A cured patient is a lost customer
ਇਹ ਸ਼ਬਦ ਫਾਰਮਾ ਕੰਪਨੀਆਂ ਤੇ ਬਹੁਤ ਢੁਕਵਾਂ ਬੈਠਦਾ ਹੈ।
ਬਿਗ ਫਾਰਮਾ(Big pharma) ਸ਼ਬਦ ਆਮ ਤੌਰ ਤੇ ਓਹਨਾਂ ਸਾਰੀਆਂ ਅੰਗਰੇਜ਼ੀ ਦਵਾਈਆਂ ਦੀਆਂ ਕੰਪਨੀਆਂ ਨੂੰ ਦਿੱਤਾ ਜਾਂਦਾ ਹੈ ਜੋ ਟਰੱਕਾਂ ਦੇ ਟਰੱਕ ਭਰ ਕੇ ਗੋਲੀਆਂ ਦੇ ਪੱਤੇ ਪੂਰੀ ਦੁਨੀਆਂ ਵਿੱਚ ਸਪਲਾਈ ਕਰਦੇ ਹਨ ਅਤੇ ਕਰੋੜਾਂ ਰੁਪਏ ਵੱਟਦੀਆਂ ਹਨ। ਬਿੱਗ ਫਾਰਮਾ ਪਹਿਲਾਂ ਬਿਮਾਰੀ ਪੈਦਾ ਕਰਦਾ ਹੈ ਤੇ ਫੇਰ ਉਸ ਦਾ ਇਲਾਜ ਪੈਦਾ ਕਰਦਾ ਹੈ। ਬਿੱਗ ਫਾਰਮਾ ਲੱਖਾਂ ਕਰੋੜਾਂ ਰੁਪਏ ਐਡਵਰਟਾਈਜਮੈਂਟ ਤੇ ਖਰਚਦਾ ਹੈ। ਤੁਹਾਡੇ ਮਨ ਵਿੱਚ ਪਹਿਲਾਂ ਬਿਮਾਰੀਆਂ ਦਾ ਡਰ ਪੈਦਾ ਕੀਤਾ ਜਾਂਦਾ ਹੈ। ਫਿਰ ਟੀਵੀ ਉੱਤੇ ਵੱਡੇ ਵੱਡੇ ਇਸ਼ਤਿਹਾਰ ਦਿਖਾ ਕੇ ਇਲਾਜ ਦੇ ਨਾਂ ਤੇ ਜਹਰੀਲੇ ਕੈਮੀਕਲ ਵਾਲੇ ਡਰੱਗ ਵੇਚੇ ਜਾਂਦੇ ਹਨ। ਜਿਹੜੇ ਸਾਡੀ ਇਮਿਊਨਟੀ ਨਸ਼ਟ ਕਰਦੇ ਹਨ।
ਬਿਗ ਫਾਰਮਾ ਲੋਕਾਂ ਤੇ ਨਜ਼ਰ ਰੱਖਦਾ ਹੈ ਤੇ ਜੋ ਓਹਨਾਂ ਖ਼ਿਲਾਫ਼ ਬੋਲਦਾ ਹੈ ਉਸਨੂੰ ਚੁੱਪ ਕਰਾ ਦਿੰਦਾ ਹੈ।
ਬਿਗ ਫਾਰਮਾ ਲੱਖਾਂ ਟੀਕੇ ਬਣਾ ਕੇ ਵੇਚਦਾ ਹੈ ਚਾਹੇ ਉਹ ਕਿੰਨੇ ਹੀ ਜ਼ਹਿਰੀਲੇ ਨਾ ਹੋਣ ਉਹਨਾ ਨੂੰ ਸਿਰਫ਼ ਆਪਣੀ ਕਮਾਈ ਤੱਕ ਮਤਲਬ ਹੈ। ਬਿੱਗ ਫਾਰਮਾ ਦੀ ਵੈਕਸੀਨਾਂ ਤੋਂ ਸਲਾਨਾ ਕਮਾਈ 60 ਬਿਲੀਅਨ ਡਾਲਰ ਹੈ ਪਰ ਜਿਹੜੀਆਂ ਉਹਨਾ ਟੀਕਿਆਂ ਰਾਹੀ ਬੀਮਾਰੀਆਂ ਛੱਡੀਆਂ ਜਾਂਦੀਆਂ ਹਨ ਓਹਨਾਂ ਤੋਂ ਕਮਾਈ 500 ਬਿਲੀਅਨ ਡਾਲਰ ਦੀ ਹੈ।
ਸਾਡੇ ਕੋਲ ਵੱਡੇ ਫਾਰਮਾ ਅਤੇ ਉਨ੍ਹਾਂ ਦੇ ਡਰੱਗ ਸੇਲਜ਼ਮੈਨ ਹੋਣ ਤੋਂ ਪਹਿਲਾਂ, ਕੁਦਰਤ ਸਾਡੀ ਦਵਾਈ ਸੀ। ਪਰ ਇਸ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਹੈ। ਇਹ ਰੌਕਫੈਲਰ ਦਾ ਕਾਰੋਬਾਰ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਆਪਣੀਆਂ ਸਿੰਥੈਟਿਕ ਪੈਟਰੋਲੀਅਮ-ਅਧਾਰਤ ਫਾਰਮਾਸਿਊਟੀਕਲ ਦਵਾਈਆਂ ਤੋਂ ਲਾਭ ਲੈਣ ਲਈ ਕੁਦਰਤੀ ਇਲਾਜਾਂ ਨੂੰ ਜਾਣਬੁੱਝ ਕੇ ਮਾਰ ਦਿੱਤਾ। ਪੁਰਾਣੇ ਸਮਿਆਂ ਵਿੱਚ ਅਸੀਂ ਕੁਦਰਤੀ ਇਲਾਜ ਤੇ ਨਿਰਭਰ ਹੁੰਦੇ ਸੀ ਸਾਡੇ ਵੱਡੇ ਬਜ਼ੁਰਗਾਂ ਨੂੰ ਹਜ਼ਾਰਾਂ ਜਿਹੜੀ ਬੂਟੀਆਂ ਅਤੇ ਉਹਨਾਂ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਗਿਆਨ ਹੁੰਦਾ ਸੀ ਪਰ ਰੋਕ ਫੈਲਰ ਪਰਿਵਾਰ ਨੇ ਸਰਕਾਰਾਂ ਨਾਲ ਮਿਲ ਕੇ ਐਲੋਪੈਥੀ ਦਾ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਅਤੇ ਦੇਸੀ ਇਲਾਜ ਨੂੰ ਘਟੀਆ ਅਤੇ ਪਾਰੰਪਰਿਕ ਕਹਿ ਕੇ ਸਾਡੇ ਅੰਦਰੋ ਖਤਮ ਕੀਤਾ ਗਿਆ। ਦੂਜਾ ਇਸਦਾ ਕਾਰਨ ਇਹ ਵੀ ਸੀ ਕਿ ਕੈਮੀਕਲ ਡਰੱਗਸ ਬੰਦੇ ਨੂੰ ਛੇਤੀ ਆਰਾਮ ਦਿੰਦੇ ਹਨ ਜਦਕਿ ਦੇਸੀ ਜੜੀ ਬੂਟੀਆਂ ਸਮਾਂ ਲੈਂਦੀਆਂ ਹਨ।
ਅੰਗਰੇਜ਼ੀ ਦਵਾਈਆਂ ਜਿਵੇਂ ਕਿ ਪੇਨ ਕਿਲਰ ਵਿੱਚ ਐਸਪਰੀਨ ਵਰਗੇ ਖਤਰਨਾਕ ਕੈਮੀਕਲ ਹੁੰਦੇ ਹਨ ਜੋ ਦਰਦ ਵਾਲੀ ਜਗ੍ਹਾ ਤੇ ਨਸ਼ਾ ਛੱਡ ਦਿੰਦੇ ਹਨ ਜਿਸ ਕਾਰਨ ਸਾਨੂੰ ਅਜਿਹਾ ਲੱਗਦਾ ਹੈ ਕਿ ਦਰਦ ਨਹੀਂ ਹੋ ਰਿਹਾ ਜਦ ਕਿ ਦਰਦ ਹੋ ਰਿਹਾ ਹੁੰਦਾ ਹੈ ਪਰ ਨਸ਼ੇ ਕਾਰਨ ਉਸ ਦਾ ਅਨੁਭਵ ਨਹੀਂ ਹੁੰਦਾ। ਇਸ ਨਾਲ ਇੱਕ ਤਾਂ ਬਿਮਾਰੀ ਦੀ ਜੜ ਦਾ ਨਹੀਂ ਪਤਾ ਲੱਗਦਾ ਦੂਜਾ ਇਹ ਕੈਮੀਕਲ ਡਰੱਗ ਸਾਡੀ ਇਮਿਊਨਿਟੀ ਘਟਾ ਕੇ ਹੋਰ ਬਿਮਾਰੀਆਂ ਵਾਸਤੇ ਰਾਹ ਪੈਦਾ ਕਰ ਦਿੰਦੇ ਹਨ। ਦੇਸੀ ਇਲਾਜ ਬੇਸ਼ੱਕ ਜਿਆਦਾ ਸਮਾਂ ਲੈਂਦੇ ਹਨ ਪਰ ਉਹ ਬਿਮਾਰੀ ਨੂੰ ਜੜ ਤੋਂ ਖਤਮ ਕਰਦੇ ਹਨ ਅਤੇ ਉਹਨਾਂ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ।
ਬੱਚੇ ਦੇ ਜੰਮਣ ਵੇਲੇ ਹੀ ਖਸਰੇ, ਪੋਲੀਓ ਚੇਚਕ ਦੇ ਨਾਂ ਤੇ ਅਨੇਕਾ ਟੀਕੇ ਲਗਾ ਦਿੱਤੇ ਜਾਂਦੇ ਹਨ ਜਿੰਨਾ ਕਾਰਨ ਬੱਚੇ ਦੀ ਪਹਿਲਾਂ ਰੋਗਾਂ ਨਾਲ ਲੜਨ ਦੀ ਸ਼ਕਤੀ ਪਹਿਲਾਂ ਹੀ ਕਮਜ਼ੋਰ ਹੋ ਜਾਂਦੀ ਹੈ ਅਤੇ ਵੱਡੀ ਉਮਰ ਤੱਕ ਸਾਨੂੰ ਅਨੇਕਾਂ ਬਿਮਾਰੀਆਂ ਲੱਗੀਆਂ ਰਹਿੰਦੀਆਂ ਹਨ।ਦਹਾਕਿਆਂ ਦੇ ਪ੍ਰਚਾਰ, ਉਪਦੇਸ਼ ਅਤੇ ਧੋਖੇ ਦੇ ਜ਼ਰੀਏ, ਮਨੁੱਖਤਾ ਨੂੰ ਇਹ ਵਿਸ਼ਵਾਸ ਦਵਾਇਆ ਗਿਆ ਕਿ ਬਿਗ ਫਾਰਮਾ ਅਤੇ ਉਹਨਾਂ ਦੀਆਂ ਫਾਰਮਾਸਿਊਟੀਕਲ ਦਵਾਈਆਂ ਦੇ ਬਿਨਾਂ, ਅਸੀਂ ਸਾਰੇ ਗੰਭੀਰ ਬਿਮਾਰੀ ਦਾ ਅਨੁਭਵ ਕਰ ਰਹੇ ਹੋਵਾਂਗੇ। ਖੈਰ, ਤੁਸੀਂ ਕੀ ਜਾਣਦੇ ਹੋਵੋਗੇ.. ਜ਼ਿਆਦਾਤਰ ਮਨੁੱਖਤਾ ਨੂੰ ਇਸ ਸਮੇਂ ਘੱਟੋ ਘੱਟ ਇੱਕ ਪੁਰਾਣੀ ਬਿਮਾਰੀ ਹੈ, ਭਾਵੇਂ ਜਾਣਿਆ ਜਾਂ ਅਣਜਾਣ। ਤੁਸੀਂ ਸੋਚੋਗੇ ਕਿ ਇਸ ਸਾਰੇ ਉੱਚ-ਤਕਨੀਕੀ ਫਾਰਮਾਸਿਊਟੀਕਲ ਖੋਜ ਦੇ ਨਾਲ, ਅਸੀਂ ਸਾਰੇ ਬਹੁਤ ਜ਼ਿਆਦਾ ਸਿਹਤਮੰਦ ਅਤੇ ਖੁਸ਼ ਹੋਵਾਂਗੇ। ਫਿਰ ਇਹ ਕਿਉਂ ਹੈ ਕਿ ਸਾਰੇ ਇਤਿਹਾਸ ਵਿੱਚ ਪਹਿਲਾਂ ਨਾਲੋਂ ਵੱਧ ਲੋਕ ਪੁਰਾਣੀ ਬਿਮਾਰੀ, ਦਿਲ ਦੀ ਬਿਮਾਰੀ ਅਤੇ ਸਮੇਂ ਤੋਂ ਪਹਿਲਾਂ ਮੌਤ ਤੋਂ ਪੀੜਤ ਹਨ?
ਪਹਿਲਾਂ, ਉਹ ਇੱਕ ਲੈਬ ਵਿੱਚ ਘਾਤਕ ਵਾਇਰਸ ਬਣਾ ਕੇ ਅਤੇ ਆਮ ਲੋਕਾਂ ਵਿੱਚ ਵਾਇਰਸਾਂ ਦਾ ਟੀਕਾ ਲਗਾ ਕੇ ਇੱਕ "ਸਿਹਤ ਸੰਕਟ" ਦੀ ਕਾਢ ਕੱਢਦੇ ਹਨ। ਬਿਗ ਫਾਰਮਾ ਅਮਰੀਕਾ ਵਿੱਚ ਕਿਸੇ ਵੀ ਹੋਰ ਉਦਯੋਗ ਨਾਲੋਂ ਇਸ਼ਤਿਹਾਰਬਾਜ਼ੀ ਵਿੱਚ ਵਧੇਰੇ ਡਾਲਰਾਂ ਦਾ ਨਿਵੇਸ਼ ਕਰਦਾ ਹੈ, ਆਪਣੇ ਭਰਮਾਉਣ ਵਾਲੇ ਧੋਖੇ ਭਰੇ ਸੰਦੇਸ਼ ਨੂੰ ਸਿੱਧਾ ਖਪਤਕਾਰਾਂ ਤੱਕ ਪਹੁੰਚਾਉਂਦਾ ਹੈ, ਸਪਸ਼ਟ ਤੌਰ 'ਤੇ ਉਹਨਾਂ ਨੂੰ ਆਪਣੇ ਡਾਕਟਰਾਂ ਤੋਂ ਖਾਸ ਦਵਾਈਆਂ ਦੀ ਬੇਨਤੀ ਕਰਨ ਲਈ ਮਾਰਚਿੰਗ ਆਰਡਰ ਦਿੰਦਾ ਹੈ। ਇਕੱਲੇ 2012 ਵਿੱਚ, ਫਾਰਮਾਸਿਊਟੀਕਲ ਕਾਰਪੋਰੇਸ਼ਨਾਂ ਨੇ ਹਰ ਮੀਡੀਆ ਆਉਟਲੇਟ ਨੂੰ ਸੰਤ੍ਰਿਪਤ ਕਰਦੇ ਹੋਏ, ਟੈਲੀਵਿਜ਼ਨ, ਰੇਡੀਓ, ਇੰਟਰਨੈਟ, ਮੈਗਜ਼ੀਨਾਂ 'ਤੇ ਆਪਣੀਆਂ ਦਵਾਈਆਂ ਦੀ ਮਾਰਕੀਟਿੰਗ ਕਰਨ ਲਈ ਲਗਭਗ $3.5 ਬਿਲੀਅਨ ਦਾ ਭੁਗਤਾਨ ਕੀਤਾ। ਉਨ੍ਹਾਂ ਦਾ ਸੰਦੇਸ਼ - ਖੁਸ਼ੀ, ਰਾਹਤ, ਮਨ ਦੀ ਸ਼ਾਂਤੀ, ਅਨੰਦ, ਪਿਆਰ ਅਤੇ ਖੁਸ਼ੀ ਸਭ ਕੁਝ ਸਿਰਫ ਇੱਕ ਗੋਲੀ ਦੂਰ ਹੈ। ਜ਼ਿੰਦਗੀ ਵਿੱਚ ਕਿਸੇ ਵੀ ਸਮੱਸਿਆ ਜਾਂ ਦਰਦ ਨੂੰ ਤੁਰੰਤ ਹੱਲ ਕਰਕੇ ਜਿੱਤਿਆ ਜਾ ਸਕਦਾ ਹੈ - ਬਿਗ ਫਾਰਮਾ
ਸ਼ਾਇਦ ਇਹ ਇਸ ਲਈ ਹੈ ਕਿਉਂਕਿ ਕੁਦਰਤ ਅਤੇ ਵਾਤਾਵਰਣ ਹੀ ਅਸਲ ਇਲਾਜ ਹੈ। ਉਹ ਇਲਾਜ ਜੋ ਪੀੜ੍ਹੀ ਦਰ ਪੀੜ੍ਹੀ ਭੜਕਾਹਟ ਅਤੇ ਪ੍ਰਚਾਰ ਦੁਆਰਾ ਸਾਡੇ ਤੋਂ ਲੁੱਟਿਆ ਗਿਆ ਹੈ। ਜੇ ਤੁਸੀਂ ਇਸ ਵਿਸ਼ੇ ਬਾਰੇ ਹੋਰ ਸਮਝ ਚਾਹੁੰਦੇ ਹੋ, ਤਾਂ ਮੈਂ ਈ. ਰਿਚਰਡ ਬ੍ਰਾਊਨ ਦੀ ਕਿਤਾਬ 'ਰੌਕਫੈਲਰ ਮੈਡੀਸਨ ਮੈਨ' ਦੀ ਜ਼ੋਰਦਾਰ ਸਿਫਾਰਸ਼ ਕਰਾਂਗਾ।
ਬਿੱਲ ਗੇਟਸ ਲੱਖਾਂ ਕਰੋੜਾਂ ਰੁਪਏ ਲਗਾ ਕੇ ਲੈਬਾਂ ਵਿੱਚ ਐਲੋਪੈਥਿਕ ਦਵਾਈਆਂ ਤਿਆਰ ਕਰਵਾਉਂਦਾ ਹੈ ਫ਼ਿਰ ਓਹਨਾਂ ਦੀ ਟੈਸਟਿੰਗ ਲਈ ਭਾਰਤ ਵਰਗੇ ਦੇਸ਼ ਜਿਹੜੇ ਵਰਲਡ ਬੈਂਕ ਦੇ ਕਰਜ਼ੇ ਹੇਠ ਡੁੱਬੇ ਹਨ ਓਹਨਾਂ ਵਿੱਚ experiment ਲਈ ਭੇਜਦਾ ਹੈ। ਅੱਜ ਸਾਡੇ ਆਸ ਪਾਸ ਪਤਾ ਨਹੀਂ ਕਿੰਨੇ ਕੁ ਮੈਡੀਕਲ ਸਟੋਰ ਅਜਿਹੇ ਹਨ ਜਿਹੜੇ ਮੋਟੀ ਰਕਮ ਲੈਕੇ experimental ਦਵਾਈਆਂ ਵੇਚ ਰਹੇ ਹਨ ਅਤੇ ਸਾਡੇ ਵਰਗੇ ਭੋਲੇ ਭਾਲੇ ਲੋਕ ਓਹ ਦਵਾਈਆਂ ਲੈਕੇ ਕੇ ਹੋਰ ਬਿਮਾਰ ਹੋ ਰਹੇ ਹਨ ਤੇ ਕਈਆਂ ਦੀ ਤਾਂ ਮੌਤ ਹੀ ਹੋ ਜਾਂਦੀ ਹੈ।
ਤੁਹਾਨੂੰ ਕਮਜ਼ੋਰੀ ਹੋਣ ਤੇ ਤਾਕਤ ਵਾਲੇ ਕੈਪਸੂਲ multi vitamin ਦਿੱਤੇ ਜਾਂਦੇ ਹਨ। ਜਿਹਨਾਂ ਨੂੰ ਲੈਬਾਂ ਵਿੱਚ ਕੈਮੀਕਲ ਦੁਆਰਾ ਬਣਾਇਆ ਜਾਂਦਾ ਹੈ । ਤੁਸੀਂ ਖੁਦ ਸੋਚੋ ਕਿ ਇੱਕ ਛੋਟੀ ਜਿਹੀ ਗੋਲੀ ਖਾਣ ਨਾਲ ਤੁਹਾਨੂੰ ਸਰੀਰ ਵਿੱਚ ਤਾਕਤ ਮਹਿਸੂਸ ਹੁੰਦੀ ਹੈ ਜਦਕਿ ਪੁਰਾਣੇ ਸਮੇਂ ਵਿੱਚ ਲੋਕ ਇਨੀਆਂ ਖੁਰਾਕਾਂ ਖਾਂਦੇ ਸੀ ਫਿਰ ਕਿਤੇ ਜਾ ਕੇ ਉਹਨਾਂ ਨੂੰ ਤਾਕਤ ਮਹਿਸੂਸ ਹੁੰਦੀ ਸੀ ਕਿ ਇਹ ਸਾਰੀ ਖੇਡ ਨਸ਼ੇ ਦੀ ਹੈ। ਮਲਟੀ ਵਿਟਾਮਨਾਂ ਵਿੱਚ ਨਸ਼ੀਲੀਆਂ ਦਵਾਈਆਂ ਹੋਣ ਕਾਰਨ ਤੁਹਾਡੇ ਸਰੀਰ ਨੂੰ ਤਾਕਤ ਦਾ ਅਨੁਭਵ ਹੁੰਦਾ ਹੈ ਪਰ ਇਹ ਸਰੀਰ ਨੂੰ ਅੰਦਰੋਂ ਖਤਮ ਕਰਦੇ ਹਨ ।
ਕੁਦਰਤ ਨੇ ਸਾਨੂੰ ਸਭ ਤੋਂ ਵਧੀਆ ਮਲਟੀ ਵਿਟਾਮਿਨ ਦੇ ਰੂਪ ਵਿੱਚ ਸਹਾਂਜਣਾ ਦਾ ਰੁੱਖ ਦਿੱਤਾ ਹੈ ਜਿਸ ਨੂੰ ਅੰਗਰੇਜ਼ੀ ਵਿੱਚ ਮੋਰਿੰਗਾ ਟਰੀ ਵੀ ਕਿਹਾ ਜਾਂਦਾ ਹੈ। ਇਸ ਵਿੱਚ ਹਰ ਤਰਾਂ ਦੇ ਵਿਟਾਮਿਨ ਅਤੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਲਈ ਲੋੜੀਂਦੇ ਹਨ। ਇਸ ਦੇ ਪੱਤਿਆਂ ਨੂੰ ਸੁਕਾ ਕੇ ਉਸ ਦਾ ਪਾਊਡਰ ਬਣਾ ਕੇ ਜੇਕਰ ਤੁਸੀਂ ਰੋਜ਼ ਦੋ ਚਮਚ ਖਾਂਦੇ ਹੋ ਤਾਂ ਤੁਹਾਡੇ ਵਿੱਚ ਪੋਸ਼ਕ ਤੱਤਾਂ ਦੀ ਘਾਟ ਪੂਰੀ ਕਰਦਾ ਹੈ। ਫਾਰਮਾ ਕੰਪਨੀਆਂ ਕਦੇ ਵੀ ਨਹੀਂ ਹੋਣਗੀਆਂ ਕਿ ਤੁਹਾਨੂੰ ਇਸ ਬਾਰੇ ਪਤਾ ਲੱਗੇ ਤਾਂ ਜੋ ਉਹਨਾਂ ਦੇ ਮਲਟੀ ਵਿਟਾਮਿਨ ਕੈਪਸੂਲ ਵਿਕਦੇ ਰਹਿਣ ਅਤੇ ਤੁਸੀਂ ਬਿਮਾਰੀਆਂ ਦੇ ਜਾਲ ਵਿੱਚ ਹਮੇਸ਼ਾ ਫਸੇ ਰਹੋਂ।
ਜੇਕਰ ਚਾਹੁੰਦੇ ਹਾਂ ਕਿ ਪੁਰਾਣੇ ਬਜ਼ੁਰਗਾਂ ਵਾਂਗੂ ਤੰਦਰੁਸਤ ਰਹੀਏ ਬਿਮਾਰੀਆਂ ਤੋਂ ਬਚੇ ਰਹੀਏ ਤਾਂ ਸਾਨੂੰ ਅੰਗਰੇਜ਼ੀ ਦਵਾਈਆਂ ਦਾ ਤਿਆਗ ਕਰਨਾ ਪਵੇਗਾ। ਅਤੇ ਆਪਣੇ ਰਹਿਣ ਸਹਿਣ ਵਿੱਚ ਵੀ ਤਬਦੀਲੀਆਂ ਕਰਨੀਆਂ ਪੈਣਗੀਆਂ। ਆਪਣੇ ਖਾਣ ਪੀਣ ਵਾਲੇ ਭਾਂਡੇ ਸਟੀਲ ਨੂੰ ਛੱਡ ਕੇ ਪਿੱਤਲ, ਸਰਬਲੌਹ ਜਾਂ ਮਿੱਟੀ ਦੇ ਕਰਨੇ ਪੈਣਗੇ ਜਿਸ ਕਾਰਨ ਕੈਂਸਰ ਵਰਗੀ ਬਿਮਾਰੀ ਤਾਂ ਤੁਹਾਡੇ ਨੇੜੇ ਤੇੜੇ ਵੀ ਨਹੀਂ ਆ ਸਕੇਗੀ। ਸਟੀਲ ਹੀ ਸਭ ਤੋਂ ਵੱਡਾ ਕੈਂਸਰ ਦਾ ਕਾਰਨ ਹੈ। ਅੱਜ ਅਸੀਂ ਕੈਮੀਕਲਾਂ ਨਾਲ ਇੰਨੇ ਘਰੇ ਪਏ ਹਾਂ ਕਿ ਸਾਡੇ ਘਰ ਵਿੱਚ ਹਰ ਚੀਜ਼ ਵਾਸਤੇ ਅਸੀਂ ਕੈਮੀਕਲ ਵਰਤਦੇ ਹਾਂ ਜਿਵੇਂ ਕਿ ਮਿੱਟੀ ਜਾ ਸਵਾਹ ਦੀ ਥਾਂ ਭਾਂਡੇ ਮਾਂਜਣ ਦੀ ਜਗ੍ਹਾ ਅਸੀਂ ਭਾਂਡੇ ਮਾਂਜਣ ਵਾਲੇ ਸਾਬਣ ਵਰਤਦੇ ਹਾਂ, ਸਫਾਈ ਲਈ ਹਾਰਪਿਕ ਅਤੇ ਫਨਾਈਲ ਵਰਗੇ ਖਤਰਨਾਕ ਕੈਮੀਕਲ ਵਰਤਦੇ ਹਾਂ, ਮੱਛਰ ਮੱਖੀਆਂ ਮਾਰਨ ਲਈ ਹਿੱਟ ਵਰਤਦੇ ਹਾਂ, ਕੀੜੀਆਂ ਮਾਰਨ ਲਈ ant killer ਵਰਤਦੇ ਹਾਂ। ਸੋ ਸਾਨੂੰ ਰਵਾਇਤੀ ਤਰੀਕੇ ਵੱਲ ਵਧਣਾ ਪਵੇਗਾ। ਹੇਠਾਂ ਦਿੱਤੇ ਲਿੰਕ ਤੇ ਜਾ ਕੇ ਤੁਸੀਂ ਪੰਜਾਬ ਚ ਮਿਲਣ ਵਾਲੀਆਂ ਜੜੀ ਬੂਟੀਆਂ ਅਤੇ ਰੁੱਖ ਅਤੇ ਉਹਨਾਂ ਤੋਂ ਹੋਣ ਵਾਲੇ ਸਰੀਰਕ ਫਾਇਦਿਆਂ ਬਾਰੇ ਜਾਣ ਸਕਦੇ ਹੋ।
ਇਥੇ ਕਲਿੱਕ ਕਰੋ - https://warispunjabdeorganisation.blogspot.com/p/blog-page_2.html
0 Comments