ਸਰਕਾਰਾਂ ਅੱਗ ਨਾਲ ਨਾ ਖੇਡਣ: ਭਾਈ ਅੰਮ੍ਰਿਤਪਾਲ ਸਿੰਘ
ਕੌਮੀ ਇਨਸਾਫ਼ ਮੋਰਚੇ ਰਾਹੀਂ ਮੋਹਾਲੀ-ਚੰਡੀਗੜ੍ਹ 'ਚ ਸ਼ਾਂਤਮਈ ਪ੍ਰਦਰਸ਼ਨ ਕਰਦੇ ਸਿੱਖ ਬਜੁਰਗਾਂ, ਬੀਬੀਆਂ ਅਤੇ ਨੌਜਵਾਨਾਂ 'ਤੇ ਕੀਤੇ ਗਏ ਲਾਠੀਚਾਰਜ ਬਾਰੇ ਪ੍ਰਤੀਕਰਮ ਦੇਂਦਿਆਂ ਸਿੱਖ ਆਗੂ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਸ ਜਬਰ ਨਾਲ ਸਰਕਾਰਾਂ ਦੀ ਮਨਸ਼ਾ ਸਾਫ ਹੋ ਗਈ ਹੈ। ਸਜ਼ਾ ਭੁਗਤ ਚੁੱਕੇ ਸਿੰਘ ਤਾਂ ਕੀ ਰਿਹਾਅ ਕਰਨੇ ਨੇ ਸਗੋਂ ਸਾਂਤਮਈ ਸੰਘਰਸ਼ ਨੂੰ ਵੀ ਦਬਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕੇੰਦਰ ਸਰਕਾਰ ਨੇ ਸਿੱਖਾਂ ਪ੍ਰਤੀ ਜੇ ਇਹੀ ਰਵੱਈਆ ਜਾਰੀ ਰੱਖਿਆ ਤਾਂ ਸਿੱਖ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਰਹਿਣਾ ਕਦਾਚਿਤ ਪ੍ਰਵਾਨ ਨਹੀਂ ਕਰਨਗੇ। ਜੇ ਮੌਜੂਦਾ ਮੋਦੀ ਅਤੇ ਭਗਵੰਤ ਮਾਨ ਸਰਕਾਰ ਸਿੱਖਾਂ ਨਾਲ ਬਾਦਲ ਤੇ ਕਾਂਗਰਸ ਸਰਕਾਰਾਂ ਵਾਲੀ ਜ਼ੁਲਮ ਦੀ ਰਵਾਇਤ ਕਾਇਮ ਰੱਖਣੀ ਚਾਹੁੰਦੀ ਹੈ ਤਾਂ ਸਿੱਖ ਨੌਜਵਾਨੀ ਵੀ ਆਪਣੀ ਜ਼ੁਲਮ ਖਿਲਾਫ਼ ਜੂਝਣ ਦੀ ਰਵਾਇਤ ਨੂੰ ਕਾਇਮ ਰੱਖੇਗੀ।
Govt's should not play with fire: Bhai Amritpal Singh
While responding to the use of batons on Sikhs protesting peacefully in Mohali-Chandigarh, Sikh leader Bhai Amritpal Singh said that this has made government's intentions obvious. Sikh political prisoners are not being released despite having served their sentences, but the peaceful protest is also being put down.
He claimed that if the Punjab & Central Govt. continue to treat Sikhs in the same manner, Sikhs won't continue to tolerate living as second class citizens. The Sikh youth will continue the tradition of fighting against the tyranny if the present Modi and Bhagwant mann government wishes to continue the oppression of the Sikhs like Badal and Congress Govt's.
#sikh #sikhsovereignty #bhaiamritpalsingh
0 Comments