ਕੀ ਇਲੈਕਟ੍ਰੋ ਵੋਟਿੰਗ ਮਸ਼ੀਨ(EVM) ਹੈਕ ਕੀਤੀ ਜਾ ਸਕਦੀ ਹੈ ?

 ਈਵੀਐੱਮ ਸਾਜ਼ਿਸ਼ ਅਤੇ ਹੈਕਰਸ


2009 ਲੋਕ ਸਭਾ ਚੋਣਾਂ ਦਾ ਨਤੀਜਾ ਆਉਂਦੇ ਹੀ ਭਾਜਪਾ ਨੇ ਇਕ ਤਰ੍ਹਾਂ ਨਾਲ ਈਵੀਐੱਮ ਦੇ ਵਿਰੁੱਧ ਯੁੱਧ ਛੇੜ ਦਿੱਤਾ ਸੀ । ਜੀ.ਵੀ.ਐੱਲ. ਨਰਸਿਮਹਾ ਰਾਓ ਦੀ ਕਿਤਾਬ ਅਤੇ ਸੁਬਰਾਮਨੀਅਮ ਸਵਾਮੀ ਦੇ ਪੀਆਈਐੱਲ, ਉਹ ਸਾਰੇ ਅੱਜ ਵੀ ਯਾਦ ਆਉਂਦੇ ਹਨ। ਉਨ੍ਹਾਂ ਦਿਨਾਂ 'ਚ ਉਨ੍ਹਾਂ ਦੇ ਦੱਸੇ ਗਏ ਤਰਕ ਕਾਂਗਰਸ ਦੇ ਗਲੇ ਨਹੀਂ ਉੱਤਰ ਰਹੇ ਸਨ ਤਾਂ ਹੁਣ 2014 ਤੋਂ ਬਾਅਦ ਉਹੀ ਰੌਲਾ ਵਿਰੋਧੀ ਧਿਰ ਦੇ ਬਹੁਤ ਸਾਰੇ ਨੇਤਾ ਸਮੇਂ-ਸਮੇਂ 'ਤੇ ਪਾਉਂਦੇ ਰਹਿੰਦੇ ਹਨ ਅਤੇ ਉਹ ਲੋਕ ਉਹੀ ਤਰਕ ਦੇ ਰਹੇ ਹਨ, ਜੋ ਪਹਿਲਾਂ ਭਾਜਪਾ ਦਿੰਦੀ ਸੀ ਪਰ ਹੁਣ ਇਨ੍ਹਾਂ ਦੇ ਤਰਕ ਭਾਜਪਾ ਦੇ ਗਲੇ ਨਹੀਂ ਉੱਤਰ ਰਹੇ ਹਨ।



ਦੋਵਾਂ ਹੀ ਕੇਸਾਂ ਵਿਚ ਇਕ ਪੁਆਇਟ ਕਾਮਨ (ਸਮਾਨ) ਹੈ। ਚੋਣ ਆਯੋਗ 2009 ਵਿਚ ਵੀ ਕਹਿੰਦਾ ਸੀ ਕਿ ਈਵੀਐੱਮ ਹੋਕ ਨਹੀਂ ਹੋ ਸਕਦੀ ਹੈ ਅਤੇ ਅੱਜ ਵੀ ਇਹੋ ਕਹਿ ਰਿਹਾ ਹੈ।


ਇਕ ਪੁਰਾਣੀ ਕਹਾਵਤ ਹੈ, ਬਿਨਾਂ ਅੱਗ ਦੇ ਕਦੀ ਧੂੰਆਂ ਨਹੀਂ ਉੱਠਦਾ ਅਤੇ ਜੋ ਮਸ਼ੀਨ ਕਿਸੇ ਇਨਸਾਨ ਨੇ ਬਣਾਈ ਹੈ ਤਾਂ ਉਸ ਵਿਚ ਛੇੜਛਾੜ ਦੇ ਆਪਸ਼ਨ (ਵਿਕਲਪ) ਵੀ ਲਾਜ਼ਮੀ ਹੋਵੇਗਾ। ਇਸ ਵਿਚ ਕਿਸੇ ਨੂੰ ਸ਼ੱਕ ਨਹੀਂ ਹੈ, ਉਹ ਅਲੱਗ ਗੱਲ ਹੈ ਕਿ ਇਹ ਛੇੜਛਾੜ ਸਿਰਫ਼ ਕੁਝ ਚੋਣਵੇਂ ਪੇਸ਼ੇਵਾਰ ਕਰ ਪਾਉਂਦੇ ਹੋਣਗੇ।


ਜੀਵੀਐੱਲ ਨਰਸਿਮਹਾ ਰਾਓ ਦੀ ਕਿਤਾਬ ਨੂੰ ਦੇਖੋਗੇ ਤਾਂ ਉਨ੍ਹਾਂ ਦੇ ਅਨੁਸਾਰ ਇਹ ਮਹਿਸੂਸ ਹੁੰਦਾ ਹੈ ਕਿ 2009 ਲੋਕ ਸਭਾ ਦੇ ਨਤੀਜੇ ਆਉਣ ਤੋਂ ਪਹਿਲਾਂ ਕਾਂਗਰਸ ਦੇ ਕਿਸੇ ਵੱਡੇ ਨੇਤਾ ਨੂੰ ਇਸ ਨਤੀਜੇ ਦੀ ਉਮੀਦ ਨਹੀਂ ਸੀ, ਰਾਹੁਲ ਅਤੇ ਪ੍ਰਿਅੰਕਾ ਗਾਂਧੀ ਤੱਕ ਨੂੰ ਵੀ ਨਹੀਂ, ਸਿਰਫ਼ ਸੋਨੀਆ ਗਾਂਧੀ ਨੂੰ ਹੀ ਯਕੀਨ ਸੀ ਕਿ ਨਤੀਜੇ ਉਨ੍ਹਾਂ ਦੇ ਪੱਖ ਵਿਚ ਆਉਣਗੇ।


ਉਸ ਦੌਰਾਨ ਉੜੀਸਾ ਦੇ ਪ੍ਰਭਾਰੀ (ਸੰਚਾਲਕ) ਗੁਲਾਮ ਨਬੀ ਆਜ਼ਾਦ ਨੇ


ਉੜੀਸਾ ਦੇ ਬੀਜੂ ਜਨਤਾ ਦਲ ਦੇ ਉੱਪਰ ਈਵੀਐੱਮ ਵਿਚ ਛੇੜਛਾੜ ਕਰਨ ਦਾ ਵੀ ਦੇਸ਼ ਲਗਾਇਆ ਸੀ। 2014 ਲੋਕ ਸਭਾ ਦੇ ਅੰਦਰ ਇਕ ਸੱਤਾ ਵਿਰੋਧੀ ਲਹਿਰ ਅਤੇ ਮੋਦੀ ਮੈਜਿਕ


ਸਾਨੂੰ ਸਾਰਿਆਂ ਨੂੰ ਮਹਿਸੂਸ ਹੋ ਰਿਹਾ ਸੀ। ਇਸ ਲਈ ਇਕ ਵਾਰ 2014 ਵਿਚ ਭਾਜਪਾ ਨੂੰ ਪੂਰਨ ਬਹੁਮਤ ਮਿਲਣਾ ਇਕ ਮਿੰਟ ਦੇ ਲਈ ਸਵੀਕਾਰ ਕਰ ਸਕਦੇ ਹਾਂ।

ਪਰ 2019 ਲੋਕ ਸਭਾ ਦਾ ਮਾਹੌਲ ਅਲੱਗ ਸੀ । ਇੱਥੇ ਨਤੀਜੇ ਆਉਣ ਤੋਂ ਪਹਿਲਾਂ ਮੋਦੀ ਅਤੇ ਸ਼ਾਹ ਦੇ ਚਿਹਰੇ 'ਤੇ ਸਫੇਦੀ ਛਾਈ ਹੋਈ ਸੀ ਅਤੇ ਲੋਕ ਸਭਾ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਤੋਂ ਹੀ ਰਾਹੁਲ ਗਾਂਧੀ ਵਿਚ ਹੈਰਾਨੀਜਨਕ ਆਤਮ ਵਿਸ਼ਵਾਸ ਨਜ਼ਰ ਆ ਰਿਹਾ ਸੀ ਪਰ ਨਤੀਜੇ ਇਕਦਮ ਅਲੱਗ ਆਏ, ਭਾਜਪਾ 303 ਸੀਟਾਂ ਲੈ ਕੇ ਆਈ. ਬਹੁਤ ਥਾਵਾਂ 'ਤੇ ਜਿੱਤ ਦਾ ਫਰਕ 2-3 ਲੱਖ ਵੋਟਾਂ ਤੱਕ ਦਾ ਸੀ ਅਤੇ ਬੜੇ ਹੋਰ ਤੱਥ ਹਕੀਕਤ ਨੂੰ ਝੂਠ ਸਾਬਤ ਕਰ ਰਹੇ ਸਨ ਅਤੇ ਬੇਸ਼ੱਕ ਕਿਸੇ ਨੇ ਜ਼ਿਆਦਾ ਵਿਵਾਦ ਨਹੀਂ ਖੜ੍ਹਾ ਕੀਤਾ ਪਰ ਅੰਦਰ-ਖਾਤੇ ਸਭ ਈਵੀਐੱਮ ਦੀ ਕਰਾਮਾਤ ਸਮਝ ਚੁੱਕੇ ਸਨ।


ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਮੋਦੀ ਇਕ ਬ੍ਰਾਂਡ ਹੈ ਅਤੇ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਭਗਤ ਬਣਾ ਕੇ ਇਕ ਵੱਡੀ ਸੰਖਿਆ ਤਿਆਰ ਕੀਤੀ ਹੋਈ ਹੈ ਪਰ ਉਸ ਦੇ ਬਾਵਜੂਦ ਵੀ ਜੇਕਰ ਹਰ ਲੋਕ ਸਭਾ ਸੀਟ ਅਤੇ ਉੱਥੇ ਖੜ੍ਹੇ ਉਮੀਦਵਾਰ ਨੂੰ ਦੇਖਿਆ ਜਾਵੇ ਤਾਂ ਜੋ ਨਤੀਜਾ ਆਇਆ, ਉਹ ਆਸਾਨੀ ਨਾਲ ਗਲੇ ਨਹੀਂ ਉੱਤਰ ਰਿਹਾ ਹੈ।


ਜੀ.ਵੀ.ਐੱਲ. ਨਰਸਿਮਹਾ ਰਾਓ ਨੇ ਆਪਣੀ ਕਿਤਾਬ ਵਿਚ ਜ਼ਿਕਰ ਕੀਤਾ ਸੀ ਕਿ ਉਨ੍ਹੀਂ ਦਿਨੀਂ 2009 ਲੋਕ ਸਭਾ ਚੋਣਾਂ ਵਿਚ ਕਈ ਏਜੰਟ ਕਈ ਉਮੀਦਵਾਰਾਂ ਦੇ ਕੋਲ ਗਏ ਸਨ। ਕਿਸੇ ਨੇ 5 ਕਰੋੜ ਵਿਚ ਤੇ ਕਿਸੇ ਨੇ 20 ਲੱਖ ਵਿਚ ਵੀ ਈਵੀਐੱਮ ਤੋਂ ਬੇਦੋਬਸਤ ਕਰ ਕੇ ਵੋਟ ਦਿਵਾਉਣ ਦੀ ਗੱਲ ਕੀਤੀ ਸੀ।


ਇਕ ਬਿਊਰੀ ਇਹ ਮੰਨੀ ਜਾ ਸਕਦੀ ਹੈ ਕਿ ਸਾਡੇ ਦੇਸ਼ ਵਿਚ ਠੱਗੀ, ਲੁੱਟ, ਚੋਰੀ ਬਹੁਤ ਹੁੰਦੀ ਹੈ। ਹੋ ਸਕਦਾ ਹੈ ਕਿ ਕੁਝ ਲੋਕ ਜਲਦੀ ਪੈਸਾ ਬਣਾਉਣ ਦੇ ਚੱਕਰ ਵਿਚ ਇਹ ਆਫਰ ਦੇ ਕੇ ਪੈਸਾ ਕਮਾਉਣਾ ਚਾਹੁੰਦੇ ਹੋਣ ਅਤੇ ਇਸ ਵਹਿਮ ਵਿਚ ਹੋਣ ਕਿ ਜੇਕਰ ਇਹ ਕੰਮ ਨਹੀਂ ਹੋਇਆ ਤਾਂ ਉਹ ਨੇਤਾ ਆਪਣੇ ਆਪ ਹੀ ਸ਼ਰਮ ਦੇ ਮਾਰੇ ਕਿਸੇ ਨੂੰ ਨਹੀਂ ਦੱਸਣਗੇ ਪਰ ਦੋ ਮਿੰਟ ਸੋਚਣ ਤੋਂ ਬਾਅਦ ਇਹ ਬਿਊਰੀ ਵੀ ਫੇਲ੍ਹ ਹੈ ਜਾਂਦੀ ਹੈ ਕਿਉਂਕਿ ਇਸ ਤਰ੍ਹਾਂ ਦੇ ਏਜੰਟ ਉਸ ਨੇਤਾ ਨਾਲ ਕਿਸੇ ਨਾ ਕਿਸੇ ਭਰੋਸੇਮੰਦ ਆਦਮੀ ਦੇ ਜ਼ਰੀਏ ਹੀ ਮਿਲੇ ਹੋਣਗੇ ਅਤੇ ਜੇਕਰ ਕੋਈ ਡੀਲ ਹੋਈ ਹੋਵੇਗੀ ਤਾਂ ਪੈਸੇ ਦੇਣ ਤੋਂ ਪਹਿਲਾਂ ਉਹ ਉਸ ਏਜੰਟ ਦਾ ਅਤਾ-ਪਤਾ ਜ਼ਰੂਰ ਨੋਟ ਕਰਨਗੇ। ਬੇਸ਼ੱਕ ਉਹ ਨੇਤਾ ਜਨਤਕ ਖੇਤਰ ਵਿਚ ਆ ਕੇ ਸ਼ਿਕਾਇਤ ਨਾ ਕਰੋ ਪਰ ਏਨਾ ਕਾਬਲ ਤਾਂ ਹੁੰਦਾ ਹੈ ਹੈ ਕਿ ਉਨ੍ਹਾਂ ਠੱਗਾਂ ਤੋਂ ਵਸੂਲੀ ਵੀ ਕਰ ਲਵੇਗਾ ਦੂਜੇ ਤਰੀਕੇ ਨਾਲ । ਇਸ ਲਈ ਸਿਰਫ਼ ਕੁਝ ਦਿਨਾਂ ਦੇ ਲਈ ਕੋਈ ਆਦਮੀ ਕੁਝ ਕੁ ਲੱਖ ਦਾ ਰਿਸਕ ਸਿਰਫ਼ ਠੱਗੀ ਦੇ ਲਈ ਚੁੱਕ ਲਵੇ ਹਜ਼ਮ ਨਹੀਂ ਹੁੰਦਾ।


2014 ਲੋਕ ਸਭਾ ਅਤੇ ਉਸ ਤੋਂ ਬਾਅਦ ਹੋਈਆਂ ਅਸੈਂਬਲੀ ਚੋਣਾਂ ਵਿਚ ਬਹੁਤ ਸਾਰੀਆਂ ਛੋਟੀਆਂ-ਮੋਟੀਆਂ ਖ਼ਬਰਾਂ ਸਥਾਨਕ ਅਖ਼ਬਾਰਾਂ ਵਿਚ ਛਪੀਆਂ ਵੀ ਸਨ ਕਿ ਕੁਝ ਨੌਜਵਾਨ ਝਾਂਸਾ ਦੇ ਕੇ ਈਵੀਐੱਮ ਨਾਲ ਵੋਟਾਂ ਵਧਾਉਣ ਦੀ ਗੱਲ ਕਰਨ ਆਏ ਸਨ, ਨੇਤਾ ਜੀ ਨੇ ਸ਼ੱਕ ਹੋਣ 'ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ।

ਆਪਣੀ ਖੋਜੀ ਪੱਤਰਕਾਰੀ ਦੇ ਦੌਰਾਨ ਮੈਂ ਦਿੱਲੀ ਅਤੇ ਹੋਰ ਵੱਡੇ ਸ਼ਹਿਰਾਂ ਦੇ ਜਿੰਨੇ ਵੀ ਪਾਵਰ ਬਰੋਕਰਜ਼ (ਦਲਾਲ) ਹਨ, ਜੋ ਸੱਤਾਧਾਰੀ ਦਲ ਨਾਲ ਨਜ਼ਦੀਕੀ ਹੋਣ ਦਾ ਫ਼ਾਇਦਾ ਚੁੱਕ ਕੇ ਛੋਟੇ-ਮੋਟੇ ਕਾਰੋਬਾਰੀਆਂ ਦੇ ਲਈ ਵੱਡੇ ਨੇਤਾਵਾਂ ਨਾਲ ਮੀਟਿੰਗ ਟੈਂਡਰ ਵਗੈਰਾ ਦੀ ਗੱਲ ਕਰਦੇ ਹਨ, ਹੌਲੀ-ਹੌਲੀ ਉਨ੍ਹਾਂ ਸਭ ਦੇ ਸੰਪਰਕ ਵਿਚ ਆਇਆ ਅਤੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਤੁਹਾਡੇ ਵਿਚੋਂ ਕਿਸੇ ਨੂੰ ਵੀ ਕਦੀ ਕਿਸੇ ਨੇ ਈਵੀਐਮ ਸੈਟਿੰਗ ਦੇ ਲਈ ਪਹੁੰਚ ਕੀਤੀ ਹੈ ? ਕਿਉਂਕਿ ਜੇਕਰ ਕਿਸੇ ਹੈਕਰ ਨੂੰ ਨੇਤਾ ਦੇ ਕਰੀਬ ਜਾਣਾ ਹੋਵੇਗਾ ਤਾਂ ਉਹ ਇਨ੍ਹਾਂ ਲੋਕਾਂ ਦਾ ਸਹਾਰਾ ਲਵੇਗਾ।


ਇਸ ਤਰ੍ਹਾਂ ਦੀ ਲਾਬੀ ਵਿਚ ਮਹੀਨਿਆਂ ਤੱਕ ਧੱਕੇ ਖਾਣ ਤੋਂ ਬਾਅਦ ਸ਼ੁਰੂਆਤੀ ਸੁਰਾਗ ਹੱਥ ਲੱਗੇ। ਕਿਸੇ ਨੇ ਦੱਸਿਆ ਕਿ ਇਹ ਲੋਕ ਹਨ, ਜਿਨ੍ਹਾਂ ਨੇ ਕਦੇ ਸਾਨੂੰ ਅਪਰੋਚ ਕੀਤਾ ਸੀ ਅਤੇ ਅਸੀਂ ਉਨ੍ਹਾਂ ਦੀ ਮੀਟਿੰਗ ਵੀ ਅਲਾਣੇ-ਫਲਾਣੇ ਨੇਤਾ ਨਾਲ ਕਰਵਾਈ ਸੀ ਪਰ ਇਕ ਤਾਂ ਰਿਸਕ ਪੰਗੇ ਦਾ ਕੰਮ ਹੈ ਅਤੇ ਉੱਪਰ ਪੈਸੇ ਦਾ ਵੀ ਡਰ ਕੀ ਪਤਾ ਪੈਸੇ ਅਡਵਾਂਸ ਗਏ ਅਤੇ ਕੰਮ ਨਹੀਂ ਹੋਇਆ ਤਾਂ ਇਹ ਲੋਕ ਤਾਂ ਭੱਜ ਜਾਣਗੇ ਪਰ ਸਾਨੂੰ ਤਾਂ ਨੇਤਾ ਜੀ ਦੇ ਨਾਲ ਰੋਜ਼ਾਨਾ ਉੱਠਣਾ-ਬੈਠਣਾ ਹੈ। ਇਸ ਲਈ ਗੱਲ ਅੱਗੇ ਬਣ ਨਹੀਂ ਸਕੀ, ਹਰ ਵਾਰ ਕਿਤੇ ਨਾ ਕਿਤੇ ਪੈਸਾ ਐਡਵਾਂਸ ਦੀ ਗੱਲ 'ਤੇ ਗੱਲ ਅਟਕ ਜਾਂਦੀ ਸੀ।

0 Comments


ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984