MODERNIZATION - ਆਪਸੀ ਸਾਂਝਾਂ ਤੋਂ ਇਕੱਲੇਪਣ ਤੱਕ ਦਾ ਸਫ਼ਰ...

ਜਿਉਂ ਜਿਉਂ ਅਸੀਂ ਬ੍ਰਿਟਿਸ਼ ਵਲੋਂ ਕਾਲਜ, ਯੂਨੀਵਰਸਿਟੀ ਦੇ ਰਾਹੀਂ ਲਾਗੂ ਕੀਤੀ ਉਚੇਰੀ ਵਿੱਦਿਆ ਲੈ ਅੱਗੇ ਵਧੇ, ਹੌਲੀ ਹੌਲੀ ਸਾਡੇ ਚੇਤਿਆਂ ਚੋਂ ਧਰਮ, ਇਤਿਹਾਸ,ਮਾਂ ਬਾਪ, ਭਰਾ ਭੈਣ, ਪਿੰਡ ਦੇ ਖੇਤ ਨਾਲ ਜੁੜਿਆ ਵਿਰਸਾ, ਸੱਭਿਆਚਾਰ ਵੀ ਧੁੰਦਲਾ ਹੋ ਕਿਤੇ ਪਿੱਛੇ ਹੀ ਰਹਿ ਗਿਆ। ਭਾਵ ਸਾਡਾ ਸ਼ਹਿਰੀਕਰਣ ਹੋ ਗਿਆ ਜੋ ਕਿ Westernised ਹੋਣ ਦਾ ਇਕ ਮੁੱਢਲਾ ਪੜਾਅ ਹੈ। ਅੱਜ  ਦੇ ਹਾਲਾਤ ਇਹ ਨੇ ਕਿ ਸਮਾਂ ਬੀਤਣ ਨਾਲ ਅਸੀਂ ਖੂਨ ਦੇ ਰਿਸ਼ਤਿਆਂ ਨਾਲੋਂ ਵਪਾਰਕ ਰਿਸ਼ਤਿਆਂ ਚ ਖੁਸ਼ੀ ਮਹਿਸੂਸ ਕਰਨ ਲੱਗ ਗਏ ਹਾਂ। 


ਪੰਜਾਬ ਦਾ ਮੂਲ ਤਾਂ ਇਕ ਦੂਜੇ ਤੇ ਨਿਰਭਰਤਾ ਭਾਵ Co Dependcy ਤੇ ਖੜਾ ਸੀ। ਇਹੀ ਕੁਦਰਤ ਦਾ ਸਿਧਾਂਤ ਹੈ।ਇਸੇ ਸਿਧਾਂਤ ਕਰਕੇ ਹੀ ਤਾਂ ਪੰਛੀ,ਜਾਨਵਰ,ਜਲਧਾਰੀ ਇਕ ਦੂਜੇ ਤੇ ਹੀ ਤਾਂ ਨਿਰਭਰ ਹਨ।ਜਮੀਨ ਚੋਂ ਫਸਲ ਪੈਦਾ ਹੁੰਦੀ ਸੀ...ਫਸਲ ਕਰਕੇ ਹੀ ਪਿੰਡ ਪੱਧਰ ਤੇ ਪਛੂ,ਪੰਛੀ, ਜੱਟ, ਜੁਲਾਹਾ, ਛੀਂਬਾ, ਤਰਖਾਣ ਨਾਈ,ਝਿਉਰ,ਚਮਾਰ, ਮਜਬੀ,ਮਰਾਸੀ ਦੀ ਇਕ ਦੂਜੇ ਤੇ ਨਿਰਭਰਤਾ ਦੇ ਰਾਹ ਆਪਸੀ ਸਾਂਝ ਸੀ।ਸਭ ਦੇ ਦੁੱਖ ਤੇ ਸੁੱਖ ਸਾਂਝੇ ਸੀ। ਸਭ ਦੀ ਧੀ ਭੈਣ ਸਾਂਝੀ ਸੀ। 

ਪਰ ਜਿਉਂ ਜਿਉਂ ਅਸੀਂ ਅਗਾਂਹਵਧੂ ਹੋ ਨਵੀਂ ਸੋਚ ਦੇ ਰਾਹ ਮਸ਼ੀਨੀਕਰਨ ਨੂੰ ਅਪਣਾਉਂਦੇ ਗਏ।  ਸਾਡੀ ਇਕ ਦੂਜੇ ਤੇ ਨਿਰਭਰਤਾ(Codependency)  ਖਤਮ  ਹੁੰਦੀ ਗਈ ਤੇ ਨਾਲ ਦੀ ਨਾਲ ਅਸੀਂ ਇਕ ਦੂਜੇ ਤੋਂ ਦੂਰ ਹੁੰਦੇ ਹੁੰਦੇ ਅਖੀਰ ਬਾਜਾਰੂ ਬਣ Westenised ਹੋਣ ਦੇ ਰਾਹ ਪੈ ਗਏ। ਕਈਆਂ ਨੂੰ ਲਗਦਾ ਇਹ ਆਤਮ ਨਿਰਭਰਤਾ ਹੈ।ਇਹ ਆਤਮ ਨਿਰਭਰਤਾ ਨਹੀਂ ਇਹ Individualism ਵੱਲ ਵਧਾਏ ਸਾਡੇ ਸ਼ੁਰੂਆਤੀ ਕਦਮ ਹੀ ਤਾਂ ਸਨ ਕਿ ਅੱਜ 2024 ਆਉਂਦਿਆਂ ਸਾਡੇ ਤੇ ਸਾਡੇ ਢਿੱਡੋਂ ਜੰਮੇ ਜੁਆਕਾਂ ਦੀ ਸੋਚ ਉਪਰ ਅੰਗਰੇਜਾਂ ਦੇ ਬਣਾਏ ਕਾਲਜਾਂ, ਯੂਨੀਵਰਸਿਟੀਆਂ ਦੇ ਰਾਹੀਂ ਦਿੱਤੀ ਗਈ ਸਿੱਖਿਆ ਨੇ Individualism ਦਾ ਪਾਠ ਇੰਨਾ ਗੂੜ੍ਹਾ ਕਰ ਲਿਖ ਦਿੱਤਾ ਗਿਆ ਹੈ ਕਿ ਸਾਡੀ ਤੇ ਸਾਡੀ ਔਲਾਦ ਦੀ ਸੋਚ ਸਿਰਫ ਤੇ ਸਿਰਫ "ਮੈਂ" ਭਾਵ ਨਿੱਜ ਤਕ ਸਿਮਟ ਕੇ ਤੇਜੀ ਨਾਲ ਸੁੰਗੜ ਰਹੀ ਹੈ। ਇਸ ਸਿੱਖਿਆ ਨੇ ਸਾਡੇ ਤੇ ਸਾਡੀ ਔਲਾਦ ਚੋਂ  ਸਬਰ(Patience) ਦਾ ਗੁਣ ਖਤਮ ਕਰ ਦਿੱਤਾ ਹੈ। ਹਾਲਤ ਇਹ ਬਣ ਰਹੀ ਹੈ ਕਿ ਬਿਨਾਂ ਆਵਦੇ ਪਰਿਵਾਰਕ ਹਾਲਾਤਾਂ ਦੀ ਸਵੈ ਪੜਚੋਲ ਕਰੇ ਸਾਨੂੰ ਦੁਨੀਆਂ ਦਾ ਹਰ ਪਦਾਰਥ ਚਾਹੀਦਾ।


Individualism ਹੁੰਦਾ ਕੀ ਹੈ ?ਕਦੇ ਬੈਠਕੇ ਸੋਚਿਆ ਹੈ ਕਿ Individualism ਦਾ ਕਿਸਨੂੰ ਫਾਇਦਾ?I
Individualism ਤੋਂ ਭਾਵ ਹੈ ਮੇਰੀ ਜਿੰਦਗੀ,ਮੇਰਾ ਫੋਨ,ਮੇਰੀ ਕਾਰ, ਮੇਰਾ ਟੀਵੀ,ਮੇਰਾ ਕਮਰਾ, ਮੇਰੇ ਪੈਸੇ,
ਪਦਾਰਥ ਚਾਹੀਦਾ।ਉਹਦੇ ਲਈ ਮੈਂ ਕੁਛ ਕਰਾਂ ਮਤਲਬ... ਮੈਂ ਮੈਂ ਮੈਂ...ਮੈਂ ਕਿਸੇ ਤੋਂ ਕੀ ਲੈਣਾ...ਪਰਿਵਾਰ ਦੀ...ਸਮਾਜ ਦੀ ਐਸੀ ਦੀ ਤੈਸੀ...ਮੂਲ ਤੋਂ ਟੁੱਟੇ ਲੋਕਾਂ ਨੂੰ ਤਾਂ ਠੀਕ ਲੱਗ ਸਕਦਾ...ਪਰ ਅਸਲੀਅਤ ਚ ਘੋਖਿਆਂ ਸਾਫ ਦਿਸਦਾ ਕਿ ਪਰਿਵਾਰ ਬਿਖਰ ਰਹੇ ਹਨ ਫਿਰ ਫਾਇਦਾ ਕਿਸਨੂੰ ਹੋ ਰਿਹਾ ਹੈ।ਪਹਿਲਾਂ ਇਕੱਠੇ ਪਰਿਵਾਰ ਚ ਇੱਕ ਸਕੂਟਰ,ਇੱਕ ਫ੍ਰਿਜ ਇੱਕ ਟੈਲੀਵਿਜ਼ਨ  ਨਾਲ ਸਰਦਾ ਸੀ। ਉਥੇ Individualism ਨੇ ਘਰਦੇ 4 ਜੁਆਕਾਂ ਦੇ ਰਾਹ ਅਲੱਗ ਅਲੱਗ ਕਰ ਦਿੱਤੇ ਹਨ। ਹਰ ਜੁਆਕ ਨੂੰ ਲਗਦਾ ਉਹਦੇ ਮਾਪਿਆਂ ਨੂੰ ਜਿੰਦਗੀ ਦੀ ਕੋਈ ਸਮਝ ਹੀ ਨਹੀ। ਮੇਰੀ ਜਿੰਦਗੀ ਤੈਂ ਕੀ ਲੈਣਾ ਸਕੂਟਰ, ਆਪਣੀ ਕਾਰ,ਆਪਣੀ ਫ੍ਰਿਜ, ਆਪਣਾ ਟੀਵੀ, ਆਪਣਾ ਫੋਨ, ਆਪਣਾ ਕਮਰਾ,ਆਪਣਾ ਅਲੱਗ ਗੁਸਲਖਾਨਾ ਚਾਹੀਦਾ।ਨਤੀਜਾ ਜਿਥੇ ਇਕ ਸਕੂਟਰ,ਕਾਰ,ਫੋਨ,ਫ੍ਰਿਜ,ਸਟੋਵ ਵਿਕਦਾ ਸੀ...ਉਥੇ 4 ਵਿਕਦੇ ਨੇ...ਤੇ ਜਿਥੇ ਕਰਜਾ ਜੇ ਹੁੰਦਾ ਸੀ ਤਾਂ ਸਾਰੇ ਪਰਿਵਾਰ ਚ ਵੰਡਿਆ ਹੋਇਆ ਸੀ Individualism ਦੇ ਆਉਣ ਨਾਲ ਉਹ ਕਰਜਾ ਇਕੱਲੇ ਇਕੱਲੇ ਦੇ ਸਿਰ ਆ ਗਿਆ ਭਾਵ ਇਕੱਲਾ ਇਕੱਲਾ ਕਰਜਈ ਹੋਇਆ ਫਿਰਦਾ।
ਨਤੀਜਾ ਕੰਮ ਚਾਹੀਦਾ ਕਿਉਂਕਿ ਕਿਸ਼ਤ ਲਾਹੁਣੀ ਹੈ। ਕਿਉਂਕਿ ਸਾਰਾ ਕੁਝ ਕਰਜੇ ਤੇ ਹੈ।ਜਿੱਥੇ ਕਰਜੇ ਦੀ ਕਿਸ਼ਤ ਵੱਡੀ ਹੈ ਦੋਵੇਂ ਜੀਅ ਕੰਮ ਕਰ ਰਹੇ ਹਨ...ਰੁਲ ਕੌਣ ਰਿਹਾ ਨਵ ਜੰਮੇ ਜੁਆਕ ਰੁਲ ਰਹੇ ਨੇ...ਹਾਲਤ ਇਹ ਹੋਈ ਪਈ ਆ ਕਿ ਕਰਜਾ ਲਾਹੁਣ ਨੂੰ ਜਰੂਰੀ ਸਮਝ ਆਪਣੀ ਢਿੱਡੋਂ ਜੰਮੀ ਔਲਾਦ ਵਿਦੇਸ਼ਾਂ ਵਿੱਚ ਰੁਲਦੀ ਫਿਰਦੀ ਹੈ...ਕਿੰਨੀਆਂ ਜੁਆਕ ਸਾਂਭਣ ਵਾਲੀਆਂ ਨਸ਼ਾ ਦੇਕੇ ਜੁਆਕ ਨੂੰ ਸੁਆ ਰੱਖਦੀਆਂ ਫੜੀਆਂ ਗਈਆਂ ਜਾਂ ਅਣਮਨੁੱਖੀ ਵਿਹਾਰ ਕਰਦੀਆਂ ਦੀਆਂ ਵੀਡੀਓ ਸਾਹਮਣੇ ਆਈਆਂ।ਆਤਮਾ ਨੂੰ ਧਰਵਾਸਾ ਦੇਣ ਲਈ ਕਹਿਣਗੇ ਕਿ ਇਹਨਾਂ ਲਈ ਹੀ ਕਰ ਰਹੇ ਹਾਂ...
ਭਲਿਉ ਲੋਕੋ! ਕੀਹਨੂੰ ਧੋਖਾ ਦੇ ਰਹੇ ਹੋ ? 
ਜਦ ਤੁਸੀ ਆਵਦੇ ਢਿੱਡੋਂ ਜੰਮਿਆਂ ਦੇ ਨਾਲ ਹੀ ਨਹੀਂ ਰਹੇ ਇਹ ਥੋਡੇ ਨਾਲ ਕਿਉਂ ਰਹਿਣਗੇ।ਕਦੇ ਸੋਚਿਆ ਬਚਪਨ ਚ ਬੱਚੇ ਨੂੰ ਪੈਸੇ ਚਾਹੀਦਾ ਸੀ ਕਿ ਪਿਆਰ।ਕੀ ਇਹੀ ਪਿਆਰ ਪਹਿਲਾਂ ਦਾਦਾ ਦਾਦੀ,ਨਾਨਾ ਨਾਨੀ ਤੋਂ ਨਹੀਂ ਸੀ ਮਿਲਦਾ ? ਮਿਲਦਾ ਸੀ,ਉਹ ਆਪਦੇ ਮੂਲ ਨਾਲ ਜੁੜੇ ਸੀ,ਉਹਨਾਂ ਕੋਲ ਸਬਰ ਰਜਾ ਤੇ ਭਾਣੇ ਚ ਰਹਿਣ ਦੀ ਸਿਖਿੱਆ ਸੀ, ਉਹਨਾਂ ਨੇ ਗੁਰੂ ਦੀ ਸਿਖਿੱਆ ਦੇ ਰਾਹ ਖੇਤਾਂ ਚੋਂ ਗ੍ਰਹਿਣ ਕੀਤੀ ਸੀ। ਅੱਜ ਦਾਦਾ ਦਾਦੀ,ਨਾਨਾ ਨਾਨੀ ਪਿੰਡਾਂ ਚ ਵਿਲਕਦੇ ਫਿਰਦੇ ਨੇ ਤੇ ਪੜ੍ਹ ਲਿਖ ਕੇ ਮਾਡਰਨ ਮਾਪੇ ਸ਼ਹਿਰਾਂ ਚ  ਨੋਕਰੀਆਂ ਕਰਦੇ ਨੇ ਤੇ ਜੁਆਕ  ਬਿਗਾਨੇ ਨੌਕਰਾਂ ਦੇ ਹੱਥਾਂ ਚ ਪਲਦੇ ਨੇਕਦੇ ਸੋਚਿਆ ਇਸ ਚਕਾਚੌਂਧ ਭਰੀ ਝੂਠੀ ਜਿੰਦਗੀ ਨੇ ਸਾਥੋਂ ਕੀ ਖੋਹ ਲਿਆ ਤੇ ਅਸੀਂ ਕੀ ਪਾਇਆ ਇਹੀ ਹਾਲਾਤ ਕਨੇਡਾ ਚ ਹਨ ਜਿਹਨਾਂ ਨੂੰ ਲਗਦਾ ਕਿ ਕਨੇਡਾ ਆਕੇ ਅਸੀਂ ਕਾਰਾਂ ਲੈ ਲਈਆਂ...ਵੱਡੇ ਘਰ ਬਣਾ ਲਏ...ਉਹਨਾਂ ਦੀ ਪਦਾਰਥਿਕ ਸੋਚ ਇਹ ਸਮਝ ਹੀ ਨਹੀਂ ਸਕੀ ਕਿ ਕਾਰ ਫੈਕਟਰੀ ਚ ਯਾਰਡ ਤੱਕ ਜਾਣ ਲਈ ਇਕ ਸਾਧਨ ਸੀ ਤੇ ਹੈ। ਘਰ ਤਾਂ ਬਣਿਆ ਈ ਨਹੀਂ ਇੱਟਾਂ ਲੱਕੜਾਂ ਦੇ ਘਰ... ਘਰ ਨਹੀਂ ਹੁੰਦੇ,ਉਹ ਮਕਾਨ ਹੁੰਦੇ ਨੇ ਜਿੰਨਾਂ ਦਾ ਮੁੱਲ ਲਾਇਆ ਜਾਂਦਾ ਤੇ ਅਸੀਂ ਉਹੀ ਲਾ ਰਹੇ ਹਾਂ। ਮੈਂ 2 Million ਦਾ ਵੇਚ ਤਾ,ਮੈਂ ਬੁਕ ਕਰਾਤਾ, ਘਰ ਪਰਿਵਾਰਾਂ ਨਾਲ ਹੁੰਦੇ ਨੇ ਤੇ ਪਰਿਵਾਰਾਂ ਚ ਇਕੱਲੇ ਅਸੀਂ ਨੀ... ਮਾਂ ਪਿਉ...ਚਾਚੇ ਤਾਏ,ਮਾਮੇ, ਮਾਸੀਆਂ,ਭੂਆ ਫੁੱਫੜ ...ਵੀ ਹੁੰਦੇ ਹਨ..ਪਿੰਡ ਛੱਡ ਸ਼ਹਿਰੀ ਹੋਈ ਇਕ ਜੁਆਕ ਜੰਮਣ ਤਕ ਸਿਮਟੀ ਮਾਡਰਨ ਅੰਗ੍ਰੇਜ ਸੋਚ ਨੇ ਰਿਸ਼ਤਿਆਂ ਦਾ ਗਲਾ ਆਪ ਹੀ ਘੁੱਟ ਕੇ ਆਪਣੇ ਆਪ ਨੂੰ ਅੰਕਲ ਆਂਟੀ ਦੇ ਰਿਸ਼ਤੇ ਤਕ ਸੰਕੋੜ ਕੇ ਰੱਖ ਦਿੱਤਾ ਹੈ। 


0 Comments


ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984