ਸਕੂਲੀ ਵਿਦਿਆ ਰਾਹੀਂ ਬੱਚਿਆਂ ਨੂੰ ਖੋਖਲਾ ਕਰਨਾ: ਅੰਗਰੇਜ਼ੀ ਦੀ ਇੱਕ ਕਿਤਾਬ ਹੈ dumbing us down ਜਿਸ ਵਿੱਚ ਦਸਿਆ ਗਿਆ ਹੈ ਕਿ ਸਕੂਲੀ ਪੜ੍ਹਾਈ ਸਾਨੂੰ ਕਿਵੇਂ ਗਧਾ ਬਣਾਉਂਦੀ ਹੈ। ਅੱਜ ਦਾ ਵਿਦਿਅੱਕ ਢਾਂਚਾ ਅਜਿਹਾ ਹੈ ਕਿ 12 ਸਾਲ ਸਕੂਲ਼ ਵਿੱਚ ਪੜ੍ਹ ਕੇ, ਓਸ ਤੋਂ ਬਾਅਦ 3- 4 ਸਾਲ ਦੀ ਡਿਗਰੀ ਕਰਕੇ ਵੀ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਆਪਣਾ ਕਮਾਈ ਦਾ ਸਾਧਨ ਬਣਾ ਲਿਆ। ਅਸੀ ਆਮ ਦੇਖਦੇ ਹਾਂ ਕਿ ਪੀ ਐਚ ਡੀ ਕਰਨ ਵਾਲ਼ੇ ਨੌਜਵਾਨ ਸਬਜ਼ੀ ਦੀ ਰੇਹੜੀ ਲਗਾ ਕੇ ਬੈਠੇ ਹਨ। ਜਦਕਿ ਪੁਰਾਣੇ ਸਮੇਂ ਵਿੱਚ ਪੜ੍ਹਾਈ ਤੋਂ ਜਿਆਦਾ ਹੱਥੀ ਪ੍ਰੈਕਟਿਕਲ ਕੰਮ ਤੇ ਜ਼ੋਰ ਦਿੱਤਾ ਜਾਂਦਾ ਸੀ। ਦੂਜਾ ਅਸੀਂ ਆਪ ਇਸਦੇ ਖ਼ੁਦ ਜ਼ਿੰਮੇਵਾਰ ਵੀ ਹਾਂ ਕਿ ਅਸੀਂ ਮਿਹਨਤ ਵਾਲ਼ੇ ਪੇਸ਼ੇ ਤੋਂ ਭਗੌੜੇ ਹੋ ਕੇ ਕੁਰਸੀ ਤੇ ਬੈਠਣ ਵਾਲੀਆਂ ਨੌਕਰੀਆਂ ਪਿੱਛੇ ਭੱਜਦੇ ਹਾਂ। ਖੇਤੀ ਕੋਈ ਨਹੀਂ ਕਰਨਾ ਚਾਹੁੰਦਾ ਪਰ ਚੰਗੀ ਰੋਟੀ ਹਰ ਕਿਸੇ ਨੂੰ ਚਾਹੀਦੀ ਹੈ। ਇਹ ਸਭ ਦੁਨਿਆਵੀ ਵਿਦਿਆ ਦਾ ਅਸਰ ਹੈ। ਸਾਡੇ ਬੱਚੇ ਗੁਰਬਾਣੀ ਤੇ ਸਾਡੇ ਇਤਿਹਾਸ ਤੋਂ ਦੂਰ ਹੋਕੇ ਪਤਾ ਨਹੀਂ ਕਿਹੜੇ ਬੁਜਦਿਲ ਕੌਮਾਂ ਦੇ ਇਤਿਹਾਸ ਪੜ੍ਹ ਰਹੇ ਨੇ। ਸਾਡੀ ਬੋਲੀ, ਸਾਡਾ ਪਹਿਰਾਵਾ ਤੇ ਸਾਡੇ ਬੱਚਿਆਂ ਵਿੱਚ ਕਾਮ ਵਾਸਨਾ ਤੇ ਕ੍ਰੋਧ ਦਾ ਵਧਣਾ ਸਭ ਇਹ ਸਕੂਲੀ ਵਿਦਿਆ ਦਾ ਨਤੀਜਾ ਹੈ ਪਰ ਸਾਡੇ ਲਈ ਪੈਸਾ ਮੁੱਖ ਹੈ।ਇਹ ਇਹਦੇ ਵਿਚ ਮਾਹਰਾਂ ਨੂੰ ਕੋਈ ਸ਼ੱਕ ਨਹੀਂ ਕਿ ਅਜੋਕੀ ਸਕੂਲੀ ਤੇ ਯੂਨੀਵਰਸਿਟੀਆਂ ਦੀ ਵਿਦਿਆ ਬੱਚਿਆਂ ਨੂੰ ਸਹੀ ਗਿਆਨ ਨਾ ਦੇ ਕੇ ਉਹਨਾਂ ਨੂੰ ਸਿਰਫ਼ ਅਖਾਉਤੀ ਡਿਗਰੀਆਂ ਦਿੰਦੀ ਹੈ ਤੇ ਇਹਨਾਂ ਤੋਂ ਬਾਹਰ ਆ ਕੇ ਉਹ ਕੋਈ ਵੀ ਪ੍ਰੈਕਟਿਕਲ ਕੰਮ ਕਰਨ ਦੇ ਯੋਗ ਨਹੀਂ ਰਹਿੰਦੇ। ਉਹਨਾਂ ਨੂੰ ਸਰਕਾਰੀ ਨੌਕਰੀਆਂ ਦੀ ਝਾਕ ਰਹਿੰਦੀ ਹੈ ਪਰ ਇਸ ਦੇ ਉਲਟ ਬਹੁਤ ਸਾਰੇ ਮਾਹਰ ਅਜਿਹੀ ਸੋਚ ਵਾਲੇ ਵੀ ਹਨ ਜਿਹਨਾਂ ਦਾ ਮੰਨਣਾ ਹੈ ਕਿ ਅੱਖਰ ਗਿਆਨ ਵੀ ਬੱਚਿਆਂ ਲਈ ਬਹੁਤ ਜ਼ਰੂਰੀ ਹੈ।
ਇਹ ਜਾਣਦੇ ਹੋਏ ਵੀ ਕਿ ਇਹ ਵਿਦਿਆ ਸਾਡੇ ਬੱਚਿਆਂ ਦੇ ਹਾਣ ਦੀ ਨਹੀਂ, ਤਾਂ ਵੀ ਇਹ ਦਿਵਾਉਣੀ ਲਾਜ਼ਮੀ ਹੈ ਕਿਉਂਕਿ ਹਰੇਕ ਮਾਪਾ ਘਰ ਵਿਚ ਬੱਚਿਆਂ ਨੂੰ ਅੱਖਰ ਗਿਆਨ ਨਹੀਂ ਦੇ ਸਕਦਾ ਪਰ ਇਹਦੇ ਨਾਲ ਨਾਲ ਹਰ ਮਾਪਾ ਆਪਣੇ ਬੱਚਿਆਂ ਨੂੰ ਨੈਤਿਕ ਤੇ ਆਪਣੇ ਆਪਣੇ ਧਰਮ ਦਾ ਸਹੀ ਗਿਆਨ ਕਰਵਾਉਣਾ ਹਰਗਿਜ਼ ਨਾ ਭੁੱਲੇ ਤੇ ਉਹਨਾਂ ਨੂੰ ਲਾਜ਼ਮੀ ਤੌਰ 'ਤੇ ਇਹ ਸੁਦ੍ਰਿੜ੍ਹ ਕਰਵਾਇਆ ਜਾਵੇ ਕਿ ਘਰ ਤੋਂ ਮਿਲੀ ਇਹ ਨੈਤਿਕਤਾ ਤੇ ਮਾਨਵਤਾ ਦੀ ਸਿੱਖਿਆ ਉਹਨਾਂ ਦੇ ਜੀਵਨ ਦਾ ਮੂਲ ਆਧਾਰ ਬਣਨੀ ਚਾਹੀਦੀ ਹੈ। ਬੱਚੇ ਨੂੰ ਖੇਤੀ ਦੇ ਕੰਮ ਦੀ ਮਹਾਨਤਾ ਤੇ ਉੱਤਮਤਾ ਸਮਝਾਉਣੀ ਮਾਪੇ ਦਾ ਫ਼ਰਜ਼ ਹੈ। ਜਿਹੜੇ ਲੋਕਾਂ ਕੋਲ ਜ਼ਮੀਨਾਂ ਨਹੀਂ, ਉਹ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਹੋਰ ਕਿੱਤਿਆਂ ਜਿਵੇਂ ਰਾਜ-ਮਿਸਤਰੀ, ਪਲੰਬਰੀ, ਮਕੈਨਕੀ, ਦਸਤਕਾਰੀ ਵਰਗੇ ਹੱਥੀਂ ਕੀਤੇ ਜਾਣ ਵਾਲੇ ਕੰਮਾਂ ਦੀ ਸਿੱਖਿਆ ਲਾਜ਼ਮੀ ਦਿਵਾਉਣ ਤੇ ਹਰ ਧੀ ਨੂੰ ਜੁੱਡੋ/ਕਰਾਟੇ , ਮਾਰਸ਼ਲ ਆਰਟ ਜਾਂ ਗੱਤਕੇ ਦੀ ਸਿੱਖਿਆ ਲਾਜ਼ਮੀ ਦਿਵਾਈ ਜਾਵੇ ਤਾਂ ਕਿ ਉਹ ਆਪਣੀ ਰੱਖਿਆ ਆਪ ਕਰਨ ਦੇ ਸਮਰੱਥ ਹੋ ਸਕੇ। ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਇਕ ਮਾਡਲ ਵਾਂਗ ਓਸੇ ਤਰ੍ਹਾਂ ਵਿਕਸਤ ਕਰਨੀ ਪਵੇਗੀ ਜਿਵੇਂ ਕਿਸਾਨ ਅੰਦੋਲਨ ਸਮੇਂ ਦਿੱਲੀ ਦੇ ਮੋਰਚੇ ਵਿਚ ਕੀਤੀ ਗਈ ਸੀ। ਵਿਸ਼ਲੇਸ਼ਕ ਮੰਨਦੇ ਹਨ ਕਿ ਜੇ ਲੋਕਾਂ ਨੇ ਇਹਨਾਂ ਸਭ ਨੁਕਤਿਆਂ ਵੱਲ ਧਿਆਨ ਦਿੱਤਾ ਤਾਂ ਹੋ ਸਕਦਾ ਹੈ ਪੰਜਾਬੀ ਲੋਕ ਨਿਊ ਵਰਲਡ ਆਰਡਰ ਵਾਲਿਆਂ ਨੂੰ ਕਰਾਰੀ ਮਾਤ ਦੇਣ ਦੇ ਕਾਬਲ ਬਣ ਸਕਣਗੇ ਪਰ ਦੂਜੇ ਪਾਸੇ ਜੇ ਉਹ ਇਹਨਾਂ ਦੀਆਂ ਲੋਕ-ਲੁਭਾਉਣੀਆਂ ਪਰ ਅਸਲ ਵਿਚ ਮਾਰੂ ਚਾਲਾਂ ਦੇ ਛਲਾਵੇ ਵਿਚ ਉਲ਼ਝਦੇ ਗਏ ਤਾਂ ਸਾਡੀ ਕੌਮ ਸਦਾ ਲਈ ਪੂੰਜੀਵਾਦ ਦੀ ਗ਼ੁਲਾਮ ਬਣ ਜਾਏਗੀ! ਸੋਚਣਾ ਹੁਣ ਪੰਜਾਬੀਆਂ ਨੇ ਹੈ ਕਿ ਉਹ ਕੀ ਕਰਨਾ ਚਾਹੁੰਦੇ ਹਨ!
0 Comments