ਸੋਨਾ, ਚਾਂਦੀ ਅਤੇ ਨਕਦੀ ਉੱਤੇ ਕਬਜ਼ਾ: ਤੁਹਾਡੇ ਕੋਲ ਜੋ ਵੀ ਸੋਨਾ ਚਾਂਦੀ ਅਤੇ ਨਕਦੀ ਹੈ, ਉਸ ਨੂੰ ਸਾਂਭ ਕੇ ਰੱਖੋ। ਸੋਨਾ ਚਾਂਦੀ ਉਹ ਕੀਮਤੀ ਧਾਤਾਂ ਹਨ ਜਿਹੜੀਆਂ ਕਦੇ ਵੀ ਮੁਸ਼ਕਲ ਵਿਚ ਤੁਹਾਡੇ ਕੰਮ ਆ ਸਕਦੀਆਂ ਹਨ। ਇਹ ਤੁਹਾਡੇ ਉਹ ਅਸਾਸੇ ਹਨ ਜਿਹੜੇ ਦੁੱਖ ਦੀ ਘੜੀ ਹੀ ਨਹੀਂ ਸਗੋਂ ਕਿਸੇ ਅਜਿਹੇ ਸਮੇਂ ਵੀ ਤੁਹਾਡੇ ਕੰਮ ਆ ਸਕਦੀਆਂ ਹਨ ਜਦ ਖ਼ੁਦਾ ਨਾ ਖਾਸਤਾ ਤੁਹਾਡੇ ਨਾਲ ਕੋਈ ਧੋਖਾ ਹੋ ਜਾਵੇ! ਇਹ ਧੋਖਾ ਕਿਸੇ ਵੀ ਰੂਪ ਵਿਚ ਹੋ ਸਕਦਾ ਹੈ! ਖ਼ਾਸ ਕਰਕੇ ਡਿਜੀਟਲ ਕਰੰਸੀ ਨੂੰ ਜੇ ਤੁਸੀਂ ਅਪਣਾਉਂਦੇ ਹੋ ਤਾਂ ਸੋਨਾ, ਚਾਂਦੀ ਤੇ ਨਕਦੀ ਵਰਗੀਆਂ ਚੀਜ਼ਾਂ ਹੀ ਤੁਹਾਡੇ ਕੰਮ ਆ ਸਕਣਗੀਆਂ। ਜ਼ਰਾ ਸੋਚੋ, ਜੇ ਤੁਸੀਂ ਨਕਦਨਾਮੇ ਨੂੰ ਪੂਰੀ ਤਰ੍ਹਾਂ ਨੂੰ ਤਿਆਗ ਕੇ ਨਿਰਾ ਪੁਰਾ ਨੈੱਟ-ਬੈਂਕਿੰਗ, ਡਿਜੀਟਲ ਕਰੰਸੀ ਤੇ ਵੱਖ ਵੱਖ ਐਪਸ ( ਗੂਗਲਪੇ, ਪੇਟੀਐਮ, ਫੋਨਪੇ, ਯੂਪੀਆਈ ਤੇ ਹੋਰ ਅਜਿਹੀਆਂ ਐਪਸ ਰਾਹੀਂ ਲੈਣ-ਦੇਣ ਕਰਨ ਲੱਗ ਪੈਂਦੇ ਹੋ , ਨਕਦਨਾਮੇ ਨੂੰ ਪੂਰੀ ਤਰ੍ਹਾਂ ਛੱਡ ਦਿੰਦੇ ਹੋ ਤਾਂ ਇਹ ਲੋਕ ਕਿਸੇ ਵੀ ਸਮੇਂ ਤੁਹਾਡੀ ਨੈੱਟ-ਬੈਂਕਿੰਗ ਅਤੇ ਇਹ ਐਪਸ ਫ਼ਰੀਜ਼ ਕਰ ਸਕਦੇ ਹਨ, ਫੇਰ ਤੁਸੀਂ ਨਾ ਨਕਦ ਪੈਸੇ ਕਿਸੇ ਪਾਸਿਉਂ ਕੱਢਵਾ ਸਕੋਗੇ ਤੇ ਨਾ ਵਰਤ ਸਕੋਗੇ। ਹੱਥਲ਼ ਹੋ ਕੇ ਰਹਿ ਜਾਓਗੇ। ਓਸ ਸਮੇਂ ਤੁਹਾਡੇ ਕੋਲ ਜੇ ਸੋਨਾ, ਚਾਂਦੀ ਜਾਂ ਮੁਸੀਬਤ ਸਮੇਂ ਵਰਤਣ ਲਈ ਕੁਝ ਨਕਦੀ ਹੋਵੇਗੀ ਤਾਂ ਉਹੀ ਤੁਹਾਡੇ ਕੰਮ ਆ ਸਕੇਗੀ। ਇਸ ਲਈ ਸੋਨੇ ਚਾਂਦੀ ਦੇ ਗਹਿਣੇ ਆਪਣੇ ਆਪ ਨੂੰ ਸਜਾਉਣ ਲਈ ਖਰੀਦਣ ਦੀ ਥਾਂ ਆਪਣੇ ਅਸਾਸਿਆਂ ਦੇ ਰੂਪ ਵਿਚ ਜਮ੍ਹਾ ਕਰਕੇ ਰੱਖੋ ਤੇ ਨਕਦੀ ਤੋਂ ਪੂਰੀ ਤਰ੍ਹਾਂ ਮੂੰਹ ਨਾ ਮੋੜੋ।
ਹੁਣ ਭਾਰਤੀ ਸਰਕਾਰ ਰਾਹੀਂ ਤਿਆਰ ਡਿਜੀਟਲ ਕਰੰਸੀ ਵੀ ਆ ਚੁੱਕੀ ਹੈ ਜਿਸ ਨੂੰ ਅਪਣਾਉਣ ਵਾਸਤੇ ਤੁਹਾਡੀਆਂ ਬੈਂਕਾਂ ਵੱਲੋਂ ਤੁਹਾਨੂੰ ਮੈਸੇਜ ਮਿਲ ਰਹੇ ਹਨ, ਇਹਨੂੰ ਭੁੱਲ ਕੇ ਵੀ ਸਵੀਕਾਰ ਨਾ ਕਰਿਓ ਕਿਉਂਕਿ ਇਹਦੇ ਨਾਲ ਤੁਹਾਡਾ ਨਕਦ ਪੈਸਾ ਓਸ ਡਿਜੀਟਲ ਕਰੰਸੀ ਵਿਚ ਬਦਲ ਦਿੱਤਾ ਜਾਵੇਗਾ ਤੇ ਤੁਸੀਂ ਇਕ ਤਰ੍ਹਾਂ ਨਾਲ ਆਪਣੇ ਪੈਰੀਂ ਕੁਹਾੜੀ ਮਾਰ ਰਹੇ ਹੋਵੋਗੇ। ਜੋ ਡਿਜੀਟਲ ਕਰੰਸੀ ਬਿੱਟਕੁਆਇਨ ਤੇ ਹੋਰ ਰੂਪਾਂ ਵਿਚ ਆ ਰਹੀ ਹੈ, ਓਥੇ ਵੀ ਫ਼ਰੀਜ਼ ਹੋਣ ਦਾ ਖ਼ਤਰਾ ਹੁੰਦਾ ਹੈ। ਇਹ ਆਲੋਚਕ ਕਹਿੰਦੇ ਹਨ ਕਿ ਉਸ ਕਰੰਸੀ ਨੂੰ ਆਪਣੇ ਉਹਨਾਂ ਪੈਸਿਆਂ ਨਾਲ ਖ਼ਰੀਦੋ, ਜੋ ਤੁਹਾਡੀ ਲੋੜ ਤੋਂ ਬਾਅਦ ਬਚ ਜਾਣ, ਕਦੇ ਵੀ ਲਾਲਚ ਵੱਸ ਆਪਣੇ ਪੈਸੇ ਨੂੰ ਏਸ ਡਿਜੀਟਲ ਕਰੰਸੀ ਵਿਚ ਅੰਨ੍ਹੇਵਾਹ ਨਾ ਲਾਓ ਤਾਂ ਹੀ ਭਵਿੱਖ ਵਿਚ ਤੁਸੀਂ ਬਚ ਸਕਦੇ ਹੋ।
0 Comments