ ਉਮਰ ਵਿੱਚ ਹੁੰਦਾ ਹੈ ਪਰ ਉਹ ਵਿਆਹ ਤੋਂ ਪਹਿਲਾਂ ਹੀ ਏਹਨੇ ਸਰੀਰਕ ਸਬੰਧ ਬਣਾ ਚੁੱਕਿਆ ਹੁੰਦਾ ਜਿਸ ਕਾਰਨ ਉਸਦਾ ਵੀਰਜ ਬਿਲਕੁੱਲ ਪਤਲਾ ਹੋ ਜਾਂਦਾ ਹੈ ਅਤੇ ਓਸਦੇ ਸਪਰਮ ਸੈੱਲ ਦੀ ਗਿਣਤੀ ਵੀ ਘਟ ਜਾਂਦੀ ਹੈ। ਤੇ ਉਸਤੋਂ ਜਿਹੜਾ ਬੱਚਾ ਪੈਦਾ ਹੁੰਦਾ ਹੈ ਓਹ ਮਾਨਸਿਕ ਤੇ ਸਰੀਰਕ ਤੌਰ ਤੇ ਕਮਜ਼ੋਰ ਪੈਦਾ ਹੁੰਦਾ ਹੈ।
ਸਾਡੇ ਧਰਮ ਵਿੱਚ ਪੀੜ੍ਹੀ ਨੂੰ ਅੱਗੇ ਤੋਰਨ ਲਈ ਗ੍ਰਹਿਸਥ ਜੀਵਨ ਅਪਣਾਉਣਾ ਜਰੂਰੀ ਹੈ। ਸਾਡੇ ਗੁਰੂਆਂ ਨੇ ਗ੍ਰਹਿਸਥ ਜੀਵਨ ਵਿੱਚ ਰਹਿ ਕੇ ਸਾਨੂੰ ਧਰਮੀ ਬਣਾਇਆ। ਪਰ ਉਹਨਾ ਨੇ ਸਰੀਰਕ ਸੰਬੰਧ ਨੂੰ ਸਿਰਫ ਬੱਚਾ ਪੈਦਾ ਕਰਨ ਲਈ ਹੀ ਤਰਜੀਹ ਦਿੱਤੀ। ਪਰ ਅੱਜ ਪੋਰਨ ਸਾਈਟਸ ਦੇਖ਼ ਦੇਖ਼ ਕੇ ਅਸੀਂ ਇਸ ਨਸ਼ੇ ਦੇ ਆਦੀ ਹੋ ਚੁੱਕੇ ਹਾਂ। ਲ਼ੋਕ ਪੋਰਨ ਨੂੰ ਇਸ ਤਰ੍ਹਾਂ ਵੇਖਦੇ ਹਨ ਜਿਵੇਂ ਓਹ ਖ਼ੁਦ ਇਸ ਵਿੱਚ ਸ਼ਾਮਿਲ ਹਨ। ਇਹ ਸਾਡੇ ਵਿਹਾਰ ਦੇ ਨਾਲ ਨਾਲ ਸਾਡੇ ਸਮਾਜ ਪ੍ਰਤੀ ਦ੍ਰਿਸ਼ਟੀਕੋਨ ਤੇ ਬਹੁਤ ਵੱਡਾ ਅਸਰ ਪਾਉਂਦਾ ਹੈ।
ਦੂਜੀਆਂ ਕੌਮਾਂ ਨੂੰ ਗੁਲ਼ਾਮ ਬਣਾਉਣ ਕਈ ਵੀ ਇਹ ਬਹੁਤ ਵੱਡੇ ਹਥਿਆਰ ਵਜੋਂ ਵਰਤਿਆ ਗਿਆ। ਜਦੋਂ ਇਸਰਾਈਲ ਨੇ ਪਲੇਸਤੀਨੀਆਂ ਤੇ ਕਬਜ਼ਾ ਕੀਤਾ ਤਾਂ ਓਹਨਾਂ ਦੇ ਟੀਵੀ ਚੈਨਲਾਂ ਤੇ ਪੋਰਨ ਬ੍ਰਾਡਕਾਸਟ ਕੀਤਾ ਗਿਆ। ਜਦੋਂ ਅਮਰੀਕਾ ਨੇ ਈਰਾਨ ਤੇ ਹਮਲਾ ਕੀਤਾ ਓਦੋਂ ਵੀ ਪੋਰਨ ਫੈਲਾਇਆ ਗਿਆ ।
ਨਾਰੀਵਾਦ ਨੇ ਸਮਾਜ ਨੂੰ ਅਸ਼ਲੀਲ ਬਣਾਉਣ ਲਈ ਔਰਤ ਨੂੰ ਸਭ ਤੋਂ ਜਿਆਦਾ ਵਰਤਿਆ ਹੈ, ਗਾਣਿਆਂ, ਫਿਲਮਾਂ, ਇਸ਼ਤਿਹਾਰਾਂ ਅਤੇ ਖਬਰਾਂ ਵਿੱਚ ਨੰਗੇਜ ਔਰਤਾਂ ਨੂੰ ਦਿਖਾਇਆ ਜਾਂਦਾ ਹੈ ਸਿਰਫ ਲੋਕਾਂ ਦੀ attraction ਵਾਸਤੇ। ਔਰਤ ਚਾਹੇ ਤਾਂ ਚੰਡੀ ਦੀ ਵਾਰ, ਬ੍ਰਹਮ ਕਵਚ ਪੜ੍ਹ ਕੇ ਸੂਰਮੇ ਪੈਦਾ ਕਰ ਸਕਦੀ ਹੈ ਤੇ ਜੇ ਔਰਤ ਸੰਭੋਗ ਵਿੱਚ ਡੁੱਬੀ ਹੋਵੇ ਤਾਂ ਖੁਸਰੇ ਵੀ ਪੈਦਾ ਹੁੰਦੇ ਦੇਖੇ ਨੇ। ਜਦੋਂ ਤੈਮੂਰ ਦਿੱਲੀ ਦੇ ਬਾਦਸ਼ਾਹ ਨੂੰ ਹਰਾ ਕੇ ਤਖ਼ਤ ਤੇ ਬੈਠਾ ਉਸਨੇ ਉਸਦੀਆਂ ਸਾਰੀਆਂ ਔਰਤਾਂ ਨੂੰ ਗੁਲ਼ਾਮ ਬਣਾ ਲਿਆ। ਇੱਕ ਦਿਨ ਤੈਮੂਰ ਨੇ ਸਾਰੀਆਂ ਔਰਤਾਂ ਨੂੰ ਆਪਣੇ ਸਾਹਮਣੇ ਨਾਚ ਕਰਨ ਲਈ ਕਿਹਾ ਅਤੇ ਜਦੋਂ ਓਹ ਨਾਚ ਕਰ ਰਹੀਆਂ ਸੀ ਤਾਂ ਆਪ ਜਾਣ ਬੁੱਝ ਕੇ ਸੌਂ ਗਿਆ। ਕੋਲ ਹੀ ਉਸਦੀ ਤਲਵਾਰ ਪਈ ਸੀ। ਜਦੋਂ ਨਾਚ ਖਤਮ ਹੋਇਆ ਤਾਂ ਉਸਨੇ ਅੱਖਾਂ ਖੋਲ੍ਹੀਆਂ ਤੇ ਬੋਲਿਆ ' ਮੈਂ ਸੁੱਤਾ ਏਸ ਲਈ ਸੀ ਕਿ ਮੈਂ ਦੇਖਣਾ ਚਾਹੁੰਦਾ ਸੀ ਕਿ ਤੁਹਾਡੇ ਵਿੱਚ ਅਣਖ ਗ਼ੈਰਤ ਬਚੀ ਹੈ ਜਾਂ ਨਹੀਂ ਪਰ ਤੁਹਾਡੇ ਵਿੱਚੋਂ ਕਿਸੇ ਨੇ ਮੇਰੇ ਤੇ ਹਮਲਾ ਨਹੀਂ ਕੀਤਾ ! ਹੁਣ ਮੈਂ ਯਕੀਨ ਨਾਲ ਇਹ ਗੱਲ ਕਹਿ ਸਕਦਾਂ ਕਿ ਤੁਹਾਡੇ ਵਿਚੋਂ ਅਣਖ ਬਿਲਕੁੱਲ ਖ਼ਤਮ ਹੋ ਚੁੱਕੀ ਹੈ ਤੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਦੇ ਬਗਾਵਤ ਨਹੀਂ ਕਰ ਸਕਣਗੀਆਂ।
ਸੋ ਇਸ ਅਸ਼ਲੀਲਤਾ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਾਡੇ ਟੁੱਟ ਚੁੱਕੇ ਪੁਰਾਤਨ ਸਮਾਜਕ ਢਾਂਚੇ ਨੂੰ ਮੁੜ ਸੁਰਜੀਤ ਕਰਨਾ ਪਵੇਗਾ।
0 Comments