31 ਜੁਲਾਈ 2015 ਨੂੰ ਮੋਦੀ ਸਰਕਾਰ ਨੇ ਭਾਰਤ ਮਾਲਾ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਸਦਾ ਇੱਕੋ ਇੱਕ ਮਕਸਦ ਹੈ ਕਿ ਪੂਰੇ ਭਾਰਤ ਵਿੱਚ ਸੜਕਾਂ ਦਾ ਜਾਲ ਵਿਛਾਇਆ ਜਾਵੇ ਇਸ ਵਿੱਚ ਹੋਰ ਸੂਬਿਆਂ ਨਾਲ਼ ਪੰਜਾਬ ਦੀ ਵੀ ਲਗਭਗ 22000 ਏਕੜ ਜ਼ਮੀਨ ਨੂੰ ਵਰਤਿਆ ਜਾਵੇਗਾ। ਇਹ ਪ੍ਰੋਜੈਕਟ ਨੂੰ ਸ਼ੁਰੂ ਕਰਨ ਪਿੱਛੇ ਕਾਰਨ ਇਹ ਦੱਸਿਆ ਹੈ ਕਿ ਇਸ ਨਾਲ਼ ਪੂਰਾ ਭਾਰਤ ਇਕ ਦੁਜੇ ਨਾਲ ਜੁੜ ਜਾਵੇਗਾ ਲੋਕ ਅਸਾਨੀ ਨਾਲ ਨੈਸ਼ਨਲ ਹਾਈਵੇ ਰਾਹੀਂ ਇਕ ਤੋਂ ਦੂਜੇ ਸੂਬਿਆਂ ਵਿਚ ਜਾ ਸਕਣਗੇ, ਜਦਕਿ ਹਕੀਕਤ ਇਸਦੇ ਬਿਲਕੁਲ ਉਲਟ ਹੈ।
ਜੇਕਰ ਕਿਸੇ ਬੰਦੇ ਦੀ ਜ਼ਮੀਨ ਇਸ ਪ੍ਰੋਜੈਕਟ ਵਿੱਚ ਆਉਂਦੀ ਹੈ ਤਾਂ ਉਸਨੂੰ ਇਸਦੇ ਪਿੱਛੇ ਚੰਗੇ ਪੈਸੇ ਦਿੱਤੇ ਜਾ ਰਹੇ ਹਨ ਜਿਵੇਂ ਕਿ ਇਕ ਏਕੜ ਜ਼ਮੀਨ ਪਿੱਛੇ 50- 50 ਲੱਖ ਰੁਪਏ ਦੇ ਰਹੇ ਨੇ। ਹੁਣ ਕਿੱਲੇ ਦਾ ਰੇਟ ਇਹਨਾਂ ਦੇਖ ਕੇ ਹਰ ਇਕ ਦੇ ਮਨ ਵਿਚ ਲਾਲਚ ਆ ਜਾਂਦਾ ਹੈ। ਪੈਸਿਆਂ ਦੇ ਲਾਲਚ ਵਿੱਚ ਆ ਕੇ ਅਸੀਂ ਆਪਣੀਆਂ ਜਮੀਨਾਂ ਵੇਚ ਦਿੰਦੇ ਹਾਂ। ਇਥੇ ਹੀ ਅਸੀਂ ਮਾਰ ਖਾ ਰਹੇ ਹਾਂ। ਪਹਿਲੀ ਗੱਲ ਤਾਂ ਪੈਸਾ ਤੁਹਾਡੇ ਕੰਟਰੋਲ ਵਿੱਚ ਨਹੀਂ ਹੈ ਓਹ ਸਰਕਾਰ ਦੇ ਹੱਥ ਵਿੱਚ ਹੈ ਇਸ ਨੂੰ ਸਮਝਣ ਲਈ ਤੁਹਾਨੂੰ CBDC ਬਾਰੇ ਪੜ੍ਹਨਾ ਪਵੇਗਾ। ਜਦਕਿ ਜੇਕਰ ਤੁਹਾਡੇ ਕੋਲ਼ ਜ਼ਮੀਨ ਹੈ ਤਾਂ ਤੁਸੀ ਉਸਤੇ ਕੁਝ ਵੀ ਉਗਾ ਕੇ ਆਪਣਾ ਗੁਜ਼ਾਰਾ ਆਰਾਮ ਨਾਲ਼ ਚਲਾ ਸਕਦੇ ਹੋ। ਚਾਹੇ ਕਿਹੋ ਜਿਹੇ ਹਾਲਾਤ ਵੀ ਹੋਣ ਤੁਸੀਂ ਭੁੱਖੇ ਨਹੀਂ ਮਰ ਸਕਦੇ।
ਕਰੋਨਾ ਦੇ ਸਮੇਂ ਦੌਰਾਨ ਜਦੋਂ ਸਾਰੇ ਧੰਦੇ ਠੱਪ ਹੋ ਚੁੱਕੇ ਸੀ ਉਦੋਂ ਦੋ ਹੀ ਧੰਦੇ ਉੱਪਰ ਵੱਲ ਨੂੰ ਜਾ ਰਹੇ ਸੀ ਇੱਕ ਮੈਡੀਕਲ ਤੇ ਦੂਜਾ ਸੀ ਐਗਰੀਕਲਚਰ। ਕਿਉਂਕਿ ਭੋਜਨ ਦੀ ਮੰਗ ਬਹੁਤ ਜਿਆਦਾ ਸੀ। ਇਥੋਂ ਕਾਰਪੋਰੇਟ ਘਰਾਣਿਆਂ ਨੇ ਇਹ ਗੱਲ ਸਮਝ ਲਈ ਕਿ ਜੇਕਰ ਦੁਨੀਆ ਦੇ ਮਾਲਕ ਬਣਨਾ ਤਾਂ ਖ਼ੇਤੀਬਾੜੀ ਸੈਕਟਰ ਤੇ ਕਬਜ਼ਾ ਕਰਨਾ ਪਊ। ਉਸਤੋਂ ਬਾਅਦ ਹੀ ਓਹ ਲੋਕਾਂ ਦੀਆਂ ਜਮੀਨਾਂ ਤੇ ਕਬਜ਼ਾ ਕਰਨ ਦੀਆਂ ਵਿਉਂਤਾਂ ਬਣਾਉਣ ਲੱਗ ਪਏ।
ਇਸ ਵਿੱਚ ਕੁਝ ਤਾਂ ਲੋਕਾਂ ਦੀ ਵਿਦੇਸ਼ ਜਾਣ ਦੀ ਭੇੜ ਚਾਲ ਨੇ ਓਹਨਾਂ ਵਾਸਤੇ ਰਸਤਾ ਆਸਾਨ ਕਰ ਦਿੱਤਾ ਤੇ ਕੁਝ ਆਹ ਭਾਰਤ ਮਾਲਾ ਵਰਗੀਆਂ ਨੈਸ਼ਨਲ ਹਾਈਵੇ ਬਣਾ ਕੇ ਕਰ ਰਹੇ ਨੇ। ਬਾਕੀ ਲੋਕਾਂ ਦੀ ਮਾਨਸਿਕਤਾ ਵੀ ਅੱਜ ਕੱਲ੍ਹ ਇਹ ਹੋ ਚੁੱਕੀ ਹੈ ਕਿ ਖੇਤੀਬਾੜੀ ਨੁਕਸਾਨ ਦਾ ਧੰਦਾ ਹੈ ਕਿਉਂਕਿ ਕੁਝ ਤਾਂ ਅਸੀਂ ਆਪ ਹੀ ਮਿਹਨਤ ਕਰਕੇ ਰਾਜੀ ਨਹੀਂ, ਅਸੀਂ ਕੁਰਸੀ ਤੇ ਬੈਠਣ ਵਾਲੀ ਨੌਕਰੀ ਨੂੰ ਸੌਖਾ ਤੇ ਮਾਣ ਵਾਲ਼ਾ ਪੇਸ਼ਾ ਮੰਨਦੇ ਹਾਂ। ਬਾਕੀ ਅੱਗ ਵਿੱਚ ਘਿਓ ਪਾਉਣ ਦਾ ਕੰਮ ਸਰਕਾਰਾਂ ਸਾਨੂੰ ਫ਼ਸਲਾਂ ਦੇ ਚੰਗੇ ਰੇਟ ਨਾ ਦੇਕੇ, ਫ਼ਸਲ ਦੀ ਕਟਾਈ ਸਮੇਂ ਨਕਲ਼ੀ ਮੀਹ ਪਵਾ ਕੇ (HAARP ਤਕਨੀਕ ਨਾਲ) ਆਦਿ ਚਾਲਾਂ ਖੇਡਕੇ ਸਾਨੂੰ ਖੇਤੀ ਤੋਂ ਦੂਰ ਕਰਨਾ ਚਾਹੁੰਦੀ ਹੈ। ਅਸੀਂ ਆਪਣੇ ਬਚਿਆਂ ਨੂੰ ਖ਼ੇਤੀਬਾੜੀ ਤੋਂ ਦੂਰ ਕਰਕੇ ਆਪਣੇ ਭਵਿੱਖ ਦੀ ਤਬਾਹੀ ਕਰ ਰਹੇ ਹਾਂ।
ਕਾਂਗਰਸ ਦੀ ਸਰਕਾਰ ਨੇ ਅੰਗਰੇਜ਼ਾਂ ਵੱਲੋਂ ਲਾਗੂ ਕੀਤੇ land acquisition, rehabilitation and resettlement act, 1894 ਵਿੱਚ ਸੰਨ 2013 ਵਿੱਚ ਕੁਝ ਸੋਧਾਂ ਕੀਤੀਆਂ। ਜੋ ਇਸ ਪ੍ਰਕਾਰ ਸਨ :
- ਸਰਕਾਰ ਨੂੰ ਜਮੀਨ ਦੇ ਪ੍ਰਾਈਵੇਟ ਜਾਂ ਪਬਲਿਕ ਵਰਤੋਂ ਵਾਸਤੇ ਪਿੰਡ ਦੀ ਗ੍ਰਾਮ ਪੰਚਾਇਤ ਦੀ ਮਨਜ਼ੂਰੀ ਲੈਣੀ ਪਵੇਗੀ।
- ਜੇਕਰ ਜਮੀਨ ਕਿਸੇ ਪ੍ਰਾਈਵੇਟ ਅਦਾਰੇ ਦੇ ਹੱਥ ਦੇਣੀ ਹੈ ਤਾਂ ਉਸ ਪਿੰਡ ਵਿੱਚੋਂ 80% ਲੋਕਾਂ ਦੀ ਬਹੁਮਤ ਹੋਣਾ ਲਾਜਮੀ ਹੈ।
- ਸਰਕਾਰੀ ਕੰਮਾਂ ਵਾਸਤੇ ਕਾਬਜ ਕੀਤੀ ਜਮੀਨ ਲਈ 70% ਲੋਕਾਂ ਦੀ ਬਹੁਮਤ ਹੋਣਾ ਬਹੁਤ ਜਰੂਰੀ ਹੈ।
- ਸਰਕਾਰ ਇਸ ਗੱਲ ਦਾ ਵੀ ਧਿਆਨ ਰੱਖੇਗੀ ਕਿ ਜੇਕਰ ਕਿਸੇ ਪਰਚੂਨ ਵਾਲੇ ਦੀ ਦੁਕਾਨ ਜਾਂ ਕਿਸੇ ਮਿਸਤਰੀ ਜਾ ਕਾਮੇ ਦੀ ਦੁਕਾਨ ਨੂੰ ਸਰਕਾਰੀ ਥਾਂ ਹੇਠ ਲਿਆਉਣਾ ਹੈ ਤਾਂ ਉਸ ਨੂੰ ਬਣਦੇ ਪੈਸੇ ਅਤੇ 2000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।
ਭਾਰਤ ਮਾਲਾ ਵਿੱਚ ਆਉਂਦੀ ਜ਼ਮੀਨ ਨੂੰ ਜੇਕਰ ਕੋਈ ਕਿਸਾਨ ਬੇਚਣ ਵਾਸਤੇ ਮਨਾ ਕਰ ਵੀ ਦੇਵੇ ਤਾਂ ਵੀ ਸਰਕਾਰੀ ਜ਼ਮੀਨ ਕਹਿਕੇ ਓਹ ਧੱਕੇ ਨਾਲ ਸਾਡੀ ਜ਼ਮੀਨ ਜ਼ਰੂਰ ਜ਼ਬਤ ਕਰਨਗੇ। ਪਰ ਜੇਕਰ ਅਸੀਂ ਇਸ ਮਾਮਲੇ ਵਿੱਚ ਇਕੱਠੇ ਹੋ ਕੇ ਇਸਨੂੰ ਵੱਡੇ ਅੰਦੋਲਨ ਦਾ ਰੂਪ ਦੇ ਦਈਏ ਤਾਂ ਸਰਕਾਰਾਂ ਨੂੰ ਜਰੂਰ ਝੁਕਣਾ ਪਊ। ਸਾਡੇ ਕੋਲ਼ ਕਿਸਾਨੀ ਅੰਦੋਲਨ ਦੀ ਜਿਊਂਦੀ ਜਾਗਦੀ ਉਦਾਹਰਣ ਹੈ।
ਇਹ ਭਾਰਤ ਮਾਲਾ ਪ੍ਰੋਜੈਕਟ ਦਾ ਹੱਥੀ ਤਿਆਰ ਕੀਤਾ ਹੋਇਆ ਨਕਸ਼ਾ ਹੈ, 90-95% ਤੱਕ ਸਹੀ ਹੈ, ਲਾਲ ਵਾਲਾ ਸਾਰਾ ਹੀ ਭਾਰਤ ਮਾਲਾ ਪ੍ਰੋਜੈਕਟ ਦੇ ਕੰਧ ਰੂਪੀ ਹਾਈਵੇ ਹਨ ਜਿਹੜੇ ਕੇ ਪੰਜਾਬ ਖਾਸਕਰ ਸੈਂਟਰਲ ਪੰਜਾਬ ਨੂੰ ਇੱਕ ਕੰਧ ਦੀ ਤਰ੍ਹਾਂ ਘੇਰ ਲੈਣਗੇ , ਇਹ ਹਾਈਵੇ ਜਮੀਨ ਤੋਂ ਔਸਤ 20 ਫੁੱਟ ਉੱਚੇ ਹਨ, ਕਈ ਥਾਂ ਇਹ ਉਚਾਈ ਇਸ ਤੋਂ ਵੱਧ ਵੀ ਹੈ, ਪੰਜਾਬ ਦੀ ਖੇਤੀ ਯੋਗ ਭੂਮੀ ਇਹਨਾਂ ਪੋਰਜੈਕਟਾ ਰਾਹੀਂ ਖ਼ਤਮ ਹੋਣ ਦਾ ਵੱਡਾ ਖਦਸ਼ਾ ਹੈ ਅਤੇ ਹੋ ਸਕਦਾ ਹੈ ਕੇ ਭਾਰਤ ਨੇ ਆਪਣੀ ਭਵਿਖ ਦੀ ਫੂਡ security ਦਾ ਬੰਦੋ ਬਸਤ ਹੋਰ ਸੂਬਿਆਂ ਤੋਂ ਕਰ ਲਿਆ ਹੈ , ਪਰ ਪੰਜਾਬ ਦਾ ਸਭ ਤੋਂ ਉਪਜਾਊ ਖਿੱਤਾ ਇਸ ਪੋਰਜੈਕਟ ਦੀ ਭੇਂਟ ਚੜ੍ਹ ਰਿਹਾ ਹੈ, ਬੰਗਾਲ ਵਿਚ ਸਿਗੁਰ ਵਾਲਾ ਰੌਲਾ ਸਿਰਫ 1000 ਏਕੜ ਦਾ ਰੌਲਾ ਸੀ ਪਰ ਇਹ ਸਿੱਧਾ ਸਿੱਧਾ 22000 ਏਕੜ ਅਤੇ ਅੱਗੇ ਜਾ ਕੇ 1 ਲੱਖ ਏਕੜ ਉੱਤੇ ਅਸਰ ਪਾ ਰਿਹਾ ਹੈ, ਇਹਨਾਂ ਪ੍ਰੋਜੈਕਟਾਂ ਦਾ ਪੰਜਾਬ ਨੂੰ ਫਾਇਦਾ ਘੱਟ ਨੁਕਸਾਨ ਜਿਆਦਾ ਹੈ, ਕੋਈ ਰਾਜਨੀਤਿਕ ਪਾਰਟੀ ਇਸ ਮਸਲੇ ਤੇ ਬੋਲ ਨਹੀਂ ਰਹੀ ਕਿਉੰਕਿ ਰਾਜਨੀਤਕ ਬੰਦੇ ਅਤੇ ਉਹਨਾਂ ਦੇ ਇਨਵੇਸਟਰ ਇਹਨਾਂ ਪ੍ਰੋਜੈਕਟਾਂ ਰਾਹੀਂ ਰੀਅਲ ਇਸਟੇਟ ਵਿਚੋਂ ਅਰਬਾਂ ਬਣਾਉਣ ਦਾ ਸੁਪਨਾ ਪਾਲੀ ਬੈਠੇ ਹਨ, ਸਭ ਤੋਂ ਵੱਧ ਸੰਵੇਦਨਸ਼ੀਲ ਰੋਪੜ ਲੁਧਿਆਣਾ ਹਾਈਵੇ ਹੈ ਜਿਹੜਾ ਕੇ ਸਤਲੁਜ ਦਰਿਆ ਦੇ ਹੜ੍ਹ ਖੇਤਰ ਵਿਚੋਂ ਹੀ ਨਿਕਲ ਕੇ ਰੋਪੜ ਤੋਂ ਲੁਧਿਆਣੇ ਤੱਕ ਦਰਿਆ ਦੇ ਨਾਲ ਇੱਕ ਕੰਧ ਬਣਾ ਰਿਹਾ ਹੈ, ਦੂਸਰਾ ਇਸੇ ਹੜ੍ਹ ਖੇਤਰ ਦੀ ਜਮੀਨ ਤੇ ਸਨਅਤ ਕਾਰ ਅਤੇ ਲੈਂਡ ਮਾਫੀਆ ਅੱਖ ਰੱਖ ਕੇ ਬੈਠਾ ਹੈ, ਕੋਈ ਵੀ environmental assessment report ਨਹੀਂ ਪਤਾ ਲੱਗ ਰਹੀ ਜਿਸਨੇ ਇਸ ਵਾਰੇ ਸਵਾਲ ਚੁੱਕੇ ਹੋਣ, ਪੰਜਾਬ ਹੜ੍ਹ ਦੇ ਪਾਣੀ ਨਾਲ ਹੀ ਇਹਨਾਂ ਹਾਈਵੇ ਪ੍ਰੋਜੇਕਟਾਂ ਕਰਕੇ ਐਨਾ ਜਿਆਦਾ ਖੱਜਲ ਹੋਵੇਗਾ ਕੇ ਲੋਕ ਖੁਦ ਹੀ ਮੰਗ ਕਰਨ ਲੱਗ ਪੈਣਗੇ ਕੇ ਦਰਿਆਈ ਪਾਣੀ ਕੰਟਰੋਲ ਕਰਨ ਲਈ interlinking of Rivers ਨੂੰ ਲਾਗੂ ਕੀਤਾ ਜਾਵੇ ਅਤੇ ਫਾਲਤੂ ਪਾਣੀ ਡਾਈਵਰਟ ਕੀਤਾ ਜਾਵੇ , ਸਤਲੁਜ ਅਤੇ ਬਿਆਸ ਦੇ ਖਿੱਤੇ ਸਿੱਧੇ ਹੜ੍ਹ ਦੀ ਮਾਰ ਵਿਚ ਆਉਂਦੇ ਨਜ਼ਰ ਆ ਰਹੇ ਨੇ , ਇਸ ਮਸਲੇ ਤੇ ਲੋਕਾਂ ਨੂੰ ਖੁੱਦ ਅੱਗੇ ਆ ਕੇ ਸਵਾਲ ਖੜ੍ਹੇ ਕਰਨੇ ਚਾਹੀਦੇ ਹਨ।ਪੰਜਾਬ ਖੇਤੀ ਪ੍ਰਧਾਨ ਸੂਬਾ ਹੈ । ਇਥੋਂ ਦੀ ਧਰਤੀ ਇੰਨੀ ਜਰਖੇਜ਼ ਹੈ ਕਿ ਕੁਝ ਵੀ ਕੁਝ ਵੀ ਬੀਜ ਦਈਏ ਉਹੀ ਉੱਗ ਜਾਂਦਾ ਹੈ । ਇੱਥੋਂ ਵਰਗਾ ਵਾਤਾਵਰਨ ਧਰਤੀ ਦੇ ਹੋਰ ਕਿਸੇ ਵੀ ਕੋਨੇ ਵਿੱਚ ਨਹੀਂ ਮਿਲੇਗਾ। 1730 ਵਿੱਚ ਇੰਡਸਟਰੀਅਲ ਰੈਵੋਲਊਸ਼ਨ ਹੋਣ ਦਾ ਕਾਰਨ ਇਹੀ ਸੀ ਕਿ ਬਾਹਰਲੇ ਦੇਸ਼ਾਂ ਦਾ ਤਾਪਮਾਨ ਬਹੁਤ ਹੀ ਜਿਆਦਾ ਠੰਡਾ ਹੁੰਦਾ ਹੈ ਇਸ ਕਰਕੇ ਉੱਥੇ ਖੇਤੀ ਬਹੁਤ ਹੀ ਘੱਟ ਰਕਬੇ ਤੇ ਹੁੰਦੀ ਹੈ। ਸੋ ਉਨਾਂ ਨੇ ਆਪਣੇ ਆਰਥਿਕਤਾ ਨੂੰ ਉੱਚਾ ਚੱਕਣ ਵਾਸਤੇ ਉੱਥੇ ਇੰਡਸਟਰੀ ਆ ਲਾਈਆਂ। ਪਰ ਪੰਜਾਬ ਵਿੱਚ ਖੇਤੀਬਾੜੀ ਨੂੰ ਉੱਚਾ ਚੱਕਣ ਦੀ ਥਾਂ ਇਹ ਕਾਰਖਾਨੇ ਸਾਜਿਸ਼ ਤਹਿਤ ਲਗਾਏ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਵਾਤਾਵਰਨ ਅਤੇ ਪਾਣੀ ਨੂੰ ਗੰਧਲਾ ਕੀਤਾ ਜਾਵੇ। ਅੱਜ ਜੋ ਅਸੀਂ ਕੈਂਸਰ ਕਾਲਾ ਪੀਲੀਆ ਬੀਪੀ ਸ਼ੂਗਰ ਯੂਰੀਆ ਆਦ ਵਰਗੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹਾਂ। ਇਹ ਸਿਰਫ ਇੰਨਾ ਕਾਰਖਾਨਿਆਂ ਦੀ ਦੇਣ ਹੈ।
ਹੁਣ ਜੋ ਪੰਜਾਬ ਵਿੱਚ ਜਗ੍ਹਾ ਜਗ੍ਹਾ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਇਸ ਦੇ ਕੀ ਨੁਕਸਾਨ ਹੋਣਗੇ ਇਸਦੇ ਬਾਰੇ ਗੱਲ ਕਰਦੇ ਹਾਂ। ਪਹਿਲੀ ਗੱਲ ਤਾਂ ਇਨਾ ਸੜਕਾਂ ਦੇ ਬਣਨ ਨਾਲ ਪੰਜਾਬ ਦੀ ਖੇਤੀਬਾੜੀ ਯੋਗ ਜਮੀਨ ਬਹੁਤ ਘੱਟ ਗਈ ਹੈ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਘੱਟ ਜਾਵੇਗੀ।Dr ਸਵਾਮੀਨਾਥਨ ਨੇ ਕਿਹਾ ਸੀ ਕਿ ਕਿਸੇ ਉਪਜਾਊ ਜ਼ਮੀਨ ਤੇ ਅਨਾਜ ਉਗਾਉਣ ਦੀ ਥਾਂ ਓਸਨੂੰ ਕੰਕਰੀਟ ਦੇ ਹਵਾਲੇ ਕਰ ਦੇਣਾ ਸਭ ਤੋਂ ਵੱਡੀ ਤ੍ਰਾਸਦੀ ਹੈ। ਦੁਨੀਆਂ ਦੀਆਂ ਸਭ ਤੋਂ ਵੱਧ ਉਪਜਾਊ ਧਰਤੀਆਂ ਵਿੱਚੋਂ ਪੰਜਾਬ ਪਹਿਲੇ ਨੰਬਰ ਤੇ ਹੈ ਪਰ ਸਾਡੇ ਲ਼ੋਕ ਭਾਰਤ ਮਾਲਾ ਅਧੀਨ ਆਉਂਦੀ ਜ਼ਮੀਨ ਨੂੰ ਬਚਾਉਣ ਦੀ ਥਾਂ ਓਸਦੇ ਸਹੀ ਰੇਟ ਨਾ ਮਿਲਣ ਪਿੱਛੇ ਲੜੀ ਜਾਂਦੇ ਆ।
ਬਠਿੰਡਾ ਤੇ ਮਲੇਰਕੋਟਲਾ ਵਰਗੇ ਇਲਾਕਿਆਂ ਵਿੱਚ ਭਾਰਤ ਮਾਲਾ ਦਾ ਵਿਰੋਧ ਤਾਂ ਦੇਖਣ ਨੂੰ ਮਿਲਿਆ ਪਰ ਓਹ ਸਿਰਫ਼ ਇਸ ਕਰਕੇ ਆ ਕਿ ਜਿਹਨਾਂ ਦੀ ਜ਼ਮੀਨ ਇਸ ਪ੍ਰਜੈਕਟ ਵਿੱਚ ਕਾਬਜ ਹੋ ਰਹੀ ਹੈ ਓਹਨਾਂ ਨੂੰ ਸਹੀ ਰੇਟ ਨਹੀਂ ਮਿਲ਼ ਰਿਹਾ।
ਮਤਲਬ ਸਾਡੇ ਲੋਕਾਂ ਦੀ ਮਾਨਸਿਕਤਾ ਇਹਨੀਂ ਗ਼ਰੀਬ ਹੈ ਕਿ ਓਹਨਾਂ ਨੂੰ ਜ਼ਮੀਨ ਜਾਣ ਦਾ ਕੋਈ ਚਿੱਤ ਚੇਤਾ ਹੀ ਨਹੀਂ ਹੈ। ਓਹਨਾਂ ਨੂੰ ਭਾਅ ਤੱਕ ਦਾ ਮਤਲਬ ਹੈ।
ਜਿਹੜੇ ਕਹਿੰਦੇ ਨੇ ਵਿਕਾਸ ਵਾਸਤੇ ਸੜਕਾਂ ਦਾ ਬਣਨਾ ਜ਼ਰੂਰੀ ਹੈ ਓਹ ਇਹ ਕਹਾਣੀ ਸੁਣ ਲੈਣ...
ਇਕ ਚੀਨੀ ਕਿਸਾਨ ਆਪਣੇ ਖੇਤ ਨੂੰ ਪਾਣੀ ਦੇ ਰਿਹਾ ਸੀ । ਦੂਰ ਇਕ ਟੋਭੇ 'ਚੋਂ ਉਹ ਵੱਡੀਆਂ ਬਾਲਟੀਆਂ ਭਰ ਕੇ ਲਿਆਉਂਦਾ ਤੇ ਆ ਕੇ ਖੇਤਾਂ ਵਿਚ ਡੋਲ੍ਹ ਦਿੰਦਾ । ਇਸ ਨਾਲ ਉਸ ਦੀ ਮਸ਼ੱਕਤ ਵੱਧ ਸੀ ਤੇ ਪ੍ਰਾਪਤੀ ਘੱਟ । ਦੂਰੋਂ ਇਕ 'ਵਿਕਾਸਸ਼ਾਲੀ' ਪਿੰਡ ਦਾ ਵਸਨੀਕ ਲੰਘ ਰਿਹਾ ਸੀ। ਉਹ ਇਸ ਕਿਸਾਨ ਕੋਲ ਗਿਆ ਤੇ ਬੋਲਿਆ, “ਇਸ ਤਰ੍ਹਾਂ ਨਾਲ ਤੁਹਾਡੀ ਮਿਹਨਤ ਵੱਧ ਲੱਗ ਰਹੀ ਹੈ। ਹੁਣ ਤਾਂ ਟਿੰਡਾਂ ਦੀ ਖੋਜ ਹੋ ਚੁੱਕੀ ਹੈ । ਤੁਸੀਂ ਇਕ ਖੂਹ ਵਿਚ ਟਿੰਡਾਂ ਲਮਕਾ ਕੇ ਤੇ ਉਹਨਾਂ ਨੂੰ ਬਲਦਾਂ ਨਾਲ ਖਿੱਚ ਕੇ ਛੇਤੀ ਕੰਮ ਨਬੇੜ ਸਕਦੇ ਹੋ। ਮਸ਼ੱਕਤ ਵੀ ਏਨੀ ਨਹੀਂ ਹੋਏਗੀ ਤੇ ਨਤੀਜੇ ਵੀ ਸੋਹਣੇ ਹੋਣਗੇ"
"ਤੁਸੀਂ ਸ਼ਾਇਦ ਠੀਕ ਕਹਿੰਦੇ ਹੋ", ਕਿਸਾਨ ਬੋਲਿਆ, "ਪਰ ਮੈਨੂੰ ਮੇਰੇ ਗੁਰੂ ਨੇ ਸਿਖਾਇਆ ਹੀ ਇਸ ਤਰ੍ਹਾਂ ਹੈ। ਤੁਹਾਡੇ ਟਿੰਡਾਂ ਵਾਲੇ ਤਰੀਕੇ ਨਾਲ ਹੋ ਸਕਦੈ ਮੇਰੀ ਫਸਲ ਚੰਗੀ ਹੋ ਜਾਵੇ, ਪਰ ਮੈਨੂੰ ਮੇਰਾ ਗੁਰੂ ਵਿਸਰ ਜਾਵੇਗਾ”
ਸੋ ਸਾਡੇ ਗੁਰੂ ਨੇ ਸਾਨੂੰ ਪੁਰਾਤਨਤਾ ਦੇ ਨਾਲ ਜੁੜਨ ਦਾ ਹੁਕਮ ਕੀਤਾ ਹੈ ਕਿਉਂਕੀ ਇਸ ਵਿਗਿਆਨਕ ਯੁੱਗ ਨੇ ਕੁਦਰਤ ਦਾ ਵਿਨਾਸ਼ ਕਰਕੇ ਰੱਖ ਦਿਤਾ ਹੈ। ਕਿੰਨੇ ਜੰਗਲ਼ ਤਬਾਹ ਕਰ ਦਿੱਤੇ, ਕਿੰਨੇ ਪਸ਼ੂ, ਪੰਛੀ ਤੇ ਜਾਨਵਰ ਖ਼ਤਮ ਕਰ ਦਿੱਤੇ, ਹਵਾ, ਪਾਣੀ ਮਿੱਟੀ ਸਭ ਜ਼ਹਿਰੀਲਾ ਕਰ ਦਿੱਤਾ।
ਹਲੇ ਵੀ ਮੌਕਾ ਹੈ ਜਾਗ ਜਾਈਏ ਤੇ ਨਾਲ ਦਿਆਂ ਨੂੰ ਵੀ ਜਗਾਈਏ। ਨਹੀਂ ਤਾਂ ਜਿਹੜਾ ਮਰਜ਼ੀ ਨਾਲ ਰੋਟੀ ਪਾਣੀ ਖਾਂਦੇ ਹਾਂ ਇਹ ਆਉਣ ਵਾਲ਼ੇ ਸਮੇਂ ਵਿੱਚ ਪੈਕਟਾਂ ਵਿੱਚ ਮਿਲਿਆ ਕਰਨਾ ਜਿਵੇਂ ਬਾਹਰਲੇ ਦੇਸ਼ਾਂ ਵਿੱਚ ਮਿਲਦਾ। ਓਹ ਆਪਣੀ ਮਰਜ਼ੀ ਨਾਲ ਭੋਜਨ ਵਿੱਚ ਮਿਲਾਵਟ ਕਰਕੇ ਤੁਹਾਨੂੰ ਕੁਝ ਵੀ ਬੇਚਣ ਤੁਹਾਨੂੰ ਓਹ ਮਜਬੂਰੀ ਵੱਸ ਲੈਣਾ ਪਵੇਗਾ। ਓਹ ਮਰਜ਼ੀ ਦੇ ਰੇਟ ਤੈਅ ਕਰਨਗੇ । ਓਹਨਾ ਨੇ ਹਰ ਚੀਜ਼ ਦੇ ਰੇਟ ਵਧਾ ਵਧਾ ਤੁਹਾਨੂੰ ਕਰਜ਼ੇ ਥੱਲੇ ਦੱਬ ਲੈਣਾ। ਫ਼ੇਰ ਕਰੀ ਜਾਇਓ ਗ਼ੁਲਾਮੀ।
ਜੇਕਰ ਆਪਣੇ ਆਪ ਨੂੰ ਗੁਰੂ ਦਾ ਸਿੱਖ ਮੰਨਦੇ ਹੋ ਤਾਂ ਇੱਕ ਗੱਲ ਯਾਦ ਰੱਖੋ :
ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤ।।
ਹੋਰ ਪੜ੍ਹੋ - GMO ਭੋਜਨ - ਸਾਨੂੰ ਮਾਰਨ ਦਾ ਆਸਾਨ ਤਰੀਕਾ
0 Comments