ਜਰਨਲ ਸੁਬੇਗ ਸਿੰਘ ਜੀ ਦੇ ਕੁਝ ਕਿੱਸੇ #khalistan #10daysofterror #neverforget1984 #neverforget84 #gensubeghsingh

ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਨਵੀਨਰ ਡਾ ਭਗਵਾਨ ਸਿੰਘ  ਮੋਕਲ ਮੁਤਾਬਿਕ 4 ਜੂਨ 1984 ਨੂੰ ਸਵੇਰੇ 4 ਵਜੇ ਜਨਰਲ

 ਸੁਬੇਗ ਸਿੰਘ ਪਾਲਕੀ ਸਾਹਿਬ ਨੂੰ ਮੋਢਾ ਦੇ ਕੇ ਹਰਿਮੰਦਰ  ਸਾਹਿਬ ਲੈ ਕੇ ਗਏ ਅਤੇ ਹੁਕਮਨਾਵੇਂ ਤੋਂ ਬਾਅਦ 4:40 ਤੇ 

 ਬਾਹਰ ਆਏ। ਗਰਮੀਆਂ ਦੇ ਸਮੇਂ ਰਾਗੀ ਸਿੰਘ ਸ੍ਰੀ ਅਕਾਲ  ਤਖਤ ਸਾਹਿਬ ਦੇ ਸਨਮੁਖ ਬਹਾਰ ਪ੍ਰਕਰਮਾਂ ਵਿੱਚ ਇਕ ਤਖਤ

 ਪੋਸ ਦੀ ਸਟੇਜ ਤੇ ਬੈਠ ਕੇ ਕੀਰਤਨ ਅਰੰਭ ਕਰਦੇ ਸਨ

, ਜਰਨਲ ਸਾਹਿਬ ਅਤੇ ਜੁਝਾਰੂ ਕੀਰਤਨ ਸੁਣ ਰਹੇ ਸਨ।

 ਰਾਗੀਆਂ ਨੇ ਹਲੇ ਕੀਰਤਨ ਦੀ ਡੰਡਾਓਤ ਕਰਕੇ ਆਸ਼ਾ ਦੀ

 ਵਾਰ ਦਾ ਅਜੇ ਪਹਿਲਾ ਛੱਕਾ ਹੀ ਪੜਿਆ ਸੀ ਕਿ ਉਸ ਸਮੇਂ

 ਅਕਾਲ ਤਖ਼ਤ ਸਾਹਿਬ ਤੇ ਆ ਕੇ ਪਹਿਲਾ ਰਾਕਟ ਵੱਜਿਆ।

 ਡਾ:ਭਗਵਾਨ ਸਿੰਘ ਅਕਾਲ ਤਖ਼ਤ ਸਾਹਿਬ ਦੇ ਖੱਬੇ ਪਾਸੇ ਵਾਲੇ

 ਮੋਰਚੇ ਤੇ ਦਰਸ਼ਨੀ ਡਿਉਡੀ ਕੋਲ ਸਨ। ਜਦੋਂ ਰਾਕਟ ਅਕਾਲ

 ਤਖ਼ਤ ਸਾਹਿਬ ਤੇ ਆਣ ਵੱਜਾ ਤਾਂ ਸਾਰੇ ਪਾਸੇ ਚਾਨਣ ਹੋ

 ਗਿਆ। ਡਾ: ਸਾਹਿਬ ਮੁਤਾਬਿਕ ਉਹ ਇਹ ਸਭ ਦੇਖ ਕੇ
 ਘਬਰਾ ਗਏ







 ਕਿਉਂਕਿ ਉਹਨਾਂ ਇਹ ਪਹਿਲੀ ਵਾਰ ਦੇਖਿਆ ਸੀ ਅਤੇ ਉਹ

 ਉਸੇ ਵੇਲੇ ਭੱਜ ਕੇ ਜਨਰਲ ਸੁਬੇਗ ਸਿੰਘ ਕੋਲ ਗਏ। ਜਨਰਲ

 ਸੁਬੇਗ ਸਿੰਘ ਨੇ ਡਾ:ਸਾਹਿਬ ਦੇ ਮੋਢੇ ਤੇ ਹੱਥ ਰੱਖਿਆ ਅਤੇ

 ਆਖਿਆ ਕਿ ਲੜਾਈ'ਚ ਡਰੀ ਦਾ ਨਹੀਂ, ਘਬਰਾਈ ਦਾ ਨਹੀਂ

 ਅਤੇ ਨਾ ਹੀ ਭੱਜੀ-ਦੌੜੀ ਦਾ। ਸਹਿਜੇ-ਸਹਿਜੇ ਚੱਲੀ ਦਾ ਕੋਈ

 ਗੋਲੀ-ਗਾਲੀ ਨੀ ਵੱਜਦੀ ਹੁੰਦੀ। ਉਸ ਤੋਂ ਬਾਅਦ ਦੋ ਹੋਰ

 ਰਾਕਟ ਲਾਂਚਰ ਅਕਾਲ ਤਖ਼ਤ ਸਾਹਿਬ ਤੇ ਡਿੱਗੇ ਅਤੇ

 ਗੋਲਾਬਾਰੀ ਸ਼ੁਰੂ ਹੋ ਗਈ। ਫਿਰ ਜਨਰਲ ਸੁਬੇਗ ਸਿੰਘ ਨੇ

 ਸੰਤਲੀ ਚੱਕ ਮੋਰਚਾ ਸੰਭਾਲਦਿਆਂ ਉਹਨਾਂ ਨੂੰ ਕਿਹਾ ਕਿ

 "ਆਜੋ ਡਾ:ਸਾਹਿਬ ਹੁਣ ਤੁਹਾਨੂੰ ਲੜਾਈ ਦਿਖਾਈਏ।"
 ਜਰਨਲ ਸੁਬੇਗ ਸਿੰਘਜੀ ਨੂੰ ਪੱਤਰਕਾਰ ਨੇ ਪੁੱਛਿਆ ਜੇ ਫੌਜ
 ਨੇ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਤੁਸੀਂ ਕੀ ਕਰੋਗੇ ??
ਜਰਨਲ ਨੇ ਕਿਹਾ ਢੁਕਵਾਂ ਜਵਾਬ ਦੇਵਾਂਗੇ

ਪਤਰਕਾਰ ਨੇ ਫਿਰ ਸਵਾਲ ਕੀਤਾ ਅਫਸਰ ਲੱਗਣ ਸਮੇਂ ਤੁਸੀਂ
 ਸਹੁੰ ਨਹੀ ਖਾਦੀ ਸੀ ਕਿ ਤੁਸੀਂ ਭਾਰਤੀ ਫੌਜ਼ ਦੇ ਵਫਦਾਰ
 ਰਹੋਗੇ? ਕੀ ਹੁਣ ਓ ਸਹੁੰ ਤੋੜ ਦਿਓਗੇ

ਜਰਨਲ ਜੀ ਨੇ ਕਿਹਾ ਜਿਸ ਦੀ ਸਹੁੰ ਚੁਕੀ ਜਾਵੇ ਉਸ ਤੋਂ ਵੱਡਾ
 ਕੌਣ ਹੁੰਦਾ ਜਿਸ ਲਈ ਸਹੁੰ ਚੁਕੀ ਜਾਵੇ ਮੇਰਾ ਗੁਰੂ ਭਾਰਤ ਤੋਂ
 ਵੱਡਾ ਹੈ ਇਸ ਲਈ ਜੇ ਫੌਜ ਗੁਰੂ ਬਾਬੇ ਵਿਰੁੱਧ ਹਥਿਆਰ

 ਚੁਕੇਗੀ ਤਾਂ ਮੈ ਫੌਜ ਵਿਰੁੱਧ ਹਥਿਆਰ ਚੁੱਕਾਗਾ



ਉਹਨਾਂ ਏਵੀ ਕਿਹਾ ਦੇਸ਼ ਲਈ ਅਨੇਕਾਂ ਲੜਾਈਆਂ ਲੜੀਆਂ ਨੇ
 ਪਰ ਹੁਣ ਆਪਣੇ ਗੁਰੂ ਲਈ ਆਪਣੇ ਧਰਮ ਲਈ ਜਾਨ ਵਾਰ ਦਿਆਂਗਾ 
ਜੋ ਵਾਕਿਆ ਹੀ ਉਹਨਾਂ ਵਾਰ ਵੀ ਦਿੱਤੀ ਤੇ ਆਪਣੇ ਬੋਲ ਪੂਰੇ ਕੀਤੇ 

ਪ੍ਰਣਾਮ ਵੀਹਵੀਂ ਸਦੀ ਦੇ ਇਸ ਮਹਾਂਨ ਜਰਨੈਲ ਨੂੰ।

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥

ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥੨॥

0 Comments


ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984