ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੇ ਰੋਥਚਾਈਲਡ ਪਰਿਵਾਰ ਦਾ ਹੱਥ ਸੀ।

 ਸ਼ੇਰ ਏ ਪੰਜਾਬ ਮਾਹਾਰਾਜਾ ਰਣਜੀਤ ਸਿੰਘ, ਜਿਸਨੇ ਦੁਨੀਆ ਦਾ ਸਭ ਤੋਂ ਵਧੀਆ ਰਾਜ ਕਾਇਮ ਕੀਤਾ। ਅੱਜ ਤੱਕ ਉਸਦੇ ਰਾਜ ਪ੍ਰਬੰਧ ਦੀਆਂ ਦੁਨੀਆ ਭਰ ਵਿੱਚ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। 1839 ਵਿੱਚ ਮਹਾਰਾਜਾ ਦੀ ਮੌਤ ਹੁੰਦੀ ਹੈ ਤਾਂ ਇਹ ਇਤਿਹਾਸ ਵਿੱਚ ਇਹ ਦਸਿਆ ਜਾਂਦਾ ਹੈ ਕਿ ਉਸਦੀ ਮੌਤ ਦੀ ਵਜ੍ਹਾ ਉਸਦੀ ਖ਼ਰਾਬ ਸਿਹਤ ਦੱਸੀ ਜਾਂਦੀ ਹੈ। ਇਹ ਵੀ ਪੜ੍ਹਨ ਨੂੰ ਮਿਲਦਾ ਹੈ ਕਿ ਉਹ ਜਿਆਦਾ ਸ਼ਰਾਬ ਤੇ ਤੰਬਾਕੂ ਦਾ ਸੇਵਨ ਕਰਦਾ ਸੀ, ਇਸ ਕਰਕੇ ਉਸਦੀ ਸਿਹਤ ਖ਼ਰਾਬ ਹੋਈ। 

ਸਾਡੀ ਕੌਮ ਦੀ ਇਹ ਤ੍ਰਾਸਦੀ ਹੈ ਕਿ ਅਸੀਂ ਜੋ ਇਤਿਹਾਸ ਆਪਣੇ ਦੁਸ਼ਮਣ ਤੋਂ ਸੁਣਦੇ ਹਾਂ, ਬਿਨਾਂ ਸੋਚੇ ਸਮਝੇ ਉਸਤੇ ਬਹੁਤ ਜਲਦੀ ਯਕੀਨ ਕਰ ਲੈਂਦੇ ਹਾਂ। ਹੁਣ ਸੋਚਣ ਵਾਲ਼ੀ ਗੱਲ ਇਹ ਹੈ ਕਿ ਕੋਈ ਸ਼ਰਾਬ ਪੀਣ ਵਾਲਾ ਮਹਾਰਾਜਾ ਚਾਲੀ ਸਾਲ ਤੱਕ ਦੁਨੀਆ ਦਾ ਸਭ ਤੋਂ ਵਧੀਆ ਰਾਜ ਕਿਵੇਂ ਕਰ ਗਿਆ ?

ਉਸ ਸਮੇਂ ਈਸਟ ਇੰਡੀਆ ਕੰਪਨੀ ਪੂਰੀ ਦੁਨੀਆ ਤੇ ਰਾਜ ਕਰ ਰਹੀ ਸੀ ਅਤੇ ਇਸਦੇ ਮਾਲਕ ਸਨ ਰੋਥਚਾਈਲਡ ਪਰਿਵਾਰ ਜੇਹੜੇ ਕਿ ਨਿਊ ਵਰਲਡ ਆਰਡਰ ਚਲਾ ਰਹੇ ਨੇ। ਈਸਟ ਇੰਡੀਆ ਕੰਪਨੀ ਨੂੰ ਉਦੋਂ ਸਿਰਫ ਦੋ ਬੰਦਿਆਂ ਤੋਂ ਖ਼ਤਰਾ ਸੀ, ਨੈਪੋਲੀਅਨ ਤੇ ਮਹਾਰਾਜਾ ਰਣਜੀਤ ਸਿੰਘ । ਇਹੀ ਦੋ ਰਾਜੇ ਸੀ ਜੋ ਨਿਊ ਵਰਲਡ ਆਰਡਰ ਵਿੱਚ ਰੋੜਾ ਬਣੇ ਬੈਠੇ ਸੀ। ਏਸੇ ਲਈ ਈਸਟ ਇੰਡੀਆ ਕੰਪਨੀ ਨਹੀਂ ਚਾਹੁੰਦੀ ਸੀ ਕਿ ਇਹ ਦੋਨੋ ਇੱਕਠੇ ਹੋ ਜਾਣ ਕਿਉਂਕਿ ਫ਼ੇਰ ਓਹਨਾਂ ਲਈ ਇਹ ਬਹੁਤ ਵੱਡਾ ਖਤਰਾ ਪੈਦਾ ਹੋ ਜਾਣਾ ਸੀ।

ਜਦੋ 1809 ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਈਸਟ ਇੰਡੀਆ ਕੰਪਨੀ ਵਿਚਕਾਰ ਸੰਧੀ ਹੋਈ ਓਦੋਂ ਉਹਨਾਂ ਨੇ ਇਹ ਸ਼ਰਤ ਵੀ ਰੱਖੀ ਸੀ ਕਿ ਜੇਕਰ ਨੈਪੋਲੀਅਨ ਹਮਲਾ ਕਰਦਾ ਹੈ ਤਾਂ ਤੁਹਾਨੂੰ ਸਾਡਾ ਸਾਥ ਦੇਣਾ ਪਵੇਗਾ। ਪਹਿਲਾਂ 1815 ਤੱਕ ਉਹਨਾਂ ਨੇ ਨੈਪੋਲੀਅਨ ਨੂੰ ਇੱਕ ਸਾਜਿਸ਼ ਤਹਿਤ ਮਰਵਾ ਦਿੱਤਾ। ਕਾਫੀ ਸਾਲਾਂ ਬਾਦ ਇਹ ਖੁਲਾਸਾ ਹੋਇਆ ਕਿ ਉਸਦੇ ਵਾਲ਼ਾ ਵਿੱਚ ਆਰਸੈਨਿਕ ਨਾ ਦਾ ਕੈਮੀਕਲ ਮਿਲਿਆ ਸੀ ਜਿਸ ਤੋਂ ਪਤਾ ਚਲਿਆ ਕਿ ਇਹ ਓਸਨੂੰ ਖਾਣੇ ਵਿੱਚ ਮਿਲਾ ਕੇ ਦਿੱਤਾ ਜਾ ਰਿਹਾ ਸੀ। 

ਹੁਣ ਓਹਨਾਂ ਦਾ ਇਕੋ ਇੱਕ ਰਾਹ ਦਾ ਰੋੜਾ ਬਚਿਆ ਸੀ ਮਹਾਰਾਜਾ ਰਣਜੀਤ ਸਿੰਘ। ਓਸਨੂੰ ਰਾਹ ਵਿੱਚੋ ਹਟਾਉਣ ਲਈ ਉਹਨਾਂ ਨੇ 1829 ਵਿੱਚ ਡਾਕਟਰ ਹੋਨਿਗਬਰਗਰ ਨੂੰ ਮਹਾਰਾਜਾ ਦੇ ਇਲਾਜ਼ ਵਾਸਤੇ ਲਾਹੌਰ ਕਿਲੇ ਵਿੱਚ ਭੇਜਿਆ। ਹੁਣ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਹੋਨਿਗਬਰਗਰ ਕੌਣ ਸੀ ?



ਇਹ ਸੈਮੂਅਲ ਹੈਨੀਮਨ ਦਾ ਚੇਲਾ ਸੀ ਜਿਸਨੂੰ ਹੋਮੀਓਪੈਥੀ ਦਾ ਜਨਮਦਾਤਾ ਕਿਹਾ ਜਾਂਦਾ ਹੈ ਤੇ ਸੈਮੂਅਲ ਹੈਨੀਮਨ ਰੋਥਸਚਾਈਲਡ ਪਰਿਵਾਰ ਦਾ ਫੈਮਿਲੀ ਡਾਕਟਰ ਸੀ। ਹੁਣ ਤੁਹਾਨੂੰ ਸਾਰੀ ਗੱਲ ਸਮਝ ਆ ਜਾਣੀ ਚਾਹੀਦੀ ਹੈ। ਇਹ ਮਹਾਰਾਜਾ ਰਣਜੀਤ ਸਿੰਘ ਦਾ ਹੋਮਓਪੈਥੀਕ ਇਲਾਜ ਕਰਨ ਦੇ ਬਹਾਨੇ ਮਹਾਰਾਜੇ ਦੇ ਖਾਣੇ ਵਿੱਚ ਨਸ਼ੀਲੇ ਪਦਾਰਥ ਮਿਲਾਉਂਦਾ ਰਿਹਾ ਅਤੇ ਦਵਾਈਆਂ ਦੇ ਤੌਰ ਤੇ ਜ਼ਹਿਰ ਦਿੰਦਾ ਰਿਹਾ। ਜੋ ਅੱਗੇ ਜਾ ਕੇ ਸ਼ੇਰ ਏ ਪੰਜਾਬ ਦੀ ਮੌਤ ਦਾ ਕਾਰਨ ਬਣਿਆ। ਇਸਨੂੰ ਡੋਗਰਿਆਂ ਦਾ ਵੀ ਭਰਪੂਰ ਸਾਥ ਮਿਲਿਆ। 

ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਅੰਤਿਮ ਸਸਕਾਰ ਕੀਤਾ ਓਦੋਂ 11 ਰਾਣੀਆਂ ਨੂੰ ਵੀ ਸਤੀ ਕੀਤਾ ਗਿਆ ਜਦਕਿ ਸਿੱਖ ਧਰਮ ਤਾਂ ਸਤੀ ਪ੍ਰਥਾ ਦੇ ਸਖ਼ਤ ਖ਼ਿਲਾਫ਼ ਹੈ। ਇਸਦਾ ਕਾਰਣ ਵੀ ਇਹ ਸੀ ਕਿ ਜੋ ਗਿਆਰਾਂ ਰਾਣੀਆਂ ਸੀ ਓਹ ਸਾਰੀਆਂ ਡੋਗਰੇ ਪਰਿਵਾਰਾਂ ਵਿਚੋਂ ਸਨ। ਉਹਨਾਂ ਦਾ ਇਸ ਸਾਰੀ ਸਾਜਿਸ਼ ਪਿੱਛੇ ਹੱਥ ਸੀ। ਅੰਗਰੇਜ਼ ਨਹੀਂ ਸਨ ਚਾਹੁੰਦੇ ਕਿ ਇਸ ਸਾਜਿਸ਼ ਦਾ ਕੋਈ ਵੀ ਸਬੂਤ ਬਚੇ ਸੋ ਉਹਨਾਂ ਨੇ ਮਹਾਰਾਜੇ ਨੂੰ ਬਦਨਾਮ ਕਰਨ ਲਈ ਅਤੇ ਗਵਾਹ ਮਿਟਾਉਣ ਲਈ 11 ਰਾਣੀਆਂ ਨੂੰ ਮਜ਼ਬੂਰਨ ਸਤੀ ਕਰਵਾਇਆ ਜਦਕਿ ਉਹਨਾਂ ਵਿੱਚੋ ਕਿਸੇ ਇੱਕ ਦੀ ਕੁੱਖੋਂ ਵੀ ਮਹਾਰਾਜੇ ਦਾ ਕੋਈ ਪੁੱਤਰ ਨਹੀਂ ਸੀ ਤੇ ਜਿਹਨਾਂ ਕੋਲ਼ ਸਿੱਖ ਰਾਜ ਦੇ ਉਤਰਾਧਿਕਾਰੀ ਸਨ ਉਹਨਾਂ ਵਿੱਚੋ ਕੋਈ ਸਤੀ ਨਹੀਂ ਹੋਈ। 

ਆਖਿਰ ਵਿੱਚ ਇਹੀ ਕਹਿਣਾ ਚਾਹਵਾਂਗਾ ਕਿ ਸਿੱਖ ਇਤਿਹਾਸ ਓਹੀ ਪ੍ਰਵਾਨ ਕਰੋ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਲਸਫੇ ਤੇ ਖ਼ਰਾ ਉਤਰੇ।

0 Comments


ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984