ਸਾਡੇ ਹਥਿਆਰ ਰੱਖਣ ਤੇ ਕਿਓਂ ਪਾਬੰਦੀਆਂ ਲੱਗ ਰਹੀਆਂ ਹਨ ? ( ਨਿਊ ਵਰਲਡ ਆਰਡਰ)

 

ਲੋਕਾਂ ਦੇ ਹਥਿਆਰ ਰੱਖਣ ਉੱਤੇ ਪਾਬੰਦੀ:

ਪਹਿਲਾਂ ਲੋਕਾਂ ਦੇ ਘਰਾਂ ਵਿਚ ਆਮ ਹੀ ਹਥਿਆਰ ਰੱਖੇ ਹੋਏ ਹੁੰਦੇ ਸਨ ਪਰ ਹੁਣ ਸਰਕਾਰ ਦੀ ਪਾਲਿਸੀ ਅਧੀਨ ਹਥਿਆਰਾਂ ਦੇ ਲਾਈਸੈਂਸ ਦੇਣ ਤੋਂ ਕੰਨੀ ਕਤਰਾਈ ਜਾ ਰਹੀ ਹੈ ਅਤੇ ਜਿਹਨਾਂ ਕੋਲ ਪਹਿਲਾਂ ਹਥਿਆਰ ਹਨ ਵੀ, ਉਹਨਾਂ ਦੇ ਕੁਝ ਹਥਿਆਰਾਂ ਦੇ ਲਾਈਸੈਂਸ ਕੈਂਸਲ ਕੀਤੇ ਜਾ ਰਹੇ ਹਨ। ਵਿਸ਼ਲੇਸ਼ਕਾਂ ਦੀ ਸ਼ੰਕਾ ਹੈ ਕਿ ਇਹ ਨੀਤੀ ਲੋਕਾਂ ਨੂੰ ਨਿਹੱਥੇ ਕਰਕੇ ਦਬਾਉਣ ਲਈ ਵਰਤਣ ਵਾਸਤੇ ਹੈ। ਇਸ ਕਰਕੇ ਸਾਨੂੰ ਇਸਦਾ ਵਿਰੋਧ ਕਰਨਾ ਚਾਹੀਦਾ ਹੈ।1984 ਵੇਲੇ ਜਿਵੇਂ ਅਚਾਨਕ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਤਾਂ ਹੁਣ ਵੀ ਅਜਿਹੀ ਕੋਈ ਚਾਲ ਕਿਸੇ ਸਰਕਾਰ ਵੱਲੋਂ ਚੱਲੀ ਜਾ ਸਕਦੀ ਹੈ ਇਸ ਕਰਕੇ ਹਰੇਕ ਦਾ ਹਥਿਆਰਬੰਦ ਹੋਣਾ ਜ਼ਰੂਰੀ ਹੈ। ਖ਼ਾਸ ਕਰਕੇ ਘੱਟ ਗਿਣਤੀ ਕੌਮਾਂ ਨੂੰ ਆਪਣੀ ਰੱਖਿਆ ਲਈ ਹਥਿਆਰ ਰੱਖਣੇ ਅਤਿ ਜ਼ਰੂਰੀ ਹਨ। ਸਾਨੂੰ ਤਾਂ ਸਾਡੇ ਗੂਰੂ ਨੇ ਹੀ ਕਹਿ ਦਿੱਤਾ ਹੈ 

ਬਿਨਾ ਸਸਤ੍ਰ ਕੇਸੰ ਨਰੰ ਭੇਡ ਜਾਨੋ । ਗਹੇ ਕਾਂਨ ਤਾ ਕੌ ਕਿਤੇ ਲੈ ਸਿਧਾਨੋ ।੯੮।⁣

ਇਹੈ ਮੋਰ ਆਗਿਆ ਸੁਨੋ ਲੈ ਪਿਆਰੇ । ਬਿਨਾ ਤੇਗ ਕੇਸੰ ਦਿਵੋ ਨ ਦਿਦਾਰੇ ।⁣



ਬਨਾਉਟੀ ਹੁਸ਼ਿਆਰੀ ਨਾਲ ਲੋਕ-ਮਾਨਸ ਦੀ ਦਿਮਾਗ਼ੀ ਸ਼ਕਤੀ ਕਮਜ਼ੋਰ ਕਰਨਾ :     

ਅੱਜ ਇਕ ਹੋਰ ਬੜਾ ਮਹੱਤਵਪੂਰਨ ਸਾਫਟਵੇਅਰ ਆ ਗਿਆ ਹੈ। ਤੁਸੀਂ ਦੇਖਿਆ ਹੋਵੇਗਾ ਕਿ ਤੁਸੀਂ ਆਪਣੇ ਮੋਬਾਇਲ ਉੱਤੇ ਜਿਸ ਵੀ ਚੀਜ਼ ਜਾਂ ਜਿਸ ਵੀ ਵਿਸ਼ੇ ਦੀ ਖੋਜ ਕਰਦੇ ਹੋ, ਤੁਹਾਡੇ ਗੂਗਲ ਜਾਂ ਯੂਟਿਊਬ ਐਪ ਓਸੇ ਤਰ੍ਹਾਂ ਦੇ ਵਿਸ਼ੇ ਤੁਹਾਨੂੰ ਦਿਖਾਉਣ ਲੱਗਦੇ ਹਨ। ਜੇ ਕਿਸੇ ਨੇ ਕਿਸੇ ਸਕੂਟਰ ਜਾਂ ਕਾਰ ਕੰਪਨੀ ਕੋਲ ਜਾ ਕੇ ਕੋਈ ਅਜਿਹਾ ਵਾਹਨ ਲੈਣ ਬਾਰੇ ਪੁੱਛ-ਗਿੱਛ ਕੀਤੀ ਹੁੰਦੀ ਹੈ ਤਾਂ ਉਸ ਦੇ ਮੋਬਾਇਲ ਉੱਤੇ ਉਸੇ ਤਰ੍ਹਾਂ ਦੇ ਵਾਹਨਾਂ ਦੀਆਂ ਵੱਖ ਵੱਖ ਕੰਪਨੀਆਂ ਵੱਲੋਂ ਉਸਨੂੰ ਫ਼ੋਨ ਤੱਕ ਆਉਣੇ ਸ਼ੁਰੂ ਹੋ ਜਾਂਦੇ ਹਨ ਤੇ ਉਹ ਹੈਰਾਨ ਪ੍ਰੇਸ਼ਾਨ ਹੋਇਆ ਸੋਚਦਾ ਹੈ ਕਿ ਮੈਂ ਤਾਂ ਇਸ ਕੰਪਨੀ ਜਾਂ ਇਸ ਦੁਕਾਨ ਉੱਤੇ ਗਿਆ ਹੀ ਨਹੀਂ ਸੀ ! ਇਹਨਾਂ ਨੂੰ ਕਿਵੇਂ ਪਤਾ ਲੱਗਾ ਕਿ ਮੈਂ ਅਜਿਹਾ ਕੁਝ ਖ਼ਰੀਦਣ ਦੀ ਸੋਚ ਰਿਹਾ ਹਾਂ? ਤਾਂ ਹੈਰਾਨ ਨਾ ਹੋਵੋ, ਇਹ ਸਭ‌ ਆਰਟੀਫਿਸ਼ਲ ਇੰਨਟੈਲੀਜੈਂਸੀ ਨਾਂ ਦੇ ਸਾੱਫ਼ਟਵੇਅਰ ਦੀ ਬਦੌਲਤ ਹੋ ਰਿਹਾ ਹੈ। ਕਈ ਆਲੋਚਕ ਤਾਂ ਇਹ ਵੀ ਕਹਿੰਦੇ ਹਨ ਕਿ ਤੁਹਾਡਾ ਫੋਨ ਜੇ ਤੁਹਾਡੇ ਕੋਲ ਬੰਦ ਵੀ ਪਿਆ ਹੈ ਤਾਂ ਵੀ ਉਹਦੀ ਨਜ਼ਰ ਤੁਹਾਡੇ ਉੱਤੇ ਹੈ। ਤੁਸੀਂ ਕਿਸ ਨਾਲ ਕੀ ਗੱਲ ਕਰ ਰਹੇ ਹੋ? ਕੀ ਖਾ ਪੀ ਰਹੇ ਹੋ ਜਾਂ ਹੋਰ ਜਿਹੜੀ ਵੀ ਗਤੀਵਿਧੀ ਤੁਸੀਂ ਕਰ ਰਹੇ ਹੋ, ਉਸ ਸਭ ਦੀ ਜਾਣਕਾਰੀ ਇਹ ਫੋਨ ਕੰਪਨੀਆਂ ਤੱਕ ਪੁਚਾ ਰਹੇ ਹਨ ਤੇ ਇਹ ਇਕ ਤਰ੍ਹਾਂ ਤੁਹਾਡੇ ਮੂਕ(ਚੁੱਪ) ਜਾਸੂਸ ਦਾ ਕੰਮ ਕਰ ਰਹੇ ਹਨ। ਮਾਹਰ ਦੱਸਦੇ ਹਨ ਕਿ ਬਹੁਤ ਛੇਤੀ ਇਹ ਆਰਟੀਫਿਸ਼ਲ ਇੰਨਟੈਲੀਜੈਂਸੀ ਤੁਹਾਡੇ ਨਿੱਜੀ ਜੀਵਨ ਵਿਚ ਇਸ ਤਰ੍ਹਾਂ ਘੁਸਪੈਠ ਕਰ ਜਾਵੇਗੀ ਕਿ ਤੁਸੀਂ ਇਸਨੂੰ ਹੀ ਸਭ ਤੋਂ ਵੱਡੀ ਸਹਾਇਕ ਓਵੇਂ ਹੀ ਮੰਨਣ ਲੱਗ ਪਓਗੇ ਜਿਵੇਂ ਅੱਜ ਮੋਬਾਇਲ ਨੂੰ ਮੰਨਦੇ ਹੋ। ਤੁਹਾਡੇ ਬੋਲਣ ਭਰ ਉੱਤੇ ਤੁਹਾਡਾ ਹਰ ਕੰਮ ਹੋ ਜਾਇਆ ਕਰੇਗਾ ਤੇ ਇਹਦਾ ਸਭ ਤੋਂ ਵੱਡਾ ਨੁਕਸਾਨ ਸਾਡੇ ਪੜ੍ਹਾਕੂਆਂ ਨੂੰ ਹੋਵੇਗਾ ਕਿਉਂਕਿ ਗਿਣਤੀ ਮਿਣਤੀ ਜਿਸ ਨੂੰ ਹੁਣ ਵੀ ਉਹ ਕੈਲਕੁਲੇਟਰ ਨਾਲ ਕਰਦੇ ਹਨ ਤੇ ਪਹਾੜੇ ਵਗ਼ੈਰਾ ਯਾਦ ਹੀ ਨਹੀਂ ਕਰਦੇ ਤਾਂ ਓਸ ਹਾਲਤ ਵਿਚ ਜਦ ਬੋਲ ਕੇ ਹੀ ਸਭ ਕੁਝ ਹੋ ਜਾਵੇਗਾ ਤਾਂ ਨਾ ਪੜ੍ਹਾਕੂ ਤੇ ਨਾ ਆਮ ਲੋਕ ਆਪਣੇ ਦਿਮਾਗ਼ ਦੀ ਵਰਤੋਂ ਕਰਨਗੇ। ਇਉਂ ਜਦ ਦਿਮਾਗ਼ ਦੀ ਵਰਤੋਂ ਹੀ ਨਹੀਂ ਹੋਵੇਗੀ ਤਾਂ ਉਹ ਕਿਰਿਆਸ਼ੀਲ ਨਾ ਰਹਿ ਕੇ ਸੁੰਨ ਹੋ ਜਾਵੇਗਾ। ਜਿਵੇਂ ਅੱਜ ਅਸੀਂ ਬਜ਼ੁਰਗਾਂ ਨੂੰ ਕਹਿੰਦੇ ਹਾਂ ਕਿ ਗੋਡੇ ਗਿੱਟੇ ਚੱਲਦੇ ਰੱਖਣ ਲਈ ਉਹ ਤੁਰਦੇ ਫਿਰਦੇ ਰਹਿਣ ਤਾਂ ਚੰਗੇ ਰਹਿਣਗੇ ਨਹੀਂ ਤਾਂ ਇਹ ਗੋਡੇ ਗਿੱਟੇ ਮੂਲੋਂ ਹੀ ਜੁਆਬ ਦੇ ਜਾਣਗੇ। ਬਿਲਕੁਲ ਏਹੀ ਹਾਲਤ ਨੇੜ ਭਵਿੱਖ ਵਿਚ ਸਾਡੇ ਦਿਮਾਗ਼ ਦੀ ਹੋ ਜਾਵੇਗੀ। ਵਿਸ਼ਲੇਸ਼ਕ ਕਹਿੰਦੇ ਹਨ ਕਿ ਜਿਹੜੇ ਸੋਚ ਸਮਝ ਕੇ ਇਹਨਾਂ ਤਕਨੀਕਾਂ ਨੂੰ ਵਰਤਣਗੇ, ਉਹ ਤਾਂ ਸਹੀ ਰਹਿ ਸਕਣਗੇ ਪਰ ਜਿਹੜੇ ਅੰਨ੍ਹੇਵਾਹ ਇਹਨਾਂ ਦੇ ਗ਼ੁਲਾਮ ਬਣ ਜਾਣਗੇ, ਉਹ ਤੇ ਉਹਨਾਂ ਦੀਆਂ ਨਸਲਾਂ ਬਹੁਤੀ ਦੇਰ ਜਿਉਂਦੀਆਂ ਨਹੀਂ ਰਹਿਣਗੀਆਂ।‌

ਬਹੁਤੇ ਲੋਕ ਮੇਰੀਆਂ ਇਹਨਾਂ ਗੱਲਾਂ ਉੱਤੇ ਕੋਈ ਧਿਆਨ ਨਹੀਂ ਵੀ ਦੇਣਗੇ ਤੇ ਇਹਨਾਂ ਵਿਚਾਰਾਂ ਨੂੰ ਨਕਾਰਨਗੇ ਵੀ ! ਪਰ ਇਹਨਾਂ ਵਿਸ਼ਿਆਂ ਉੱਤੇ ਮਾਹਰਾਂ ਦੀਆਂ ਦਲੀਲਾਂ ਨੂੰ ਇਕ ਪਾਸੇ ਸੁੱਟ ਪਾਉਣਾ ਵੀ ਅਕਲਮੰਦੀ ਨਹੀਂ ਕਹੀ ਜਾ ਸਕਦੀ। ਇਹ ਵੀ ਸੱਚ ਕਿ ਤੇਜ਼ੀ ਨਾਲ ਬਦਲ ਰਹੇ ਇਸ ਮਾਹੌਲ ਵਿਚ ਕੋਈ ਇਕ ਮਨੁੱਖ ਆਪਣੇ ਆਪ ਨੂੰ ਇਸ ਸਭ ਤੋਂ ਬਚਾ ਕੇ ਕਿਵੇਂ ਰੱਖੇ ? ਇਹਦਾ ਇਕੋ ਇਕ ਹੱਲ ਏਹੀ ਨਜ਼ਰ ਆਉਂਦਾ ਹੈ ਕਿ ਜਿੱਥੋਂ ਤੱਕ ਹੋ‌ ਸਕੇ ਆਪਣੀ ਭੂਮੀ ਤੇ ਆਪਣੇ ਘਰਾਂ ਨਾਲ ਜੁੜ ਕੇ ਰਿਹਾ ਜਾਵੇ। ਪੈਸੇ ਦੇ ਲਾਲਚ ਵਿਚ ਜਾਂ ਲਾਡਲਿਆਂ ਨੂੰ ਵਿਦੇਸ਼ ਭੇਜਣ ਦੇ ਚੱਕਰ ਵਿਚ ਇਹਨਾਂ ਨੂੰ ਵੇਚਿਆ ਨਾ ਜਾਵੇ। ਕੀਮਤੀ ਧਾਤਾਂ ਨੂੰ ਕੀਮਤੀ ਸਾਮਾਨ ਵਾਂਗ ਸਹੇਜ ਕੇ ਰੱਖਿਆ ਜਾਵੇ। ਨਕਦੀ ਦੀ ਵਰਤੋਂ ਵੱਲੋਂ ਪੂਰੀ ਤਰ੍ਹਾਂ ਮੂੰਹ ਨਾ ਮੋੜਿਆ ਜਾਵੇ। ਨੈੱਟ-ਬੈਂਕਿੰਗ ਤੇ ਹੋਰ ਦੇਣ-ਲੈਣ ਵਾਲੀਆਂ ਐਪਸ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ। ਮੋਬਾਇਲ ਦੀ ਵਰਤੋਂ ਜ਼ਰੂਰਤ ਅਨੁਸਾਰ ਹੀ ਕੀਤੀ ਜਾਵੇ ਤੇ ਇਹ ਹਰ ਵਕਤ ਤੁਹਾਡੀ ਜੇਬ ਵਿਚ ਹੀ ਨਾ ਰਹੇ। ਆਰਟੀਫਿਸ਼ਲ ਇੰਨਟੈਲੀਜੈਂਸੀ ਨੂੰ ਬਹੁਤ ਸੂਝ ਬੂਝ ਨਾਲ ਵਰਤਿਆ ਜਾਵੇ! 

✍️ਡਾ. ਸਵਰਨਜੀਤ ਕੌਰ ਗਰੇਵਾਲ 

0 Comments


ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984