ਕੀ ਤੀਜਾ ਵਿਸ਼ਵ ਯੁੱਧ ਹੋਵੇਗਾ ?

ਮੌਜੂਦਾ ਗਲੋਬਲ ਤਣਾਅ:
2025 ਤੱਕ, ਕਈ ਭੂ-ਰਾਜਨੀਤਿਕ ਹੌਟਸਪੌਟਸ ਵਿੱਚ ਅਮਰੀਕਾ, ਰੂਸ, ਚੀਨ, ਅਤੇ ਨਾਟੋ ਸਹਿਯੋਗੀ ਵਰਗੀਆਂ ਪ੍ਰਮੁੱਖ ਸ਼ਕਤੀਆਂ ਨੂੰ ਸ਼ਾਮਲ ਕਰਦੇ ਹੋਏ, ਵੱਡੇ ਸੰਘਰਸ਼ਾਂ ਵਿੱਚ ਵਧਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਚੱਲ ਰਹੇ ਰੂਸ-ਯੂਕਰੇਨ ਟਕਰਾਅ, ਤਾਈਵਾਨ ਸਟ੍ਰੇਟ ਵਿੱਚ ਤਣਾਅ ਅਤੇ ਈਰਾਨ ਅਤੇ ਇਜ਼ਰਾਈਲ ਨੂੰ ਸ਼ਾਮਲ ਕਰਨ ਵਾਲੇ ਮੱਧ ਪੂਰਬ ਵਿੱਚ ਅਸਥਿਰ ਸਥਿਤੀ ਸ਼ਾਮਲ ਹਨ।
ਰੂਸ-ਯੂਕਰੇਨ ਟਕਰਾਅ:
ਫਰਵਰੀ 2022 ਵਿੱਚ ਰੂਸ ਦੁਆਰਾ ਯੂਕਰੇਨ ਉੱਤੇ ਹਮਲੇ ਨੇ ਰੂਸ ਅਤੇ ਨਾਟੋ ਦਰਮਿਆਨ ਤਣਾਅ ਨੂੰ ਕਾਫ਼ੀ ਵਧਾ ਦਿੱਤਾ ਹੈ। ਸੰਯੁਕਤ ਰਾਜ ਅਤੇ ਇਸਦੇ ਨਾਟੋ ਸਹਿਯੋਗੀਆਂ ਨੇ ਯੂਕਰੇਨ ਨੂੰ ਕਾਫ਼ੀ ਫੌਜੀ ਸਹਾਇਤਾ ਪ੍ਰਦਾਨ ਕੀਤੀ ਹੈ, ਜਿਸ ਨਾਲ ਨਾਟੋ ਅਤੇ ਰੂਸ ਵਿਚਕਾਰ ਸਿੱਧੇ ਟਕਰਾਅ ਬਾਰੇ ਚਿੰਤਾਵਾਂ ਪੈਦਾ ਹੋਈਆਂ ਹਨ। ਹਾਲਾਂਕਿ, ਨਾਟੋ ਨੇ ਹੁਣ ਤੱਕ ਯੂਕਰੇਨ ਲਈ ਆਰਥਿਕ ਪਾਬੰਦੀਆਂ ਅਤੇ ਫੌਜੀ ਸਹਾਇਤਾ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ, ਰੂਸੀ ਬਲਾਂ ਨਾਲ ਸਿੱਧੀ ਫੌਜੀ ਸ਼ਮੂਲੀਅਤ ਤੋਂ ਪਰਹੇਜ਼ ਕੀਤਾ ਹੈ।


ਤਾਈਵਾਨ ਸਟ੍ਰੇਟ ਤਣਾਅ
: ਤਾਈਵਾਨ ਦੇ ਆਲੇ ਦੁਆਲੇ ਚੀਨ ਦੁਆਰਾ ਵਧ ਰਹੀ ਫੌਜੀ ਗਤੀਵਿਧੀਆਂ, ਤਾਈਵਾਨ ਦੀ ਰੱਖਿਆ ਪ੍ਰਤੀ ਸੰਯੁਕਤ ਰਾਜ ਦੀ ਵਚਨਬੱਧਤਾ ਦੇ ਨਾਲ, ਇੱਕ ਮਹੱਤਵਪੂਰਨ ਫਲੈਸ਼ਪੁਆਇੰਟ ਪੇਸ਼ ਕਰਦਾ ਹੈ। ਚੀਨ ਦੁਆਰਾ ਤਾਕਤ ਦੁਆਰਾ ਸਥਿਤੀ ਨੂੰ ਬਦਲਣ ਦੀ ਕੋਈ ਵੀ ਕੋਸ਼ਿਸ਼ ਸੰਯੁਕਤ ਰਾਜ ਅਤੇ ਇਸਦੇ ਸਹਿਯੋਗੀਆਂ ਦੁਆਰਾ ਇੱਕ ਫੌਜੀ ਪ੍ਰਤੀਕ੍ਰਿਆ ਨੂੰ ਚਾਲੂ ਕਰ ਸਕਦੀ ਹੈ, ਸੰਭਾਵਤ ਤੌਰ 'ਤੇ ਵੱਡੀਆਂ ਸ਼ਕਤੀਆਂ ਨੂੰ ਸ਼ਾਮਲ ਕਰਨ ਵਾਲੇ ਇੱਕ ਵਿਆਪਕ ਸੰਘਰਸ਼ ਦਾ ਕਾਰਨ ਬਣ ਸਕਦਾ ਹੈ।

ਮੱਧ ਪੂਰਬ ਦੀ ਗਤੀਸ਼ੀਲਤਾ:
ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਤਣਾਅ, ਸੀਰੀਅਨ ਘਰੇਲੂ ਯੁੱਧ, ਅਤੇ ਯਮਨ ਦੀ ਸਥਿਤੀ ਦੇ ਨਾਲ ਮੱਧ ਪੂਰਬ ਉੱਚ ਅਸਥਿਰਤਾ ਦਾ ਖੇਤਰ ਬਣਿਆ ਹੋਇਆ ਹੈ। ਇਹਨਾਂ ਖੇਤਰਾਂ ਵਿੱਚ ਕੋਈ ਵੀ ਮਹੱਤਵਪੂਰਨ ਵਾਧਾ ਖੇਤਰੀ ਅਤੇ ਵਿਸ਼ਵ ਸ਼ਕਤੀਆਂ ਨੂੰ ਖਿੱਚ ਸਕਦਾ ਹੈ, ਸੁਰੱਖਿਆ ਲੈਂਡਸਕੇਪ ਨੂੰ ਹੋਰ ਗੁੰਝਲਦਾਰ ਬਣਾ ਸਕਦਾ ਹੈ।

ਪ੍ਰਮਾਣੂ ਪ੍ਰਸਾਰ:
ਉੱਤਰੀ ਕੋਰੀਆ ਵਰਗੇ ਰਾਜਾਂ ਦੁਆਰਾ ਪ੍ਰਮਾਣੂ ਹਥਿਆਰਾਂ ਦੀ ਸੰਭਾਵੀ ਵਰਤੋਂ, ਜਾਂ ਮੱਧ ਪੂਰਬ ਵਿੱਚ ਪ੍ਰਮਾਣੂ ਪ੍ਰਸਾਰ ਦਾ ਜੋਖਮ, ਵਿਸ਼ਵ ਸੁਰੱਖਿਆ ਲਈ ਇੱਕ ਖਤਰਨਾਕ ਪਹਿਲੂ ਜੋੜਦਾ ਹੈ। ਇੱਕ ਪ੍ਰਮਾਣੂ ਘਟਨਾ ਤੇਜ਼ੀ ਨਾਲ ਇੱਕ ਗਲੋਬਲ ਸੰਕਟ ਵਿੱਚ ਵਧ ਸਕਦੀ ਹੈ, ਵੱਡੀਆਂ ਸ਼ਕਤੀਆਂ ਨੂੰ ਦਖਲ ਦੇਣ ਲਈ ਮਜਬੂਰ ਕਰ ਸਕਦੀ ਹੈ।

ਗਲੋਬਲ ਮਿਲਟਰੀ ਖਰਚ ਅਤੇ ਤਿਆਰੀ:
SIPRI ਦੇ ਅਨੁਸਾਰ, 2021 ਵਿੱਚ ਗਲੋਬਲ ਮਿਲਟਰੀ ਖਰਚ $2113 ਬਿਲੀਅਨ ਤੱਕ ਪਹੁੰਚ ਗਿਆ, ਸੰਯੁਕਤ ਰਾਜ, ਚੀਨ ਅਤੇ ਰੂਸ ਸਭ ਤੋਂ ਵੱਧ ਖਰਚ ਕਰਨ ਵਾਲੇ ਹਨ। ਇਹ ਵੱਡੀਆਂ ਸ਼ਕਤੀਆਂ ਵਿਚਕਾਰ ਉੱਚ ਪੱਧਰੀ ਫੌਜੀ ਤਿਆਰੀਆਂ ਨੂੰ ਦਰਸਾਉਂਦਾ ਹੈ, ਜੋ ਹਾਲਾਤਾਂ ਦੇ ਆਧਾਰ 'ਤੇ ਵੱਡੇ ਪੱਧਰ 'ਤੇ ਸੰਘਰਸ਼ ਨੂੰ ਰੋਕ ਸਕਦਾ ਹੈ ਜਾਂ ਸਹੂਲਤ ਪ੍ਰਦਾਨ ਕਰ ਸਕਦਾ ਹੈ।
ਇਥੋਂ ਇਹ ਕਿਆਸ ਲਗਾਇਆ ਜਾ ਸਕਦਾ ਹੈ ਕਿ ਤੀਜੇ ਵਿਸ਼ਵ ਯੁੱਧ ਦੀ ਅਗਵਾਈ ਨਾਟੋ ਅਤੇ ਰੂਸ ਦੇ ਮਿੱਤਰ ਦੇਸ਼ਾਂ ਵਿਚਕਾਰ ਹੋਵੇਗਾ। ਕਿਉਂਕਿ ਸੰਸਾਰ ਇਹਨਾਂ ਦੋ ਧੜਿਆ ਵਿੱਚ ਵੰਡ ਚੁੱਕਿਆ ਹੈ ਬਾਕੀ ਯੁੱਧ ਜਿਹਨਾਂ ਵਿਸ਼ਾਲ ਅਤੇ ਲੰਬਾ ਚੱਲੇਗਾ ਓਹਨਾਂ ਹੀ ਫ਼ਾਇਦਾ ਵੱਡੇ ਕਾਰਪੋਰੇਟ ਤੇ ਬੈਂਕਰਾਂ ਨੂੰ ਹੋਵੇਗਾ।
ਹੁਣ ਭਾਰਤ ਦੀ ਸ਼ਮੂਲੀਅਤ ਇਸ ਵਿੱਚ ਕਿਵੇਂ ਹੋਵੇਗੀ ?
ਅਜੋਕੇ ਹਾਲਾਤਾਂ ਵਿੱਚ ਦੇਖਿਆ ਜਾਵੇ ਤਾਂ ਭਾਰਤ ਚੀਨ ਅਤੇ ਅਮਰੀਕਾ ਦੋਨਾਂ ਨਾਲ਼ ਬਰਾਬਰ ਸੰਬਧ ਬਣਾਕੇ ਚਲ ਰਿਹਾ ਹੈ। ਅਮਰੀਕਾ ਅਤੇ ਚੀਨ ਦੋਵਾਂ ਲਈ ਭਾਰਤ ਅਤੇ ਪਾਕਿਸਤਾਨ ਅਤੇ ਬਾਕੀ ਨਾਲ ਲਗਦੇ ਛੋਟੇ ਮੁਲਕ ਬਹੁਤ ਵੱਡੀਆਂ ਮਾਰਕੀਟ ਹਨ ਕਿਉਕਿ ਇਹਨਾਂ ਦੇਸ਼ਾ ਦੀ ਆਬਾਦੀ ਬਹੁਤ ਜਿਆਦਾ ਹੈ। ਚੀਨ ਚਾਹੁੰਦਾ ਹੈ ਕਿ ਉਹ ਸੜਕਾਂ ਰਾਹੀਂ ਸਿੱਧਾ ਪੰਜਾਬ ਅਤੇ ਪਾਕਿਸਤਾਨ ਵਿੱਚ ਆਪਣੇ ਵਪਾਰਿਕ ਪੈਰ ਪਸਾਰੇ। ਕਿਉਂਕਿ ਓਸਨੂੰ ਪਾਕਿਸਤਾਨ ਅਤੇ ਨਾਲ ਦੇ ਅਰਬ ਦੇਸ਼ਾਂ ਨਾਲ ਵਪਾਰ ਲਈ ਸਮੁੰਦਰੀ ਮਾਰਗ ਵਰਤਣਾ ਪੈਂਦਾ ਹੈ ਜਿਹੜਾ ਚੀਨ ਤੋਂ ਸਿੰਗਾਪੁਰ, ਮਿਆਂਮਾਰ ਫ਼ਿਰ ਸ੍ਰੀਲੰਕਾ ਹੁੰਦੇ ਹੋਏ ਫ਼ਿਰ ਅਰਬ ਦੇਸ਼ਾਂ ਵਿੱਚ ਜਾਣਾ ਪੈਂਦਾ ਹੈ ਜਿਸ ਵਿਚ ਲਗਪਗ ਡੇਢ ਮਹੀਨੇ ਦਾ ਸਮਾਂ ਲੱਗਦਾ ਹੈ। ਹੁਣ ਚੀਨ ਏਸ਼ੀਆ ਚ ਇਸੇ ਤਕਨੀਕ ਤੇ ਕੰਮ ਕਰ ਰਿਹਾ ਹੈ। ਪਾਕਿਸਤਾਨ ਦੀ ਗਵਾਦਰ ਬੰਦਰਗਾਹ ਚੀਨ ਨੇ ਲੀਜ ਤੇ ਲੈ ਲਈ ਹੈ। ਚੀਨ ਇਸ ਬੰਦਰਗਾਹ ਦੇ ਰਸਤੇ ਇੱਕ ਤਾਂ ਸਵੇਜ ਨਹਿਰ ਦੇ ਨੇੜੇ ਹੋਇਆ ਹੈ ਤੇ ਦੂਜਾ ਪੂਰੇ ਏਸ਼ੀਆ ਨੂੰ ਚੀਨ ਸੜਕੀ ਵਪਾਰਕ ਆਵਾਜਾਈ ਨਾਲ ਜੋੜਨ ਤੇ ਕੰਮ ਕਰ ਰਿਹਾ ਹੈ। ਚੀਨ CPEC(China Pakistan Economic Corridor) मद्भव ਯੋਜਨਾਂ ਰਾਂਹੀ ਪੂਰੀ ਦੁਨੀਆਂ ਤੇ ਆਪਣਾ ਕੰਟਰੋਲ ਕਰਨ ਦੀ ਫਿਰਾਕ ਚ ਹੈ। ਇਸ ਯੋਜਨਾਂ ਚ ਰਸ਼ੀਆ ਵੀ ਚੀਨ ਦੇ ਨਾਲ ਹੈ।

ਇਸ ਸੜਕ ਰਾਂਹੀ ਚੀਨ ਆਪਣਾ ਮਾਲ ਸਿੱਧਾ ਟਰਾਂਸਪੋਰਟੇਸ਼ਨ ਰਾਂਹੀ ਪਾਕਿਸਤਾਨ, ਇਰਾਕ, ਇਰਾਨ, ਉਜਬੇਕਿਸਤਾਨ, ਰਸ਼ੀਆ, ਤਾਈਵਾਨ, ਤੁਰਕੀ ਇਟਲੀ ਪੂਰੇ ਯੂਰਪ ਚ ਸਿੱਟੇਗਾ। ਇਹ ਸੜਕ ਭਾਰਤ ਦੀ ਜਵਾਂ ਵੱਖੀ ਚੋਂ ਨਿੱਕਲ ਰਹੀ ਹੈ। ਉਹ ਸੜਕ ਹਿੰਦੁਸਤਾਨ ਚ ਜਿਸ ਸੂਬੇ ਦੇ ਸਭ ਤੋਂ ਨੇੜਿਉਂ ਗੁਜਰਨੀਂ ਹੈ। ਉਹ ਪੰਜਾਬ ਹੈ। ਜੇ ਏਸ਼ੀਆ ਦਾ ਵਪਾਰ ਖੁੱਲ੍ਹਦਾ ਹੈ ਤਾਂ ਭਾਰਤ ਚ ਸਭ ਤੋਂ ਮਹਿੰਗੀ ਹੋਣ ਵਾਲੀ ਜਮੀਨ ਪੰਜਾਬ ਦੀ ਹੈ। ਦੁਨੀਆਂ ਦੇ ਕਾਰਪੋਰੇਟਸ ਦੀ ਨਜਰ ਦੋਨੋਂ ਪਾਸੇ ਪੰਜਾਬ ਦੀ ਧਰਤੀ ਤੇ ਹੈ । ਦੁਨੀਆਂ ਦਾ ਟੌਪ ਦਾ ਕਿੰਨੂੰ, ਅੰਬ, ਮਾਲਟਾ, ਆੜੂ ਅਮਰੂਦ ਗੱਲ ਕੀ ਹਰ ਤਰਾਂ ਦੇ ਫਰੂਟ ਤੇ ਵੈਜੀਟੇਬਲ ਤੇ ਸੀਡਸ ਤਿਆਰ ਕਰਨ ਲਈ ਕੈਪੇਬਲ ਹੈ। ਹਿੰਦੁਸਤਾਨ ਤੇ ਦੁਨੀਆਂ ਦੇ ਵਪਾਰਕ ਅਦਾਰੇ ਉਸ ਸੜਕ ਨਾਲ ਜੁੜਨ ਵਾਸਤੇ ਤਰਲੋ ਮੱਛੀ ਹੋ ਰਹੇ ਨੇ। ਉਹ ਕਦੇ ਵੀ ਨਹੀਂ ਚਹੁੰਦੇ ਕਿ ਐਨੇ ਵੱਡੇ ਸੁਨਿਹਰੇ ਮੌਕੇ ਦਾ ਦੋਨਾਂ ਪਾਸਿਆਂ ਦੇ ਪੰਜਾਬੀ ਲਾਭ ਉਠਾਉਣ।
ਪਾਕਿਸਤਾਨੀ ਪੰਜਾਬ ਚ ਵੱਡੀਆ ਕੰਪਨੀਆਂ ਦੀ ਐਂਟਰੀ ਹੋ ਚੁੱਕੀ ਹੈ ਤੇ ਉਹ ਗੋਲਡਨ ਸੜਕ ਲਾਹੌਰ ਲੰਘ ਚੁੱਕੀ ਹੈ। ਪਾਕਿਸਤਾਨ ਚ ਜਿਮੀਂਦਾਰਾ ਤੇ ਮੁਜਾਰਾ ਸਿਸਟਮ ਹੈ। ਜਮੀਨਾਂ ਦੇ ਮਾਲਕੀ ਹੱਕ ਪਹਿਲਾਂ ਈ ਲੈਂਡਲੌਰਡਸ ਕੋਲ ਨੇ ਤੇ ਮੁਜਾਰੇ ਨੇ ਲੇਬਰ ਈ ਕਰਨੀ ਹੈ। ਉਹ ਜਿਮੀਂਦਾਰ ਦੀ ਹੋਵੇ ਜਾਂ ਕੰਪਨੀਆਂ ਦੀ। ਦੂਜਾ ਭੁੱਖਮਰੀ ਦਾ ਸ਼ਿਕਾਰ ਪਾਕਿਸਤਾਨ ਇਸ ਸੜਕੀ ਯੋਜਨਾਂ ਰਾਂਹੀ ਆਪਣੇ ਦੇਸ਼ ਦੀ ਗਰੀਬੀ ਚੱਕਣਾ ਚਹੁੰਦਾ ਹੈ।
ਏਧਰ ਭਾਰਤੀ ਪੰਜਾਬ ਦੇ ਹਾਲਾਤ ਪਾਕਿਸਤਾਨੀ ਪੰਜਾਬ ਤੋਂ ਬਿੱਲਕੁੱਲ ਉਲਟ ਨੇ, ਏਥੇ ਮੁਜਾਰੇਦਾਰੀ ਸਿਸਟਮ ਦਾ ਅੰਤ 1950 ਚ ਈ ਹੋ ਗਿਆ ਸੀ। ਇਸਤੇਮਾਲ ਵੇਲੇ ਤਕਰੀਬਨ ਸਭ ਨੂੰ ਮਾਲਕੀ ਹੱਕ ਦੇਕੇ ਉਸ ਵੇਲੇ ਦੀ ਸਾਂਝੇ ਪੰਜਾਬ ਦੀ ਸਰਕਾਰ ਪਹਿਲੀ ਜਮਾਂਬੰਦੀ ਪੰਜਾਬੀ ਭਾਸ਼ਾ ਚ 1950 ਚ ਲਾਗੂ ਕਰਕੇ ਜਗੀਰਦਾਰੀ ਸਿਸਟਮ ਦਾ ਭੋਗ ਪਾ ਦਿੱਤਾ ਸੀ। ਜਿਸ ਤਰਾਂ ਲਹਿੰਦੇ ਪੰਜਾਬ ਚ ਬਿਨਾਂ ਰੋਕ ਟੋਕ ਦੇ ਕੰਪਨੀਆਂ ਉੱਤਰ ਗਈਆਂ ਹਨ। ਭਾਰਤੀ ਪੰਜਾਬ ਚ ਇਹ ਕੰਮ ਬਹੁਤ ਔਖਾ ਸੀ ਇਸ ਲਈ ਕੰਪਨੀਆਂ ਨੂੰ ਜਰੂਰਤ ਤੋਂ ਵੱਧ ਛੋਟਾਂ ਦਿੰਦੇ ਕਨੂੰਨ ਭਾਰਤ ਸਰਕਾਰ ਨੇ ਭਾਰਤੀ ਕਾਰਪੋਰੇਟਾਂ ਲਈ ਲਿਆਂਦੇ ਤਾਂ ਕਿ ਭਾਰਤੀ ਕਾਰਪੋਰੇਟਾਂ ਨੂੰ ਪਾਕਿਸਤਾਨ ਨਾਲ ਦਰਵਾਜੇ ਖੋਹਲ ਕੇ ਸਿੱਧੀ ਇੰਟਰਨੈਸ਼ਲ ਮਾਰਕੀਟ ਚ ਆਪਣਾ ਸਮਾਨ ਵੇਚਣ ਦੀ ਖੁੱਲ੍ਹ ਦਿੱਤੀ ਜਾ ਸਕੇ।
ਭਾਰਤੀ ਕਾਰਪੋਰੇਟ ਘਰਾਣਿਆਂ ਨੂੰ ਜਿਵੇਂ ਇਸਦੀ ਸੂਹ ਲੱਗੀ ਇਹਨਾਂ ਸਰਕਾਰ ਤੇ ਪੰਜਾਬ ਦੀ ਜਮੀਨ ਹਥਿਆਉਣ ਤੇ ਇਸ ਸੋਨੇ ਦੀ ਖਾਨ ਬਣਨ ਜਾ ਰਹੀ ਜਮੀਨ ਤੇ ਆਪਣਾ ਕਬਜਾ ਕਰਨ ਦੀ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਤੇ ਸਰਕਾਰ ਨੇ ਇਸਨੂੰ ਐਸ ਤਰੀਕੇ ਨਾਲ ਪਲਟਾ ਦਿੱਤਾ ਕਿ ਲੋਕਾਂ ਨੂੰ ਸਮਝ ਈ ਨਾਂ ਆਵੇ ਕਿ ਅਸਲ ਮਾਜਰਾ ਹੈ ਕੀ। ਹਿੰਦੁਸਤਾਨੀ ਪੰਜਾਬ ਦੀ ਗਵਾਦਰ ਬੰਦਰਗਾਹ ਤੋਂ ਮਹਿਜ ਦੂਰੀ 350-400 ਕਿਲੋਮੀਟਰ ਹੈ। ਨਵਾਂ ਬਣ ਰਿਹਾ ਕਟੜਾ ਐਕਸਪਰੈਸ ਵੇਅ ਵੀ ਏਸੇ ਲੜੀ ਦਾ ਹਿੱਸਾ ਹੈ। ਏਸੇ ਲਈ ਸਰਕਾਰ ਕਨੂੰਨ ਬਦਲਣ ਤੋਂ ਟੱਸ ਤੋਂ ਮੱਸ ਨਹੀਂ ਹੋਣਾ ਚਹੁੰਦੀ ਕਿਉਂਕਿ ਕਾਰਪੋਰੇਟਸ ਦਾ ਭਾਰਤੀ ਸਰਕਾਰ ਤੇ ਪਰੈਸ਼ਰ ਹੀ ਐਨਾਂ ਹੈ ਕਿ ਉਹ ਕਿਸੇ ਵੀ
ਕੀਮਤ ਤੇ ਫੈਸਲਾ ਨਹੀਂ ਬਦਲਨਾ ਚਾਹੁੰਦੀ। ਚੀਨ ਜਿਸ ਤਰੀਕੇ ਨਾਲ
ਨਵੇਂ ਵਪਾਰਕ ਰਸਤੇ ਖੋਲ ਰਿਹਾ ਹੈ। ਭਾਰਤ ਦਾ ਉਸ ਤੋਂ ਪ੍ਰਭਾਵਿਤ
ਹੋਣਾ ਲਾਜਮੀਂ ਹੈ।
ਜਿਹੜਾ ਚੀਨ CPec ਐਕਸ ਪਰੈਸ ਵੇਅ ਬਣਾ ਰਿਹਾ ਹੈ। ਉਹ
ਭਾਰਤੀ ਪੰਜਾਬ ਦੇ ਤਿੰਨ ਜਿਲਿਆਂ ਨਾਲ ਖਹਿ ਕੇ ਲੰਘਦਾ ਹੈ।
ਫਿਰੋਜਪੁਰ ਤੋਂ ਇਹਦੀ ਦੂਰੀ 80 Km ਤਰਨਤਾਰਨ ਸਾਹਿਬ ਤੋਂ
65km ਤੇ ਸ਼ਿਰੀ ਅੰਮ੍ਰਿਤਸਰ ਸਾਹਿਬ ਤੋਂ ਮਹਿਜ 50 km ਦੀ
ਦੂਰੀ ਤੇ ਲੰਘਦਾ ਹੈ। ਕਟੜਾ ਐਕਸ ਪਰੈਸ ਵੇਅ ਨੂੰ ਵੀ ਅੰਮਰਿਤਸਰ
ਨਾਲ ਜੋੜਕੇ CPec ਐਕਸਪਰੈਸ ਨਾਲ ਜੋੜਨ ਦੀ ਭਾਰਤ ਸਰਕਾਰ
ਦੀ ਯੋਜਨਾ ਹੈ।
ਅਮਰੀਕਾ ਨਹੀਂ ਚਾਹੁੰਦਾ ਕਿ ਭਾਰਤ ਚੀਨ ਨਾਲ਼ CPEC ਰਾਹੀਂ ਵਪਾਰ ਕਰੇ ਕਿਉਂਕਿ ਇਸ ਨਾਲ ਚੀਨ ਸੁਪਰਪਾਵਰ ਬਣ ਜਾਵੇਗਾ। ਅਮਰੀਕਾ ਭਾਰਤ ਤੇ ਦਬਾਅ ਪਾ ਰਿਹਾ ਹੈ ਕਿ ਉਹ ਇਹ ਸੜਕਾਂ ਦਾ ਜਾਲ ਅਰਬ ਦੇਸ਼ਾਂ ਤੱਕ ਲੈ ਜਾਵੇ ਤਾਂ ਜੋ ਉੱਥੋਂ ਜੌਰਡਨ , ਇਸਰਾਈਲ ਅਤੇ ਯੂਰੋਪ ਵਿੱਚੋਂ ਹੁੰਦਿਆਂ ਸਿੱਧਾ ਅਮਰੀਕਾ ਨਾਲ ਜੁੜ ਜਾਵੇ । ਭਾਰਤ ਨੇ ਹਾਲੇ ਤੱਕ ਕਿਸੇ ਦੇ ਹਿੱਤ ਵਿੱਚ ਨਹੀਂ ਭੁਗਤਿਆ ਹੈ। ਪਰ ਭਵਿੱਖ ਵਿੱਚ ਉਸਨੂੰ ਇੱਕ ਪਾਸੇ ਵੱਲ ਜਾਣਾ ਹੋਵੇਗਾ । ਜਿਸਦੇ ਕਾਰਨ ਦੂਜੀ ਧਿਰ ਉਸਦੀ ਵਿਰੋਧੀ ਧਿਰ ਬਣ ਜਾਵੇਗੀ ।
ਕੀ CPEC ਨਾਲ ਪੰਜਾਬੀਆਂ ਨੂੰ ਫਾਇਦਾ ਹੋਵੇਗਾ ?
ਇਹ ਜੋ ਜਮੀਨਾਂ ਨੂੰ ਕਬਜ਼ੇ ਵਿੱਚ ਲੈ ਕੇ ਸੜਕਾਂ ਬਣਾਈਆਂ ਜਾ ਰਹੀਆਂ ਹਨ ਇਸ ਦਾ ਪੰਜਾਬ ਦੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਇਨਾ ਸੜਕਾਂ ਦੇ ਦੁਆਲੇ ਜਿਹੜੇ ਢਾਬੇ ਜਾਂ ਰੈਸਟੋਰੈਂਟ ਖੁਲਣਗੇ ਉਹ ਵੀ ਪੰਜਾਬ ਦੇ ਲੋਕਾਂ ਦੇ ਨਹੀਂ ਸੈਂਟਰਲਾਈਜ ਹੋਣਗੇ ।ਇਨਾ ਹਾਈਵੇ ਰਾਹੀ ਸਫਰ ਕਰਨਾ ਆਮ ਲੋਕਾਂ ਦੇ ਲਈ ਬੰਦ ਹੋਵੇਗਾ ਇਸ ਵਿੱਚ ਸਿਰਫ ਵੱਡੇ ਵਪਾਰੀ ਹੀ ਸਫਰ ਕਰ ਸਕਣਗੇ ।
ਇਸ ਵਿਸ਼ਵ ਯੁੱਧ ਵਿੱਚ ਸਿੱਖਾਂ ਦੀ ਕੀ ਭੂਮਿਕਾ ਹੋਵੇਗੀ ?
ਸਿੱਖਾਂ ਕੋਲੇ ਆਪਣਾ ਰਾਜ ਸਥਾਪਿਤ ਕਰਨ ਦਾ ਬਹੁਤ ਹੀ ਵੱਡਾ ਸੁਨਹਿਰੀ ਮੌਕਾ ਹੋਵੇਗਾ ਬੇਸ਼ਰਤੇ ਸਿੱਖ ਆਪਣੇ ਵਖਰੇਵੇਂ ਛੱਡ ਕੇ ਇੱਕੋ ਝੰਡੇ ਥੱਲੇ ਇਕੱਠੇ ਹੋ ਕੇ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਸਿਆਸਤ ਸਿਰਜਣ। ਮੌਜੂਦਾ ਸਮੇਂ ਵਿੱਚ ਸਿੱਖ ਆਪ ਹੀ ਬਹੁਤ ਸਾਰੇ ਧੜਿਆਂ ਵਿੱਚ ਵੰਡੇ ਹੋਏ ਹਨ ।ਜੇਕਰ ਸਿੱਖ ਆਪਣੀ ਲੀਡਰਸ਼ਿਪ ਪੈਦਾ ਕਰ ਲੈਂਦੇ ਹਨ ਤਾਂ ਚਾਈਨਾ ਜਾਂ ਅਮਰੀਕਾ ਉਹਨਾਂ ਨਾਲ ਗੱਲ ਤੋਰ ਸਕਦੇ ਹਨ ਜਿਸ ਨਾਲ ਅਸੀਂ ਰਾਜ ਦੀ ਪ੍ਰਾਪਤੀ ਵੱਲ ਵੱਧ ਸਕਦੇ ਹਾਂ ।ਜਿਆਦਾ ਸੰਭਾਵਨਾਵਾਂ ਦਾ ਇਹੀ ਹਨ ਕਿ ਸਾਡੇ ਆਪਣੇ ਬੰਦੇ ਹੀ ਗਦਾਰ ਨਿਕਲਣਗੇ ਜਾਂ ਦੇਸ਼ ਭਗਤੀ ਦੀ ਭਾਵਨਾ ਵਿੱਚ ਉਲਝੇ ਰਹਿਣ ਗੇ।ਜਿਸ ਕਾਰਨ 1947 ਵਾਲੀ ਗਲਤੀ ਦੁਹਰਾਉਣ ਦੇ ਕਿਆਸ ਹਨ।
ਹਾਂ ਜੇਕਰ ਗੁਰੂ ਨੇ ਚਾਹਿਆ ਤਾਂ
ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ॥
ਵਾਲੀ ਗੱਲ ਜਰੂਰ ਸੱਚ ਹੋਵੇਗੀ ਅਤੇ ਖ਼ਾਲਸਾ ਫ਼ੇਰ ਰਾਜ ਕਰੇਗਾ....
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ॥
0 Comments