ਨਾਰੀਵਾਦ ਦਾ ਅਰਥ ਹੈ ਔਰਤ ਅਤੇ ਮਰਦ ਵਿੱਚ ਬਰਾਬਰਤਾ ਰੱਖਣਾ। ਚਾਹੇ ਉਹ ਪਹਿਰਾਵੇ ਵਜੋਂ ਹੋਵੇ ਜਾਂ ਪੇਸ਼ੇ ਵਜੋਂ ਹੋਵੇ ਜਾਂ ਫਿਰ ਰਹਿਣ ਸਹਿਣ ਪੱਖੋਂ ਹੋਵੇ। ਪਰਮਾਤਮਾ ਨੇ ਦੁਨੀਆ ਉੱਤੇ ਹਰ ਇੱਕ ਚੀਜ਼ ਨੂੰ ਇੱਕ ਦੂਜੇ ਨਾਲੋਂ ਵਿਲੱਖਣ ਬਣਾਇਆ ਹੈ। ਹਰ ਇੱਕ ਜੀਵ ਵਿੱਚ ਕੁਝ ਨਾ ਕੁਝ ਦੂਸਰੇ ਨਾਲੋਂ ਵੱਖਰਾ ਹੈ। ਹਰ ਇੱਕ ਦੀ ਆਪਣੀ ਕੋਈ ਨਾ ਕੋਈ ਖ਼ੂਬੀ ਹੈ।
ਮੈਂ ਜਿਆਦਾ ਡੂੰਘਾਈ ਵਿਚ ਨਹੀਂ ਜਾਵਾਂਗਾ। ਪੁਰਾਣੇ ਸਮੇਂ ਵਿੱਚ ਮਹਿਲਾਵਾਂ ਦੇ ਹਾਲਾਤ ਕਿਹੋ ਜਿਹੇ ਸੀ। ਇਹ ਸਭ ਅਸੀਂ ਜਾਣਦੇ ਹਾਂ। ਪੁਰਾਣੇ ਸਮੇਂ ਵਿੱਚ ਮਰਦ ਦਾ ਕੰਮ ਘਰ ਤੋਂ ਬਾਹਰ ਜਾ ਕੇ ਕਮਾਈ ਕਰਨਾ ਹੁੰਦਾ ਸੀ ਤੇ ਔਰਤ ਘਰ ਸਾਂਭਦੀ ਸੀ।ਜਦੋਂ ਪਹਿਲਾਂ ਤੇ ਦੂਜਾ ਵਿਸ਼ਵ ਯੁੱਧ ਹੁੰਦਾ ਹੈ ਤਾਂ ਇਸ ਵਿੱਚ ਵਿਸ਼ਵ ਆਬਾਦੀ ਤੇ ਬਹੁਤ ਵੱਡਾ ਅਸਰ ਪੈਂਦਾ ਹੈ। ਕਿਉਂਕਿ ਜਿਆਦਾਤਰ ਜੰਗਾਂ ਵਿੱਚ ਮਰਦਾਂ ਨੇ ਹਿੱਸਾ ਲਿਆ। ਇਸ ਕਰਕੇ ਮਰਦਾਂ ਦੀ ਗਿਣਤੀ ਬਹੁਤ ਘਟ ਚੁਕੀ ਸੀ। ਉਸ ਸਮੇਂ ਉਦਯੋਗੀਕਰਨ(industrilization) ਪੂਰੇ ਚਰਮ ਤੇ ਸੀ। ਕਾਰਖਾਨਿਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਕੇਵਲ ਪੁਰਸ਼ ਸਨ। ਉਸ ਸਮੇਂ ਮਹਿਲਾਵਾਂ ਨੂੰ ਬਾਹਰ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ। ਕਿਉਂਕਿ ਵਿਸ਼ਵ ਯੁੱਧ ਹੋ ਰਿਹਾ ਸੀ, ਇਸ ਕਰਕੇ ਮਜਦੂਰਾਂ ਦੀ ਘਾਟ ਵੀ ਮਹਿਸੂਸ ਹੋਣ ਲੱਗੀ। ਮਾਲਕਾਂ ਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ। ਜਿਵੇਂ ਕਿ ਉਦਯੋਗੀਕਰਨ Rothschild family ਦੀ policy ਦਾ ਹਿੱਸਾ ਸੀ। ਇਸ ਲਈ ਓਹ ਨਹੀਂ ਸਨ ਚਾਹੁੰਦੇ ਕਿ ਕਿਸੇ ਤਰ੍ਹਾਂ ਕਾਰਖਾਨੇ ਬੰਦ ਹੋਣ।
ਓਹਨਾਂ ਨੇ ਇਸ ਦਾ ਹੱਲ ਮਹਿਲਾਵਾਂ ਦੇ ਜ਼ਰੀਏ ਲੱਭਿਆ। ਓਹਨਾਂ ਨੇ ਮਹਿਲਾਵਾਂ ਨੂੰ ਮਰਦ ਦੇ ਬਰਾਬਰ ਹੱਕ ਲੈਣ ਲਈ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਔਰਤਾਂ ਨੂੰ ਉਕਸਾਇਆ ਕਿ ਤਸੀਂ ਘਰ ਵਿੱਚ ਰਹਿ ਕੇ ਗੁਲਾਮਾਂ ਵਾਲੀ ਜ਼ਿੰਦਗੀ ਬਤੀਤ ਕਰ ਰਹੀ ਹੋ ।ਉਹਨਾਂ ਦੇ ਮਨ ਵਿਚ ਇਹ ਗੱਲ ਪਾ ਦਿੱਤੀ ਕਿ ਜਿਹੜਾ ਕੰਮ ਮਰਦ ਕਰ ਸਕਦੇ ਹਨ ਓਹ ਔਰਤਾਂ ਕਿਓਂ ਨਹੀਂ। ਇਸ ਤੋਂ ਬਾਅਦ ਮਹਿਲਾਵਾਂ ਨੇ ਆਪਣੇ ਹੱਕ ਲੈਣ ਲਈ ਜਗ੍ਹਾ ਜਗ੍ਹਾ ਅੰਦੋਲਨ ਸ਼ੁਰੂ ਕਰ ਦਿੱਤੇ। ਇਸਨੂੰ ਅਸੀਂ ਮਹਿਲਾ ਕ੍ਰਾਂਤੀ (women revolution) ਵੀ ਕਹਿੰਦੇ ਹਾਂ। ਇਸ ਦਾ ਨਤੀਜਾ ਇਹ ਹੋਇਆ ਕਿ ਔਰਤਾਂ ਕਾਰਖਾਨਿਆਂ ਵਿੱਚ ਵੀ ਕੰਮ ਤੇ ਜਾਣ ਲੱਗੀਆਂ ਤੇ ਕਾਰਖਾਨੇ ਦੇ ਮਾਲਕਾਂ ਦਾ ਅਸਲੀ ਮਕਸਦ ਪੂਰਾ ਹੋ ਗਿਆ।
ਸਮੇਂ ਦੇ ਨਾਲ ਨਾਲ ਮਹਿਲਾਵਾਂ ਨੇ ਵੋਟਿੰਗ ਹੱਕ, ਉੱਚੇ ਅਹੁਦਿਆਂ ਤੇ ਸੀਟ ਲੈਣ ਵਾਸਤੇ ਸੰਘਰਸ਼ ਕਰਨੇ ਸ਼ੁਰੂ ਕਰ ਦਿੱਤੇ। ਇਹ ਸਭ ਉਸ ਚਲ ਰਹੀ ਹਵਾ ਦਾ ਵੀ ਨਤੀਜਾ ਸੀ ਕਿ ਔਰਤ ਨੂੰ ਚੁੱਲ੍ਹੇ ਚੌਂਕੇ ਤੱਕ ਸੀਮਤ ਨਾ ਕਰੋ ਇਸਨੂੰ ਉੱਚੀਆਂ ਉਡਾਰੀਆਂ ਮਾਰਨ ਦਿਓ। ਓਹਨਾਂ ਨੂੰ ਮਰਜ਼ੀ ਦੇ ਕਪੜੇ ਪਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਚਾਹੇ ਉਸਦਾ ਸਮਾਜ ਤੇ ਪ੍ਰਭਾਵ ਕਿੱਦਾਂ ਦਾ ਵੀ ਹੋਵੇ। ਉਹਨਾਂ ਨੇ ਕਿਹਾ ਜੇਕਰ ਮਰਦ ਸਿਗਰੇਟ ਪੀ ਸਕਦਾ ਹੈ ਤਾਂ ਔਰਤਾਂ ਕਿਓਂ ਨਹੀਂ।
0 Comments