ਏਜੰਡਾ 21ਅਜਿਹਾ ਕਾਨੂੰਨ ਹੈ ਕਿ ਤੁਸੀਂ ਆਪਣੀ ਜ਼ਮੀਨ, ਮਕਾਨ ਵਗ਼ੈਰਾ ਆਪਣੇ ਆਪ ਛੱਡ ਦਿਓਗੇ ਉਹ ਵੀ ਬਿਨਾਂ ਕਿਸੇ ਜ਼ਬਰਦਸਤੀ ਦੇ ! ਕਿਹਾ ਜਾ ਸਕਦਾ ਹੈ ਕਿ ਇਹ ਏਜੰਡਾ 21 ਨਾਗਰਿਕਾਂ ਵਾਸਤੇ ਧੱਕੇ ਨਾਲ ਖ਼ੁਦਕੁਸ਼ੀ ਕਰਵਾਉਣ ਵਾਂਗ ਹੈ!
ਇਹਦਾ ਵਿਸਥਾਰ ਦੇਖੀਏ ਤਾਂ ਸਭ ਤੋਂ ਪਹਿਲਾਂ ਇਸ ਦੇ ਤਹਿਤ ਪਿੰਡਾਂ ਨੂੰ ਉਜਾੜਨ ਦੀ ਮਨਸ਼ਾ ਹੈ। ਸਾਡੇ ਲਈ ਜਿਹੜੇ ਤਿੰਨ ਕਾਲੇ ਕਾਨੂੰਨ ਆਏ ਸਨ ਉਹ ਏਸ ਪਾਸੇ ਵੱਲ ਮੁੱਢਲਾ ਕਦਮ ਸੀ। ਸੋਚ ਇਹ ਸੀ ਕਿ ਅਸਿੱਧੇ ਤਰੀਕੇ ਨਾਲ ਪਹਿਲਾਂ ਪਿੰਡਾਂ ਵਾਲਿਆਂ ਨੂੰ ਜ਼ਮੀਨ ਰਹਿਤ ਕੀਤਾ ਜਾਵੇ। ਸ਼ਹਿਰਾਂ ਦੇ ਨੇੜੇ ਪਰ ਸ਼ਹਿਰੀ ਆਬਾਦੀ ਤੋਂ ਕੁਝ ਕਿਲੋਮੀਟਰ ਦੂਰ ਛੋਟੇ ਛੋਟੇ ਖੁੱਡਿਆਂ ਵਰਗੇ ਫਲੈਟ ਬਣਾ ਕੇ ਇਹਨਾਂ ਉਜਾੜੇ ਹੋਏ ਪੇਂਡੂ ਲੋਕਾਂ ਨੂੰ ਇਥੇ ਸ਼ਿਫਟ ਕੀਤਾ ਜਾਵੇ। ਇਹ ਜਗ੍ਹਾ ਸ਼ਹਿਰਾਂ ਦੇ ਨੇੜੇ ਹੁੰਦੇ ਹੋਏ ਵੀ ਕੁਝ ਕਿਲੋਮੀਟਰ ਦੂਰ ਰੱਖਣ ਪਿੱਛੇ ਧਾਰਨਾ ਇਹ ਹੈ ਕਿ ਇਹ ਲੋਕ ਸ਼ਹਿਰ ਵਿਚ ਜਾਣ ਦੇ ਸਮਰੱਥ ਨਾ ਹੋਣ ਤੇ ਉਹਨਾਂ ਦੇ ਫਲੈਟਾਂ ਨੇੜੇ ਸਥਾਪਤ ਕੀਤੇ ਕਾਰਪੋਰੇਟਾਂ ਦੇ ਵਪਾਰਕ ਅਦਾਰਿਆਂ ਵਿਚ ਸਸਤੀ ਮਜ਼ਦੂਰੀ ਕਰਨ ਲਈ ਮਜ਼ਬੂਰ ਹੋਣ!
ਇਹ ਜਿਹੜੇ ਤੁਸੀਂ ਸੋਚਦੇ ਹੋਵੋਗੇ ਕਿ ਤੁਸੀਂ ਸਕੂਟਰ, ਮੋਟਰਸਾਈਕਲ, ਕਾਰਾਂ ਵਗ਼ੈਰਾ ਵਰਤ ਕੇ ਸ਼ਹਿਰ ਜਾਂ ਸਕਿਆ ਕਰੋਗੇ, ਇਹ ਬੜੀ ਮੱਕਾਰੀ ਭਰੇ ਢੰਗ ਨਾਲ ਤੁਹਾਡੇ ਤੋਂ ਖੋਹ ਲਏ ਜਾਣਗੇ ਜਾਂ ਫਿਰ ਤੁਹਾਨੂੰ ਇਹਨਾਂ ਨੂੰ ਛੱਡਣ ਲਈ ਮਜ਼ਬੂਰ ਕਰ ਦਿੱਤਾ ਜਾਏਗਾ ਤੇ ਤੁਸੀਂ ਕੁੱਕੜਾਂ ਦੇ ਖੁੱਡੇ ਵਰਗੇ ਫਲੈਟਾਂ ਵਿਚ ਬੜੀ ਹੀ ਗ਼ਰੀਬੜੀ ਜਿਹੀ ਜ਼ਿੰਦਗੀ ਜਿਉਣ ਲਈ ਰਹਿ ਜਾਓਗੇ। ਤੁਹਾਡੇ ਪਿੰਡਾਂ, ਤੁਹਾਡੀਆਂ ਜ਼ਮੀਨਾਂ ਵਿਚ ਫਲੈਟ, ਵੱਡੇ ਮਾੱਲ ਉਸਾਰੇ ਜਾਣਗੇ। ਹਜ਼ਾਰਾਂ ਏਕੜਾਂ ਦੇ ਖੇਤੀਬਾੜੀ ਵਾਲੇ ਕਲੱਸਟਰ (ਕਲੱਸਟਰ ਮਤਲਬ ਵੱਡੇ ਵੱਡੇ ਟੱਕ)ਬਣਾ ਕੇ ਮਸ਼ੀਨਾਂ ਨਾਲ ਖੇਤੀ ਕੀਤੀ ਜਾਏਗੀ। ਤੁਹਾਨੂੰ ਡੰਗਰ ਪਾਲਣ ਦੀ ਮਨਾਹੀ ਹੋ ਸਕਦੀ ਹੈ, ਜੇਕਰ ਪਾਲੋਂਗੇ ਵੀ ਤਾਂ ਦੁੱਧ-ਘਿਓ ਆਦਿ ਸਿੱਧਾ ਨਹੀਂ ਵੇਚ ਸਕੋਗੇ, ਵਿਦੇਸ਼ਾਂ ਵਾਂਗ ਉਹ ਤੁਹਾਨੂੰ ਕਾਰਪੋਰੇਟਾਂ ਨੂੰ ਹੀ ਵੇਚਣਾ ਪਵੇਗਾ। ਜ਼ਾਹਰ ਹੈ ਤੁਹਾਡੀ ਕੋਈ ਵੀ ਵਸਤੂ ਕੌਡੀਆਂ ਦੇ ਭਾਅ ਖ਼ਰੀਦ ਕੇ ਵੱਡੇ ਵੱਡੇ ਮਾੱਲਾਂ ਵਿਚ ਕਈ ਗੁਣਾ ਉੱਚੀ ਕੀਮਤ ਉੱਤੇ ਵੇਚੀ ਜਾਏਗੀ। ਹੋ ਸਕਦਾ ਹੈ, ਮੇਰੀਆਂ ਇਹ ਗੱਲਾਂ ਤੁਹਾਨੂੰ ਬਕਵਾਸ ਲੱਗਣ ਪਰ ਇਹ ਸਭ ਕੁਝ ਸਿੱਧੇ ਅਸਿੱਧੇ ਰੂਪ ਵਿਚ ਨੇੜ ਭਵਿੱਖ ਵਿਚ ਤੁਹਾਡੇ ਤੇ ਤੁਹਾਡੇ ਬੱਚਿਆਂ ਨਾਲ ਵਾਪਰਨ ਨੂੰ ਤਿਆਰ ਹੈ। ਬਹੁਤ ਲੋਕ ਮੇਰੀ ਗੱਲ ਨੂੰ ਬਕੜਵਾਹ ਕਹਿੰਦੇ ਹੋਏ ਮੈਨੂੰ ਦੱਸਦੇ ਹਨ ਕਿ ਤੂੰ ਕਿਹੜੇ ਭੁਲੇਖੇ ਵਿਚ ਜਿਉਂ ਰਿਹਾ ਹੈਂ? ਇਹ ਪੰਜਾਬ ਹੈ ਤੇ ਪੰਜਾਬੀ ਕਦੇ ਅਜਿਹਾ ਹੋਣ ਨਹੀਂ ਦੇਣਗੇ। ਮੈਂ ਵੀ ਚਾਹੁੰਦਾ ਹਾਂ ਕਿ ਮੇਰੀਆਂ ਇਹ ਗੱਲਾਂ ਕੋਰਾ ਝੂਠ ਨਿੱਕਲਣ। ਪਰ ਪੰਜਾਬੀਓ ! ਕੋਰੋਨਾ ਦਾ ਮਨੁੱਖ ਦੁਆਰਾ ਬਣਾਇਆ ਵਾਇਰਸ ਸਾਨੂੰ ਦੋ ਸਾਲ ਵਾਸਤੇ ਵਾਹਣੀਂ ਪਾ ਗਿਆ ਕਿ ਨਹੀਂ? ਬੇਸ਼ੱਕ ਸਾਡੇ ਕਿਸਾਨਾਂ ਨੇ ਕਿਸਾਨ ਅੰਦੋਲਨ ਸਮੇਂ ਮਾਸਕ ਵਰਗੀਆਂ ਹਦਾਇਤਾਂ ਨਹੀਂ ਵੀ ਮੰਨੀਆਂ ਪਰ ਕੀ ਸਾਡੇ ਸਰਕਾਰੀ ਕਰਮਚਾਰੀਆਂ ਅਤੇ ਵਿਦੇਸ਼ ਦੀ ਧਰਤੀ ਉੱਤੇ ਜਾਣ ਵਾਲਿਆਂ ਲਈ ਕੋਰੋਨਾ ਵੈਕਸੀਨ ਲਾਜ਼ਮੀ ਨਹੀਂ ਹੋਇਆ? ਅਜਿਹੇ ਲੋਕ ਕਿਵੇਂ ਵੀ ਆਪਣੀ ਮਰਜ਼ੀ ਅਨੁਸਾਰ ਇਸ ਵੈਕਸੀਨ ਤੋਂ ਭੱਜ ਨਹੀਂ ਸਕੇ! ਫੇਰ ਤੁਹਾਡੀਆਂ ਮੰਡੀਆਂ ਹੁਣ ਖ਼ਤਮ ਕਰਨ ਵੱਲ ਨਹੀਂ ਵਧਿਆ ਗਿਆ? ਕੀ ਤੁਹਾਨੂੰ ਪ੍ਰਾਈਵੇਟ ਅਦਾਰਿਆਂ ਕੋਲ ਜਿਣਸ ਵੇਚਣ ਲਈ ਮਜ਼ਬੂਰ ਨਹੀਂ ਹੋਣਾ ਪਿਆ? ਅੱਗੇ ਹੋਰ ਦੇਖ ਲਓ - ਤੁਹਾਡੀਆਂ ਫ਼ਸਲਾਂ ਦੇ ਦੇਸੀ ਬੀਜਾਂ ਨੂੰ ਖ਼ਤਮ ਕਰਨ ਦਾ ਕਿੰਨਾ ਖ਼ੁਫ਼ੀਆ ਤਰੀਕਾ ਲਿਆਂਦਾ ? ਕਿੱਥੇ ਤਾਂ ਤੁਸੀਂ ਆਪਣੇ ਖਾਣ ਲਈ ਅਨਾਜ ਰੱਖਣ ਦੇ ਨਾਲ ਅਗਲੀ ਫ਼ਸਲ ਬੀਜਣ ਲਈ ਬੀਜ ਵੀ ਰੱਖ ਲੈਂਦੇ ਸੀ ਤੇ ਹੁਣ ਇਹ ਝਾਂਸਾ ਦੇ ਕੇ ਕਿ ਹਾਈਬ੍ਰਿਡ ਬੀਜ ਬੀਜੋਗੇ ਤਾਂ ਵੱਧ ਝਾੜ ਮਿਲੇਗਾ ਤੇ ਇਹਦੇ ਨਾਲ ਤੁਸੀਂ ਛੇਤੀ ਕਰਜ਼ਾ-ਮੁਕਤ ਹੋ ਜਾਓਗੇ- ਸਾਡੇ ਕਿਸਾਨਾਂ ਨੇ ਬਿਨਾਂ ਸੋਚੇ ਸਮਝੇ ਇਹਨਾਂ ਬੀਜਾਂ ਨੂੰ ਅਪਣਾ ਲਿਆ ਤੇ ਹੁਣ ਹਰ ਸਾਲ ਹਜ਼ਾਰਾਂ ਰੁਪਏ ਖ਼ਰਚ ਕੇ ਨਵੇਂ ਬੀਜ ਲਿਆਉਣੇ ਉਹਨਾਂ ਦੀ ਮਜ਼ਬੂਰੀ ਬਣ ਚੁੱਕੀ ਹੈ। ਇਹਨਾਂ ਬੀਜਾਂ ਬਾਰੇ ਜ਼ਰਾ ਗਹੁ ਨਾਲ਼ ਸੋਚੋ ਕਿ ਜਿਹਨਾਂ ਵਿਚ ਆਪਣੇ ਆਪ ਨੂੰ ਦੁਬਾਰਾ ਉਗਾਉਣ ਦੀ ਤਾਕਤ ਨਹੀਂ ਉਹ ਸਾਨੂੰ ਤਾਕਤ ਕੀ ਦੇਣਗੇ? ਕਰਜ਼ਾ ਲਾਹ ਕੇ ਸੁਰਖ਼ਰੂ ਹੋਣ ਦੇ ਲਾਲਚ ਵਿਚ ਅਸੀਂ ਆਪਣੀ ਭਾਵੀ ਪੀੜ੍ਹੀ ਨੂੰ ਨਪੁੰਸਕ ਬਣਾ ਰਹੇ ਹਾਂ ਕਿਉਂਕਿ ਅਜਿਹੇ ਬੀਜਾਂ ਤੋਂ ਉੱਗਿਆ ਅਨਾਜ ਖਾ ਕੇ ਸਾਡੇ ਨੌਜਵਾਨਾਂ ਦੇ ਸੰਤਾਨ-ਉਤਪਤੀ ਸੈੱਲ ਖ਼ਤਮ ਹੋ ਰਹੇ ਹਨ। ਮੇਰੇ ਤੋਂ ਇਸ ਬਾਰੇ ਪੁਖ਼ਤਾ ਸਬੂਤ ਮੰਗੇ ਜਾ ਰਹੇ ਹਨ, ਅਜੇ ਮੁੱਢਲੀ ਸਟੇਜ ਹੋਣ ਕਰਕੇ ਮੈਂ ਉਹ ਪੇਸ਼ ਤਾਂ ਨਹੀਂ ਕਰ ਸਕਦਾ ਪਰ ਇਹ ਦਾਅਵਾ ਜ਼ਰੂਰ ਹੈ ਕਿ ਹੋਰ ਦਸਾਂ ਸਾਲਾਂ ਤੱਕ ਤੁਹਾਨੂੰ ਆਪਣੇ ਆਪ ਹੀ ਇਸ ਸੱਚਾਈ ਦਾ ਪਤਾ ਲੱਗ ਜਾਵੇਗਾ ਪਰ ਅਫ਼ਸੋਸ! ਉਦੋਂ ਤੱਕ ਤੀਰ ਕਮਾਨੋਂ ਨਿੱਕਲ ਚੁੱਕਿਆ ਹੋਵੇਗਾ। ਇਸੇ ਢੰਗ ਨਾਲ ਤੁਹਾਡੇ ਤੋਂ ਜੋ ਵੀ ਚਾਹੀਦਾ ਹੋਵੇਗਾ, ਖੰਡ ਵਿਚ ਗਲੇਫ਼ ਕੇ ਅਜਿਹੇ ਮੀਸਣੇ ਤਰੀਕੇ ਨਾਲ ਤੁਹਾਡੇ ਅੱਗੇ ਪਰੋਸਿਆ ਜਾਏਗਾ ਕਿ ਤੁਸੀਂ ਕਦ ਲੁੱਟੇ ਗਏ, ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣੀ! ਜੀਓ ਦਾ ਫ਼ਰੀ ਰੀਚਾਰਜ਼ ਤਾਂ ਯਾਦ ਹੋਣਾ ਤੁਹਾਨੂੰ? ਪਹਿਲਾਂ ਮੁਫ਼ਤ ਦਿੱਤਾ ਤੇ ਜਦੋਂ ਬਹੁ-ਗਿਣਤੀ ਨੇ ਆਪਣੇ ਸਿੰਮ ਜੀਓ ਵਿਚ ਪੋਰਟ ਕਰਵਾ ਲਏ ਤਾਂ ਕੀਮਤਾਂ ਅਸਮਾਨੀ ਚਾੜ੍ਹ ਦਿੱਤੀਆਂ। ਇਹ ਜਿਹੜਾ 5G ਸਪੈਕਟਰਮ ਆਇਆ ਹੈ ਤੇ ਤੁਸੀਂ ਬੜੀ ਚਾਹ ਨਾਲ ਇਹਨੂੰ ਅਪਣਾ ਰਹੇ ਹੋ ਪਤਾ ਹੈ ਇਹਦਾ ਮਤਲਬ ਕੀ ਹੈ? ਇਹਦੇ ਰਾਹੀਂ ਹਰ 5G ਵਰਤਣ ਵਾਲੇ ਉੱਤੇ ਇਹਨਾਂ ਨੂੰ ਨਿਗਰਾਨੀ ਰੱਖਣ ਦੀ ਸੌਖ ਮਿਲੇਗੀ! ਇਸ ਫਾਸ਼ੀਵਾਦੀ ਏਜੰਡੇ ਨੂੰ ਲਾਗੂ ਕਰਨ ਲਈ ਇਹ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਇਹ ਕਹਿਣ ਨੂੰ ਤੁਹਾਡੀ ਸਹੂਲਤ ਲਈ ਹੋਵੇਗਾ ਪਰ ਸਹੀ ਮਾਅਨਿਆਂ ਵਿਚ ਇਹ ਤੁਹਾਡੀ ਬਰਬਾਦੀ ਲੈ ਕੇ ਆਵੇਗਾ। ਸੋ ਗੁੜ ਦੀ ਚਾਸ਼ਨੀ ਵਿਚ ਲਿੱਬੜੀ ਇਸ ਜ਼ਹਿਰ ਤੋਂ ਬਚਣਾ ਹੈ ਤਾਂ ਏਕਤਾ, ਭਾਈਚਾਰਕ ਸਾਂਝ, ਇਹਨਾਂ ਚਾਲਾਕੀ ਭਰੀਆਂ ਸਕੀਮਾਂ ਪ੍ਰਤੀ ਚੌਕੰਨੇ ਹੋਣਾ ਅਤਿ ਜ਼ਰੂਰੀ ਹੈ ਤਾਂ ਕਿ ਪੂੰਜੀਵਾਦ ਦੇ ਪੈਰ ਏਥੇ ਪਸਰਨ ਨਾ ਦਿੱਤੇ ਜਾਣ ਤੇ ਸਾਡਾ ਮੁਢਲਾ ਸਮਾਜਿਕ ਭਾਈਚਾਰਕ ਢਾਂਚਾ ਕਾਇਮ ਰੱਖਿਆ ਜਾ ਸਕੇ।
0 Comments