ਕਾਰਪੋਰੇਟ ਘਰਾਣਿਆਂ ਦਾ ਸਾਡੀਆਂ ਜ਼ਮੀਨਾਂ ਹਥਿਆਉਣ ਪਿੱਛੇ ਕੀ ਮਕਸਦ ਹੈ ?

 ਖੇਤੀ ਯੋਗ ਜ਼ਮੀਨ ਅਤੇ ਘਰਾਂ ਉੱਤੇ ਕਬਜ਼ਾ:

ਪਿਛਲੇ ਕੁਝ ਸਾਲਾਂ ਤੋਂ ਭਾਰਤ ਮਾਲਾ ਅਤੇ ਹੁਣ ਅਰਬਨ ਅਸਟੇਟਾਂ ਅਤੇ ਲੈਂਡ ਪੁਲਿੰਗ ਤਹਿਤ ਲਗਾਤਾਰ ਪੰਜਾਬ ਦੀ ਜ਼ਮੀਨ ਕਬਜ਼ੇ ਹੇਠ ਕੀਤੀ ਜਾ ਰਹੀ ਹੈ

Land pooling :

ਰਿਪੋਰਟਾਂ ਮੁਤਾਬਕ, ਪੰਜਾਬ ਦੇ 164 ਪਿੰਡਾਂ ਵਿੱਚ 65,533 ਏਕੜ ਜ਼ਮੀਨ ਐਕਵਾਇਰ ਕਰਨ ਦੀ ਤਜਵੀਜ਼ ਹੈ, ਜਿਸ ਵਿੱਚੋਂ 45,861 ਏਕੜ ਸਿਰਫ਼ ਲੁਧਿਆਣਾ ਜ਼ਿਲ੍ਹੇ ਵਿੱਚ ਹੈ ਅਤੇ 21,550 ਏਕੜ ਉਦਯੋਗਿਕ ਵਰਤੋਂ ਲਈ ਰੱਖੀ ਗਈ ਹੈ।

Urban state :

ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਯੋਜਨਾ ਲੁਧਿਆਣਾ ਜ਼ਿਲ੍ਹੇ ਵਿੱਚ 24,311 ਏਕੜ ਜ਼ਮੀਨ ਐਕਵਾਇਰ ਕਰਨ ਦੀ ਹੈ, ਜੋ 57 ਪਿੰਡਾਂ (ਜਿਨ੍ਹਾਂ ਵਿੱਚੋਂ 44 ਪਿੰਡ ਲੁਧਿਆਣਾ ਜ਼ਿਲ੍ਹੇ ਵਿੱਚ ਹਨ) ਵਿੱਚ ਅਰਬਨ ਅਸਟੇਟਸ ਦੇ ਵਿਕਾਸ ਲਈ ਵਰਤੀ ਜਾਵੇਗੀ।

ਭਾਰਤ ਮਾਲਾ ਪ੍ਰੋਜੈਕਟ :

ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦੇ ਲਈ, ਜੋ ਪੰਜਾਬ ਵਿੱਚ 295.51 ਕਿਲੋਮੀਟਰ ਤੋਂ ਵੱਧ ਫੈਲਿਆ ਹੈ, 74% ਜ਼ਮੀਨ (ਲਗਭਗ 136.44 ਕਿਲੋਮੀਟਰ ਦੇ ਬਰਾਬਰ) 30 ਅਗਸਤ 2024 ਤੱਕ ਐਕਵਾਇਰ ਕੀਤੀ ਜਾ ਚੁੱਕੀ ਸੀ। ਬਾਕੀ 47.9 ਕਿਲੋਮੀਟਰ ਦੀ ਜ਼ਮੀਨ ਅਜੇ ਪੈਂਡਿੰਗ ਹੈ।

ਮੋਹਾਲੀ ਵਿੱਚ, 32 ਕਿਲੋਮੀਟਰ ਦੇ ਰੋਡ ਪ੍ਰੋਜੈਕਟ ਲਈ 99% ਜ਼ਮੀਨ (ਲਗਭਗ 850 ਕਰੋੜ ਰੁਪਏ ਦੇ ਮੁਆਵਜ਼ੇ ਨਾਲ) 2023 ਤੱਕ ਐਕਵਾਇਰ ਕੀਤੀ ਜਾ ਚੁੱਕੀ ਸੀ।

ਅੰਮ੍ਰਿਤਸਰ-ਜਾਮਨਗਰ ਐਕਸਪ੍ਰੈਸਵੇਅ ਲਈ, ਬਠਿੰਡਾ ਵਿੱਚ 62.7 ਕਿਲੋਮੀਟਰ ਦੇ ਖੇਤਰ ਦੀ ਜ਼ਮੀਨ ਐਕਵਾਇਰ ਕੀਤੀ ਗਈ ਹੈ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਦੁਨੀਆ ਭਰ ਵਿਚ ਖੇਤੀ ਯੋਗ ਜ਼ਮੀਨਾਂ ਉੱਤੇ ਕਾਰਪੋਰੇਟ ਘਰਾਣੇ ਕਬਜ਼ਾ ਕਰ ਰਹੇ ਹਨ। ਇਸ ਦੀ ਸਾਫ਼ ਉਦਾਹਰਣ ਬਿੱਲ ਗੇਟਸ ਹੈ ਜੋ ਸਾਫਟਵੇਅਰ ਦਾ ਮਾਲਕ ਸੀ ਪਰ ਅੱਜ ਉਹ ਵੱਖ ਵੱਖ ਦੇਸ਼ਾਂ ਵਿਚ ਹਜ਼ਾਰਾਂ ਲੱਖਾਂ ਏਕੜ ਜ਼ਮੀਨ ਉੱਤੇ ਕਬਜ਼ਾ ਕਰਕੇ ਬੈਠਾ ਹੈ। ਇਹੀ ਨੁਸਖ਼ਾ ਭਾਰਤ ਵਿਚ ਤਿੰਨ ਕਾਲੇ ਕਾਨੂੰਨਾਂ ਦੇ ਰੂਪ ਵਿਚ ਆਇਆ। ਇਹਦੇ ਪਿੱਛੇ ਇਕੋ ਇਕ ਕਾਰਨ ਸੀ ਹਰ ਕਿਸਾਨ ਦੀ ਜ਼ਮੀਨ ਨੂੰ ਹਥਿਆਉਣਾ! ਕਾਰਪੋਰੇਟ ਘਰਾਣੇ ਜ਼ਮੀਨਾਂ ਉੱਤੇ ਕਬਜ਼ਾ ਕਰਕੇ ਕੀ ਕਰਨਗੇ? ਇਹ ਲੋਕ ਆਪਣੇ ਹਜ਼ਾਰਾਂ ਏਕੜ ਦੇ ਕ੍ਰਿਸਟਲਜ਼ (ਵੱਡੇ ਵੱਡੇ ਖੇਤ) ਬਣਾਉਣਗੇ, ਓਥੇ ਵੱਡੀਆਂ ਵੱਡੀਆਂ ਮਸ਼ੀਨਾਂ ਨਾਲ ਖੇਤੀ ਕਰਨਗੇ ਅਤੇ ਬੇਜ਼ਮੀਨੇ ਕਿਸਾਨ ਉਹਨਾਂ ਲਈ ਮਜ਼ਦੂਰ ਬਣਨਗੇ! ਤੁਹਾਡੀ ਜ਼ਮੀਨ ਉੱਤੇ ਕਬਜ਼ਾ ਕਰਨ ਪਿੱਛੋਂ ਤੁਹਾਡੇ ਘਰਾਂ ਉੱਤੇ ਵੀ ਕਬਜ਼ੇ ਹੋਣਗੇ। ਮਜ਼ਦੂਰ ਦੀ ਮਾਲੀ ਹਾਲਤ ਕਿੰਨੀ ਕੁ ਵਧੀਆ ਹੋ ਸਕਦੀ ਹੈ? ਅੱਗੋਂ ਇਹ ਆਪਣੀਆਂ ਲੂੰਬੜ ਚਾਲਾਂ ਅਧੀਨ ਇਹੋ ਜਿਹੇ ਕਾਨੂੰਨ ਲਿਆਉਣਗੇ ਕਿ ਤੁਸੀਂ ਹੋਰ ਗ਼ਰੀਬ ਹੋ ਜਾਓ ਤੇ ਛੇਤੀ ਹੀ ਆਪਣੇ ਘਰਾਂ ਨੂੰ ਵੇਚਣ ਲਈ ਮਜ਼ਬੂਰ ਹੋ ਜਾਓ! ਜਦ ਤੁਹਾਡੀਆਂ ਜ਼ਮੀਨਾਂ ਅਤੇ ਘਰਾਂ ਉੱਤੇ ਕਬਜ਼ੇ ਹੋ ਗਏ ਤਾਂ ਤੁਹਾਡੇ ਪਿੰਡਾਂ ਨੂੰ ਪੂਰੀ ਤਰ੍ਹਾਂ ਢਹਿ ਢੇਰੀ ਕਰ ਕੇ ਉਥੇ ਵੱਡੇ ਵੱਡੇ ਕੋਲਡ ਸਟੋਰ ਅਤੇ ਗੋਦਾਮ ਉਸਾਰੇ ਜਾਣਗੇ। ਤੁਹਾਡੇ ਪੁਰਾਣੇ ਰਾਹ ਤੇ ਸੜਕਾਂ ਸਭ ਖ਼ਤਮ ਕਰਕੇ ਆਪਣੀ ਸੁਖ ਸੁਵਿਧਾ ਵਾਸਤੇ ਨਵੀਆਂ ਖੁੱਲ੍ਹੀਆਂ ਸੜਕਾਂ ਬਣਾਈਆਂ ਜਾਣਗੀਆਂ ਜਿਹਨਾਂ ਰਾਹੀਂ ਇਹਨਾਂ ਦਾ ਮਾਲ ਬਿਨਾਂ ਰੁਕਾਵਟ ਇਕ ਤੋਂ ਦੂਜੀ ਥਾਂ ਪਹੁੰਚਦਾ ਹੋ ਸਕੇ। ਤੇ ਤੁਹਾਡੇ ਲਈ ਕੀ ਕੀਤਾ ਜਾਵੇਗਾ? 


ਲੈਂਡ ਪੁਲਿੰਗ ਜਾ ਅਰਬਣ ਸਟੇਟਾਂ ਬਨਾਉਣ ਦੇ ਨਾਂ ਤੇ ਹਜ਼ਾਰਾਂ ਏਕੜ ਜ਼ਮੀਨ ਪੰਜਾਬ ਦੀ ਕਬਜ਼ੇ ਵਿੱਚ ਲੈਕੇ ਓਥੇ ਪ੍ਰਵਾਸੀਆਂ ਦੇ ਰਹਿਣ ਵਾਸਤੇ ਵੱਡੇ ਵੱਡੇ ਫਲੈਟ ਉਸਾਰੇ ਜਾਣਗੇ ਤੇ  ਉਹਨਾ ਦੀਆਂ ਵੋਟਾਂ ਬਣਨਗੀਆਂ ਨਤੀਜੇ ਵਜੋਂ ਪੰਜਾਬ ਦੀ ਡੇਮੋਗਰਾਫੀ ਪੂਰੀ ਤਰ੍ਹਾਂ ਬਦਲ ਜਾਏਗੀ। ਜੇਕਰ ਅੱਜ ਦੇ ਸਮੇਂ ਵਿੱਚ ਵੀ ਗਣਨਾ ਕੀਤੀ ਜਾਏ ਤਾਂ ਪੰਜਾਬ ਵਿੱਚ ਸਿੱਖਾਂ ਦੀ ਗਣਿਤੀ ਰੈੱਡ ਜ਼ੋਨ ਵਿੱਚ ਜਾ ਚੁੱਕੀ ਹੈ (ਕਾਰਨ - mass migration, synthetic drugs, ਝੂਠੇ ਪੁਲਸ ਮੁਕਾਬਲੇ, birth rate decline, gay culture) ।

ਤੁਹਾਡੇ ਵਾਸਤੇ ਸ਼ਹਿਰਾਂ ਦੇ ਨੇੜੇ ਨਿੱਕੇ ਨਿੱਕੇ ਖੁੱਡਿਆਂ ਵਰਗੇ ਘਰਾਂ ਵਾਲੇ ਫਲੈਟ ਉਸਾਰੇ ਜਾਣਗੇ ਜਿੱਥੇ ਤੁਸੀਂ ਮਜ਼ਦੂਰ ਆਪਣੀ ਦਿਨ ਕਟੀ ਤਾਂ ਕਰ ਸਕੋਗੇ ਪਰ ਖੁੱਲ੍ਹ ਕੇ ਜ਼ਿੰਦਗੀ ਜਿਊਣ ਦਾ ਸਲੀਕਾ ਤੁਹਾਡੇ ਤੋਂ ਹਰ ਹਾਲਤ ਖੋਹ ਲਿਆ ਜਾਵੇਗਾ। ਇਸੇ ਕਰਕੇ ਨਿਊ ਵਰਲਡ ਆਰਡਰ ਦੇ ਵਿਰੋਧੀ ਸਭ ਨੂੰ ਅਪੀਲ ਕਰ ਰਹੇ ਹਨ ਕਿ ਹੁਣ ਭੁੱਲ ਕੇ ਵੀ ਆਪਣੇ ਘਰ ਜਾਂ ਜ਼ਮੀਨਾਂ ਨਾ ਵੇਚੋ । ਨੇੜੇ ਭਵਿੱਖ ਵਿਚ ਇਹ ਬੈਅ-ਨਾਮੇ ਦੀ ਥਾਂ ਰਹਿਣ-ਨਾਮੇ ਉੱਤੇ ਤੁਹਾਡੇ ਘਰ ਤੇ ਜ਼ਮੀਨਾਂ ਹੋ ਸਕਦੈ ਨੜਿੰਨਵੇਂ ਜਾਂ ਸੌ ਸਾਲ ਲਈ ਰਹਿਣ ਰਖਵਾ ਲੈਣ ਤੇ ਤੁਸੀਂ ਪੈਸੇ ਦੇ ਲਾਲਚ ਵਿਚ ਇਹ ਸਭ ਕਰਨ ਲਈ ਤਿਆਰ ਹੋ ਜਾਓ। ਪਰ ਤੁਹਾਡੀਆਂ ਅਗਲੀਆਂ ਨਸਲਾਂ ਇਹ ਘਰ ਤੇ ਜ਼ਮੀਨਾਂ ਕਦੇ ਵੀ ਉਹਨਾਂ ਬਘਿਆੜਾਂ ਤੋਂ ਛੁਡਵਾ ਨਹੀਂ ਸਕਣਗੀਆਂ। ਨਿਊ ਵਰਲਡ ਆਰਡਰ ਦੇ ਆਲੋਚਕਾਂ ਅਨੁਸਾਰ ਆਪਣੇ ਘਰਾਂ ਤੇ ਜ਼ਮੀਨਾਂ ਨੂੰ ਆਪਣੇ ਕੋਲ ਰੱਖੋਗੇ ਤਾਂ ਤੁਹਾਡੀ ਆਜ਼ਾਦੀ ਨੂੰ ਕੋਈ ਖੋਹ ਨਹੀਂ ਸਕੇਗਾ। ਇਸ ਗੱਲ ਨੂੰ ਪੱਲੇ ਬੰਨ੍ਹ ਲਓ ਭਰਾਵੋ ।

0 Comments


ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984