ਦੁਨੀਆਂ ਤੇ ਸੁੰਦਰਤਾ ਨੂੰ ਕੌਣ ਤੈਅ ਕਰਦਾ ਹੈ

ਸੰਸਾਰ ਦੇ ਉੱਤੇ ਸੁੰਦਰਤਾ ਦਾ ਕੋਈ ਪੈਮਾਨਾ ਨਹੀਂ ਹੈ ।ਸੁੰਦਰਤਾ ਦਾ ਪੈਮਾਨਾ ਤਾਕਤਵਾਰ ਧਿਰ ਤੈਅ ਕਰਦੀ ਹੈ ਕੀ ਕੌਣ ਸੁੰਦਰ ਹੈ ਅਤੇ ਕੌਣ ਮਾੜਾ ਹੈ ਦੁਨੀਆਂ ਭਰ ਵਿੱਚ ਸੁੰਦਰ ਉਹ ਮੰਨਿਆ ਜਾਂਦਾ ਜਿਸ ਕੋਲ ਤਾਕਤ ਹੈ ਮਹਾਰਾਜਾ ਰਣਜੀਤ ਸਿੰਘ ਇੱਕ ਅੱਖ ਤੋਂ ਕਾਣਾ ਸੀ ਕੱਦ ਵੀ ਦਰਮਿਆਨਾ ਸੀ ਪਤਲਾ ਸਰੀਰ ਪਰ ਦੁਨੀਆਂ ਭਰ ਦੇ ਵਿਚ ਉਸ ਦੀ ਸੁੰਦਰਤਾ ਦੇ ਚਰਚੇ ਸੀ ਕਿਉਂਕਿ ਉਸ ਦੇ ਕੋਲ ਤੇਗ ਦੀ ਤਾਕਤ ਸੀ ਉਸ ਦੇ ਕੋਲ ਰਾਜ ਭਾਗ ਸੀ । ਅੱਜ ਪੱਛਮ (ਯੂਰਪ) ਸਾਰੀ ਦੁਨੀਆਂ ਤੇ ਰਾਜ ਕਰ ਰਿਹਾ ਹੈ। ਇਸ ਕਰਕੇ ਸਾਡੇ ਉੱਤੇ ਪੱਛਮੀ ਪਹਿਰਾਵੇ ਤੇ ਸੱਭਿਆਚਾਰ ਦਾ ਪ੍ਰਭਾਵ ਹੈ। ਤੁਸੀਂ ਕੈਨੇਡਾ ਵਰਗੇ ਦੇਸ਼ਾਂ ਵਿੱਚ ਦੇਖੋ ਉੱਥੇ ਜੇਕਰ ਕੋਈ ਸਿੱਖ ਕੁੜੀ ਸਲਵਾਰ ਸੂਟ ਪਹਿਣ ਕੇ ਜਾਂਦੀ ਹੈ ਤਾਂ ਉਸ ਨੂੰ ਭੈੜੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਜਦਕਿ ਜੇਕਰ ਕੋਈ ਮੁਸਲਮਾਨ ਕੁੜੀ ਬੁਰਕਾ ਪਹਿਣ ਕੇ ਜਾਂਦੀ ਹੈ ਤਾਂ ਓਸਦਾ ਸਨਮਾਨ ਕੀਤਾ ਜਾਂਦਾ ਹੈ ਇਸਦਾ ਇਕੋ ਇਕ ਕਾਰਨ ਇਹ ਹੈ ਕਿ ਮੁਸਲਮਾਨਾਂ ਕੋਲ ਆਪਣੇ ਬਹੁਤ ਮੁਲਕ (ਅਰਬ ਦੇਸ਼ ਅਤੇ ਪਾਕਿਸਤਾਨ,ਅਫ਼ਗ਼ਾਨਿਸਤਾਨ ਆਦਿ) ਹਨ। ਪਰ ਸਿੱਖਾਂ ਕੋਲ ਆਪਣਾ ਕੋਈ ਹੋਂਦ ਹਸਤੀ ਨਹੀਂ ਹੈ।
ਹਰ ਸਮਾਜ ਵਿੱਚ ਸੁੰਦਰਤਾ ਦੇ ਵੱਖਰੇ ਵੱਖਰੇ ਪੈਮਾਨੇ ਹਨ। ਆਰੀਅਨ ਲੋਕਾਂ ਵਿਚ ਔਰਤ ਦੀ ਲੰਮੀ ਧੌਣ, ਗੋਰਾ ਰੰਗ ਅਤੇ ਮੋਟੀ ਅੱਖ ਸੁੰਦਰਤਾ ਹੈ। ਅਫਰੀਕਾ ਦੇ ਕਬੀਲਿਆਂ ਵਿੱਚ ਔਰਤ ਦਾ ਸ਼ਾਹ ਕਾਲਾ ਰੰਗ ਅਤੇ ਘੁੰਗਰਾਲੇ ਵਾਲ਼ ਸੁੰਦਰਤਾ ਦਾ ਪ੍ਰਤੀਕ ਹਨ।

ਅਸਲ ਵਿਚ ਪੂੰਜੀਪਤੀਆਂ( corporates) ਅਤੇ ਪੱਛਮੀ ਦੇਸ਼ਾਂ ਦੁਆਰਾ ਆਪਣੇ ਹਿਸਾਬ ਨਾਲ ਅਤੇ ਆਪਣੇ ਹਿੱਤਾਂ ਨੂੰ ਮੁੱਖ ਰੱਖ ਕੇ ਸੁੰਦਰਤਾ ਦੇ ਵੱਖਰੇ ਪੈਮਾਨੇ ਘੜੇ ਗਏ ਹਨ। ਸਿਰਫ ਰੰਗ ਜਾ ਸ਼ਕਲ ਜਿਸਨੂੰ ਨੂੰ ਕਿ ਜਲਵਾਯੂ, ਮੌਸਮ, ਖਾਣ ਪੀਣ, ਅਨੁਵੰਸ਼ਿਕਤਾ( genetics) ਅਤੇ ਸੱਭਿਆਚਾਰ ਪ੍ਰਭਾਵਿਤ ਕਰਦੇ ਹਨ ਉਸ ਦੇ ਅਧਾਰ ਤੇ ਕਿਸੇ ਦੀ ਵੀ ਸੁੰਦਰਤਾ ਨਿਸ਼ਚਤ ਨਹੀਂ ਕੀਤੀ ਜਾ ਸਕਦੀ।

ਸੁੰਦਰਤਾ ਦੇ ਨਾਮ ਤੇ ਵਿਸ਼ਵ ਪੱਧਰ ਉਪਰ ਅਰਬਾਂ ਡਾਲਰ ਦਾ ਵਪਾਰ ਕੀਤਾ ਜਾਂਦਾ ਹੈ। Statista ਵੈੱਬਸਾਈਟ ਦੇ ਅਨੁਸਾਰ Cosmetics ਵਸਤਾਂ ਦਾ ਕਾਰੋਬਾਰ ਅੰਤਰਰਾਸ਼ਟਰੀ ਮਾਰਕੀਟ ਵਿੱਚ 8 ਬਿਲੀਅਨ ਡਾਲਰ ਤੋਂ ਵੱਧਕੇ 100.49 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ ਜੌ ਕਿ 2022 ਤੋ 2026 ਤੱਕ 131 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਸਕਦਾ ਹੈ।
ਅਮਰੀਕਾ  ਅਤੇ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਗੋਰਿਆਂ ਦੁਆਰਾ ਰੰਗ ਅਤੇ ਸੁੰਦਰਤਾ ਨੂੰ ਅਧਾਰ ਬਣਾ ਕੇ ਓਥੇ ਵਸਦੇ ਕਾਲਿਆਂ ਦਾ ਸੋਸ਼ਣ ਕੀਤਾ ਜਾਂਦਾ ਹੈ। ਇਸ ਲਈ ਏਥੇ black lives matter ਵਰਗੇ ਅੰਦੋਲਨ ਚਲਦੇ ਹਨ।


ਅੱਜ ਦੇ ਮਾਡਰਨ ਯੁੱਗ ਵਿੱਚ ਔਰਤ ਨੂੰ ਸੁੰਦਰ ਵਸਤੂ ਵਜੋਂ ਪੇਸ਼ ਕੀਤਾ ਜਾਂਦਾ ਹੈ, ਜਿਸਦਾ ਕੰਮ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਹੈ। ਔਰਤ ਦੀ ਆਜ਼ਾਦੀ ਦੇ ਨਾਮ ਉੱਤੇ ਔਰਤ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਸੁੰਦਰਤਾ ਦੇ ਨਾਮ ਉੱਤੇ Miss World, Miss Universal, Miss India, Miss Chandigarh ਵਰਗੇ ਅਨੇਕਾਂ Show ਕਰਵਾਏ ਜਾਂਦੇ ਹਨ। ਇਸ ਤਰ੍ਹਾਂ ਦੇ Shows ਦਾ ਮਕਸਦ ਔਰਤ ਦੀ ਆਜ਼ਾਦੀ ਨੂੰ ਪ੍ਰਮੋਟ ਕਰਨਾ ਨਹੀਂ ਸਗੋਂ ਸਰਮਾਏਦਾਰੀ(capitalism) ਦਾ ਪ੍ਰਚਾਰ ਕਰਨਾ ਹੈ। ਪਰ ਅਫਸੋਸ ਇਸ ਸੰਵੇਦਨਸ਼ੀਲ ਵਿਸ਼ੇ ਉੱਤੇ ਅਖੌਤੀ Feminist Thinker ਚੁੱਪ ਹਨ।


ਮੇਰੇ ਅਨੁਸਾਰ ਕਿਸੇ ਵੀ ਪੁਰਸ਼ ਜਾ ਇਸਤਰੀ ਦੀ ਸੁੰਦਰਤਾ ਨੂੰ ਨਿਸ਼ਚਤ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕੋਈ ਅਜਿਹਾ ਪੈਮਾਨਾ ਹੈ, ਜੋ ਤੁਹਾਡੀ ਸੁੰਦਰਤਾ ਨੂੰ ਮਾਪ ਸਕੇ।
ਅਜੇ ਵੀ ਸੁੰਦਰਤਾ ਮੁਕਾਬਲੇ ਹੁੰਦੇ ਨੇ, ਹਜੇ ਵੀ ਸੁੰਦਰਤਾ ਨੂੰ ਗੋਰੇ ਰੰਗ ਤੇ ਸਰੀਰਕ ਬਣਤਰ ਦੀ ਤੌਰ ਤੇ ਜੱਜ ਕੀਤਾ ਜਾ ਰਿਹਾ ਹੈ ਜਦਕੀ ਸੁੰਦਰਤਾ ਮਾਪਣ ਦਾ ਕੋਈ ਇੱਕ ਪੈਮਾਨਾ ਨਹੀਂ ਹੈ । ਕੁਦਰਤ ਦੀ ਬਣਾਈ ਜਦ ਹਰ ਰਚਨਾ ਖੂਬਸੂਰਤ ਹੈ,ਫੇਰ ਕਿਉਂ ਰੰਗ ਤੇ ਸਰੀਰਕ ਬਣਤਰ ਦੀ ਪੱਖ ਤੋਂ ਵਿਤਕਰਾ ਕੀਤਾ ਜਾਵੇ ? ਇਹਨਾਂ ਮੁਕਾਬਲਿਆਂ ਵਿੱਚ ਕਿਉਂ ਬਗੈਰ ਮੇਕਅਪ ਦੇ ਮੋਟੀ, ਪਤਲੀ, ਮਧਰੇ ਕੱਦ ਵਾਲੀ,ਲੰਬੀ, ਸਰੀਰ ਤੇ ਝੁਰੜੀਆਂ ਵਾਲੀ ਅੱਧਖੜ ਔਰਤ, ਇੱਕ ਗਰਭਵਤੀ ਸ਼ਾਮਿਲ ਨਹੀਂ ਹੁੰਦੀ, ਕੀ ਓਹ ਸੋਹਣੀਆਂ ਨਹੀਂ ਹੁੰਦੀਆਂ ? ਕੋਈ ਮਾਂ ਆਪਣੇ ਬੱਚਿਆਂ ਵਿਚੋਂ ਸਭ ਤੋਂ ਖੂਬਸੂਰਤ ਕਿਸਨੂੰ ਚੁਣਦੀ ਏ ? ਖੂਬਸੂਰਤੀ ਦੀ ਪਰਿਭਾਸ਼ਾ ਰੰਗ ਰੂਪ ਤੇ ਸਰੀਰਕ ਬਣਤਰ ਨਾਲ ਜੋੜ ਕੇ ਵੇਖਣ ਦਾ ਨਜ਼ਰੀਆ ਪਤਾ ਨਹੀਂ ਕਦੋਂ ਖਤਮ ਹੋਣਾ ਹੈ ? ਖੂਬਸੂਰਤੀ ਦਾ ਪੈਮਾਨਾ ਸਿਰਫ ਮੇਕਅਪ ਤੇ ਬਾਹਰੀ ਦਿੱਖ ਹੀ ਰਹਿ ਗਿਆ ਹੈ ਤਾਂਹੀ ਕੁੜੀਆਂ ਦੀ ਸਾਰੀ ਜਿੰਦਗੀ ਬੱਸ ਸੋਹਣੇ ਦਿਖਣ ਵਿੱਚ ਹੀ ਨਿਕਲ ਜਾਂਦੀ ਹੈ, ਪਤਾ ਨਹੀਂ ਕਿਸਨੇ ਇਹ ਮਾਪਦੰਡ ਬਣਾ ਦਿੱਤੇ ਨੇ,ਨਾ ਉਹ ਢਿੱਡ ਭਰ ਕੇ ਖਾਂਦੀਆਂ ਨੇ ਸਾਰੀ ਜ਼ਿੰਦਗੀ ਕਿਧਰੇ ਸਰੀਰਕ ਬਣਤਰ ਨਾ ਵਿਗੜ ਜਾਵੇ, ਨਾ ਧੁੱਪ ਸੇਕ ਸਕਦੀਆਂ ਨੇ ਕਿਤੇ ਰੰਗ ਕਾਲਾ ਨਾ ਪੈ ਜਾਵੇ । ਕੁੱਟ ਕੁੱਟ ਕੇ ਉਹਨਾਂ ਦੀ ਮਾਨਸਿਕਤਾ ਵਿੱਚ ਭਰ ਦਿੱਤਾ ਗਿਆ ਵੀ ਸੋਹਣੇ ਦਿਖਣਾ ਲਾਜ਼ਮੀ ਹੈ,ਆਪਣੇ ਆਪ ਨੂੰ ਇਸ ਮਾਪਦੰਡ ਵਿੱਚ ਫਿੱਟ ਕਰਨ ਲਈ ਸਾਰੀ ਉਮਰ ਯਤਨਸ਼ੀਲ ਰਹਿਣ ਵਾਲੀਆਂ ਕੁੜੀਆਂ ਕੀ ਆਜ਼ਾਦ ਨੇ ? ਬਾਹਰੋਂ ਖੂਬਸੂਰਤ ਦਿਖਣ ਦੇ ਚੱਕਰ ਵਿੱਚ ਅੰਦਰਲੀ ਖੂਬਸੂਰਤੀ ਨੂੰ ਨਿਖਾਰਨ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ,ਜਾਂ ਸਮਝ ਲਵੋ ਲੋੜ ਹੀ ਮਹਿਸੂਸ ਨਹੀਂ ਹੁੰਦੀ । 


ਆਪਣੇ ਆਪ ਨੂੰ ਇੱਕ ਸਜਾਵਟ ਦੀ ਵਸਤੂ ਸਮਝ ਕੇ ਜਦ ਤੱਕ ਪ੍ਰੋਸਣਾ ਬੰਦ ਨਹੀਂ ਕਰਨਾ ਓਦੋ ਤੱਕ ਔਰਤਾਂ ਦੀ ਮਾਨਸਿਕ ਆਜ਼ਾਦੀ ਦੀ ਗੱਲ ਕਰਨਾ ਹੀ ਵੇਅਰਥ ਹੈ। ਜ਼ਿੰਦਗੀ ਦਾ ਇਕ ਵੱਡਾ ਸਮਾਂ ਤੇ ਸਾਧਨ ਸਿਰਫ ਬਾਹਰੀ ਸਜਾਵਟ ਤੇ ਹੀ ਲਗਾਇਆ ਜਾ ਰਿਹਾ ਹੈ, ਬਾਕੀ ਬਚਦਾ ਸਮਾਂ ਕੁੜੀਆਂ ਦਾ ਇਲਜ਼ਾਮਾਂ ਤੋਂ ਬਚਣ ਤੇ ਆਪਣੀ ਸ਼ਖਸ਼ੀਅਤ ਤੇ ਲੱਗੇ ਧੱਬੇ ਧੋਣ ਵਿੱਚ ਨਿਕਲ ਜਾਂਦਾ,ਕੁੱਲ ਮਿਲਾ ਕੇ ਓਹ ਆਪਣੀ ਜ਼ਿੰਦਗੀ ਨੂੰ ਆਪਣੇ ਲਈ ਨਹੀਂ ਬੱਸ ਇਕ ਫੋਕੀ ਮਾਨਸਿਕਤਾ ਨੂੰ ਸਹੀ ਸਿੱਧ ਕਰਨ ਵਿੱਚ ਗੁਜ਼ਾਰ ਦਿੰਦੀਆਂ ਨੇ । ਉਹਨਾਂ ਲਈ ਬੱਸ ਪੜ੍ਹ ਲਿਖਕੇ ਆਤਮ ਨਿਰਭਰ ਹੋ ਜਾਣਾ ਪੈਸੇ ਦੇ ਪੱਖ ਤੋਂ ਇਹੀ ਔਰਤ ਦੀ ਆਜ਼ਾਦੀ ਦੀ ਪ੍ਰੀਭਾਸ਼ਾ ਹੈ । ਅਸਲੀ ਆਜ਼ਾਦੀ ਤਾਂ ਹਜੇ ਮਾਣੀ ਹੀ ਨਹੀਂ ।
ਝੂਠੇ ਕਿਰਦਾਰ ਨਿਭਾੳਣ ਨਾਲੋਂ ਆਪਣੇ ਮੂਲ ਸਰੂਪ ਨਾਲ ਜੁੜੀਏ " ਮਨ ਤੂੰ ਜੋਤਿ ਸਰੂਪ ਹੈ ਆਪਨਾ ਮੂਲੁ ਪਛਾਣ"


ਫਿਰ ਤੁਹਾਨੂੰ ਅਸਲੀ ਸੁੰਦਰਤਾ ਦਾ ਪਤਾ ਲੱਗੇਗਾ ਇਤਿਹਾਸਕ ਨਜ਼ਰ ਨਾਲ ਵੇਖੋ, ੳਹਨਾਂ ਅਣਗਿਣਤ ਮਾਵਾਂ ਦੇ ਨਾਂ ਸਾਹਮਣੇ ਆ ਜਾਂਦੇ ਹਨ ਜਿਹਨਾਂ ਨੇ ਧਰਮ ਦੇ ਰਾਹ ਤੁਰਦਿਆਂ ਆਪਣਾ ਜੀਵਨ ਬਤੀਤ ਕੀਤਾ। ਬੇਬੇ ਨਾਨਕੀ ਜੀ,ਮਾਤਾ ਖੀਵੀ ਜੀ, ਬੀਬੀ ਵੀਰੋ ਜੀ, ਮਾਤਾ ਗੰਗਾ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਜੀਤੋ ਜੀ, ਆਪਣੇ ਬੱਚਿਆਂ ਦੇ ਟੋਟੇ ਕਰਾ ਗਲਾਂ ਚ ਹਾਰ ਪਾਉਣ ਵਾਲੀਆਂ ਮਾਤਾਵਾਂ ਨੂੰ ਪੂਰਾ ਪੰਥ ਯਾਦ ਕਰਦਾ ਹੈ ਦੋ ਸਮੇਂ ਦੀ ਅਰਦਾਸ ਵਿੱਚ,ਕੀ ਇਹ ਸੁੰਦਰਤਾ ਘੱਟ ਹੈ ? ਜੋ ਗੁਰੂ ਨਜ਼ਰ ਦੇ ਵਿੱਚ ਪਰਵਾਨ ਹੋ ਕੇ ਪ੍ਰਾਪਤ ਹੁੰਦੀ ਹੈ। ਪੰਜਾਬੀ ਵੀਰੋ ਜ਼ਰਾ ਠੰਡੇ ਦਿਮਾਗ ਨਾਲ ਵਿਚਾਰ ਕਰਿਓ ਕਿ ਇਹ ਸੁੰਦਰਤਾ ਦੇ ਤਾਜ ਸਾਡੇ ਸਮਾਜ ਲਈ ਕਿੰਨੇਂ ਕੁ ਜ਼ਰੂਰੀ ਹਨ । ਸਾਡੇ ਸੱਭਿਆਚਾਰ ਮੁਤਾਬਿਕ ਕਿੰਨੇਂ ਕੁ ਢੁੱਕਵੇਂ ਹਨ, ਸੱਭਿਆਚਾਰ ਸਾਡਾ ਹੈ ਜ਼ਿੰਮੇਵਾਰੀ ਵੀ ਸਾਡੀ ਹੈ, ਇਸਨੂੰ ਵਿਗਾੜਨਾ ਹੈ ਜਾ ਸਵਾਰਨਾ ਸਾਡੀ ਮਰਜ਼ੀ ਹੈ ।


0 Comments


ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984