ਪੂੰਜੀਵਾਦ ਨੇ ਖੇਤੀਬਾੜੀ ਨੂੰ ਤਬਾਹ ਕਰ ਦਿੱਤਾ ਹੈ !

 ਸਦੀਆਂ ਤੋਂ ਪੰਜਾਬ ਵਿਚ ਖੇਤੀ, ਸਵੈ-ਨਿਰਭਰ ਅਤੇ ਕੁਦਰਤੀ ਢੰਗ ਨਾਲ ਕੀਤੀ ਜਾਂਦੀ ਸੀ । ਪਿੰਡਾਂ ਦਾ ਮੁੱਖ ਕਿੱਤਾ ਖੇਤੀ ਸੀ ਅਤੇ ਪਿੰਡ ਕਾਫੀ ਹੱਦ ਤਕ ਸਵੈ-ਨਿਰਭਰ ਸਨ । ਇਹ ਇਕ ਇਤਿਹਾਸਕ ਸੱਚ ਹੈ ਕਿ ਪੇਂਡੂ ਜੀਵਨ ਵਿਚ ਨਮਕ ਨੂੰ ਛੱਡ ਕੇ ਕੁਝ ਵੀ ਬਾਹਰੋਂ ਲਏ ਬਿਨਾਂ ਜ਼ਿੰਦਗੀ ਚਲਦੀ ਰਹਿ ਸਕਦੀ ਸੀ । ਕਿਸਾਨ ਬੀਜ ਆਪਣੇ-ਆਪ ਸੰਭਾਲਦਾ ਸੀ ਅਤੇ ਉਸ ਨੂੰ ਸੰਭਾਲਣ ਲਈ ਉਸ ਨੇ ਬਹੁਤ ਹੀ ਉੱਤਮ ਢੰਗ ਸਿੱਖ ਲਏ ਸਨ । ਖਾਦ ਲਈ ਉਹ ਗਾਵਾਂ, ਬਲਦਾਂ ਹੋਰ ਜਾਨਵਰਾਂ ਦਾ ਮਲ-ਮੂਤਰ ਵਰਤਦਾ ਸੀ । ਉਹ ਪਾਣੀ ਦੇ ਸਰੋਤਾਂ ਨੂੰ ਵੀ ਸੰਭਾਲਣਾ ਜਾਣਦਾ ਸੀ । ਕੀੜੇਮਾਰ ਦਵਾਈਆਂ ਦੀ ਬਹੁਤੀ ਲੋੜ ਨਹੀਂ ਸੀ ਪੈਂਦੀ । ਬੂਟਿਆਂ, ਜਾਨਵਰਾਂ ਅਤੇ ਮਨੁੱਖਾਂ ਦੀਆਂ ਬੀਮਾਰੀਆਂ ਨਾਲ ਲੜਨ ਲਈ ਉਹ ਜੜੀਆਂ-ਬੂਟੀਆਂ ਦਾ ਗਿਆਨ ਵੀ ਰੱਖਦਾ ਸੀ । ਅਜਿਹੇ ਸਵੈ-ਨਿਰਭਰ ਸਮਾਜ ਵਿਚ ਲੁਕਵੀਂ ਲੁੱਟ ਕਿਵੇਂ ਕੀਤੀ ਜਾਵੇ, ਇਸ ਸਵੈ-ਨਿਰਭਰਤਾ ਨੂੰ ਤੋੜੇ ਬਿਨਾਂ ਇਹ ਸੰਭਵ ਨਹੀਂ ਸੀ।


ਵੱਧ ਝਾੜ ਲੈਣ ਦਾ ਲਾਲਚ ਦੇ ਕੇ ਕਿਸਾਨਾਂ ਨੂੰ ਵੱਧ ਝਾੜ ਦੇਣ ਵਾਲੇ ਬੀਜ ਬੀਜਣ ਲਈ ਮਨਾਇਆ ਗਿਆ । ਜਦੋਂ ਇਹ ਬੀਜ ਬੀਜੇ ਗਏ ਤਾਂ ਪਤਾ ਲੱਗਾ ਕਿ ਇਹ ਝਾੜ ਵੱਧ ਤਾਂ ਹੀ ਦੇਣਗੇ ਜੇ ਇਨ੍ਹਾਂ ਵਿਚ ਰਸਾਇਣਕ ਖਾਦਾਂ ਪਾਈਆਂ ਜਾਣਗੀਆਂ। ਇਸ ਤਰ੍ਹਾਂ ਨਵੇਂ ਬੀਜਾਂ ਦੇ ਪਿੱਛੇ-ਪਿੱਛੇ ਰਸਾਇਣਕ ਖਾਦਾਂ ਆਈਆਂ । ਫਿਰ ਪਤਾ ਲੱਗਾ ਕਿ ਇਸ ਤਰ੍ਹਾਂ ਪੈਦਾ ਕੀਤੀਆਂ ਫ਼ਸਲਾਂ ਨੂੰ ਬਿਮਾਰੀਆਂ ਬਹੁਤ ਲੱਗਦੀਆਂ ਹਨ, ਜਿਨ੍ਹਾਂ ਤੋਂ ਬਚਾਉਣ ਲਈ ਅਤਿ-ਜ਼ਹਿਰੀਲੀਆਂ ਕੀੜੇਮਾਰ ਦਵਾਈਆਂ ਲਿਆਂਦੀਆਂ ਗਈਆਂ। ਇਸ ਤਰ੍ਹਾਂ ਕਰਦੇ-ਕਰਦੇ ਕਿਸਾਨ ਨੂੰ ਖਾਦ ਕੰਪਨੀਆਂ ਅਤੇ ਕੀੜੇਮਾਰ ਦਵਾਈਆਂ ਦੀਆਂ ਕੰਪਨੀਆਂ ਦਾ ਗੁਲਾਮ ਬਣਾ ਦਿੱਤਾ ਗਿਆ। ਹੁਣ ਅਜਿਹੇ ਬੀਜ ਤਿਆਰ ਕੀਤੇ ਜਾ ਰਹੇ ਹਨ ਜੋ ਕਿ ਸਿਰਫ ਬੀਜ ਕੰਪਨੀਆਂ ਤੋਂ ਹੀ ਮਿਲ ਸਕਣਗੇ । ਉਦਾ ਹਰਣ ਦੇ ਤੌਰ 'ਤੇ ਬੀ.ਟੀ. ਨਰਮਾ ਅਜਿਹੀ ਹੀ ਇਕ ਫ਼ਸਲ ਹੈ । ਇਨ੍ਹਾਂ ਜੀ. ਐਮ. ਫਸਲਾਂ ਦਾ ਬੀਜ ਹਰੇਕ ਵਾਰੀ ਬੀਜ ਕੰਪਨੀ ਤੋਂ ਹੀ ਲੈਣਾ ਪਵੇਗਾ । ਬੀਜ ਕੰਪਨੀਆਂ ਨੇ ਕਿਸਾਨ ਨੂੰ ਪੂਰਨ ਰੂਪ ਵਿਚ ਗ਼ੁਲਾਮ ਬਣਾਉਣ ਲਈ ਫ਼ਸਲ ਵਿਚ ਪੈਦਾ ਹੋਣ ਵਾਲੇ ਬੀਜ ਨੂੰ ਬਾਂਝ ਕਰ ਦਿੱਤਾ ਹੈ। ਇਸ ਤਰ੍ਹਾਂ ਬੀਜ ਕੰਪਨੀਆਂ ਦੀ ਗੁਲਾਮੀ ਵੀ ਇਸ ਵਿਚ ਸ਼ਾਮਿਲ ਹੋ ਗਈ ਹੈ । ਸਰਕਾਰੀ ਖੇਤੀਬਾੜੀ ਮਹਿਕਮਿਆਂ ਅਤੇ ਖੇਤੀ-ਯੂਨੀਵਰਸਿਟੀਆਂ ਨੂੰ ਇਸ ਵਿਚ (ਇਸ ਗੁਲਾਮੀ ਨੂੰ ਹਰਮਨ- ਪਿਆਰਾ ਬਣਾਉਣ ਦੇ ਕੰਮ) ਲਈ ਪੂਰੇ ਜ਼ੋਰਾਂ-ਸ਼ੋਰਾਂ ਨਾਲ ਵਰਤਿਆ ਗਿਆ ਅਤੇ ਅਜੇ ਵੀ ਵਰਤਿਆ ਜਾ ਰਿਹਾ ਹੈ । ਖੇਤੀ ਨਾਲ ਸੰਬੰਧਿਤ ਵਸਤਾਂ ਖ਼ਰੀਦਣ ਲਈ ਕਿਸਾਨਾਂ ਨੂੰ ਖੁੱਲ੍ਹੇ ਕਰਜ਼ੇ ਦਿੱਤੇ ਗਏ । ਖ਼ੁਸ਼- ਹਾਲੀ ਦੇ ਲਾਲਚ ਵਿਚ ਕਿਸਾਨ ਕਰਜ਼ੇ ਚੁੱਕੀ ਗਏ ਅਤੇ ਇਸ ਤਰ੍ਹਾਂ ਆਪਣੇ ਪੈਰਾਂ ਵਿਚ ਕਰਜ਼ੇ ਦੀਆਂ ਬੇੜੀਆਂ ਪਾ ਲਈਆਂ । ਇਸੇ ਕਰਜ਼ੇ ਦੇ ਬੋਝ ਥੱਲੇ ਦੱਬੇ ਕਿਸਾਨੀ ਪਰਿਵਾਰਾਂ 'ਤੇ ਪਏ ਬੋਝ ਵਿਚੋਂ ਜਨਮ ਹੋਇਆ । ਮਾਨਸਿਕ ਤਣਾਅ ਦਾ ਜਿਸ ਦਾ ਸਭ ਤੋਂ ਭੱਦਾ ਅਤੇ ਭਿਆ- ਨਕ ਸਿਰਾ ਹੈ ਵਧਦੀਆਂ ਖ਼ੁਦਕੁਸ਼ੀਆਂ । ਇਹ ਖੁਦਕੁਸ਼ੀਆਂ ਸਰਕਾਰੀ ਅੰਕੜਿਆਂ ਵਿਚ ਦਿਖਾਈ ਨਹੀਂ ਦਿੰਦੀਆਂ, ਕਿਉਂਕਿ ਪੁਲਿਸ ਦੀ ਖੱਜਲ-ਖੁਆਰੀ ਤੋਂ ਬਚਣ ਲਈ ਇਨ੍ਹਾਂ ਨੂੰ ਦਬਾਅ ਦਿੱਤਾ ਜਾਂਦਾ ਹੈ । ਭਰਸੇਯੋਗ ਸੂਤਰਾਂ ਅਨੁਸਾਰ ਹਰੇਕ ਪਿੰਡ ਵਿਚ ਇਕ ਤੋਂ ਪੰਜ ਖ਼ੁਦ- ਕੁਸ਼ੀਆਂ ਹਰ ਸਾਲ ਹੁੰਦੀਆਂ ਹਨ।


ਬੀਜਾਂ, ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਉੱਪਰ ਇਜ਼ਾਰੇਦਾਰੀ ਬਣਾ ਕੇ, ਜਿਥੇ ਇਨ੍ਹਾਂ ਨੇ ਸਾਡੀ ਸਵੈ-ਨਿਰਭਰ ਅਤੇ ਕੁਦਰਤੀ ਖੇਤੀ ਨੂੰ ਤਬਾਹ ਕਰ ਦਿੱਤਾ ਹੈ, ਉਥੇ ਧਰਤੀ, ਪਾਣੀ, ਵਨਸ- ਪਤੀ, ਜੀਵ-ਜੰਤੂਆਂ, ਜਾਨਵਰਾਂ ਅਤੇ ਮਨੁੱਖਾਂ ਦੇ ਕਣ-ਕਣ ਵਿਚ ਜ਼ਹਿਰ ਭਰ ਦਿੱਤਾ ਹੈ । ਇਨ੍ਹਾਂ ਜ਼ਹਿਰਾਂ ਦੇ ਪੱਧਰ ਏਨੇ ਵਧ ਗਏ ਹਨ ਕਿ ਮਾਂ ਦੇ ਪੇਟ ਵਿਚ ਬੱਚੇ ਦੀ ਸ਼ੁਰੂਆਤ ਕਰਨ ਵਾਲੇ ਪ੍ਰਜਨਣ ਸੈਲਾਂ ਵਿਚ ਵੀ ਇਹ ਜ਼ਹਿਰ ਸੁਰੱਖਿਅਤ ਮਾਤਰਾ ਤੋਂ ਕਿਧਰੇ ਵੱਧ ਹੁੰਦੇ ਹਨ। ਸਿਰਫ਼ ਮਾਂ ਦਾ ਦੁੱਧ ਪੀ ਰਿਹਾ ਬੱਚਾ ਵੀ ਜ਼ਹਿਰੀਲਾ ਦੁੱਧ ਚੁੰਘਣ ਲਈ ਮਜਬੂਰ ਹੁੰਦਾ ਹੈ । ਇਨ੍ਹਾਂ ਜ਼ਹਿਰਾਂ ਦੇ ਅਸਰਾਂ ਕਾਰਨ ਭਾਂਤ-ਭਾਂਤ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ ।



ਲੁੱਟ-ਖਸੁੱਟ ਅਤੇ ਆਰਥਿਕ ਦਾਦਾਗਿਰੀ 'ਤੇ ਆਧਾਰਿਤ ਖੇਤੀ ਦੇ ਵਿਕਾਸ ਦਾ ਇਹ ਅਤਿ-ਹਾਨੀਕਾਰਕ ਮਾਡਲ, ਜਿਸ ਤਰ੍ਹਾਂ ਖੇਤੀ ਵਿਚ 'ਹਰੇ ਇਨਕਲਾਬ' ਦੇ ਨਾਂਅ 'ਤੇ ਲਾਗੂ ਕੀਤਾ ਗਿਆ, ਉਸੇ ਤਰ੍ਹਾਂ ਹੀ ਸਮਾਜ ਦੇ ਬਾਕੀ ਖੇਤਰਾਂ ਵਿਚ ਵੀ ਵਿਕਾਸ ਦਾ ਇਹੀ ਮਾਡਲ ਲਿਆਂਦਾ ਗਿਆ । ਪਹਿਲਾਂ ਕੱਚਾ ਮਾਲ ਬਾਹਰ ਲਿਜਾ ਕੇ ਆਪਣੇ ਕਾਰ- ਖ਼ਾਨਿਆਂ ਵਿਚ ਵਸਤਾਂ ਤਿਆਰ ਕਰਕੇ ਵਾਪਸ ਭਾਰਤ ਵਿਚ ਵੇਚੀਆਂ ਜਾਂਦੀਆਂ ਹਨ। ਵੀਹਵੀਂ ਸਦੀ ਦੇ ਸ਼ੁਰੂ ਹੋਣ ਤੋਂ ਹੀ ਅਤੇ ਖ਼ਾਸ ਕਰਕੇ ਆਜ਼ਾਦੀ ਉਪਰੰਤ, ਪੂੰਜੀ ਨਿਵੇਸ਼ ਅਤੇ ਸਨਅਤਾਂ ਤੀਜੀ ਦੁਨੀਆਂ ਦੇ ਦੇਸ਼ਾਂ ਵਿਚ ਲਾਉਣ ਦਾ ਵਰਤਾਰਾ ਮੁੱਖ ਬਣ ਚੁੱਕਾ ਹੈ। ਇਸ ਦੇ ਕਈ ਕਾਰਨ ਹਨ । ਦੇਸੀ ਸਨਅਤਕਾਰ ਅਤੇ ਵਪਾਰੀ ਸਾਂਝ-ਭਿਆਲੀ ਲਈ ਤਿਆਰ ਹਨ, ਸਰਕਾਰਾਂ ਜੀ ਆਇਆਂ ਕਹਿ ਰਹੀਆਂ ਹਨ । ਜ਼ਮੀਨ, ਹੋਰ ਸਹੂਲਤਾਂ ਅਤੇ ਮਜ਼ਦੂਰ ਸਸਤੇ ਮਿਲਦੇ ਹਨ, ਤਿਆਰ ਸਾਮਾਨ ਵੇਚਣ ਲਈ ਇਹ ਦੋਸ਼ ਵੱਡੀਆਂ ਮੰਡੀਆਂ ਹਨ ਅਤੇ ਸਭ ਤੋਂ ਵੱਧ ਜ਼ਰੂਰੀ ਗੱਲ ਇਹ ਹੈ ਕਿ ਵਾਤਾਵਰਣ ਨੂੰ ਗੰਧਲਾ ਕਰਨ ਉੱਪਰ
ਕੋਈ ਰੋਕ-ਟੋਕ ਨਹੀਂ ਹੈ। ਪੈਸੇ ਦੇ ਬਲਬੂਤੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ । ਵਾਤਾਵਰਣ ਨੂੰ ਤਬਾਹ ਕਰਨ ਵਾਲੀ ਸਾਰੀ ਸਨਅਤ ਤੀਜੀ ਦੁਨੀਆਂ ਦੇ ਦੇਸ਼ਾਂ ਵਿਚ ਲਾਈ ਗਈ ਹੈ । ਇਹ ਸਭ ਕੁਝ ਨੇ ਸਾਡੇ ਦਰਿਆ, ਧਰਤੀ ਅਤੇ ਧਰਤੀ ਹੇਠਲਾ ਪਾਣੀ ਜ਼ਹਿਰਾਂ ਨਾਲ ਭਰ ਦਿੱਤੇ ਹਨ। ਅੰਨ੍ਹੀ ਲੁੱਟ-ਖਸੁੱਟ 'ਤੇ ਆਧਾਰਿਤ ਵਿਕਾਸ ਦਾ ਇਹ ਮਾਡਲ ਭਾਰਤ ਦੇ ਲੋਕਾਂ ਦੀ ਜ਼ਿੰਦਗੀ ਦੇ ਹਰ ਖੇਤਰ ਵਿਚ ਛਾਇਆ ਹੋਇਆ ਹੈ। ਉਦਾਹਰਣ ਦੇ ਤੌਰ 'ਤੇ ਸਿਹਤ ਦੇ ਖੇਤਰ ਵਿਚ ਸਸਤੇ ਅਤੇ ਸਵੈ-ਨਿਰਭਰ ਸਿਹਤ ਸੰਭਾਲ ਦੇ ਤਰੀਕੇ ਲਾਂਭੇ ਕਰਕੇ ਬਹੁਤ ਹੀ ਮਹਿੰਗਾ ਐਲੋਪੈਥਿਕ ਸਿਸਟਮ ਲਿਆਂਦਾ ਗਿਆ। ਅੱਜ ਪੇਂਡੂ ਪਰਿਵਾਰਾਂ ਦੇ ਕਰਜ਼ਾਈ ਹੋਣ ਦਾ ਦੂਜਾ ਸਭ ਤੋਂ ਵੱਡਾ ਕਾਰਨ ਇਹ ਮਹਿੰਗਾ ਇਲਾਜ ਹੈ।



ਇਥੇ ਹੀ ਬੱਸ ਨਹੀਂ, ਅੰਨ੍ਹੇ ਮੁਨਾਫ਼ੇ ਦੀ ਇਸ ਦੀ ਹਵਸ ਨੇ ਸਾਡਾ ਖਾਣ-ਪੀਣ ਤੇ ਰਹਿਣ-ਸਹਿਣ ਪੂਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤੇ ਹਨ। ਆਪਣੇ ਹੱਥੀਂ ਸਸਤਾ, ਸਿਹਤਮੰਦ ਅਤੇ ਤਾਜ਼ਾ ਖਾਣਾ ਬਣਾ ਕੇ ਖਾਣ ਦੀ ਬਜਾਏ, ਬੈਡ, ਪੀਜ਼ਾ, ਬਰਗਰ ਅਤੇ ਹੋਰ ਅਨੇਕਾਂ ਕਿਸਮ ਦੇ ਬਿਹੇ, ਗ਼ੈਰ-ਕੁਦਰਤੀ, ਮਹਿੰਗੇ ਅਤੇ ਸਿਹਤ ਦਾ ਨਾਸ ਕਰਨ ਵਾਲੇ 'ਰੈਡੀਮੇਡ ਖਾਣਿਆਂ ਨੂੰ ਲਿਆਂਦਾ ਜਾ ਰਿਹਾ ਹੈ । ਟੀ. ਵੀ. ਅਤੇ ਹੋਰ ਪ੍ਰਚਾਰ ਸਾਧਨਾਂ ਰਾਹੀਂ, ਬਹੁਤ ਦਿਲਕਸ਼ ਅਤੇ ਕਲਾਤਮਿਕ ਢੰਗ ਨਾਲ, ਕੋਰੇ ਝੂਠ 'ਤੇ ਆਧਾਰਿਤ ਮਸ਼ਹੂਰੀਆਂ ਰਾਹੀਂ ਇਨ੍ਹਾਂ ਖਾਣਿਆਂ ਨੂੰ ਪ੍ਰਚਲਿਤ ਅਤੇ ਹਰਮਨ-ਪਿਆਰਾ ਬਣਾਇਆ ਜਾ ਰਿਹਾ ਹੈ । ਕਿਹਾ ਜਾਂਦਾ ਹੈ ਕਿ ਧਰਤੀ-ਮਾਤਾ ਰਾਹੀਂ ਫਿਲਟਰ ਕੀਤਾ ਕੁਦਰਤੀ ਪਾਣੀ ਘਟੀਆ ਹੈ, ਸਾਡਾ ਬੋਤਲਾਂ 'ਚ ਭਰਿਆ ਦੁੱਧ ਦੇ ਭਾਅ ਮਿਲਣ ਵਾਲਾ ਪਾਣੀ ਪੀਓ। ਲੱਸੀ, ਸ਼ਿਕੰਜਵੀ ਅਤੇ ਸ਼ਰਬਤ ਵਰਗੇ ਤਾਜੇ, ਸਸਤੇ ਪੌਸ਼ਟਿਕ ਪਦਾਰਥ ਘਟੀਆ ਹਨ, ਸਾਡੇ ਮਹਿੰਗੇ, ਬਿਹੇ, ਤੇਜ਼ਾਬੀ ਮਾਦੇ ਵਾਲੇ ਠੰਢੇ ਪੀਓ । ਇਸ ਤਰ੍ਹਾਂ ਜ਼ਿੰਦਗੀ ਦੇ ਹਰ ਪੱਖ ਵਿਚ ਨਕਲੀ ਲੋੜਾਂ ਪੈਦਾ ਕੀਤੀਆਂ ਜਾ ਰਹੀਆਂ ਹਨ । ਸਿਰਫ਼ ਇਸ ਕਰਕੇ ਕਿ ਮੁਨਾਫ਼ਾ ਕਮਾਉਣਾ ਹੈ ।

0 Comments


ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984