ਇਸ ਵਾਰ ਸਰਦੀਆਂ ਖਤਮ ਹੋਣ ਤੋਂ ਬਾਅਦ ਪਤਝੜ ਕਰਕੇ ਸਾਰੇ ਦਰਖਤਾਂ ਦੇ ਪੱਤੇ ਹਰ ਵਾਰ ਦੀ ਤਰ੍ਹਾਂ ਝੜੇ ਅਤੇ ਬਸੰਤ ਦੇ ਸ਼ੁਰੂ ਹੁੰਦਿਆਂ ਹੀ ਫੁੱਟਣ ਲੱਗ ਪਏ। ਪਰ ਇੱਕੋ ਇੱਕ ਨਿੰਮ ਹੀ ਅਜਿਹਾ ਦਰੱਖਤ ਸੀ ਜੋ ਜ਼ਿਆਦਾ ਠੰਡ ਪੈਣ ਕਰਕੇ ਅਜਿਹਾ ਸੁੱਕਿਆ ਤੇ ਫੇਰ ਹਰਾ ਨਹੀਂ ਹੋਇਆ। ਇਹ ਇਕੱਲੇ ਪੰਜਾਬ ਵਿਚ ਨਹੀਂ ਪੂਰੇ ਏਸ਼ੀਆ ਦੇ ਕਈ ਇਲਾਕਿਆਂ ਵਿੱਚ ਦੇਖਣ ਨੂੰ ਮਿਲਿਆ ਹੈ।ਕੁਦਰਤ ਦੇ ਇਸ ਵਰਤਾਰੇ ਨੂੰ ਲੈ ਕੇ ਵਾਤਾਵਰਨ ਨੂੰ ਪਿਆਰ ਕਰਨ ਵਾਲਿਆਂ ਦੇ ਮਨ ਵਿੱਚ ਚਿੰਤਾ ਹੈ ਕਿ ਅਜਿਹਾ ਹੋਣ ਪਿੱਛੇ ਕੀ ਕਾਰਨ ਹੈ ?
ਜਦੋਂ ਮੈਂ ਇਸਦੇ ਬਾਰੇ ਅਲੱਗ ਅਲੱਗ ਸਰੋਤਾਂ ਤੋਂ ਖੋਜ ਕੀਤੀ ਤਾਂ ਬਹੁਤ ਲੋਕਾਂ ਦੀ ਰਾਇ ਸੀ ਕਿ ਇਸ ਬਾਰ ਜ਼ਿਆਦਾ ਠੰਡ ਪੈਣ ਕਰਕੇ ਅਜਿਹਾ ਹੋਇਆ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅੱਜ ਗਲੋਬਲ ਵਰਮਿੰਗ ਦੇ ਸਮੇਂ ਵਿੱਚ ਪਹਿਲਾਂ ਦੇ ਮੁਕਾਬਲੇ ਠੰਡ ਬਹੁਤ ਘੱਟ ਪੈਂਦੀ ਹੈ ਤਾਂ ਪਹਿਲਾਂ ਤਾਂ ਅਜਿਹਾ ਕਦੇ ਦੇਖਣ ਨੂੰ ਨੀ ਮਿਲਿਆ। ਜਿਸ ਤਰ੍ਹਾਂ ਪੂਰੇ ਏਸ਼ੀਆ ਵਿੱਚ ਨਿੰਮ ਸੁੱਕੇ ਨੇ ਤਾਂ ਹਰ ਜਗਾਹ ਤਾਂ ਇੱਕੋ ਜਿਹਾ ਜਲਵਾਯੂ ਤੇ ਮੌਸਮ ਵੀ ਨਹੀਂ ਹੈ
ਦੂਜਾ ਕਾਰਣ ਲੋਕ ਧਰਤੀ ਵਿਚਲੇ ਪਾਣੀ ਦੀ ਕਮੀ ਕਾਰਨ ਨਿੰਮਾਂ ਨੂੰ ਪਾਣੀ ਦੀ ਘਾਟ ਹੋਣੀ ਮੰਨਦੇ ਹਨ। ਇਸ ਵਿੱਚ ਮੈਂ ਸਾਡੇ ਘਰ ਦੇ ਨਿੰਮ ਦੀ ਉਦਾਹਰਣ ਦੇ ਦਿੰਦਾ ਹਾਂ। ਸਾਡਾ ਨਿੰਮ ਲਗਭਗ 25 ਸਾਲ਼ ਪੁਰਾਣਾ ਹੈ ਤੇ ਸਾਡੇ ਘਰ ਦੇ ਲਾਗੇ ਛੱਪੜ ਹੈ। ਜਿਸ ਵਿਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨੱਕੋ ਨੱਕ ਪਾਣੀ ਹੈ। ਸਾਡੇ ਨਿੰਮ ਤਾਂ ਇਸ ਤਰਾਂ ਹੁਣ ਨੂੰ ਫੁੱਟ ਪੈਣਾ ਚਾਹੀਦਾ ਸੀ ਪਰ ਅਫਸੋਸ ਓਹ ਬਿਲਕੁੱਲ ਸੁੱਕ ਚੁਕਿਆ ਹੈ।
ਕੁੱਝ ਬੁੱਧੀਜੀਵੀ ਲੋਕ ਇਸਨੂੰ ਨਿਊ ਵਰਲਡ ਆਰਡਰ ਨਾਲ਼ ਵੀ ਜੋੜ ਕੇ ਦੇਖ਼ ਰਹੇ ਹਨ ਕਿ ਜੋ ਕੇਮੋਟ੍ਰਿੱਲ ਨਾਂ ਦਾ ਕੈਮੀਕਲ ਇਹ ਨਕਲ਼ੀ ਮੀਂਹ ਪਵਾਉਣ ਦੇ ਕੰਮ ਆਉਂਦਾ ਹੈ ਇਸ ਨੇ ਨਿੰਮਾਂ ਦੇ ਸੁੱਕਣ ਵਿੱਚ ਅਹਿਮ ਯੋਗਦਾਨ ਪਾਇਆ ਹੈ ਹਾਂ ਪਰ ਇਸਦੇ ਕੋਈ ਪੁਖਤਾ ਸਬੂਤ ਨਹੀਂ ਹਨ। ਹਾਂ ਜੇਕਰ ਇਹ ਸੱਚ ਵੀ ਹੋਵੇ ਤਾਂ ਓਹ ਇਸਨੂੰ ਸਾਹਮਣੇ ਨਹੀਂ ਆਉਣ ਦੇਣਗੇ।
ਇਸਦਾ ਕਾਰਨ ਕੁੱਝ ਵੀ ਹੋਵੇ ਪਰ ਜੇਕਰ ਸੁੱਕੇ ਹੋਏ ਨਿੰਮ ਦੁਬਾਰਾ ਹਰੇ ਨਾ ਹੋਏ ਤਾਂ ਸਾਨੂੰ ਇਸਦਾ ਬਹੁਤ ਵੱਡਾ ਘਾਟਾ ਸਹਿਣ ਕਰਨਾ ਪਵੇਗਾ। ਕਿਉਂਕਿ ਨਿੰਮ ਜਿੰਨੇ ਗੁਣ ਹੋਰ ਕਿਸੇ ਦਰੱਖ਼ਤ ਵਿੱਚ ਨਹੀਂ। ਨਿੰਮ ਦੀ ਦਾਤਣ ਨੂੰ ਸਭ ਤੋਂ ਚੰਗਾ ਮੰਨਿਆ ਗਿਆ ਹੈ। ਜੋ ਕਹਿੰਦੇ ਹਨ ਕਿ ਅਸੀਂ ਤਾਂ ਬੁਰਸ਼ ਕਰਦੇ ਹਾਂ ਓਹਨਾਂ ਨੂੰ ਸ਼ਾਇਦ ਪਤਾ ਨਾ ਹੋਵੇ ਕਿ ਜਿੰਨੇ ਵੀ ਅਸੀਂ ਕੋਲਗੇਟ ਵਰਤਦੇ ਹਾਂ ਓਹ ਸਾਰੇ ਮੌਨਸੈਂਟੋ ਕੰਪਨੀ ਬਣਾਉਂਦੀ ਹੈ ਜੋ ਅਜਿਹੇ ਕੈਮੀਕਲ ਓਹਦੇ ਵਿੱਚ ਪਾਉਂਦੀ ਹੈ ਜਿਸ ਨਾਲ਼ ਸਾਨੂੰ ਤਾਂ ਬੁਰਸ਼ ਕਰਨ ਤੋਂ ਬਾਅਦ ਫਰੈਸ਼ ਮਹਿਸੂਸ ਹੁੰਦਾ ਹੈ ਪਰ ਵੱਡੀ ਉਮਰ ਵਿੱਚ ਜਾ ਕੇ ਸਾਡੇ ਦੰਦ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਮੈਂਨੂੰ ਪਤਾ ਹੈ ਇਸਨੂੰ ਪੜ੍ਹਨ ਤੋਂ ਬਾਅਦ ਵੀ ਤੁਸੀਂ ਬੁਰਸ਼ ਕਰਨਾ ਨਹੀਂ ਛੱਡਣਾ।
ਹੁਣ ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਨਿੰਮ ਦੁਬਾਰਾ ਹਰੇ ਭਰੇ ਹੋ ਜਾਣ ਨਹੀਂ ਤਾਂ ਸ਼ਾਇਦ ਸਾਨੂੰ ਧਰਤੀ ਤੇ ਦੁਬਾਰਾ ਨਿੰਮ ਦੇਖਣ ਨੂੰ ਕਦੇ ਨਾ ਮਿਲਣ ਅਤੇ ਇਹ ਜੰਡ ਵਾਂਗੂੰ ਕਹਾਣੀਆਂ ਦਾ ਹਿੱਸਾ ਹੀ ਨਾ ਬਣ ਜਾਣ....
1 Comments
Kamaljit Singh
ردحذف