ਭਗਤ ਸਿੰਘ ਨੂੰ ਸਿੱਖਾਂ ਦੀ ਨਜ਼ਰ ਵਿਚ ਸ਼ਹੀਦ ਕਹਿਣਾ ਕਿਓਂ ਗ਼ਲਤ ਹੈ ?

ਭਗਤ ਸਿੰਘ ਜਿਸਨੇ ਛੋਟੀ ਉਮਰ ਵਿੱਚ ਹੀ ਭਾਰਤ ਦੀ ਆਜ਼ਾਦੀ ਲਈ ਲਹੂ ਡੋਲਵਾ ਸੰਘਰਸ਼ ਕੀਤਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਇੱਕ ਡੂੰਘੀ ਸੋਚ ਅਤੇ ਉੱਚੀ ਸ਼ਖਸ਼ੀਅਤ ਦਾ ਮਾਲਕ ਸੀ। ਉਹ ਇੱਕ ਸਿੱਖ ਪਰਿਵਾਰ ਵਿੱਚ ਜੰਮਿਆ ਸੀ। ਉਸਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਸੀ। ਉਸਦੇ ਦਾਦਾ ਜੀ ਨੇ ਉਸ ਦੇ ਕੇਸ ਰਖਵਾਏ ਅਤੇ ਉਸਨੂੰ ਰੋਜ਼ ਪਾਠ ਕਰਨ ਲਈ ਆਖਦੇ ਸਨ। ਸਿੱਖ ਪਰਿਵਾਰ ਵਿੱਚ ਹੋਣ ਕਰਕੇ ਪਹਿਲਾਂ ਉਸ ਦਾ ਝੁਕਾ ਸਿੱਖ ਧਰਮ ਵੱਲ ਸੀ। ਜਿਵੇਂ ਜਿਵੇਂ ਉਹ ਵੱਡਾ ਹੁੰਦਾ ਗਿਆ ਉਸਨੇ ਕਾਲ ਮਾਰਕਸ ਅਤੇ ਲੈਨਿਨ ਵਰਗੇ ਫ਼ਿਲਾਸਫ਼ਰਾਂ ਦੀਆਂ ਕਿਤਾਬਾਂ ਪੜੀਆਂ ਜੋ ਕਿ ਪੂਰਨ ਤੌਰ ਤੇ ਨਾਸਤਿਕ ਸਨ ਉਹਨਾਂ ਦੀ ਵਿਚਾਰਧਾਰਾ ਦਾ ਭਗਤ ਸਿੰਘ ਤੇ ਡੂੰਘਾ ਪ੍ਰਭਾਵ ਪਿਆ ਜਿਸ ਕਾਰਨ ਉਸ ਨੇ ਸਿੱਖ ਧਰਮ ਛੱਡ ਦਿੱਤਾ ਅਤੇ ਨਾਸਤਕ ਬਣ ਗਿਆ ਉਸਨੇ ਪੰਜਾਬ ਦੀ ਆਜ਼ਾਦੀ ਨੂੰ ਛੱਡ ਕੇ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਕਰਨ ਦਾ ਫੈਸਲਾ ਕੀਤਾ ਜਦ ਕਿ ਗਦਰੀ ਬਾਬੇ ਅਤੇ ਕਰਤਾਰ ਸਿੰਘ ਸਰਾਭਾ ਨੇ ਪੰਜਾਬ ਅਤੇ ਸਿੱਖਾਂ ਦੀ ਆਜ਼ਾਦੀ ਲਈ ਸੰਘਰਸ਼ ਕੀਤਾ।


ਭਗਤ ਸਿੰਘ ਦੇ ਨਾਸਤਕ ਹੋਣ ਦਾ ਪ੍ਰਮਾਣ ਉਸਦੀ ਜੇਲ ਵਿੱਚ ਲਿਖੀ ਕਿਤਾਬ ਮੈਂ ਨਾਸਤਕ ਕਿਉਂ ਹਾਂ ਤੋਂ ਮਿਲ ਜਾਂਦਾ ਹੈ। ਉਸਦੇ ਕੇਸ ਕਟਾਉਣ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਉਸਨੇ ਆਪਣੇ ਆਪ ਨੂੰ ਲੁਕਾਉਣ ਵਾਸਤੇ ਆਪਣਾ ਰੂਪ ਬਦਲਿਆ ਸੀ ਪਰ ਜੇਲ ਦੇ ਵਿੱਚ ਕਿਸੇ ਪੱਤਰਕਾਰ ਨਾਲ ਗੱਲ ਕਰਦੇ ਸਮੇਂ ਉਸਨੇ ਖੁਦ ਦੱਸਿਆ ਸੀ ਕਿ ਜੇਕਰ ਉਹ ਕੇਸ ਦਾੜੀ ਰੱਖ ਕੇ ਫਾਂਸੀ ਤੇ ਚੜੇਗਾ ਤਾਂ ਉਸ ਦੀ ਕੁਰਬਾਨੀ ਪੂਰੇ ਦੇਸ਼ ਤੱਕ ਨਹੀਂ ਪਹੁੰਚ ਪਹੁੰਚ ਸਕੇਗੀ । ਉਸ ਦੀ ਇਹ ਗੱਲ ਵਿੱਚ ਸੱਚਾਈ ਵੀ ਸੀ ਕਿਉਂਕਿ ਉਸੇ ਹੀ ਸਮੇਂ ਸਰਦਾਰ ਕਿਸ਼ਨ ਸਿੰਘ ਜਿਸ ਨੇ ਭਾਰਤ ਦੀ ਆਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮਿਆ ਉਸ ਦੇ ਸਿੱਖੀ ਸਰੂਪ ਵਿੱਚ ਹੋਣ ਕਰਕੇ ਅੱਜ ਉਸ ਨੂੰ ਕੋਈ ਨਹੀਂ ਜਾਣਦਾ। ਕਿਉਂਕਿ ਉਸ ਸਮੇਂ ਕਾਂਗਰਸ ਨੇ ਸਿੱਖ ਸ਼ਹੀਦਾਂ ਨੂੰ ਇਨਾ ਹਾਈਲਾਈਟ ਨਹੀਂ ਹੋਣ ਦਿੱਤਾ। ਦੂਜਾ ਸਾਨੂੰ ਇਹੀ ਪੜ੍ਹਨ ਨੂੰ ਮਿਲਦਾ ਹੈ ਕਿ ਭਗਤ ਸਿੰਘ ਤੇ ਓਸਦੇ ਸਾਥੀਆਂ ਨੂੰ ਫਾਂਸੀ ਲੱਗਣ ਪਿੱਛੇ ਅੰਗਰੇਜ਼ ਸਿਪਾਹੀ ਸਾਂਡਰਸ(ਰੈਂਕ ASP )ਦਾ ਕਤਲ ਸੀ ਜੋ ਕਿ ਗਲਤੀ ਨਾਲ ਅੰਗਰੇਜ਼ ਅਫ਼ਸਰ ਜੇਮਸ ਸਕਾਟ( ਰੈਂਕ SP)ਦੀ ਜਗ੍ਹਾ ਮਾਰਿਆ ਗਿਆ। ਜਦਕਿ ਊਧਮ ਸਿੰਘ ਨੇ 24 ਸਾਲ਼ ਦੇ ਲੰਬੇ ਸੰਘਰਸ਼ ਮਗਰੋਂ ਮਾਈਕਲ ਉਡਵਾਇਰ ਨੂੰ ਗੱਡੀ ਚਾੜ੍ਹਿਆ। ਪਰ ਉਸਦੀ ਸ਼ਹੀਦੀ ਨੂੰ ਦੁਨੀਆਂ ਸਾਹਮਣੇ ਉਭਾਰਿਆ ਨਹੀਂ ਗਿਆ ਕਿਉਂਕਿ ਉਸਦੀ ਸੋਚ ਭਗਤ ਸਿੰਘ ਵਾਂਗੂੰ ਕਾਮਰੇਡੀ ਨਹੀਂ ਸੀ। ਉਹ ਇੱਕ ਸੱਚਾ ਗੁਰੂ ਦਾ ਸਿੱਖ ਸੀ ਓਸਦੇ ਕੇਸ ਤੇ ਦਾੜ੍ਹੀ ਸਾਬਤ ਸੂਰਤ ਸਨ। ਸਿੱਖਾਂ ਤੋਂ ਨਫ਼ਰਤ ਦੀ ਭਾਵਨਾ ਨੇ ਸਾਡੇ ਇਹਨਾਂ ਮਹਾਨ ਸ਼ਹੀਦਾਂ ਨੂੰ ਓਹ ਸਨਮਾਨ ਨਹੀਂ ਮਿਲਿਆ ਜੋ ਮਿਲਣਾ ਚਾਹੀਦਾ ਸੀ 


ਸੋ ਜਿਹੜਾ ਬੰਦਾ ਸਾਡੇ ਪੰਜਾਬ ਦੀ ਆਜ਼ਾਦੀ ਨੂੰ ਛੱਡ ਕੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਲੜਿਆ ਹੋਵੇ ਉਹ ਸਾਡੇ ਲਈ ਸ਼ਹੀਦ ਕਿਵੇਂ ਹੋ ਸਕਦਾ ਹੈ ? ਸਾਡੇ ਸ਼ਹੀਦ ਉਹੀ ਨੇ ਜਿਨਾਂ ਨੇ ਸਾਡੇ ਰਾਜ ਵਾਸਤੇ ਕੁਰਬਾਨੀਆਂ ਦਿੱਤੀਆਂ ਜਿਵੇਂ ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ, ਭਾਈ ਮਹਾਰਾਜ ਸਿੰਘ, ਸਰਦਾਰ ਬਹਾਦੁਰ ਈਸ਼ਰ ਸਿੰਘ, ਬਾਬਾ ਹਨੂੰਮਾਨ ਸਿੰਘ , ਗਿਆਨੀ ਗੁਰਦਿੱਤ ਸਿੰਘ ਕਾਮਾਗਾਟਾਮਾਰੂ , ਜਨਰਲ ਮੋਹਣ ਸਿੰਘ, ਡਾ ਦੀਵਾਨ ਸਿੰਘ ਕਾਲੇਪਾਣੀ, ਭਗਤ ਪੂਰਨ ਸਿੰਘ। ਦੱਸੋ ਤੁਹਾਡੇ ਵਿੱਚ ਕਿੰਨੇ ਜਾਣਦੇ ਆ ਇਹਨਾਂ ਨੂੰ। ਤੁਹਾਨੂੰ ਵੀਰ ਸਾਵਰਕਰ, ਲਾਲਾ ਲਾਜਪਤ ਰਾਏ ਰਾਜਗੁਰੂ ਸੁਖਦੇਵ ਪੜ੍ਹਾਏ ਜਾਂਦੇ ਹਨ ਕਿਉਂਕਿ ਅਸੀਂ ਗੁਲ਼ਾਮ ਹਾਂ ਸਾਨੂੰ ਉਹੀ ਸਿਲੇਬਸ ਪੜ੍ਹਨਾ ਪੈ ਰਿਹਾ ਜਿਹੜਾ ਇਹ ਪੜਾ ਰਹੇ ਨੇ! ਸੋ ਆਪਣੇ ਪੱਧਰ ਤੇ ਖੋਜ ਵਿਚਾਰ ਜਰੂਰ ਕਰੋ।x

0 Comments


ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984