GMO - ਮਨੁੱਖ ਜਾਨਵਰਾਂ ਤੇ ਵਾਤਵਰਣ ਲਈ ਖ਼ਤਰਾ

GMO gentically modified organisms ਅਜਿਹੇ ਪੌਦੇ ,ਜਾਨਵਰ ਜਾ ਜੀਵ ਹਨ ਜਿਹਨਾਂ ਨੂੰ ਨਵੀਂ biotechnolgy ਤਕਨੀਕ ਦੀ ਮਦਦ ਨਾਲ਼ ਬਦਲਿਆ ਜਾ ਸਕਦਾ ਹੈ।


ਅਮੈਰੀਕਨ ਅਕੈਡਮੀ ਆਫ਼ ਐਨਵਾਇਰਨਮੈਂਟਲ ਮੈਡੀਸਨ (AAEM) ਡਾਕਟਰਾਂ ਨੂੰ ਸਾਰੇ ਮਰੀਜ਼ਾਂ ਲਈ ਗੈਰ-GMO ਖੁਰਾਕਾਂ  ਦੇਣ ਦਾ ਸੁਝਾਅ ਦਿੰਦੀ ਹੈ। ਉਹਨਾ ਨੇ ਜਾਨਵਰਾਂ ਤੇ ਅਧਿਐਨ ਕੀਤਾ ਜਿਨ੍ਹਾਂ ਨੇ GMO ਫਸਲਾਂ ਖਾਧੀਆਂ ਸਨ। ਅਤੇ ਜਿਹਨਾਂ ਵਿੱਚ ਅੰਗਾਂ ਨੂੰ ਨੁਕਸਾਨ, ਗੈਸਟਰੋਇੰਟੇਸਟਾਈਨਲ ਅਤੇ ਇਮਿਊਨ ਸਿਸਟਮ ਵਿਕਾਰ, ਤੇਜ਼ ਬੁਢਾਪਾ, ਅਤੇ ਬਾਂਝਪਨ ਵਰਗੇ ਲੱਛਣ ਦਿਖਾਈ ਦਿੱਤੇ। ਮਨੁੱਖੀ ਅਧਿਐਨ ਦਰਸਾਉਂਦੇ ਹਨ ਕਿ ਕਿਵੇਂ ਜੈਨੇਟਿਕ ਤੌਰ 'ਤੇ ਸੋਧਿਆ (GM) ਭੋਜਨ ਸਾਡੇ ਅੰਦਰ ਜ਼ਹਿਰੀਲੇ ਜੀਨ ਛੱਡ ਦਿੰਦਾ ਹੈ, ਸੰਭਵ ਤੌਰ 'ਤੇ ਲੰਬੇ ਸਮੇਂ ਦੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ। GM ਸੋਏ ਵਿੱਚ ਪਾਏ ਗਏ ਜੀਨ, ਉਦਾਹਰਨ ਲਈ, ਸਾਡੇ ਅੰਦਰ ਰਹਿਣ ਵਾਲੇ ਬੈਕਟੀਰੀਆ ਦੇ ਡੀਐਨਏ ਵਿੱਚ ਤਬਦੀਲ ਹੋ ਸਕਦੇ ਹਨ, ਅਤੇ ਇਹ ਕਿ GM ਮੱਕੀ ਦੁਆਰਾ ਪੈਦਾ ਕੀਤਾ ਗਿਆ ਜ਼ਹਿਰੀਲਾ ਕੀਟਨਾਸ਼ਕ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਅਣਜੰਮੇ ਭਰੂਣਾਂ ਦੇ ਖੂਨ ਵਿੱਚ ਪਾਇਆ ਗਿਆ ਹੈ।

1996 ਵਿੱਚ GMOs ਦੀ ਸ਼ੁਰੂਆਤ ਤੋਂ ਬਾਅਦ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਵਿੱਚ ਵਾਧਾ ਹੋਇਆ। ਤਿੰਨ ਜਾਂ ਇਸ ਤੋਂ ਵੱਧ ਪੁਰਾਣੀਆਂ ਬਿਮਾਰੀਆਂ ਵਾਲੇ ਅਮਰੀਕੀਆਂ ਦੀ ਪ੍ਰਤੀਸ਼ਤਤਾ ਸਿਰਫ 9 ਸਾਲਾਂ ਵਿੱਚ 7% ਤੋਂ 13% ਹੋ ਗਈ; ਭੋਜਨ ਸੰਬੰਧੀ ਐਲਰਜੀ ਅਸਮਾਨ ਨੂੰ ਛੂਹ ਰਹੀ ਹੈ, ਅਤੇ ਔਟਿਜ਼ਮ, ਪ੍ਰਜਨਨ ਸੰਬੰਧੀ ਵਿਕਾਰ, ਪਾਚਨ ਸੰਬੰਧੀ ਸਮੱਸਿਆਵਾਂ ਅਤੇ ਹੋਰ ਵਿਕਾਰ ਵਧ ਰਹੇ ਹਨ। 


ਕਈ ਡਾਕਟਰ ਕਹਿ ਚੁੱਕੇ ਹਨ ਕਿ ਜਿਹੜਾ ਅਸੀਂ ਦੁਧਾਰੂ ਪਸ਼ੂਆਂ ਵਿੱਚ ਦੁੱਧ ਵਧਾਉਣ ਲਈ GM BOVINE GROWTH ਹਾਰਮੋਨ ਦਾ ਟੀਕਾ ਲਾਉਂਦੇ ਹਾਂ ਤਾਂ ਉਸ ਨਾਲ IGF 1 ਵਧਦਾ ਹੈ ਜਿਸ ਨਾਲ ਕੈਂਸਰ ਹੁੰਦਾ ਹੈ।


GM ਬੀਜ ਅੱਜਕਲ੍ਹ ਖੇਤੀਬਾੜੀ ਵਿਭਾਗਾਂ ਵਿੱਚ ਵੀ ਮਿਲਣ ਲੱਗ ਗਏ ਹਨ। ਜਦੋਂ ਓਹਨਾਂ ਨੂੰ ਆਪਾਂ ਬੀਜਦੇ ਹਾਂ ਤਾਂ ਹੋਣ ਵਾਲੀ ਫ਼ਸਲ ਤੋਂ ਪੈਦਾ ਹੋਇਆ ਬੀਜ ਦੁਬਾਰਾ ਫ਼ਸਲ ਨਹੀਂ ਪੈਦਾ ਕਰ ਸਕਦਾ ਮਤਲਬ GM ਬੀਜ ਪਰਾਗਣ ਕਰਨ ਯੋਗ ਨਹੀਂ ਹੁੰਦੇ ਜਿਸ ਲਈ ਹਰ ਸਾਲ ਸਾਨੂੰ ਨਵਾਂ ਬੀਜ ਖਰੀਦਣਾ ਪਵੇਗਾ। ਪਹਿਲਾਂ ਇੱਕੋ ਬੀਜ ਤੋਂ ਹਰ ਸਾਲ ਨਵੀਂ ਫ਼ਸਲ ਪੈਦਾ ਕੀਤੀ ਜਾਂਦੀ ਸੀ।


GM ਫਸਲਾਂ ਦਾ ਵਾਤਾਵਰਣ ਤੇ ਵੀ ਡੂੰਘਾ ਅਸਰ ਪੈ ਰਿਹਾ ਹੈ। ਇਸ ਨਾਲ਼ ਪਰਾਗਣ ਕਰਨ ਵਾਲੀਆਂ ਮੱਖੀਆਂ ਦੀ ਅਬਾਦੀ ਮਰ ਰਹੀ ਹੈ। ਇਥੋਂ ਤਕ ਕਿ Gm ਫਲ ਬੀਜ ਰਹਿਤ ਹੁੰਦੇ ਹਨ ਅਤੇ ਇਹਨਾ ਦੇ ਸਿਹਤ ਤੇ ਕਾਫੀ ਮਾੜੇ ਅਸਰ ਪੈਦਾ ਹੁੰਦੇ ਹਨ। GMO ਕਰਕੇ ਅਮਰੀਕਾ ਦੀਆਂ ਮੋਨਾਰਚ ਪ੍ਰਜਾਤੀ ਦੀਆਂ ਤਿੱਤਲੀਆਂ ਦੀ ਅਬਾਦੀ ਸਿਰਫ਼ 50 ਪ੍ਰਤੀਸ਼ਤ ਤਕ ਰਹਿ ਗਈ ਹੈ। Gmo ਦੇ ਸੰਪਰਕ ਵਿਚ ਆਉਣ ਨਾਲ ਸੱਪ ਤੇ ਡੱਡੂ ਵਰਗੇ ਜੀਵਾਂ ਵਿੱਚ ਜਮਾਂਦਰੂ ਨੁਕਸ ਪੈਦਾ ਹੋ ਰਹੇ ਹਨ।


GMO ਨਦੀਨ ਨਾਸ਼ਕਾਂ ਦੀ ਵਰਤੋਂ ਕਰਨ ਲਈ ਮਜ਼ਬੂਰ ਕਰਦੇ ਹਨ ਜਿਹੜੇ ਪਹਿਲਾਂ ਹੀ ਫ਼ਸਲ ਤੇ ਵਾਤਾਵਰਣ ਲਈ ਘਾਤਕ ਹਨ। ਉਦਾਹਰਣ ਲਈ ਮੌਨਸੈਂਟੋ ਰਾਊਂਡ ਅੱਪ ਨਦੀਨ ਨਾਸ਼ਕ ਵੇਚਦੀ ਹੈ ਜਿਸ ਨੇ ਮਧੂ ਮੱਖੀਆਂ ਦੀ ਪ੍ਰਜਾਤੀ ਲਈ ਖ਼ਤਰਾ ਖੜਾ ਕਰ ਦਿੱਤਾ ਹੈ। ਰਾਊਂਡ ਅੱਪ ਦੀ ਜਿਆਦਾ ਵਰਤੋਂ ਕਾਰਨ  ਸੁਪਰਵੀਡਸ ਪੈਦਾ ਹੋ ਜਾਂਦੇ ਹਨ ਜੋ ਰਾਊਂਡ ਅੱਪ ਨਾਲ ਵੀ ਨੀ ਮਰਦੇ ਜਿਸਦੇ ਕਾਰਨ ਕਿਸਾਨਾਂ ਨੂੰ ਹੋਰ ਜ਼ਹਿਰੀਲੇ ਨਦੀਨ ਨਾਸ਼ਕ ਵਰਤਣੇ ਪੈਂਦੇ ਹਨ। ਇਸਦੇ ਨਾਲ ਵਾਤਾਵਰਨ ਤਾਂ ਖ਼ਰਾਬ ਹੁੰਦਾ ਹੀ ਹੈ ਨਾਲ ਦੀ ਨਾਲ਼ ਸਾਡੀ ਸਿਹਤ ਤੇ ਵੀ ਡੂੰਘਾ ਅਸਰ ਪੈਂਦਾ ਹੈ। ਰਾਊਂਡ ਅੱਪ ਪੰਜਾਬ ਦੇ ਨੌਜਵਾਨਾਂ ਵਿੱਚ ਨਸਬੰਦੀ, ਹਾਰਮੋਨ ਵਿਗਾੜ, ਜਨਮ ਤੇ ਨੁਕਸ ਤੇ ਕੈਂਸਰ ਪੈਦਾ ਕਰ ਰਿਹਾ ਹੈ ਜਿਸ ਕਾਰਨ ਅੱਜਕਲ੍ਹ ਬੱਚੇ ਪੈਦਾ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਜੇ ਇਹੀ ਰਿਹਾ ਤਾਂ ਅਸੀਂ  ਆਪਣੀਆਂ 2 ਪੀੜ੍ਹੀਆਂ ਤੋਂ ਬਾਅਦ ਤੀਜੀ ਪੀੜ੍ਹੀ ਨੂੰ ਵੇਖਣ ਦੇ ਸਮਰੱਥ ਨਹੀਂ ਰਹਿਣਾ। ਇਸਤੋਂ ਚੰਗਾ ਅਸੀਂ ਪੁਰਾਣੇ ਖੇਤੀ ਢੰਗ ਕਸੀਏ ਨਾਲ ਨਦੀਨਾਂ ਨੂੰ ਖਤਮ ਕਰੀਏ। 


ਤੁਹਾਨੂੰ ਹਰ ਪਾਸੇ ਸਰਕਾਰਾਂ ਤੇ ਮੀਡਿਆ ਦੁਆਰਾ ਇਹੀ ਦਿਖਾਇਆ ਜਾਵੇਗਾ ਕਿ GM CROPS ਦੇ ਕਿੰਨੇ ਫਾਇਦੇ ਹਨ ਕਿਉਂਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ। ਸਰਕਾਰ ਵਰਲਡ ਬੈਂਕ ਦੇ ਕਰਜੇ ਹੇਠ ਹੈ ਇਸ ਲਈ ਓਸਨੂੰ ਵਰਲਡ ਬੈਂਕ ਦੀਆਂ ਸ਼ਰਤਾਂ ਮੰਨਣੀਆਂ ਪੈ ਰਹੀਆਂ ਹਨ ਉਹ ਮਰਜ਼ੀ ਨਾਲ ਮੌਨਸੈਂਟੋ ਵਰਗੀਆਂ ਕੰਪਨੀਆ ਦੇ ਜ਼ਹਿਰੀਲੇ ਉਤਪਾਦ ਸਾਨੂੰ ਵੇਚ ਰਹੇ ਹਨ ਅਤੇ ਸਰਕਾਰ ਦਖ਼ਲ ਅੰਦਾਜੀ ਨਹੀ ਕਰ ਸਕਦੀ। ਓਹ ਪੈਸੇ ਨਾਲ ਖੇਤੀਬਾੜ੍ਹੀ ਵਿਭਾਗਾਂ ਨੂੰ ਖਰੀਦ ਲੈਂਦੇ ਹਨ ਅਤੇ ਕਿਸਾਨਾਂ ਨੂੰ ਨਕਲ਼ੀ ਫਾਇਦੇ ਦਸ ਕੇ ਰੇਹਾਂ ਸਪਰੇਹਾਂ ਵੇਚੀਆਂ ਜਾਂਦੀਆਂ ਹਨ। ਜੇਕਰ ਕੋਈ ਵਿਗਿਆਨੀ ਜਾ ਪਤਰਕਾਰ Gm ਦੇ ਨੁਕਸਾਨ ਬਾਰੇ ਜਾਗਰੂਕ ਕਰਦਾ ਹੈ ਤਾਂ ਉਸਨੂੰ ਸਦਾ ਲਈ ਚੁੱਪ ਕਰਾ ਦਿੱਤਾ ਜਾਂਦਾ ਹੈ।

GMO ਖ਼ੇਤੀ ਦੇ ਬਦਲੇ ਗ਼ੈਰ GMO ਖੇਤੀ ਨਾਲ ਫਸਲਾਂ ਦੀ ਉਪਜ ਵਿੱਚ 79 %  ਵਾਧਾ ਹੁੰਦਾ ਹੈ ਜਦਕਿ gmo ਦੇ ਕੇਸ ਵਿੱਚ 1 % ਦੀ ਵੀ ਗਰੰਟੀ ਨਹੀਂ ਹੈ। ਮਤਲਬ ਇਹ ਸੰਸਾਰ ਵਿੱਚ ਭੁੱਖਮਰੀ ਦੇ ਹਲਾਤਾਂ ਵਿੱਚ ਬਿਲਕੁਲ ਕੰਮ ਨਹੀਂ ਕਰੇਗਾ।

ਅਸੀਂ ਹਰ ਰੋਜ਼ ਜਾਣੇ ਜਾ ਅਣਜਾਣ ਪੁਣੇ ਵਿੱਚ GMO ਉਤਪਾਦਾਂ ਨੂੰ ਖਾ ਰਹੇ ਹਾਂ ਹੇਠਾਂ ਕੁਝ GMO ਉਤਪਾਦਾਂ ਬਾਰੇ ਜਾਣਕਾਰੀ ਹੈ ਜਿਹੜੇ ਅਸੀਂ ਆਪਣੀ ਰੋਜ ਮਰਾ ਦੀ ਜ਼ਿੰਦਗੀ ਵਿਚ ਵਰਤਦੇ ਹਾਂ:



0 Comments


ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984